Patiala: 2 arrested with 21000 tramadol pills

August 9, 2023 - PatialaPolitics

 

Patiala: 2 arrested with 21000 tramadol pills

ਥਾਣਾ ਅਨਾਜ ਮੰਡੀ ਪਟਿਆਲਾ ਦੀ ਪੁਲਿਸ ਵੱਲੋਂ ਗੋਲੀਆ ਦਾ ਧੰਦਾ ਕਰਨ ਵਾਲੇ ਦੋ ਵਿਅਕਤੀ 21,000 ਨਸੀਲੀਆ ਗੋਲੀਆ ਸਮੇਤ ਗ੍ਰਿਫਤਾਰ
ਸ੍ਰੀ:ਵਰੁਣ ਸਰਮਾ,ਆਈ.ਪੀ.ਐਸ,ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆ ਦੱਸਿਆ ਕਿ ਸ੍ਰੀ:ਮੁਹੰਮਦ ਸਰਫਰਾਜ ਆਲਮ ਆਈ.ਪੀ.ਐਸ, ਕਪਤਾਨ ਪੁਲਿਸ ਸਿਟੀ ਪਟਿਆਲਾ ਅਤੇ ਸ੍ਰੀ ਜ਼ਸਵਿੰਦਰ ਸਿੰਘ ਟਿਵਾਣਾ, ਉਪ ਕਪਤਾਨ ਪੁਲਿਸ, ਸਿਟੀ-2 ਪਟਿਆਲਾ ਦੀਆ ਹਦਾਇਤਾ ਮੁਤਾਬਿਕ ਭੈੜੇ ਪੁਰਸਾ ਨੂੰ ਕਾਬੂ ਕਰਨ ਦੀ ਚਲਾਈ ਮੁੰਹਿਮ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਮੁੱਖ ਅਫਸਰ ਥਾਣਾ ਅਨਾਜ ਮੰਡੀ ਪਟਿਆਲਾ ਅਤੇ ਸ:ਥ ਬੂਟਾ ਸਿੰਘ ਇੰਚਾਰਜ ਚੋਕੀ ਫੱਗਣ ਮਾਜਰਾ ਜਿਲਾ ਪਟਿਆਲਾ ਦੀ ਨਿਗਰਾਨੀ ਹੇਠ ਮਿਤੀ 08.08.2023 ਨੂੰ ਪਾਲੀ ਸਿੰਘ ਪੁੱਤਰ ਦਰਸਨ ਸਿੰਘ ਵਾਸੀ ਪਿੰਡ ਕੱਲਰ ਭੈਣੀ ਜਿਲਾ ਪਟਿਆਲਾ ਅਤੇ ਗੋਰਵ ਉਰਫ ਬਿੱਲਾ ਪੁੱਤਰ ਇਸਵਰ ਦਾਸ ਵਾਸੀ ਗਲੀ ਨੰਬਰ 07 ਗੁਰੂ ਨਾਨਕ ਨਗਰ ਜਿਲਾ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ 21,000 ਨਸੀਲੀਆ ਗੋਲੀਆ ਮਾਰਕਾ (Tramadol) ਦੀ ਬ੍ਰਾਮਦਗੀ ਕੀਤੀ ਗਈ।
ਸ੍ਰੀ ਵਰੁਣ ਸਰਮਾ ਨੇ ਅੱਗੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 08-08-2023 ਨੂੰ ਏ.ਐਸ.