Patiala Police bust gang of thieves, recover stolen goods

July 28, 2018 - PatialaPolitics

ਪਟਿਆਲਾ ਪੁਲਿਸ ਵੱਲੋਂ ਅੰਤਰਰਾਜੀ ਲੁਟੇਰਾ ਗਿਰੋਹ ਦਾ ਸਫ਼ਾਇਆ
40 ਲੱਖ ਦੀ ਨਗਦੀ, ਨਸ਼ੀਲੇ ਪਦਾਰਥ ਤੇ ਚੋਰੀ ਦੇ ਸਮਾਨ ਦਾ ਵੱਡਾ ਜ਼ਖੀਰਾ ਬਰਾਮਦ

ਨਸ਼ਿਆਂ ਦੇ ਪੈਸੇ ਨਾਲ ਖ਼ਰੀਦੀ ਜਾਇਦਾਦ ਵੀ ਜ਼ਬਤ ਹੋਵੇਗੀ

41 ਏ.ਸੀ., 10 ਐਲ.ਈ.ਡੀ., 20 ਲੱਖ ਦੀਆਂ ਦਵਾਈਆਂ ਤੇ ਵਾਹਨ ਵੀ ਬਰਾਮਦ
ਪਟਿਆਲਾ, 28 ਜੁਲਾਈ:
ਪਟਿਆਲਾ ਪੁਲਿਸ ਨੇ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਇੱਕ ਅੰਤਰਰਾਜੀ ਲੁਟੇਰਾ ਗਿਰੋਹ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ 40 ਲੱਖ ਰੁਪਏ ਦੀ ਨਗਦੀ, 41 ਏਅਰ ਕੰਡੀਸ਼ਨ, 10 ਐਲ.ਈ.ਡੀ., 3000 ਨਸ਼ੀਲੀਆਂ ਗੋਲੀਆਂ, 3 ਲੀਟਰ 600 ਮਿਲੀਲਿਟਰ ਨਸ਼ੀਲੇ ਤਰਲ ਪਦਾਰਥ, 6 ਗੈਸ ਚੁਲੇ, 21 ਡੱਬੇ ਕਾਸਮੈਟਿਕ ਸਾਮਾਨ, 2 ਕਾਰਾ, ਇੱਕ ਟਾਟਾ 407 ਅਤੇ 20 ਲੱਖ ਰੁਪਏ ਦੀਆਂ ਦਵਾਈਆਂ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਜ਼ਿਲ੍ਹਾ ਪੁਲਿਸ ਨੇ ਜਿਥੇ ਤਿੰਨ ਲੁਟੇਰਿਆ ਨੂੰ ਕਾਬੂ ਕੀਤਾ ਗਿਆ ਹੈ ਉਥੇ ਹੀ ਲੁੱਟ ਦਾ ਸਾਮਾਨ ਖਰੀਦਣ ਵਾਲੇ ਤਿੰਨ ਵਿਅਕਤੀਆਂ ਨੂੰ ਵੀ ਹਰਿਆਣਾ ਵਿੱਚੋਂ ਹਿਰਾਸਤ ਵਿਚ ਲਿਆ ਗਿਆ ਹੈ।

ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆ ਪਟਿਆਲਾ ਦੇ ਐਸ.ਐਸ.ਪੀ ਸ. ਮਨਦੀਪ ਸਿੰਘ ਸਿੱਧੂ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਸ੍ਰੀ ਹਰਵਿੰਦਰ ਸਿੰਘ ਵਿਰਕ ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ, ਸ੍ਰੀ ਸੁਖਮਿੰਦਰ ਸਿੰਘ ਚੌਹਾਨ ਉਪ ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਦਲਬੀਰ ਸਿੰਘ ਗਰੇਵਾਲ ਇੰਚਾਰਜ ਸੀ.ਆਈ.ਏ.ਸਟਾਫ ਪਟਿਆਲਾ ਨੇ ਸਮੇਤ ਪੁਲਿਸ ਪਾਰਟੀ ਇਕ ਅੰਤਰਰਾਜੀ ਚੋਰ ਗਿਰੋਹ ਦਾ ਪਰਦਾਫਾਸ਼ ਕਰਕੇ ਇਲੈਕਟਰੋਨਿਕ, ਕੋਸਮੈਟਿਕ, ਮੈਡੀਸਨ ਦੇ ਗੋਦਾਮਾਂ ਦੇ ਰਾਤ ਸਮੇਂ ਤਾਲੇ ਤੋੜਕੇ ਉਹਨਾ ਵਿਚੋਂ ਕੀਮਤੀ ਸਮਾਨ ਚੋਰੀ ਕਰਨ ਵਾਲੇ 3 ਵਿਅਕਤੀ ਜਿਹਨਾਂ ਦਾ ਮੁੱਖ ਸਰਗਣਾ ਜਸਵੀਰ ਸਿੰਘ, ਇਸ ਦੇ ਸਾਥੀ ਰਜਿੰਦਰਪਾਲ ਉਰਫ ਰਾਜੂ ਅਤੇ ਥਾਰੂ ਉਰਫ ਬਲੇਸਵਰ ਗ੍ਰਿਫਤਾਰ ਕੀਤੇ ਗਏ, ਜਿਹਨਾ ਦੇ ਕਬਜ਼ੇ ਵਿਚੋ 3000 ਨਸ਼ੀਲੀਆਂ ਗੋਲੀਆਂ, 3 ਲੀਟਰ 600 ਮਿਲੀਲਿਟਰ ਤਰਲ ਪਦਾਰਥ, 28 ਪੀਸ ਏ.ਸੀ.(ਆਉਟਰ ਇੰਨਰ), 6 ਗੈਸ ਚੁੱਲੇ ਅਤੇ 01 ਚਿਮਨੀ, 04 ਐਲ.ਈ.ਡੀ, 48,600 ਗੋਲੀਆਂ, ਇਕ ਐਸ.ਕਰਾਸ ਕਾਰ, ਇਕ ਟਾਟਾ 407 ਅਤੇ 5 ਲੱਖ ਰੂਪੈ ਕਰੰਸੀ ਬਰਾਮਦ ਹੋਈ ਅਤੇ ਸੁਰੇਸ਼ ਕੁਮਾਰ ਉਰਫ ਗੋਗੀ, ਗੌਰਵ ਅਗਰਵਾਲ ਅਤੇ ਦਿਨੇਸ਼ ਕੁਮਾਰ ਕਾਲੂ ਪਾਸੋ 35 ਲੱਖ ਰੂਪੈ ਕਰੰਸੀ , 03 ਐਲ.ਈ.ਡੀ, 13 ਪੀਸ ਏ.ਸੀ., 20 ਰੂਪੈ ਮੁੱਲ ਦੀਆਂ ਦਵਾਈਆ, 01 ਲੱਖ ਰੂਪੈ ਮੁੱਲ ਦਾ ਕੋਸਮੈਟਿਕ ਦਾ ਸਮਾਨ ਇਕ ਕਾਰ ਬਰਾਮਦ ਹੋਈ ਅਤੇ 08 ਮੁਕੱਦਮੇ ਟਰੇਸ ਹੋਏ ਹਨ। ਐਸ.ਐਸ.ਪੀ. ਨੇ ਦੱਸਿਆ ਕਿ ਇਨ੍ਹਾਂ ਲੁਟੇਰਿਆ ਵੱਲੋਂ ਨਸ਼ਿਆ ਅਤੇ ਲੁੱਟ ਦੇ ਪੈਸੇ ਨਾਲ ਖਰੀਦੀ ਜਾਇਦਾਦ ਦਾ ਵੀ ਪਤਾ ਲੱਗਿਆ ਹੈ ਜਿਸ ਵਿਚ ਰਾਜਪੁਰਾ ਵਿਚ ਇੱਕ ਪੋਲਟਰੀ ਫਾਰਮ, ਇੱਕ ਫਲੈਟ ਅਤੇ ਇੱਕ ਘਰ ਦਾ ਪਤਾ ਲੱਗਾ ਹੈ ਜਿਨ੍ਹਾਂ ਦੇ ਕਾਗਜਾਤ ਬਰਾਬਦ ਕਰ ਲਏ ਗਏ ਹਨ ਅਤੇ ਹੋਰ ਜਾਇਦਾਦ ਦਾ ਪਤਾ ਕਰਕੇ ਉਸਨੂੰ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਐਸ.ਐਸ.ਪੀ. ਨੇ ਦੱਸਿਆ ਕਿ 27 ਜੁਲਾਈ ਨੂੰ ਇੰਸਪੈਕਟਰ ਦਲਬੀਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਸਮੇਤ ਪੁਲਿਸ ਪਾਰਟੀ ਦੇ ਟੀ.ਪੁਆਇਟ ਫੋਕਲ ਪੁਆਇਟ ਪਟਿਆਲਾ ਤੋ ਕਾਰ ਐਸ ਕਰਾਸ ਨੰਬਰੀ ਪੀਬੀ-11ਏਬੀ-6009 ਵਿਚ ਸਵਾਰ ਜਸਵੀਰ ਸਿੰਘ ਉਰਫ ਜੱਸੀ ਉਰਫ ਸੀਨੂੰ ਪੁੱਤਰ ਲੇਟ ਦਿਆਲ ਸਿੰਘ ਵਾਸੀ ਜੱਗੀ ਕਲੋਨੀ ਰਾਜਪੁਰਾ ਜਿਲਾ ਪਟਿਆਲਾ,ਰਜਿੰਦਰਪਾਲ ਸਿੰਘ ਰਾਜੂ ਪੁੱਤਰ ਲੇਟ ਰਘੂਵਿੰਦਰ ਸਿੰਘ ਰਾਘਵ ਵਾਸੀ ਮਕਾਨ ਨੰਬਰ 1159 ਸੈਕਟਰ 10 ਪੰਚਕੂਲਾ ਹਰਿਆਣਾ ਅਤੇ ਬਲਵੇਸਵਰ ਉਰਫ ਥਾਰੂ ਪੁੱਤਰ ਹਰੀ ਸਾਹਨੀ ਵਾਸੀ ਮਹੇਸਰਾ ਤਹਿਸੀਲ ਬੇਤੀਆ ਜਿਲਾ ਬੇਤੀਆ (ਬਿਹਾਰ) ਹਾਲ ਸਿਵ ਮੰਦਰ ਵਾਲੀ ਗਲੀ ਧਰਮਪੁਰਾ ਕਲੋਨੀ ਪਿੰਜੋਰ ਹਰਿਆਣਾ ਨੂੰ ਕਾਬੂ ਕੀਤਾ ਗਿਆ । ਤਲਾਸੀ ਲੈਣ ਤੇ ਜਸਵੀਰ ਸਿੰਘ ਉਰਫ ਜੱਸੀ ਉਰਫ ਸੀਨੂੰ, ਰਜਿੰਦਰਪਾਲ ਰਾਜੂ ਅਤੇ ਬਲਵੇਸਵਰ ਉਰਫ ਥਾਰ ਉਕਤ ਦੇ ਕਬਜਾ ਵਿਚੋ 3000 ਨਸੀਲੀਆ ਗੋਲੀਆ ਅਤੇ 3 ਲੀਟਰ 600 ਮਿਲੀਲੀਟਰ ਤਰਲ ਪਦਾਰਥ ਬਰਾਮਦ ਹੋਏ ਅਤੇ ਕਬਜਾ ਵਾਲੀ ਕਾਰ ਦੀ ਤਲਾਸੀ ਕਰਨ ਪਰ ਕਾਰ ਦੀ ਡਿੱਗੀ ਵਿਚੋ 4 ਐਲ.ਈ.ਡੀ.ਮਾਰਕਾ ਐਲ.ਜੀ ਤੇ ਕਾਰ ਵਿਚੋ 48 ਹਜਾਰ 600 ਗੋਲੀਆ ਬਰਾਮਦ ਹੋਈਆ ਜਿਸ ਸਬੰਧੀ ਮੁਕੱਦਮਾ ਨੰਬਰ 52 ਮਿਤੀ 28/07/2018 ਅ/ਧ 22/61/85 ਐਨ.ਡੀ.ਪੀ.ਐਸ.ਐਕਟ ਥਾਣਾ ਅਨਾਜ ਮੰਡੀ ਪਟਿਆਲਾ ਦਰਜ ਰਜਿਸਟਰ ਕਰਕੇ ਤਫਤੀਸ ਅਰੰਭ ਕੀਤੀ ਗਈ।ਗ੍ਰਿਫਤਾਰ ਕੀਤੇ ਗਏ ਦੋਸੀਆਨ ਨੇ ਸਹਿਰ ਪਟਿਆਲਾ ਅਤੇ ਜੀਕਰਪੁਰ ਦੇ ਗਾਉਡਨ ਏਰੀਆ ਭਵਾਤ ਤੋ ਇਲੈਕਟਰੋਨਿਕ ਦਾ ਸਮਾਨ , ਕੋਸਮੈਟਿਕ ਦਾ ਸਮਾਨ , ਦਵਾਈਆ ਆਦਿ ਚੋਰੀਆ ਕਰਨ ਬਾਰੇ ਮੰਨੇ ਹਨ। ਤਫਤੀਸ ਦੋਰਾਨ ਪਾਇਆ ਗਿਆ ਕਿ ਬਰਾਮਦ ਕਾਰ ਐਸ ਕਰਾਸ ਨੰਬਰੀ ਪੀਬੀ-11 ਏਬੀ-6009 ਦੇ ਜਾਅਲੀ ਕਾਗਜ਼ਾਤ ਤਿਆਰ ਕੀਤੇ ਹਨ ਇਹ ਜਾਅਲੀ ਨੰਬਰ ਪਾਇਆ ਗਿਆ ਹੈ ਜਿਸ ਤੇ ਮੁਕੱਦਮਾ ਹਜਾ ਵਿਚ ਜੁਰਮ 473,467,468,,471,120 ਬੀ.ਹਿੰ:ਦਿੰ ਦਾ ਵਾਧਾ ਕੀਤਾ ਗਿਆ ਹੈ।
ਐਸ.ਐਸ.ਪੀ ਪਟਿਆਲਾ ਸ. ਸਿੱਧੂ ਨੇ ਅੱਗੇ ਹੋਰ ਦੱਸਿਆ ਕਿ ਪਹਿਲੇ ਕੇਸ ਵਿਚ ਗ੍ਰਿਫਤਾਰ ਕੀਤੇ ਜਸਵੀਰ ਸਿੰਘ ਉਰਫ ਜੱਸੀ ,ਰਜਿੰਦਰਪਾਲ ਰਾਜੂ ਅਤੇ ਥਾਰੂ ਉਰਫ ਬਵਲੇਸਵਰ ਦੀ ਪੁੱਛਗਿੱਛ ਪਰ ਚੋਰੀ ਸੁਦਾ ਸਮਾਨ ਖਰੀਦਣ ਵਾਲੇ ਸੁਰੇਸ ਕੁਮਾਰ ਉਰਫ ਗੋਗੀ ਪੁੱਤਰ ਰਾਮ ਦਾਸ ਵਾਸੀ 317 ਨਿਉ ਜਨਕਪੁਰੀ ਅੰਬਾਲਾ, ਗੋਰਵ ਅਗਰਵਾਲ ਪੁੱਤਰ ਰਜਿੰਦਰ ਅਗਰਵਾਲ ਵਾਸੀ 88 ਅਗਰਸੈਨ ਨਗਰ ਅੰਬਾਲਾ ਅਤੇ ਦਿਨੇਸ ਕੁਮਾਰ ਪੁੱਤਰ ਅਸੋਕ ਕੁਮਾਰ ਵਾਸੀ ਏਕਤਾ ਵਿਹਾਰ ਵਾਸੀ ਅੰਬਾਲਾ ਕੈਟ ਹਰਿਆਣਾ ਨੂੰ ਮੁਕੱਦਮਾ ਨੰਬਰ 148 ਮਿਤੀ 03/07/2018 ਅ/ਧ 457,380 ਹਿੰ:ਦਿੰ: ਥਾਣਾ ਤ੍ਰਿਪੜੀ ਵਿਚ ਦੋਸੀ ਨਾਮਜਦ ਕੀਤੇ ਗਏ। ਮਿਤੀ 28/07/2018 ਨੂੰ ਤਫਤੀਸ ਦੌਰਾਨ ਏ.ਐਸ.ਆਈ.ਕਰਮਜੀਤ ਸਿੰਘ ਵੱਲੋ ਏਸੀਅਨ ਪੈਟਸ ਵੈਅਰ ਹਾਉਸ ਰੋਡ ਮੋਹਰਾ ਤੋ ਸੁਰੇਸ ਕੁਮਾਰ ਉਰਫ ਗੋਗੀ, ਗੋਰਵ ਅਗਰਵਾਲ ਅਤੇ ਦਿਨੇਸ ਕੁਮਾਰ ਉਰਫ ਕਾਲੂ ਨੂੰ ਮਹਿੰਦਰਾ ਟੀ.ਯੂ.ਵੀ ਨੰਬਰ ਐਚ:ਆਰ-01ਏੇ.ਐਨ-8833 ਪਰ ਗ੍ਰਿਫਤਾਰ ਕੀਤਾ ਗਿਆ। ਪੁੱਛਗਿੱਛ ਦੋਰਾਨ ਗ੍ਰਿਫਤਾਰ ਸੁਰੇਸ ਕੁਮਾਰ ਉਰਫ ਗੋਗੀ ਦੀ ਨਿਸਾਨਦੇਹੀ ਪਰ ਇਸ ਦੀ ਅਕਾਸ ਕੋਸਮੈਟਿਕ ਫੈਕਟਰੀ ਨੇੜੇ ਵੈਅਰਹਾਉਸ ਏਸੀਅਨ ਪੈਟਸ ਮੋਹਰਾ ਜਿਲਾ ਅੰਬਾਲਾ ਤੋ 03 ਐਲ.ਈ.ਡੀ.ਮਾਰਕਾ ਐਲ.ਜੀ., 13 ਡੱਬੈ ਮੈਡੀਸਨ ਅਤੇ 12 ਲੱਖ ਰੂਪੈ ਕਰੰਸੀ ਬਰਾਮਦ ਹੋਏ , ਗੋਰਵ ਅਗਰਵਾਲ ਦੀ ਨਿਸਾਨਦੇਹੀ ਪਰ ਇਸ ਦੁਕਾਨ ਅਗਰਵਾਲ ਉਵਰਸੀਜ ਮੱਛੀ ਮੁਹੱਲਾ ਅੰਬਾਲਾ ਕੈਟ ਵਿਚੋ 13 ਪੀਸ ਏ.ਸੀ ਅਤੇ 18 ਲੱਖ ਰੂਪੈ ਕਰੰਸੀ ਬਰਾਮਦ ਹੋਏ ਇਸੇ ਤਰਾ ਹੀ ਦਿਨੇਸ ਕੁਮਾਰ ਉਰਫ ਕਾਲੂ ਉਕਤ ਦੀ ਨਿਸਾਨਦੇਹੀ ਪਰ ਇਸ ਦੀ ਦੁਕਾਨ ਯੂ.ਲਾਇਕ ਆਉਟ ਫਿਟ, 05 ਲੱਖ ਰੂਪੈ ਕਰੰਸੀ ਬਰਾਮਦ ਕੀਤੀ ਗਈ।

ਸ਼੍ਰੀ ਸਿੱਧੂ ਨੇ ਲੁਟੇਰਾ ਗਿਰੋਹ ਵੱਲੋਂ ਕੀਤੀਆ ਗਈਆ ਵਰਦਾਤਾ ਵਿੱਚ ਵਰਤੇ ਜਾਂਦੇ ਤੌਰ ਤਰੀਕਿਆ ਬਾਰੇ ਦੱਸਿਆ ਕਿ ਇਹ ਗਿਰੋਹ ਦਾ ਮੁਖ ਸਰਗਣਾ ਜਸਵੀਰ ਸਿੰਘ ਜੱਸੀ ਇਲੈਕਟਰੋਨਿਕ ਵਾਲੇ ਗੋਦਾਮਾ ਦਾ ਕਈ ਦਿਨ ਪਹਿਲਾ ਸਰਵੇ ਕਰਨ ਦੇ ਬਹਾਨੇ ਰੈਕੀ ਕਰਦਾ ਹੈ ਅਤੇੇ ਆਉਣ ਜਾਣ ਵਾਲੇ ਰਸਤੇ ਵੀ ਦੇਖ ਲੈਦਾ ਹੈ। ਵਾਰਦਾਤਾ ਨੂੰ ਅੰਜਾਮ ਦੇਣ ਲਈ ਪਹਿਲਾ ਜੀਰਕਪੁਰ ਦੇ ਏਰੀਆ ਵਿਚੋ ਝੁੰਗੀ ਝੋਪੜੀਆਂ ਵਿਚੋ ਮੋਬਾਇਲ ਚੋਰੀ ਕਰਦੇ ਹਨ। ਫਿਰ ਇਹ ਚੋਰੀ ਕਰਨ ਸਮੇ ਇਨਾ ਫੋਨਾ ਰਾਹੀਂ ਹੀ ਆਪਸ ਵਿਚ ਸੰਪਰਕ ਕਰਦੇ ਹਨ ਚੋਰੀ ਕਰਨ ਤੋ ਬਾਅਦ ਫੋਨ ਤੋੜਕੇ ਸੁੱਟ ਦਿੰੰਦੇ ਹਨ ਅਤੇ ਅਗਲੀ ਚੋਰੀ ਕਰਨ ਸਮੇ ਹੋਰ ਫੋਨ ਚੋਰੀ ਕਰਦੇ ਹਨ। ਚੋਰੀ ਦਾ ਸਮਾਨ ਲੋਡ ਕਰਨ ਲਈ ਇਹਨਾ ਪਾਸ ਇਕ ਟਾਟਾ 407 ਗੱਡੀ ਖਰੀਦ ਕੀਤੀ ਹੋਈ ਹੈ ,ਕਿਉਕਿ ਰਾਤ ਸਮੇਂ ਵੱਡੀ ਗੱਡੀ ਵਿੱਚ ਸਮਾਨ ਲੋਡ ਕਰਨ ਸਮੇ ਵਿਚ ਕਿਸੇ ਵਿਅਕਤੀ ਨੂੰ ਕੋਈ ਸ਼ੱਕ ਨਹੀ ਹੁੰਦਾ ,ਜੋ ਚੋਰੀ ਦੀ ਵਾਰਦਾਤ ਨੂੰ ਅੰਜਾਮ ਰਾਤ ਸਮੇ 12 ਵਜੇ ਤੋ 03 ਵਜੇ ਸਵੇਰ ਤੱਕ ਦਾ ਦਿੰਦੇ ਸੀ। ਫਿਰ ਚੋਰੀ ਕੀਤਾ ਸਮਾਨ ਛੋਟੇ ਵਹੀਕਲਾ ਵਿਚ ਦਿਨ ਸਮੇ ਸਿਫਟ ਕਰ ਦਿੰਦੇ ਹਨ।
