‘Fake’ police officer arrested by Patiala Police

August 28, 2023 - PatialaPolitics

‘Fake’ police officer arrested by Patiala Police

ਨਕਲੀ ਪੁਲਿਸ ਵਾਲਾ ਅਸਲੀ ਕੋਤਵਾਲੀ ਪਟਿਆਲਾ ਪੁਲਿਸ ਵੱਲੋ ਕਾਬੂ

 

ਮਾਨਯੋਗ ਐਸ ਐਸ ਪੀ ਸਾਹਿਬ ਪਟਿਆਲਾ ਦੇ ਦਿਸ਼ਾ ਨਿਰਦੇਸਾ ਹੇਠ ਐਸ ਪੀ ਸਿਟੀ ਸਾਹਿਬ ਅਤੇ ਡੀ ਐਸ ਪੀ ਸਿਟੀ 1 ਪਟਿਆਲਾ ਜੀ ਦੀਆ ਯੋਗ ਹਦਾਇਤਾ ਅਨੁਸਾਰ ਮਾੜੇ ਅਨਸਰਾ ਖਿਲਾਫ ਵੱਡੀ ਮੁਹਿੰਮ ਤਹਿਤ ਥਾਣਾ ਕੋਤਵਾਲੀ ਪਟਿਆਲਾ ਦੀ ਪੁਲਿਸ ਵੱਲੋਂ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।ਮੁੱਖ ਅਫਸਰ ਥਾਣਾ ਇੰਸਪੈਕਟਰ ਸੁੱਖਵਿੰਦਰ ਸਿੰਘ ਵੱਲੋ ਜਾਣਕਾਰੀ ਦਿੰਦਿਆ ਦੱਸਿਆ ਕਿ ਇੱਕ ਵਿਅਕਤੀ ਜੋ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਬਜਾਰ ਵਿੱਚ ਆਉਦੇ ਜਾਂਦੇ ਲੋਕਾਂ ਨੂੰ ਧਮਕਾ ਰਿਹਾ ਸੀ।ਜਿਸਦੀ ਪਹਿਚਾਣ ਜੁਗਰਾਜ ਸਿੰਘ ਉਰਫ ਜੱਗਾ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਬਿਸਨ ਪੁਰਾ ਥਾਣਾ ਸਦਰ ਸੁਨਾਮ ਜਿਲਾ ਸੰਗਰੂਰ ਵਜੋਂ ਹੋਈ ਹੈ।ਜਿਸਦੇ ਖਿਲਾਫ ਮੁੱਕਦਮਾ ਨੰ 176 ਮਿਤੀ 27/8 / 2023 ਅ/ਧ 171,419,506 ਆਈ ਪੀ ਸੀ ਥਾਣਾ ਕੋਤਵਾਲੀ ਪਟਿਆਲਾ ਵਿੱਚ ਦਰਜ ਰਜਿਸਟਰ ਕੀਤਾ ਗਿਆ ਹੈ।ਜਿਕਰਯੋਗ ਹੈ ਕਿ ਇਸ ਵਿਅਕਤੀ ਦੇ ਖਿਲਾਫ ਪਹਿਲਾ ਵੀ ਮੁੱਕਦਮਾ ਨੰ 159 ਮਿਤੀ 29.7.2022 ਅ/ਧ 171,419,420,506 ਆਈ ਪੀ ਸੀ ਥਾਣਾ ਸਿਟੀ ਸੁਨਾਮ ਜਿਲਾ ਸੰਗਰੂਰ ਦਰਜ ਰਜਿਸਟਰ ਹੈ।

 

View this post on Instagram

 

A post shared by Patiala Politics (@patialapolitics)