Patiala: Vehicle parked outside house in Sewak Colony set on fire by goons - Patiala News | Patiala Politics - Latest Patiala News

Patiala: Vehicle parked outside house in Sewak Colony set on fire by goons

August 22, 2023 - PatialaPolitics

Patiala: Vehicle parked outside house in Sewak Colony set on fire by goons

ਦੇਰ ਰਾਤ ਪਟਿਆਲਾ ਦੇ ਪੌਸ਼ ਇਲਾਕੇ ਸੇਵਕ ਕਾਲੋਨੀ ‘ਚ ਇੱਕ ਨੌਜਵਾਨ ਦੀ ਕੁਝ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ।ਆਪਣੀ ਜਾਨ ਬਚਾਉਣ ਲਈ ਨੌਜਵਾਨ ਇੱਕ ਘਰ ਦੇ ਅੰਦਰ ਵੜਿਆ।ਘਰ ਦੇ ਮਾਲਕ ਨੇ ਦਰਵਾਜ਼ਾ ਬੰਦ ਕਰਕੇ ਉਸ ਮੁੰਡੇ ਦੀ ਬਚਾਈ ਜਾਨ, ਕੁੱਟਮਾਰ ਕਰਨ ਵਾਲੇ ਲੋਕ ਘਰ ਦੇ ਬਾਹਰ ਗਾਲ੍ਹਾਂ ਕੱਢਦੇ ਰਹੇ। ਪਰ ਘਰ ਦੇ ਮਾਲਕ ਵਿਨੋਦ ਕੁਮਾਰ ਨੇ ਜ਼ਖਮੀ ਲੜਕੇ ਨੂੰ ਬਾਹਰ ਨਹੀਂ ਕੱਢਿਆ। ਕੁਝ ਸਮੇਂ ਬਾਅਦ ਮਾਮਲਾ ਸ਼ਾਂਤ ਹੋਣ ਤੋਂ ਬਾਅਦ ਲੜਦੇ ਨੌਜਵਾਨਾਂ ਨੇ ਵਿਨੋਦ ਕੁਮਾਰ ਦੀ ਨਵੀਂ ਕਾਰ ਨੂੰ ਅੱਗ ਲਗਾ ਦਿੱਤੀ, ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਹੁਣ ਹੋਰਾਂ ਦੀ ਭਾਲ ਕਰ ਰਹੀ ਹੈ।