Patiala Parishad Panchayat Polls 2018 details

August 30, 2018 - PatialaPolitics

ਜ਼ਿਲ੍ਹਾ ਪਟਿਆਲਾ ਦੀਆਂ 9 ਪੰਚਾਇਤ ਸਮਿਤੀਆਂ ਦੇ 193 ਜੋਨਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੇ 25 ਜ਼ੋਨਾਂ ਦੀਆਂ ਆਮ ਚੋਣਾਂ ਬਿਲਕੁਲ ਨਿਰਪੱਖ, ਸ਼ਾਂਤਮਈ ਤੇ ਪਾਰਦਰਸ਼ਤਾ ਵਾਲੇ ਮਾਹੌਲ ‘ਚ ਕਰਵਾਉਣ ਦਾ ਵਾਅਦਾ ਕਰਦਿਆਂ ਜ਼ਿਲ੍ਹਾ ਚੋਣ-ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ।

ਸ੍ਰੀ ਕੁਮਾਰ ਅਮਿਤ ਨੇ ਅੱਜ ਬਾਅਦ ਦੁਪਹਿਰ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਵਿੱਚ ਉਮੀਦਵਾਰਾਂ ਜਾਂ ਰਾਜਨੀਤਿਕ ਪਾਰਟੀਆਂ ਵੱਲੋਂ ਕੀਤੇ ਜਾਣ ਵਾਲੀਆਂ ਗਤੀਵਿਧੀਆਂ ਅਤੇ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਜਾਣਕਾਰੀ ਦੇਣ ਸਬੰਧੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਇੱਕ ਵਿਸ਼ੇਸ ਮੀਟਿੰਗ ਕਰਦਿਆਂ ਇਹ ਚੋਣ ਅਮਲ ਨਿਰਵਿਘਨਤਾ ਸਹਿਤ ਨੇਪਰੇ ਚਾੜ੍ਹਨ ਲਈ ਸਹਿਯੋਗ ਦੀ ਮੰਗ ਕੀਤੀ। ਮੀਟਿੰਗ ਵਿੱਚ ਏ.ਡੀ.ਸੀ. (ਵਿਕਾਸ)-ਕਮ- ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਪੂਨਮਦੀਪ ਕੌਰ ਵੀ ਮੌਜੂਦ ਸਨ।
ਸ੍ਰੀ ਕੁਮਾਰ ਅਮਿਤ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਚੋਣ ਜ਼ਾਬਤੇ ਬਾਬਤ ਦਸਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ ਜੋਕਿ ਚੋਣ ਅਮਲ ਮੁਕੰਮਲ ਹੋਣ ਤੱਕ ਲਾਗੂ ਰਹੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਸਬੰਧੀ ਨਾਮਜ਼ਦਗੀ ਦਾਖਲ ਕਰਨ ਦੀ ਪ੍ਰੀਕਿਰਿਆ ਮਿਤੀ 4 ਸਤੰਬਰ 2018 ਨੂੰ ਨੋਟੀਫਿਕੇਸ਼ਨ ਜਾਰੀ ਹੋਣ ਨਾਲ ਸ਼ੁਰੂ ਹੋਵੇਗੀ ਜਦੋਂਕਿ ਇਸਦਾ ਐਲਾਨ ਰਾਜ ਚੋਣ ਕਮਿਸ਼ਨ ਵੱਲੋਂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਾਮਜਦਗੀ ਪੱਤਰ 7 ਸਤੰਬਰ 2018 ਤੱਕ ਸਬੰਧਤ ਰਿਟਰਨਿੰਗ ਅਫ਼ਸਰ ਕੋਲ ਦਾਖਲ ਕੀਤੇ ਜਾ ਸਕਣਗੇ ਤੇ ਮਿਤੀ 10 ਸਤੰਬਰ 2018 ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ।

