FIR against Patiala FSO Sandeep Singh after “Paneer” goes missing

November 19, 2023 - PatialaPolitics

FIR against Patiala FSO Sandeep Singh after “Paneer” goes missing

ਪਟਿਆਲਾ ਚ ਨਕਲੀ ਪਨੀਰ ਨੂੰ ਗਾਇਬ ਕਰਨ ਵਾਲਿਆਂ ਤੇ ਪੁਲਸ ਨੇ ਕਸਿਆ ਸ਼ਿਕੰਜਾ।ਮਿਤੀ 06/11/23 ਨੂੰ ਵਿਜੇ ਕੁਮਾਰ ਵੱਲੋਂ ਆਪਣੀ ਟੀਮ ਸਮੇਤ ਖਾਣ-ਪੀਣ ਦੀ ਸਮੱਗਰੀ ਦੇ ਸੈਂਪਲ ਭਰੇ ਗਏ ਸੀ. ਜਿਸ ਵਿੱਚ 500 ਕਿਲੋ ਪਨੀਰ, 15 ਕਿਲੋ, ਸਕੀਮਡ ਮਿਲਕ ਪਾਊਡਰ 15 ਕਿਲੋ ਸੀਲ ਕੀਤਾ ਗਿਆ ਸੀ. ਸੈਂਪਲਾ ਦੀ ਰਿਪੋਰਟ ਆਉਣ ਤੇ ਪਤਾ ਲੱਗਾ ਕਿ ਪਨੀਰ ਦੀ ਗੁਣਵੱਤਾ ਸਬਸਟੈਡਰਡ ਹੈ ਅਤੇ ਸਕੀਮਡ ਮਿਲਕ ਵੀ (Unsafe) ਹੈ। ਜਿਸ ਕਰਕੇ ਰਜਿੰਦਰ ਕੁਮਾਰ ਨੂੰ ਨੋਟਿਸ ਦਿੱਤਾ ਗਿਆ ਕਿ ਇਹਨਾ ਸੈਪਲ ਦਾ ਦੁਬਾਰਾ ਟੈਸਟ ਕਰਵਾਉਣਾ ਹੈ ਤੇ ਰਜਿੰਦਰ ਕੁਮਾਰ ਨੇ ਟੈਸਟ ਕਰਾਉਣ ਤੋਂ ਮਨਾ ਕਰ ਦਿੱਤਾ। ਜੋ ਇਹ ਸੀਲਡ ਸਮਾਨ ਨਸ਼ਟ ਕਰਨ ਲਈ ਸੰਦੀਪ ਸਿੰਘ ਵੱਲੋ ਵੀਜੇ ਨੂੰ ਪੱਤਰ ਦਿੱਤਾ ਗਿਆ ਅਤੇ ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗਾ ਕਿ ਸੰਦੀਪ ਸਿੰਘ ਵੱਲੋ ਸਮਾਨ ਦੀ ਸੀਲ ਤੋੜਨ ਉਪਰੰਤ ਪਨੀਰ 05 ਕੁਆਇੰਟਲ ਦੀ ਜਗਾ ਕੇਵਲ 1 ਕੁਆਇੰਟਲ ਹੀ ਪਾਇਆ ਗਿਆ, ਜੋ ਰਾਜਿੰਦਰ ਨੇ ਮਿਲੀ ਭੁਗਤ ਕਰਕੇ 02 ਕੁਆਇੰਟਲ ਪਨੀਰ ਖੁਰਦ-ਬੁਰਦ ਕਰ ਦਿੱਤਾ। ਪਟਿਆਲਾ ਪੁਲਿਸ ਨੇ ਰਾਜਿੰਦਰ ਅਤੇ ਸੰਦੀਪ ਦੇ ਖਿਲਾਫ ਧਾਰਾ ਫਿਰ U/S 409,272 IPC, Sec 16 (1AA), 16 (1B) of Prevention of food Adulteration Act 1954 ਲਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