ਐਸ.ਐਸ.ਪੀ. ਪਟਿਆਲਾ ਸ਼੍ਰੀ ਸਿੱਧੂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਜਸਵੀਰ ਸਿੰਘ ਜੱਸੀ, ਰਜਿੰਦਰਪਾਲ ਉਰਫ ਰਾਜੂ ਅਤੇ ਬਲਵੇਸਵਰ ਉਰਫ ਥਾਰੂ ਉਕਤ ਨੇ ਪੁੱਛਗਿੱਛ ਦੌਰਾਨ ਹੋਏ ਅਹਿਮ ਖੁਲਸਿਆ ਤੋ ਇਹ ਗੱਲ ਸਾਹਮਣੇ ਆਈ ਹੈ ਕਿ ਜਸਵੀਰ ਸਿੰਘ ਉਰਫ ਜੱਸੀ ਜੋ ਕਿ ਸਾਲ 2000 ਤੋ ਵੱਖ ਵੱਖ ਜੁਰਮ ਕਰਦਾ ਆ ਰਿਹਾ ਹੈ ਕਈ ਵਾਰੀ ਜੇਲ ਜਾ ਚੁੱਕਾ ਹੈ ਆਪਣੇ ਟਿਕਾਣੇ ਬਦਲਕੇ ਰਹਿੰਦਾ ਹੈ, ਜੇਲ ਤੋ ਬਾਹਰ ਆਉਣ ਤੋ ਬਾਅਦ ਇਹ ਆਪਣਾ ਨਵਾ ਗਿਰੋਹ ਤਿਆਰ ਕਰਦਾ ਹੈ ਜਿਸ ਨਾਲ ਇਹ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ। ਜਸਵੀਰ ਸਿੰਘ ਉਰਫ ਜੱਸੀ ਦੇ ਖਿਲਾਫ ਕੁਲ 21 ਮੁਕੱਦਮੇ ਦਰਜ ਹਨ ਜਿਹਨਾ ਵਿਚ ਪਿਜੋਰ -07, ਪਰਮਾਣੁੂ 05, ਪੜਾਓੂ -06 ਅਤੇ ਜੀਰਕਪੁਰ -3 ਦਰਜ ਹਨ ਅਤੇ ਰਜਿੰਦਰਪਾਲ ਉਰਫ ਰਾਜੂ ਖਿਲਾਫ ਪਿੰਜੋਰ 07, ਪਰਮਾਣੂ 05 ਅਤੇ ਪੜਾਊ 06 ਮੁਕੱਦਮੇ ਦਰਜ ਹਨ। ਇਸ ਗਿਰੋਹ ਵਿਚ ਬਲਵੇਸਵਰ ਉਰਫ ਥਾਰੂ ਨੂੰ ਨਵਾ ਸਾਮਲ ਹੋਇਆ ਹੈ ਜਿਸ ਦੇ ਖਿਲਾਫ ਪਹਿਲਾ ਕੋਈ ਮੁਕੱਦਮਾ ਦਰਜ ਨਹੀ ਹੈ। ਉਹਨਾਂ ਦੱਸਿਆ ਕਿ ਸਾਰੇ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈਣ ਉਪਰੰਤ ਬਾਰੀਕੀ ਨਾਲ ਪੁਛਗਿੱਛ ਕੀਤੀ ਜਾਵੇਗੀ।

ਉਹਨਾਂ ਦੱਸਿਆ ਕਿ ਇਹ ਅੰਤਰ ਰਾਜ਼ੀ ਲੁਟੇਰਾ ਗਿਰੋਹ ਦਾ ਪਰਦਾਫਾਸ਼ ਕਰਨ ਵਾਲੀ ਪੁਲਿਸ ਦੀ ਟੀਮ ਨੂੰ ਇਨਾਮ ਤੇ ਪ੍ਰਸੰਸਾ ਪੱਤਰ ਦੇਣ ਲਈ ਉਹ ਆਈ.ਜੀ. ਪਟਿਆਲਾ ਰੇਜ਼ ਰਾਹੀਂ ਸਿਫਾਰਸ਼ ਭੇਜਣਗੇ।