ਉਨ੍ਹਾਂ ਨਾਲ ਹੀ ਦੱਸਿਆ ਕਿ 11 ਸਤੰਬਰ 2018 ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ ਤੇ ਇਸੇ ਦਿਨ 11 ਸਤੰਬਰ ਨੂੰ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ। ਮਿਤੀ 19 ਸਤੰਬਰ 2018 ਦਿਨ ਬੁੱਧਵਾਰ ਨੂੰ ਸਵੇਰੇ 8:00 ਤੋਂ ਸ਼ਾਮ 4:00 ਵਜੇ ਤੱਕ ਵੋਟਾਂ ਪੈਣਗੀਆਂ ਤੇ ਵੋਟਾਂ ਦੀ ਗਿਣਤੀ ਤੇ ਨਤੀਜਿਆਂ ਦਾ ਐਲਾਨ ਮਿਤੀ 22 ਸਤੰਬਰ 2018 ਨੂੰ ਕੀਤਾ ਜਾਵੇਗਾ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ 25 ਮੈਂਬਰਾਂ ਅਤੇ 9 ਪੰਚਾਇਤ ਸਮਿਤੀਆਂ ਦੇ 193 ਮੈਂਬਰਾਂ ਦੀ ਚੋਣ ਕੀਤੀ ਜਾਵੇਗੀ। ਪੰਜਾਬ ਸਰਕਾਰ ਦੇ ਫੈਸਲੇ ਮੁਤਾਬਕ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਵਿੱਚ ਔਰਤਾਂ ਲਈ 50 ਫੀਸਦੀ ਸੀਟਾਂ ਰਾਖਵੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਦੌਰਾਨ ਉਮੀਦਵਾਰ ਵੱਲੋਂ ਕੀਤੇ ਜਾਣ ਵਾਲੇ ਖ਼ਰਚ ਦੀ ਹੱਦ ਜ਼ਿਲ੍ਹਾ ਪ੍ਰੀਸ਼ਦ ਲਈ 1.90 ਲੱਖ ਰੁਪਏ ਮਿੱਥੀ ਗਈ ਹੈ, ਜਦੋਂ ਕਿ ਪੰਚਾਇਤ ਸਮਿਤੀਆਂ ਲਈ 80000 ਰੁਪਏ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀਆਂ ਵਿੱਚ ਵੋਟਰ ਸੂਚੀਆਂ ਨੂੰ ਕੁਆਲੀਫਾਇੰਗ ਮਿਤੀ 1 ਜਨਵਰੀ 2018 ਤੱਕ ਅਪਡੇਟ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀਆਂ ਚੋਣਾਂ ਲਈ ਜ਼ਿਲ੍ਹੇ ਵਿੱਚ ਕੁੱਲ 218 ਜ਼ੋਨ ਅਤੇ 1284 ਪੋਲਿੰਗ ਸਟੇਸ਼ਨ ਬਣਾਏ ਜਾਣਗੇ ਜਦੋਂਕਿ ਜ਼ਿਲ੍ਹੇ ‘ਚ ਇਨ੍ਹਾਂ ਵੋਟਾਂ ਲਈ 878933 ਵੋਟਰਾਂ ਦੇ ਨਾਮ ਦਰਜ ਹਨ, ਜਿਨ੍ਹਾਂ ਵਿੱਚੋਂ 465084ਪੁਰਸ਼ ਵੋਟਰ ਹਨ, ਜਦੋਂ ਕਿ 413849ਮਹਿਲਾ ਵੋਟਰ ਹਨ। ਉਨ੍ਹਾਂ ਸਮੂਹ ਸਬੰਧਤ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਚੋਣ ਅਮਲ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ।
