Khaira group announces 8+8–member Ad-hoc PAC of AAP Punjab

August 7, 2018 - PatialaPolitics


ਆਮ ਆਦਮੀ ਪਾਰਟੀ ਦੇ ਢਾਂਚੇ ਦੇ ਪੁਨਰ ਗਠਨ ਦਾ ਆਗਾਜ ਕਰਦੇ ਹੋਏ ਅੱਜ ਪੰਜਾਬ ਵਾਸਤੇ ਅੱਠ ਮੈਂਬਰੀ ਐਡਹਾਕ ਪੋਲੀਟੀਕਲ ਅਫੇਅਰਸ ਕਮੇਟੀ (ਪੀ.ਏ.ਸੀ) ਦਾ ਐਲਾਨ ਕਰ ਦਿੱਤਾ ਗਿਆ ਹੈ।
ਕਮੇਟੀ ਦੇ ਅੱਠ ਮੈਂਬਰ ਸ. ਸੁਖਪਾਲ ਸਿੰਘ ਖਹਿਰਾ ਸਾਬਕਾ ਵਿਰੋਧੀ ਧਿਰ ਨੇਤਾ (ਐਮ.ਐਲ.ਏ. ਭੁਲੱਥ), ਸ. ਕੰਵਰ ਸੰਧੂ (ਐਮ.ਐਲ.ਏ. ਖਰੜ), ਸ. ਨਾਜਰ ਸਿੰਘ ਮਾਨਸਾਹੀਆ (ਐਮ.ਐਲ.ਏ. ਮਾਨਸਾ), ਸ. ਜਗਦੇਵ ਸਿੰਘ ਕਮਾਲੂ (ਐਮ.ਐਲ.ਏ. ਮੋੜ), ਮਾਸਟਰ ਬਲਦੇਵ ਸਿੰਘ (ਐਮ.ਐਲ.ਏ. ਜੈਤੋਂ), ਸ. ਪਿਰਮਲ ਸਿੰਘ ਖਾਲਸਾ (ਐਮ.ਐਲ.ਏ. ਭਦੋੜ), ਸ. ਜਗਤਾਰ ਸਿੰਘ ਜੱਗਾ ਹਿੱਸੋਵਾਲ (ਐਮ.ਐਲ.ਏ. ਰਾਏਕੋਟ) ਅਤੇ ਸ. ਜੈ ਕ੍ਰਿਸਨ ਸਿਮਘ ਰੋੜੀ (ਐਮ.ਐਲ.ਏ. ਗੜਸ਼ੰਕਰ) ਹਨ। ਸ. ਮਾਨਸਾਹੀਆ ਐਡਹਾਕ ਕਮੇਟੀ ਦੇ ਮੈਂਬਰ ਸੈਕਟਰੀ ਹੋਣਗੇ।
ਅੱਜ ਇਸ ਦਾ ਇਥੇ ਐਲਾਨ ਕਰਦੇ ਹੋਏ ਐਮ.ਐਲ.ਏ ਖਰੜ ਸ. ਕੰਵਰ ਸੰਧੂ ਨੇ ਦੱਸਿਆ ਕਿ ਐਡਹਾਕ ਪੀ.ਏ.ਸੀ ਵਿੱਚ ਅੱਠ ਸਪੈਸ਼ਲ ਇਨਵਾਇਟੀ ਵੀ ਹੋਣਗੇ। ਇਹ ਅੱਠ ਸ. ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ (ਗੁਰਦਾਸਪੁਰ), ਸ. ਦਲਜੀਤ ਸਿੰਘ ਸਦਰਪੁਰਾ (ਧਰਮਕੋਟ), ਸ. ਐਨ.ਐਸ.ਚਾਹਲ ਐਡਵੋਕੇਟ (ਮੋਗਾ), ਸ਼੍ਰੀ ਦੀਪਕ ਬੰਸਲ (ਬਠਿੰਡਾ), ਸ. ਪਰਮਜੀਤ ਸਿੰਘ ਸਚਦੇਵਾ (ਹੁਸ਼ਿਆਰਪੁਰ), ਸ. ਪ੍ਰਗਟ ਸਿੰਗ ਚੁਗਾਂਵਾ (ਅੰਮ੍ਰਿਤਸਰ ਦਿਹਾਤੀ), ਸ਼੍ਰੀ ਸੁਰੇਸ਼ ਸ਼ਰਮਾ (ਅੰਮ੍ਰਿਤਸਰ ਅਰਬਨ) ਅਤੇ ਕਰਮਜੀਤ ਕੋਰ ਮਾਨਸਾ ਹਨ। ਐਡਹਾਕ ਪੀ.ਏ.ਸੀ ਦੇ ਸਾਰੇ ਮੈਂਬਰ ਅਤੇ ਸਪੈਸ਼ਲ ਇਨਵਾਇਟੀ ਪ੍ਰਸਤਾਵਿਤ ਐਡਹਾਕ ਸਟੇਟ ਐਗਜੀਕਿਊਟਿਵ ਕਮੇਟੀ ਦੇ ਵੀ ਮੈਂਬਰ ਹੋਣਗੇ। ਸ. ਸੰਧੂ ਨੇ ਕਿਹਾ ਕਿ ਇਸ ਦਾ ਐਲਾਨ ਜਲਦ ਕੀਤਾ ਜਾਵੇਗਾ।
ਸੂਬਾ ਪ੍ਰਧਾਨ/ਕਨਵੀਨਰ ਦੀ ਨਿਯੁਕਤੀ ਸਮੇਤ ਸਮੁੱਚੇ ਸਿਆਸੀ ਢਾਂਚੇ ਦਾ ਪੁਨਰ ਗਠਨ ਐਡਹਾਕ ਸਟੇਟ ਪੀ.ਏ.ਸੀ ਦੀ ਨਿਗਰਾਨੀ ਅਤੇ ਅਗਵਾਈ ਵਿੱਚ ਕੀਤਾ ਜਾਵੇਗਾ। ਇਹ ਜਿਲਾ, ਵਿਧਾਨ ਸਭਾ ਹਲਕਾ ਅਤੇ ਬਲਾਕ ਪੱਧਰ ਉੱਪਰ ਪਾਰਟੀ ਢਾਂਚਾ ਵੀ ਖੜਾ ਕਰੇਗੀ। ਸੂਬਾ ਯੂਨਿਟ ਨੂੰ ਮਜਬੂਤ ਕਰਨ ਅਤੇ ਪਾਰਟੀ ਵਿੱਚ ਨਵੀਂ ਜਾਨ ਪਾਉਣ ਲਈ ਜਿਲਾ ਪੱਧਰੀ ਪਾਰਟੀ ਵਲੰਟੀਅਰ ਮੀਟਿੰਗਾਂ ਦੀ ਵੀ ਇਹ ਨਿਗਰਾਨੀ ਕਰੇਗੀ। “ਸੂਬੇ ਦੇ ਸਿਆਸੀ ਢਾਂਚੇ ਦਾ ਗਠਨ ਹੋਣ ਉਪਰੰਤ ਐਡਹਾਕ ਪੀ.ਏ.ਸੀ ਅਤੇ ਐਡਹਾਕ ਸਟੇਟ ਐਗਜੀਕਿਊਟਿਵ ਨੂੰ ਭੰਗ ਕਰ ਦਿੱਤਾ ਜਾਵੇਗਾ। ਇੱਕ ਨਵੀਂ ਸਟੇਟ ਐਗਜੀਕਿਊਟਿਵ ਅਤੇ ਸਟੇਟ ਪੀ.ਏ.ਸੀ ਦਾ ਗਠਨ ਕੀਤਾ ਜਾਵੇਗਾ”, ਸ. ਸੰਧੂ ਨੇ ਕਿਹਾ।
ਬਠਿੰਡਾ ਵਿਖੇ ਆਪ ਵਲੰਟੀਅਰਸ ਕਨਵੈਨਸ਼ਨ ਦੇ ਬਾਅਦ ਪੰਜਾਬ ਵਿੱਚ ਆਪ ਦੇ ਢਾਂਚੇ ਦੇ ਮੁੜ ਗਠਨ ਵੱਲ ਇਹ ਪਹਿਲਾ ਕਦਮ ਹੈ। ਕਨਵੈਨਸ਼ਨ ਵਿੱਚ ਪੰਜਾਬ ਯੂਨਿਟ ਦੀ ਖੁਦਮੁਖਤਿਆਰੀ ਦੇ ਐਲਾਨ ਸਮੇਤ ਛੇ ਮਤੇ ਪਾਸ ਕੀਤੇ ਗਏ ਸਨ। ਕਨਵੈਨਸ਼ਨ ਨੇ ਪਾਰਟੀ ਦੇ ਮੋਜੂਦਾ ਸੂਬਾ ਢਾਂਚੇ ਨੂੰ ਭੰਗ ਕਰ ਦਿੱਤਾ ਸੀ ਅਤੇ ਨਵੇਂ ਢਾਂਚੇ ਦੇ ਜਲਦ ਬਣਾਏ ਜਾਣ ਦਾ ਐਲਾਨ ਕੀਤਾ ਸੀ। ਸੰਧੂ ਨੇ ਕਿਹਾ ਕਿ “ ਸਮੁੱਚੀ ਪ੍ਰਕਿਰਿਆ ਸਾਡੇ ਰਾਸ਼ਟਰੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਵਾਲੇ ਸਵਰਾਜ ਦੀ ਤਰਜ਼ ਉੱਪਰ ਪੂਰੀ ਕੀਤੀ ਜਾਵੇਗੀ।