Patiala:FIR against 30 in Rasulpur Firing case

July 19, 2023 - PatialaPolitics

Patiala:FIR against 30 in Rasulpur Firing case

ਪਟਿਆਲਾ ਦੇ ਰਸੂਲਪੁਰ ‘ਚ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਗਲੀ ਵਿੱਚ ਗੇਟ ਲਾਉਣ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਵਿਵਾਦ ਹੋਇਆ ਸੀ। ਪੰਜਾਬ ਪੁਲਿਸ ਨੇ ਦਰਜ਼ ਕੀਤੀ FIR ਦੇ ਮੁਤਾਬਕ ਮਿਤੀ 17/7/23 ਨੂੰ ਘਰ ਦਾ ਗੇਟ ਵੱਡਾ ਕਰਨ ਸਬੰਧੀ ਲਖਵਿੰਦਰ ਸਿੰਘ ਆਪਣੇ ਚਾਚੇ ਦੇ ਲੜਕੇ ਮਾਲਕ ਸਿੰਘ ਪੁੱਤਰ ਬਲਦੇਵ ਸਿੰਘ ਦੇ ਘਰ ਆਇਆ ਹੋਇਆ ਸੀ ਤਾ ਇਤਨੇ ਵਿੱਚ ਦੋਸ਼ੀ ਰਣਜੋਧ ਸਿੰਘ ਆਪਣੇ ਸਾਥਿਆ ਸਮੇਤ ਘਰ ਦੇ ਬਾਹਰ ਆ ਕੇ ਧਮਕੀਆ ਦੇਣ ਲੱਗ ਪਿਆ, ਜਿਸ ਕਰਕੇ ਲਖਵਿੰਦਰ ਨੇ ਕੰਟਰੋਲ ਰੂਮ ਫੋਨ ਕਰ ਦਿੱਤਾ ਅਤੇ ਮੋਕਾ ਪਰ ਪੁਲਿਸ ਆ ਗਈ ਅਤੇ ਲਖਵਿੰਦਰ ਨਾਲ ਗਲਬਾਤ ਕਰਕੇ 4.00 ਵਜੇ ਸ਼ਾਮ ਥਾਣੇ ਦਾ ਸਮਾਂ ਦੇ ਦਿੱਤਾ ਅਤੇ ਫਿਰ ਦੂਜੀ ਪਾਰਟੀ ਰਣਜੋਧ ਸਿੰਘ ਨੂੰ ਸਮਝਾ ਕੇ ਘਰ ਤੋ ਬਾਹਰ ਆਈ ਤਾਂ ਗੇਟ ਲੱਗਣ ਕਾਰਨ ਦੋਸੀ ਰਣਜੋਧ ਸਿੰਘ ਨੇ ਬਾਕੀ ਸਾਥੀਆ ਨੂੰ ਵੀ ਮੌਕੇ ਤੇ ਬੁਲਾ ਲਿਆ ਤੇ ਮਾਲਕ ਸਿੰਘ ਦੇ ਘਰ ਅੰਦਰ ਦਾਖਲ ਹੋ ਕੇ ਕੁੱਟਮਾਰ ਕਰਨੀ ਸੁਰੂ ਕਰ ਦਿੱਤੀ, ਜੋ ਦੋਸ਼ੀਆਨ ਰਣਜੋਧ ਸਿੰਘ, ਡਿੰਪਲ ਸਰਪੰਚ, ਸਰਦੂਲ ਸਿੰਘ ਅਤੇ ਬਲਵਿੰਦਰ ਸਿੰਘ ਨੇ ਆਪਣੇ ਹੱਥਾ ਵਿੱਚ ਫੜ੍ਹੇ ਹਥਿਆਰਾ ਨਾਲ ਉਥੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਦੋ ਲਖਵਿੰਦਰ ਹੋਨੀ ਮੌਕੇ ਤੇ ਭੱਜ ਕੇ ਆਪਣੀ ਜਾਨ ਬਚਾਉਣ ਲੱਗੇ ਤਾ ਦੋਸ਼ੀ ਰਣਜੋਧ ਸਿੰਘ ਨੇ ਜਾਨੋ ਮਾਰਨ ਦੀ ਨਿਯਤ ਨਾਲ ਆਪਣੀ ਰਿਵਾਲਵਰ ਦਾ ਫਾਇਰ ਕੀਤਾ, ਜੋ ਉਹਨਾਂ ਦੇ ਲੜਕੇ ਗੁਰਸੇਵਕ ਸਿੰਘ ਦੇ ਮੂੰਹ ਤੇ ਲੱਗਾ, ਜੋ ਦੋਸ਼ੀ ਸਰਦੂਲ ਸਿੰਘ ਨੇ ਆਪਣੇ ਹੱਥ ਵਿੱਚ ਫੜ੍ਹੀ 12 ਬੋਰ ਰਾਇਫਲ ਦਾ ਫਾਇਰ ਉਹਨਾਂ ਵੱਲ ਕੀਤਾ, ਜਿਸਦਾ ਛਰਲਾ ਲਖਵਿੰਦਰ ਦੀ ਛਾਤੀ ਤੇ ਲੱਗਾ। ਜੋ ਦੋਸ਼ੀ ਡਿੰਪਲ ਸਰਪੰਚ ਨੇ ਆਪਣੇ ਹੱਥ ਵਿੱਚ ਫੜ੍ਹੀ 12 ਬੋਰ ਰਾਇਫਲ ਦਾ ਫਾਇਰ ਜਾਨੋ ਮਾਰਨ ਦੀ ਨਿਯਤ ਨਾਲ ਮਾਲਕ ਸਿੰਘ ਦੀ ਪਤਨੀ ਅਮਰਜੀਤ ਕੋਰ, ਜੋ ਕਿ ਵਿਹੜੇ ਵਿੱਚ ਖੜ੍ਹੀ ਸੀ ਉਹਨਾਂ ਤੇ ਕੀਤਾ, ਜਿਸਦੇ ਛਰਲੇ ਉਸਦੀ ਖੱਬੀ ਲੱਤ ਤੇ ਲੱਗੇ, ਜੋ ਦੋਸ਼ੀਆਨ ਕੁੱਟਮਾਰ ਕਰਕੇ ਮੌਕੇ ਤੋ ਫਰਾਰ ਹੋ ਗਏ। ਜੋ ਦੋਸ਼ੀ ਗੁਰਜਿੰਦਰ ਸਿੰਘ ਨੇ ਇੱਕ ਇੱਟ ਮਹਿਲ ਸਿੰਘ ਪੁੱਤਰ ਮੁਖਤਿਆਰ ਸਿੰਘ ਦੇ ਮੋਢੇ ਤੇ ਮਾਰੀ, ਵਜਾ ਰੰਜਸ ਇਹ ਹੈ ਕਿ ਪੁਰਾਣੀ ਤਕਰਾਰਬਾਜੀ। ਦੋਸ਼ੀਆਨ ਗੁਰਸੇਵਕ ਸਿੰਘ ਪੁੱਤਰ ਕ੍ਰਿਪਾਲ ਸਿੰਘ ਵਾਸੀ ਘੁਮਾਣਾ ਰਾਜਪੁਰਾ, ਰਣਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਮ ਨੰ. 169 ਗਲੀ ਨੰ. 3ਪੀ ਕਲੋਨੀ ਬਹਾਦਰਗੜ੍ਹ, ਪ੍ਰਗਟ ਸਿੰਘ, ਗੁਰਵੀਰ ਸਿੰਘ, ਕੁਲਦੀਪ ਸਿੰਘ, ਅਮਨਦੀਪ ਸਿੰਘ, ਗੁਲਤੇਜ ਸਿੰਘ, ਨਿਤੇਸ਼ ਗਰਗ, ਗੁਰਵਿੰਦਰ ਸਿੰਘ ਪੁੱਤਰ ਕੁਲਵੀਰ ਸਿੰਘ ਵਾਸੀ ਸ਼ਾਮਖੇੜਾ ਜਿਲਾ ਸ੍ਰੀ ਮੁਕਤਸਰ ਸਾਹਿਬ, ਹਿੰਮਤ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਗੋਬਿੰਦ ਨਗਰ ਸਰਹੰਦ ਰੋਡ ਪਟਿ, ਜਤਿੰਦਰਪਾਲ ਸਿੰਘ ਪੁੱਤਰ ਪਰਉਪਕਾਰ ਸਿੰਘ ਵਾਸੀ 235 ਗੁਰੂ ਅਰਜਨ ਦੇਵ ਕਲੋਨੀ ਰਾਜਪੁਰਾ, ਗੁਰਦਿੱਤ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਮ ਨੰ. 14 ਸੁੰਦਰ ਇੰਨਕਲੇਵ ਪਟਿ. ਗ੍ਰਿਫਤਾਰ ਅਤੇ ਬਾਕੀ ਦੋਸੀਆਨ ਦੀ ਗ੍ਰਿਫਤਾਰੀ ਬਾਕੀ। ਲਖਵਿੰਦਰ ਦਾ ਲੜਕਾ ਜੇਰੇ ਇਲਾਜ ਪੀ.ਜੀ.ਆਈ ਚੰਡੀਗੜ ਦਾਖਲ ਹੈ ਅਤੇ ਲਖਵਿੰਦਰ, ਅਮਰਜੀਤ ਕੋਰ ਅਤੇ ਮਹਿਲ ਸਿੰਘ ਜੇਰੇ ਇਲਾਜ ਰਾਜਿੰਦਰਾ ਹਸਪਤਾਲ ਦਾਖਲ ਹਨ। ਪਟਿਆਲਾ ਪੁਲਿਸ ਨੇ 14 ਦੋਸ਼ੀਆਂ ਤੇ ਧਾਰਾ FIR U/S 452,307, 323,506,148,149 IPC, Sec 25/54/59 Arms Act ਲਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ

 

View this post on Instagram

 

A post shared by Patiala Politics (@patialapolitics)