Truth about viral video of Kulhad Pizza couple Sehaj Arora Gurpreet Kaur

September 20, 2023 - PatialaPolitics

Truth about viral video of Kulhad Pizza couple Sehaj Arora Gurpreet Kaur

ਜਲੰਧਰ ਸ਼ਹਿਰ ਦੇ ਮਸ਼ਹੂਰ ਕੱਪਲ ਦੀ ਵਾਇਰਲ ਹੋਈ ਇਤਰਾਜ਼ਯੋਗ ਵੀਡੀਓ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਫੇਸਬੁੱਕ ਜ਼ਰੀਏ ਲਾਈਵ ਹੋ ਕੇ ਪਤੀ ਨੇ ਪੂਰੇ ਮਾਮਲੇ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਹੈ। ਥਾਣਾ ਚਾਰ ਦੇ ਬਾਹਰ ਪਤੀ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਦੀ ਜੋ ਵੀਡੀਓ ਵਾਇਰਲ ਹੋ ਰਹੀ ਹੈ, ਉਹ ਪੂਰੀ ਤਰ੍ਹਾਂ ਫੇਕ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਰੀਬ 15 ਦਿਨ ਪਹਿਲਾਂ ਇਕ ਵਿਅਕਤੀ ਇੰਸਟਾਗ੍ਰਾਮ ‘ਤੇ ਉਨ੍ਹਾਂ ਨੂੰ ਇਸ ਵੀਡੀਓ ਨਾਲ ਬਲੈਕਮੇਲ ਕਰ ਰਿਹਾ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਬਲੈਕਮੇਲਰ ਨੇ ਵੀਡੀਓ ਭੇਜ ਕੇ ਖ਼ਾਤੇ ਵਿਚ ਪੈਸੇ ਟਰਾਂਸਫਰ ਕਰਨ ਨੂੰ ਕਹੇ ਸਨ ਅਤੇ ਬਲੈਕਮੇਲਰ ਨੇ ਕਿਹਾ ਸੀ ਕਿ ਜੇਕਰ ਪੈਸੇ ਟਰਾਂਸਫ਼ਰ ਨਾ ਕੀਤੇ ਤਾਂ ਉਹ ਇਹ ਵੀਡੀਓ ਵਾਇਰਲ ਕਰ ਦੇਵੇਗਾ। ਉਨ੍ਹਾਂ ਵੱਲੋਂ ਇਸ ਬਲੈਕਮੇਲਰ ਖ਼ਿਲਾਫ਼ ਥਾਣਾ ਨੰਬਰ-4 ਵਿਚ ਸ਼ਿਕਾਇਤ ਵੀ ਕੀਤੀ ਗਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਪਤਨੀ ਦੇ ਬੱਚਾ ਹੋਣ ਕਰਕੇ ਉਹ ਪਰਿਵਾਰ ਦੇ ਕੰਮਾਂ ਵਿਚ ਰੁਝ ਗਿਆ ਸੀ। ਰੁੱਝੇ ਹੋਣ ਕਰਕੇ ਕੋਈ ਕਾਰਵਾਈ ਨਹੀਂ ਕਰਵਾ ਸਕੇ ਸਨ ਅਤੇ ਹੁਣ ਬਲੈਕਮੇਲਰ ਵੱਲੋਂ ਉਹ ਵੀਡੀਓ ਵਾਇਰਲ ਕਰ ਦਿੱਤੀ ਗਈ।

ਉਨ੍ਹਾਂ ਦਾ ਦਾਅਵਾ ਹੈ ਕਿ ਇਹ ਵੀਡੀਓ ਸਾਫ਼ਟਵੇਅਰ ਨਾਲ ਤਿਆਰ ਕੀਤੀ ਗਈ ਹੈ। ਇਸ ਵੀਡੀਓ ਵਿਚ ਪਤਨੀ ਦੀ ਉਸ ਦੀ ਸ਼ਕਲ ਵਰਗੀ ਕੁੜੀ ਬਣਾਈ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਾਲ ਹੀ ਵਿਚ ਉਸ ਦੀ ਪਤਨੀ ਨੇ ਇਕ ਬੱਚੇ ਨੂੰ ਜਨਮ ਦਿੱਤਾ ਹੈ। ਇਸ ਫੇਕ ਵੀਡੀਓ ਨੂੰ ਕ੍ਰਿਪਾ ਕਰਕੇ ਅੱਗੇ ਨਾ ਭੇਜਿਆ ਜਾਵੇ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਸ ਵੀਡੀਓ ਦੇ ਕਾਰਨ ਉਨ੍ਹਾਂ ਦੀ ਪਤਨੀ ਨਾਲ ਕੋਈ ਅਣਸੁਖ਼ਾਵੀ ਘਟਨਾ ਵਾਪਰਦੀ ਹੈ ਤਾਂ ਅਕਸ ਖ਼ਰਾਬ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਲੀਗਲੀ ਨੋਟਿਸ ਲਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਫੋਨਾਂ ਵਿਚੋਂ ਉਸ ਵੀਡੀਓ ਨੂੰ ਡਿਲੀਟ ਕਰਨ ਦੀ ਬੇਨਤੀ ਵੀ ਕੀਤੀ।

 

View this post on Instagram

 

Shared post on