Patiala: 2 arrested in Murder case of Lakhwinder Lakha Fatehpur Samana

August 26, 2023 - PatialaPolitics

Patiala: 2 arrested in Murder case of Lakhwinder Lakha Fatehpur Samana

ਪਟਿਆਲਾ ਪੁਲਿਸ ਵੱਲੋਂ 24 ਘੰਟਿਆਂ ਦੇ ਅੰਦਰ-ਅੰਦਰ ਪਿੰਡ ਫ਼ਤਿਹਪੁਰ ਵਿਖੇ ਹੋਏ ਅੰਨ੍ਹੇ ਕਤਲ ਮਾਮਲੇ ਨੂੰ ਟਰੇਸ ਕਰਕੇ 02 ਦੋਸ਼ੀ ਗ੍ਰਿਫ਼ਤਾਰ

ਸ੍ਰੀ ਵਰੁਣ ਸ਼ਰਮਾ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਦੀ ਹਦਾਇਤਾਂ ਮੁਤਾਬਿਕ ਸ੍ਰੀ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ ਕਪਤਾਨ ਪੁਲਿਸ (ਇੰਨਵੈ)ਪਟਿਆਲਾ,ਸ੍ਰੀ ਸੋਰਵ ਜਿੰਦਲ ਪੀ.ਪੀ.ਐਸ ਕਪਤਾਨ ਪੁਲਿਸ (ਉਪਰੇਸਨ)ਪਟਿਆਲਾ,ਸ੍ਰੀਮਤੀ ਨੇਹਾ ਅਗਰਵਾਲ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਮਾਣਾ ਵੱਲੋਂ ਅੱਜ ਮਿਤੀ 25-੍08-2023 ਨੂੰ ਸਾਂਝੇ ਤੋਰ ਤੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਮਿਤੀ 24-08-2023 ਨੂੰ ਪਿੰਡ ਫ਼ਤਿਹਪੁਰ ਪਟਿਆਲਾ-ਸਮਾਣਾ ਰੋਡ ਪਰ 4/5 ਨਾ-ਮਲੂਮ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਲਖਵਿੰਦਰ ਸਿੰਘ ਉਰਫ਼ ਲੱਖਾ ਪੁੱਤਰ ਕ੍ਰਿਪਾਲ ਸਿੰਘ ਵਾਸੀ ਪਿੰਡ ਫ਼ਤਿਹਪੁਰ ਦੇ ਸੱਟਾ ਮਾਰਕੇ ਕਤਲ ਕਰ ਦਿੱਤਾ ਸੀ ਅਤੇ ਉਥੇ ਮੌਜੂਦ ਸੋਨੂੰ ਪੁੱਤਰ ਭੋਲਾ ਸਿੰਘ ਵਾਸੀ ਪਿੰਡ ਫ਼ਤਿਹਪੁਰ ਦੇ ਵੀ ਤੇਜ਼ ਧਾਰ ਹਥਿਆਰਾਂ ਨਾਲ ਸੱਟਾ ਮਾਰ ਕੇ ਸਮੇਤ ਆਪਣੇ ਹਥਿਆਰਾਂ ਦੇ ਆਪਣੇ ਵਹੀਕਲਾਂ ਪਰ ਸਵਾਰ ਹੋਕੇ ਮੌਕਾ ਤੋ ਭੱਜ ਗਏ ਸਨ।ਮ੍ਰਿਤਕ ਦੇ ਭਰਾ ਗੁਰਵਿੰਦਰ ਸਿੰਘ ਉਰਫ਼ ਗੋਬਿੰਦਾ ਦੇ ਬਿਆਨ ਪਰ ਮੁੱਖ ਅਫ਼ਸਰ ਥਾਣਾ ਸਿਟੀ ਸਮਾਣਾ ਵੱਲੋਂ ਮੁਕੱਦਮਾ ਨੰਬਰ 88 ਮਿਤੀ 24-08-2023 ਅ/ਧ 302,324,341,148,149 ਆਈ.ਪੀ.ਸੀ ਥਾਣਾ ਸਿਟੀ ਸਮਾਣਾ ਦਰਜ ਰਜਿਸਟਰ ਕੀਤਾ ਗਿਆ ਸੀ।

