Powercut in Patiala on 13&14th September 2023
September 12, 2023 - PatialaPolitics
Powercut in Patiala on 13&14th September 2023
ਬਿਜਲੀ ਬੰਦ ਸੰਬੰਧੀ ਜਾਣਕਾਰੀ
ਪਟਿਆਲਾ 12-09-2023
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 21 ਨੰ. ਅਤੇ 22 ਨੰ. ਫਾਟਕ ਨੇੜੇ ਰੇਲਵੇ ਲਾਈਨ ਡਬਲ ਹੋਣ ਕਰਕੇ 11 ਕੇ.ਵੀ. ਰਾਜਾ ਇੰਨਕਲੇਵ ਫੀਡਰ ਦੀ ਲਾਈਨ ਸ਼ਿਫਟਿੰਗ ਦਾ ਕੰਮ ਸ਼ੁਰੂ ਹੋ ਗਿਆ ਹੈ ਜਿਸ ਕਰਕੇ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਰੇਲਵੇ ਲਾਈਨ ਨੇੜੇ ਇਲਾਕੇ ਜਿਵੇਂ ਕਿ ਰਾਜਾ ਐਵੇਨਿਊ, ਜੀ.ਸੀ.ਆਈ. ਇੰਸਟੀਟਿਊਟ, ਸੇਵਕ ਕਲੋਨੀ, ਡੀਲਾਈਟ ਕਲੋਨੀ, ਲਹਿਲ ਕਲੋਨੀ ਦਾ ਕੁੱਝ ਹਿੱਸਾ,ਮਾਨਸ਼ਾਹੀਆ ਕਲੋਨੀ, ਭੁਪਿੰਦਰਾ ਰੋਡ ਮਾਰਕੀਟ, ਸੰਤ ਪਕੌੜਿਆਂ ਵਾਲਾ, ਰੇਤਾ-ਸੀਮਿੰਟ ਦੀ ਦੁਕਾਨ ਨੇੜੇ ਏਰੀਆ, ਗਿਆਨ ਕਾਲੋਨੀ ਅਤੇ ਸੰਤ ਨਗਰ ਦਾ ਕੁੱਝ ਏਰੀਆ ਆਦਿ ਦੀ ਬਿਜਲੀ ਸਪਲਾਈ 13-09-23 ਅਤੇ 14-09-23 ਨੂੰ ਸਮਾਂ 10:00 ਵਜੇ ਸਵੇਰੇ ਤੋਂ ਲੈ ਕੇ ਸ਼ਾਮ 06:30 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ |
ਨੋਟ:- ਉਪਰੋਕਤ ਦੱਸੇ ਏਰੀਆ ਦੀ ਬਿਜਲੀ ਸਪਲਾਈ ਕੰਮ ਦੀ ਮੰਗ ਅਨੁਸਾਰ ਅਲੱਗ ਅਲੱਗ ਬ੍ਰਾਂਚਾਂ ਕੱਟਕੇ ਬੰਦ ਕੀਤੀ ਜਾਵੇਗੀ ਜੀ।
ਜਾਰੀ ਕਰਤਾ: ਉਪ ਮੰਡਲ ਅਫ਼ਸਰ
ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