Patiala: Thar Driver tries to run car over Police officer near Patran
September 6, 2023 - PatialaPolitics
Patiala: Thar Driver tries to run car over Police officer near Patran
ਸਿਪਾਹੀ ਵਿੱਕੀ ਰਾਮ ਸੀ.ਆਈ.ਏ ਸਮਾਣਾ ਵਿਖੇ ਡਿਊਟੀ ਕਰ ਰਿਹਾ ਸੀ, ਜੋ ਮਿਤੀ 4/9/23 ਸਮੇਤ ਸਾਥੀ ਕਰਮਚਾਰੀਆ ਦੇ ਗਸ਼ਤ ਦਾ ਤਲਾਸ਼ ਸੁੱਕੀ ਤੇ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਅਨਾਜ ਮੰਡੀ ਪਾਤੜਾਂ ਪੁੱਜੇ ਤਾਂ ਉੱਥੇ ਦੁਕਾਨਾ ਦੇ ਨਾਲ ਇੱਕ ਥਾਰ ਗੱਡੀ ਨੰ, PB-92-2004 ਸਟਾਰਟ ਖੜ੍ਹੀ ਸੀ।ਜਿਸ ਵਿੱਚ ਉਪਿੰਦਰ ਸਿੰਘ ਬੈਠਾ ਸੀ, ਜਿਸ ਨੂੰ ਗੱਡੀ ਵਿੱਚ ਉਤਰਨ ਦਾ ਇਸ਼ਾਰਾ ਕੀਤਾ ਗਿਆ, ਜਿਸਨੇ ਇੱਕ ਦਮ ਆਪਣੀ ਗੱਡੀ ਪਿੱਛੇ ਨੂੰ ਭਜਾ ਲਈ, ਜੋ ਗੱਡੀ ਪਿਛਲੀ ਸਾਇਡ ਤੋ ਬਿਜਲੀ ਦੇ ਖੰਬੇ ਨਾਲ ਲੱਗੀ, ਜੋ ਉਪਿੰਦਰ ਨੇ ਫਿਰ ਆਪਣੀ ਗੱਡੀ ਪੂਰੀ ਸਪੀਡ ਨਾਲ ਲਿਆ ਕੇ ਜਾਨੋ ਮਾਰਨ ਦੀ ਨਿਯਤ ਨਾਲ ਵਿੱਕੀ ਦੇ ਉਪਰ ਚੜਾਉਣ ਦੀ ਕੋਸ਼ਿਸ਼ ਕੀਤੀ, ਜੋ ਉਪਿੰਦਰ ਇੱਕਦਮ ਛਾਲ ਲਗਾ ਕੇ ਸਾਇਡ ਹੋ ਗਿਆ ਤਾ ਜਦੋਂ ਅੱਗੇ ਖੜ੍ਹੇ ਸਿਪਾਹੀ ਹੁਸਨਪ੍ਰੀਤ ਸਿੰਘ ਨੇ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਤਾ ਉਪਿੰਦਰ ਨੇ ਜਾਨੋ ਮਾਰ ਦੇਣ ਦੀ ਨਿਯਤ ਨਾਲ ਗੱਡੀ ਹੁਸਨਪ੍ਰੀਤ ਸਿੰਘ ਉਤੇ ਚੜਾ ਦਿੱਤੀ ਅਤੇ ਗੱਡੀ ਭਜਾ ਕੇ ਮੌਕੇ ਤੋਂ ਫਰਾਰ ਹੋ ਗਿਆ, ਜੋ ਹੁਸਨਪ੍ਰੀਤ ਸਿੰਘ ਦੀ ਸੱਜੀ ਲੱਤ ਤੇ ਖੱਬੀ ਬਾਂਹ ਟੁੱਟ ਗਈ, ਜੋ ਜੇਰੇ ਇਲਾਜ ਭਾਟੀਆ ਹਸਪਤਾਲ ਪਟਿ, ਦਾਖਲ ਹੈ
ਪਟਿਆਲਾ ਪੁਲਿਸ ਨੇ ਦੋਸ਼ੀ ਉਪਿੰਦਰ ਸਿੰਘ ਤੇ ਧਾਰਾ FIR U/S 307 IPC ਲਗਾ ਅਗਲੀ ਕਰਵਾਈ ਸ਼ੁਰੂ ਕਰਦੀਤੀ ਹੈ