ਆਈ. ਨਰਾਤਾ ਰਾਮ ਸਮੇਤ ਪੁਲਿਸ ਪਾਰਟੀ ਦੇ 15 ਅਗਸਤ ਸਬੰਧੀ ਸਰਕਾਰੀ ਇਮਾਰਤਾ ਦੀ ਚੈਕਿੰਗ ਕਰਨ ਲਈ ਜਾ ਰਹੇ ਜਦੋ ਪੁਲਿਸ ਪਾਰਟੀ ਸੂਆ ਪੁੱਲੀ ਪਿੰਡ ਕਸਿਆਣਾ ਪਾਸ ਪੁੱਜੀ ਤੋ ਦੋ ਮੋਨੇ ਨੋਜਵਾਨ ਸਾਹਮਣੇ ਤੋਂ ਇੱਕ ਥੈਲਾ ਪਲਾਸਟਿਕ ਰੰਗ ਚਿੱਟਾ ਨੂੰ ਚੁੱਕੀ ਆਊਦੇ ਦਿਖਾਈ ਦਿੱਤੇ ਜਿਹਨਾ ਨੂੰ ਕਿ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਜਾਬਤੇ ਅਨੁਸਾਰ ਤਲਾਸ਼ੀ ਕਰਨ ਪਰ ਇਹਨਾ ਪਾਸੋ 21,000 ਨਸੀਲੀਆ ਗੋਲੀਆ ਮਾਰਕਾ (Tramadol) ਬਰਾਮਦ ਹੋਈਆ ਜਿਹਨਾ ਨੂੰ ਕਿ ਕਬਜਾ ਵਿੱਚ ਲੈ ਕੇ ਪੁਲਿਸ ਨੇ ਮੁਕੱਦਮਾ ਨੰਬਰ 88 ਮਿਤੀ 08.08.2023 ਅ/ਧ 22/29/61/85 NDPS Act ਥਾਣਾ ਅਨਾਜ ਮੰਡੀ ਜਿਲ੍ਹਾ ਪਟਿਆਲਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ੀਆਨ ਪਾਲੀ ਸਿੰਘ ਪੁੱਤਰ ਦਰਸਨ ਸਿੰਘ ਵਾਸੀ ਪਿੰਡ ਕੱਲਰ ਭੈਣੀ ਜਿਲਾ ਪਟਿਆਲਾ ਅਤੇ ਗੌਰਵ ਉਰਫ ਬਿੱਲਾ ਪੁੱਤਰ ਇਸਵਰ ਦਾਸ ਵਾਸੀ ਗਲੀ ਨੰਬਰ 07 ਗੁਰੂ ਨਾਨਕ ਨਗਰ ਜਿਲਾ ਪਟਿਆਲਾ ਨੂੰ ਜਾਬਤੇ ਅਨੁਸਾਰ ਗ੍ਰਿਫਤਾਰ ਕੀਤਾ ਗਿਆ।ਜੋ ਕਿ ਇਹ ਦੋਨੋਂ ਦੋਸੀ ਹਮਮਸਵਰਾ ਹੋ ਕਰ, ਪੈਸੇ ਦੇ ਲਾਲਚ ਕਰਕੇ ਬਾਹਰਲੇ ਰਾਜਾ ਤੋਂ ਨਸੀਲੀਆ ਗੋਲੀਆਂ ਲਿਆ ਕਰ ਪਟਿਆਲਾ ਜਿਲ੍ਹਾ ਦੇ ਵੱਖ- ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਅਲਗ ਅਲਗ ਹੋ ਕੇ ਵੇਚਣਾ ਚਾਉਂਦੇ ਸਨ
ਦੋਸ਼ੀਆਂਨ ਕੋਲੋ ਡੂੰਘਾਈ ਨਾਲ ਪੁੱਛਗਿੱਛ ਕਰਕੇ ਤਫਤੀਸ ਕੀਤੀ ਜਾ ਰਹੀ ਹੈ ਕਿ ਨਸੀਲੀਆ ਗੋਲੀਆ ਕਿਥੇ ਸਪਲਾਈ ਕਰਨੀ ਸੀ ਇਸ ਸਬੰਧੀ ਜਿਸ ਦਾ ਵੀ ਰੋਲ ਸਾਹਮਣੇ ਆਇਆ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਹਨਾ ਦੋਸੀਆਨ ਪਾਸੋ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਪਟਿਆਲਾ ਪੁਲਿਸ ਭੈੜੇ ਅਨਸਰਾ ਵਿਰੁੱਧ
ਕਾਰਵਾਈ ਕਰਨ ਲਈ ਹਮੇਸਾ ਹੀ ਵਚਨਵੱਧ ਹੈ।