Patiala Aam Aadmi Clinic staff gets Appointment letter

October 12, 2023 - PatialaPolitics

Patiala Aam Aadmi Clinic staff gets Appointment letter

ਪਟਿਆਲਾ 12 ਅਕਤੂਬਰ ( ) ਡਾਇਰੈਕਟਰ ਸਿਹਤ ਤੇਂ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਤੇਂ ਜਿਲ੍ਹੇ ਵਿੱਚ 17 ਅਕਤੂਬਰ ਨੂੰ ਖੋਲੇ ਜਾ ਰਹੇ 7 ਹੋਰ ਨਵੇਂ ਆਮ ਆਦਮੀ ਕਲੀਨਿਕਾਂ ਵਿੱਚ ਇੰਮਪੈਂਲਡ ਕੀਤੇ ਡਕਾਟਰ, ਫਾਰਮੇਸੀ ਅਫਸਰ ਅਤੇ ਕਲੀਨੀਕਲ ਸਹਾਇਕਾ ਨੂੰ ਸਿਵਲ ਸਰਜਨ ਡਾਕਟਰ ਰਮਿੰਦਰ ਕੋਰ ਨੇ ਨਿਉਕਤੀ ਪੱਤਰ ਦਿੱਤੇ ਗਏ ।ਸਿਵਲ ਸਰਜਨ ਡਾ.ਰਮਿੰਦਰ ਕੌਰ ਨੇਂ ਦੱਸਿਆ ਕਿ ਜਿਲ੍ਹੇ ਵਿੱਚ ਪੰਜਵੇਂ ਫੇਜ ਪਿੰਡ ਡਕਾਲਾ, ਨਲਾਸ, ਭਾਈ ਕਾ ਕਕਰਾਲਾ, ਦੇਵੀਗੜ ,ਵਾਰਡ ਨੰਬਰ 12 ਸਨੋਰ, ਘਨੋਰ, ਪਟਿਆਲਾ ਸ਼ਹਿਰ ਦੇ ਹੀਰਾਬਾਗ ਵਿੱਚ ਖੋਲੇ ਜਾ ਰਹੇ ਸੱਤ ਆਮ ਆਦਮੀ ਕਲ਼ੀਨਿਕਾ ਵਿੱਚ ਸਟਾਫ ਦੀ ਤੈਨਾਤੀ ਲਈ ਮੈਡੀਕਲ ਅਫਸਰਾਂ, ਫਾਰਮੇਸੀ ਅਫਸਰਾਂ ਅਤੇ ਕਲੀਨੀਕਲ ਸਹਾਇਕਾਂ ਨੂੰ ਨਿਉਕਤੀ ਪੱਤਰ ਦਿੱਤੇ ਗਏ।ਸਟਾਫ ਨੂੰ ਨਿਉਕਤੀ ਪੱਤਰ ਦਿੰਦੇ ਸਿਵਲ ਸਰਜਨ ਡਾ. ਰਮਿੰਦਰ ਕੋਰ ਨੇਂ ਉਹਨਾਂ ਨੂੰ ਵਧਾਈ ਦਿੱਤੀ ਅਤੇ ਆਪਣੀ ਡਿਉਟੀ ਪੂਰੀ ਲਗਣ ਤੇਂ ਮਿਹਨਤ ਨਾਲ ਕਰਨ ਲਈ ਕਿਹਾ। ਉਹਨਾਂ ਸਮੁਹ ਸਟਾਫ ਨੂੰ ਕਿਹਾ ਕਿ ਮਰੀਜਾਂ ਦੇ ਇਲਾਜ ਵਿੱਚ ਕਿਸੇ ਕਿਸਮ ਦੀ ਢਿੱਲ ਮੱਠ ਨਾ ਵਰਤੀ ਜਾਵੇ ਅਤੇ ਜੇਕਰ ਕਿਸੇ ਹੋਰ ਸਿਖਲਾਈ ਦੀ ਜਰੂਰਤ ਹੈ ਤਾਂ ਸਬੰਧਤ ਸੀਨੀਅਰ ਮੈਡੀਕਲ ਅਫਸਰ ਨਾਲ ਤਾਲਮੇਲ ਕੀਤਾ ਜਾਵੇ। ਸਿਵਲ ਸਰਜਨ ਡਾ. ਰਮਿੰਦਰ ਕੋਰ ਨੇ ਦੱਸਿਆ ਕਿ ਜਿਲ੍ਹੇ ਵਿੱਚ ਸੱਤ ਹੋਰ ਨਵੇਂ ਆਦਮੀ ਕਲੀਨਿਕ ਖੁੱਲਣ ਨਾਲ ਕੁੱਲ ਆਮ ਆਦਮੀ ਕਲੀਨਿਕਾਂ ਦੀ ਗਿਣਤੀ 65 ਹੋ ਜਾਵੇਗੀ।ਜਿਲ੍ਹਾ ਕੁਆਰਡੀਨੇਟਰ ਐਚ.ਆਈ.ਐਮ.ਐਸ. ਵੱਲੋਂ ਇਹਨਾਂ ਡਾਕਟਰਾਂ ਅਤੇ ਸਟਾਫ ਨੂੰ ਮਰੀਜਾਂ ਦੀ ਆਨ ਲਾਈਨ ਐਂਟਰੀ ਕਰਨ ਦੀ ਵੀ ਸਿਖਲਾਈ ਵੀ ਦਿੱਤੀ ਜਾਵੇਗੀ। ਇਸ ਮੋਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਐਸ.ਜੇ.ਸਿੰਘ ਅਤੇ ਅਰਬਨ ਕੁਆਰਡੀਨੇਟਰ ਮੈਡਮ ਹਰਸ਼ ਵੀ ਹਜਰ ਸਨ।