ਸ੍ਰੀ ਸੋਰਵ ਜਿੰਦਲ ਕਪਤਾਨ ਪੁਲਿਸ ਓਪਰੇਸ਼ਨਜ ਪਟਿਆਲਾ ਜੀ ਨੇ ਇਹ ਵੀ ਦੱਸਿਆ ਕਿ ਉਹਨਾਂ ਦੀ ਨਿਗਰਾਨੀ ਹੇਠ ਇਸ ਕੇਸ ਨੂੰ ਟਰੇਸ ਕਰਨ ਲਈ ਸ੍ਰੀਮਤੀ ਨੇਹਾ ਅਗਰਵਾਲ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਮਾਣਾ,ਇੰਸਪੈਕਟਰ ਗੁਰਇਕਬਾਲ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਸਮਾਣਾ,ਇੰਸਪੈਕਟਰ ਵਿਜੈ ਕੁਮਾਰ ਇੰਚਾਰਜ ਸੀ.ਆਈ.ਏ ਸਮਾਣਾ ਦੀ ਟੀਮ ਦਾ ਗਠਨ ਕੀਤਾ ਗਿਆ ਸੀ।ਇਸ ਟੀਮ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਤਫ਼ਤੀਸ਼ ਕਰਦੇ ਹੋਏ ਮਹਿਜ਼ 24 ਘੰਟਿਆਂ ਦੇ ਅੰਦਰ 05 ਦੋਸ਼ੀਆਂ ਨੂੰ ਟਰੇਸ ਕਰਕੇ, ਦੋਸ਼ੀ ਮੇਜਰ ਸਿੰਘ ਉਰਫ਼ ਰੋਹਿਤ ਪੁੱਤਰ ਹਰਨੇਕ ਸਿੰਘ ਵਾਸੀ ਰਾਮਨਗਰ ਚੁੰਨੀਵਾਲਾ ਥਾਣਾ ਜੁਲਕਾ ਜ਼ਿਲ੍ਹਾ ਪਟਿਆਲਾ, ਸੁਖਵਿੰਦਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਕੋਹਲੇਮਾਜਰਾ ਥਾਣਾ ਜੁਲਕਾ ਜ਼ਿਲ੍ਹਾ ਪਟਿਆਲਾ ਨੂੰ ਕੱਲ ਮਿਤੀ 25-08-2023 ਨੂੰ ਗ੍ਰਿਫ਼ਤਾਰ ਕਰਕੇ ਦੋਸ਼ੀਆਂ ਪਾਸੋਂ ਵਾਰਦਾਤ ਵਿੱਚ ਵਰਤਿਆਂ ਮੋਟਰਸਾਈਕਲ PB-11-AM-4257 ਮਾਰਕਾ ਸਪਲੈਂਡਰ ਵੀ ਬਰਾਮਦ ਕੀਤਾ ਗਿਆ ਹੈ।ਇਸ ਤੋ ਇਲਾਵਾ ਬਾਕੀ ਦੋਸ਼ੀਆਂ ਹਰਦੀਪ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਸੇਖੁਪੁਰਾ ਥਾਣਾ ਪਸਿਆਣਾ ਜ਼ਿਲ੍ਹਾ ਪਟਿਆਲਾ, ਸਾਹਿਲ ਪੁੱਤਰ ਰੁਲਦਾ ਰਾਮ ਵਾਸੀ ਪਿੰਡ ਪੰਜੋਲਾ ਥਾਣਾ ਸਦਰ ਪਟਿਆਲਾ ਅਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਸੁਰਿੰਦਰ ਸਿੰਘ ਵਾਸੀ ਬਹਾਦਰਪੁਰ ਫ਼ਕੀਰਾ ਜ਼ਿਲ੍ਹਾ ਪਟਿਆਲਾ ਨੂੰ ਜਲਦ ਹੀ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਵਜ੍ਹਾ ਰੰਜਸ਼:- ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਲਖਵਿੰਦਰ ਸਿੰਘ ਉਰਫ਼ ਲੱਖਾ ਉਕਤ ਵੱਲੋਂ ਦੋਸ਼ੀ ਹਰਦੀਪ ਸਿੰਘ ਉਕਤ ਅਤੇ ਉਸ ਦੀ ਮਹਿਲਾ ਦੋਸਤ ਦੀ ਇਕੱਠਿਆਂ ਦੀ ਵੀਡੀਉ ਬਣਾਉਣ ਕਰਕੇ ਆਪਸੀ ਤਕਰਾਰਬਾਜ਼ੀ ਹੋਣ ਕਰਕੇ ਦੋਸ਼ੀ ਹਰਦੀਪ ਸਿੰਘ ਉਕਤ ਵੱਲੋਂ ਆਪਣੇ ਬਾਕੀ ਸਾਥੀਆ ਨੂੰ ਬੁਲਾਕੇ ਲਖਵਿੰਦਰ ਸਿੰਘ ਉਰਫ਼ ਲੱਖਾ ਉਕਤ ਦੇ ਤੇਜ਼ਧਾਰ ਹਥਿਆਰਾਂ ਨਾਲ ਸੱਟਾ ਮਾਰਕੇ ਕਤਲ ਕੀਤਾ ਗਿਆ ਹੈ।

ਸ੍ਰੀ ਸੋਰਵ ਜਿੰਦਲ ਪੀ.ਪੀ.ਐਸ ਕਪਤਾਨ ਪੁਲਿਸ (ਉਪਰੇਸਨ)ਪਟਿਆਲਾ ਨੇ ਦੱਸਿਆ ਕਿ ਇਹ ਸਾਰੀ ਘਟਨਾ ਦੀ ਪੁਲਿਸ ਹਰ ਪਹਿਲੂ ਤੋ ਬਹੁਤ ਹੀ ਬਰੀਕੀ ਨਾਲ ਤਫ਼ਤੀਸ਼ ਕਰ ਰਹੀ ਹੈ।ਦੋਸ਼ੀਆਂ ਮੇਜਰ ਸਿੰਘ ਉਰਫ਼ ਰੋਹਿਤ ਅਤੇ ਸੁਖਵਿੰਦਰ ਸਿੰਘ ਦਾ ਮਾਨਯੋਗ ਅਦਾਲਤ ਪਾਸੋਂ 03 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।