Patiala: Two killed as wall collapses in Anaj Mandi

July 25, 2023 - PatialaPolitics

Patiala: Two killed as wall collapses in Anaj Mandi

ਬੀਤੇ ਦਿਨੀਂ ਪਟਿਆਲਾ ਅਨਾਜ ਮੰਡੀ ਚ ਕੰਧ ਡਿੱਗਣ ਨਾਲ 2 ਲੋਕਾਂ ਦੀ ਮੌਤ ਹੋ ਗਈ। ਪਟਿਆਲਾ ਪੁਲਿਸ ਵਲੋ ਦਰਜ ਕੀਤੀ FIR ਦੇ ਦੌਰਾਨ, ਮਿਤੀ 24/07/2023 ਨੂੰ ਸਵੇਰੇ 09.15 ਵਜੇ ਕੁਲਦੀਪ ਸਿੰਘ ਆਪਣੇ ਭਰਾ ਹਰਜੀਤ ਸਿੰਘ ਨੂੰ ਮਿਲਣ ਲਈ ਗਿਆ ਸੀ, ਜੌ ਬਲਵਿੰਦਰ ਸਿੰਘ ਠੇਕੇਦਾਰ ਕੋਲ ਲੇਬਰ ਦਾ ਕੰਮ ਕਰਦਾ ਸੀ, ਹਰਜੀਤ ਸਿੰਘ ਅਨਾਜ ਮੰਡੀ ਵਿਖੇ ਕਿਸੇ ਦੁਕਾਨ ਦੀ ਉਪਰਲੀ ਕੰਧ ਨੂੰ ਤੋੜ ਰਿਹਾ ਸੀ ਤੇ ਹਰਜੀਤ ਸਿੰਘ ਤੇ ਸਾਥੀਆਂ ਨੇ ਬਲਵਿੰਦਰ ਠੇਕੇਦਾਰ ਨੂੰ ਕਿਹਾ ਕਿ ਕੰਧ ਡਿੱਗਣ ਵਾਲੀ ਹੈ, ਤੇ ਉਸਨੇ ਕਿਹਾ ਕਿ ਕੁਝ ਨਹੀਂ ਹੁੰਦਾ ਤਾਂ ਇੱਕਦਮ ਕੰਧ ਡਿੱਗਣ ਨਾਲ ਹਰਜੀਤ ਕੰਧ ਦੇ ਮਲਬੇ ਹੇਠਾਂ ਆ ਗਿਆ ਤੇ ਨਾਲ ਵਾਲੇ ਸਾਥੀਆਂ ਦੇ ਵੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਰਜਿੰਦਰਾ ਹਸਪਾਤਲ ਵਿਚ ਦਾਖਲ ਕਰਵਾਇਆ ਤੇ ਡਾਕਟਰਾਂ ਨੇ ਹਰਜੀਤ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਹੈਪੀ ਸਿੰਘ ਪੁੱਤਰ ਤਰਨਾ ਵਾਸੀ ਅਕਾਲਗੜ ਦੀ ਦੌਰਾਨੇ ਇਲਾਜ ਮੌਤ ਹੋ ਗਈ ਤੇ ਰਾਜਾ ਰਾਮ ਜ਼ੇਰੇ ਇਲਾਜ ਹੈ। ਪਟਿਆਲਾ ਪੁਲਿਸ ਨੇ ਦੋਸ਼ੀ ਬਲਵਿੰਦਰ ਠੇਕੇਦਾਰ ਤੇ ਧਾਰਾ FIR 304-A, 337, 338 IPC ਲਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ

 

View this post on Instagram

 

A post shared by Patiala Politics (@patialapolitics)