Patiala:8 girls 2 boys arrested on immoral traffic charge

September 16, 2023 - PatialaPolitics

Patiala:8 girls 2 boys arrested on immoral traffic charge

ਬੀਤੇ ਦਿਨੀਂ ਪਟਿਆਲਾ ਪੁਲਿਸ ਨੇ ਪਿੰਡ ਚੌਰਾ ਨੇੜੇ ਚੱਲ ਰਿਹਾ ਹਾਈ ਪ੍ਰੋਫਾਈਲ ਚਕਲਾ ਦਾ ਧੰਦਾ ਕਰਨ ਵਾਲਿਆਂ ਨੂੰ ਗਿਰਫ਼ਤਾਰ ਕੀਤਾ।

ਇੰਸਪੈਕਟਰ ਅਮਨਦੀਪ ਸਿੰਘ ਸਮੇਤ ਪੁਲਿਸ ਪਾਰਟੀ ਤਲਾਸ਼ ਗਸਤ ਤੇ ਸ਼ੱਕੀ ਤੇ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਪਾਰਕ ਹਸਪਤਾਲ ਨੇੜੇ ਬੱਸ ਸਟੈਂਡ ਪਟਿ ਪਾਸ ਮੌਜੂਦ ਸੀ, ਜੋ ਇਤਲਾਹ ਮਿਲੀ ਕਿ ਸਰਬਜੀਤ ਕੌਰ ਆਪਣੇ ਨਾਲ ਉਕਤ ਦੋਸ਼ੀਆਂ ਨੂੰ ਲੈ ਕੇ ਵੱਖ-ਵੱਖ ਵਿਅਕਤੀਆ ਨੂੰ ਆਪਣੇ ਘਰ ਬੁਲਾ ਕੇ ਪ੍ਰਤੀ ਵਿਅਕਤੀ ਪਾਸੋਂ 2000/- ਰੁਪਏ ਹਾਸਿਲ ਕਰਕੇ ਜਿਸਮ ਫਰੋਸੀ ਦਾ ਧੰਦਾ ਕਰਵਾਉਦੀ ਹੈ। ਜੋ ਮੌਕਾ ਪਰ ਰੇਡ ਕਰਕੇ ਦੋਸ਼ੀਆਨ ਨੂੰ ਕਾਬੂ ਕੀਤਾ

ਗਿਆ। ਪਟਿਆਲਾ ਪੁਲਿਸ ਨੇ ਰੇਡ ਕਰ ਕੇ ਸਰਬਜੀਤ ਕੌਰ ਸਮੇਤ 8 ਲੜਕੀਆਂ ਤੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਨ੍ਹਾਂ ਉਪਰ ਇਮਮੋਰਲ ਟ੍ਰੈਫਿਕਿੰਗ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।