ਸ੍ਰੀ ਕੁਮਾਰ ਅਮਿਤ ਨੇ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਚੋਣ ਜ਼ੋਨਾਂ ਵਿੱਚ ਕਿਸੇ ਵੀ ਸਰਕਾਰੀ ਇਮਾਰਤ, ਧਾਰਮਿਕ ਸਥਾਨ ‘ਤੇ ਬੈਨਰ ਝੰਡੀਆਂ, ਪੋਸਟਰ, ਹੋਰਡਿੰਗ ਅਤੇ ਕੱਟ ਆਊਟ ਨਾ ਲਗਾਉਣ ਤੇ ਚੋਣ ਜਾਬਤੇ ਦੀ ਪਾਲਣਾ ਯਕੀਨੀ ਬਣਾਉਣ। ਉਨਾਂ ਕਿਹਾ ਕਿ ਵੋਟਰਾਂ ਨੂੰ ਡਰਾ ਧਮਕਾ ਕੇ ਵੋਟਾ ਮੰਗਣ ਸਮੇਤ ਕੋਈ ਅਨੈਤਿਕ ਕਾਰਵਾਈ ਨਾ ਕੀਤੀ। ਉਨ੍ਹਾਂ ਰਾਜਨੀਤਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਚੋਣ ਪ੍ਰਚਾਰ ਲਈ ਸਮਾਂ ਰਹਿੰਦਿਆਂ ਸਾਰੀਆਂ ਪ੍ਰਵਾਨਗੀਆਂ ਲੈਣ ਤਾਂ ਜੋ ਸੁਰੱਖਿਆਂ ਦੇ ਢੁਕਵੇਂ ਪ੍ਰਬੰਧ ਕੀਤੇ ਜਾ ਸਕਣ।
ਇਸ ਦੌਰਾਨ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਵਿੱਚ ਕਾਂਗਰਸ ਪਾਰਟੀ ਵੱਲੋਂ ਬਹਾਦਰ ਖਾਨ, ਬਹੁਜਨ ਸਮਾਜ ਪਾਰਟੀ ਵੱਲੋਂ ਬਲਦੇਵ ਸਿੰਘ ਮਹਿਰਾ, ਆਮ ਆਦਮੀ ਪਾਰਟੀ ਵੱਲੋਂ ਪਰਦੀਪ ਜੋਸ਼ਨ, ਭਾਰਤੀ ਜਨਤਾ ਪਾਰਟੀ ਵੱਲੋਂ ਰਾਜੀਵ ਕੁਮਾਰ, ਸੀ.ਪੀ.ਆਈ. ਵੱਲੋਂ ਕੁਲਵੰਤ ਸਿੰਘ ਮੌਲਵੀਵਾਲਾ ਆਦਿ ਸ਼ਾਮਲ ਹੋਏ।

ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੇ 25 ਚੋਣ ਹਲਕਿਆਂ ਅਤੇ ਜ਼ਿਲ੍ਹੇ ਦੀਆਂ 9 ਪੰਚਾਇਤ ਸਮਿਤੀਆਂ ਦੇ 193 ਚੋਣ ਹਲਕਿਆਂ ਲਈ ਆਮ ਚੋਣਾਂ ਕਰਵਾਉਣ ਲਈ ਰਾਖਵਾਕਰਨ ਨਿਰਧਾਰਤ ਕਰਨ ਦਾ ਨੋਟੀਫਿਕੇਸ਼ਨ ਜ਼ਿਲ੍ਹਾ ਚੋਣ-ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਪੰਚਾਇਤੀ ਰਾਜ ਐਕਟ 1994 (ਅਮੈਂਡਮੈਂਟ ਐਕਟ ਨੰਬਰ ਜੀ.ਐਸ.ਆਰ 56 ਪੀਏ 9/1994/ਐਸ 227/2018, ਮਿਤੀ 10-8-2018) ਰਾਹੀਂ ਜਾਰੀ ਅਧਿਸੂਚਨਾ ਦੀ ਧਾਰਾ 227 ਦ ਸੈਕਸ਼ਨ 102 ਅਤੇ 165 ਦੀ ਪੰਜਾਬ ਪੰਚਾਇਤੀ ਰਾਜ ਐਕਟ 1994 (ਪੰਜਾਬ ਐਕਟ ਨੰਬਰ 9 ਆਫ਼ 1994) ਸਬ ਸੈਕਸ਼ਨ (1) ਆਫ਼ 227 ਅਧੀਨ ਅਖਤਿਆਰਾਂ ਦੀ ਵਰਤੋਂ ਕਰਦਿਆਂ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਇਹ ਰਾਖਵਾਂਕਰਨ ਨਿਰਧਾਰਤ ਕੀਤਾ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ 25 ਮੈਂਬਰਾਂ ਦੀ ਚੋਣ ਲਈ ਬਣਾਏ ਗਏ ਚੋਣ ਹਲਕਿਆਂ ਵਿੱਚੋਂ ਡਕਾਲਾ, ਚਲੈਲਾ, ਅਰਨੇਟੂ ਤੇ ਸ਼ੰਭੂ ਕਲਾਂ ਅਨੁਸੂਚਿਤ ਜਾਤੀਆਂ ਲਈ, ਬੰਮਣਾ, ਬਲਬੇੜਾ, ਗੁਲਾਹੜ ਤੇ ਮੱਲ੍ਹੇਵਾਲ ਅਨੁਸੂਚਿਤ ਜਾਤੀ ਇਸਤਰੀਆਂ ਲਈ ਰਾਖਵੇਂ ਕੀਤੇ ਗਏ ਹਨ। ਇਸੇ ਤਰ੍ਹਾਂ ਮੈਣ, ਮਸੀਂਗਣ, ਚੌਰਾ, ਦਫ਼ਤਰੀਵਾਲਾ, ਦੁਲੱਦੀ, ਜੰਗਪੁਰਾ, ਧਰਮਗੜ੍ਹ (ਬ) ਤੇ ਸੇਹਰਾ ਇਸਤਰੀਆਂ ਲਈ ਅਤੇ ਦੂਧਨ ਸਾਧਾਂ ਬੀ.ਸੀ. ਲਈ ਰਾਖਵਾਂ ਹੈ। ਜਦੋਂਕਿ ਕਲਿਆਣ, ਮੰਡੌੜ, ਬਹਾਦਰਗੜ੍ਹ, ਧਨੇਠਾ, ਟੌਹੜਾ, ਖੇੜਾ ਗੱਜੂ, ਲੋਹ ਸਿੰਬਲੀ ਅਤੇ ਹਰਪਾਲਪੁਰ ਆਮ ਵਰਗਾਂ ਲਈ ਹਨ।
ਇਸੇ ਤਰ੍ਹਾਂ ਪੰਚਾਇਤ ਸਮਿਤੀ ਪਟਿਆਲਾ ਦੇ 25 ਮੈਂਬਰਾਂ ਦੀ ਚੋਣ ਲਈ ਬਣਾਏ ਗਏ ਚੋਣ ਹਲਕਿਆਂ ਵਿੱਚੋਂ ਡਕਾਲਾ, ਜਾਹਲਾਂ, ਧਭਲਾਨ ਤੇ ਹਰਦਾਸਪੁਰ ਅਨੁਸੂਚਿਤ ਜਾਤੀਆਂ ਲਈ, ਮੈਣ, ਬਠੋਈ ਕਲਾਂ ਤੇ ਲੰਗ ਅਨੁਸੂਚਿਤ ਜਾਤੀ ਇਸਤਰੀਆਂ ਲਈ ਰਾਖਵੇਂ ਕੀਤੇ ਗਏ ਹਨ। ਇਸੇ ਤਰ੍ਹਾਂ ਭੇਡਪੁਰਾ, ਲੰਗੜੋਈ, ਕਲਿਆਣ, ਰਣਬੀਰਪੁਰ, ਬਰਸਟ, ਖੇੜੀ ਗੁੱਜਰਾਂ, ਬਾਰਨ, ਜਸੋਵਾਲ, ਰਾਮਨਗਰ ਬਖ਼ਸ਼ੀਵਾਲ ਇਸਤਰੀਆਂ ਲਈ ਅਤੇ ਲਲੌਛੀ ਬੀ.ਸੀ. ਲਈ ਰਾਖਵਾਂ ਹੈ। ਜਦੋਂਕਿ ਪਸਿਆਣਾ, ਬੀਬੀਪੁਰ, ਹਰੀਨਗਰ ਖੇੜਕੀ, ਮੂੰਡ ਖੇੜਾ, ਝੰਡੀ, ਚਲੈਲਾ, ਸਿੱਧੂਵਾਲ ਅਤੇ ਰਣਜੀਤ ਨਗਰ ਆਮ ਵਰਗਾਂ ਲਈ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰ੍ਹਾਂ ਪੰਚਾਇਤ ਸਮਿਤੀ ਭੁੱਨਰਹੇੜੀ ਦੇ 21 ਮੈਂਬਰਾਂ ਦੀ ਚੋਣ ਲਈ ਬਣਾਏ ਗਏ ਚੋਣ ਹਲਕਿਆਂ ਵਿੱਚੋਂ ਬਿੰਜਲ ਤੇ ਰੋਸ਼ਨਪੁਰ ਅਨੁਸੂਚਿਤ ਜਾਤੀਆਂ ਲਈ, ਹੜਾਨਾ ਤੇ ਘੜਾਮ ਅਨੁਸੂਚਿਤ ਜਾਤੀ ਇਸਤਰੀਆਂ ਲਈ ਰਾਖਵੇਂ ਹਨ। ਇਸੇ ਤਰ੍ਹਾਂ ਬਹਿਰੂ, ਮਸੀਂਗਣ, ਤਾਜਲਪੁਰ, ਇਸਰਹੇੜੀ, ਲਹਿਲਾਂ ਜਗੀਰ, ਅੱਡਾ ਦੇਵੀਗੜ੍ਹ, ਬਹਾਦਰਪੁਰ ਮੀਰਾਂਵਾਲਾ ਤੇ ਬਹਿਲ ਇਸਤਰੀਆਂ ਲਈ ਅਤੇ ਬੁੱਧਮੋਰ ਬੀ.ਸੀ. ਲਈ ਰਾਖਵਾਂ ਹੈ। ਜਦੋਂਕਿ ਮਾੜੂ, ਭਾਂਖਰ, ਮਘਰ ਸਾਹਬ, ਜੁਲਕਾਂ, ਭੁਨਰਹੇੜੀ, ਸ਼ਾਦੀਪੁਰ, ਨੈਣ ਕਲਾਂ ਅਤੇ ਬਰਕਤਪੁਰ ਆਮ ਵਰਗਾਂ ਲਈ ਹਨ।

ਇਸੇ ਤਰ੍ਹਾਂ ਪੰਚਾਇਤ ਸਮਿਤੀ ਸਨੌਰ ਦੇ 20 ਮੈਂਬਰਾਂ ਦੀ ਚੋਣ ਲਈ ਬਣਾਏ ਗਏ ਚੋਣ ਹਲਕਿਆਂ ਵਿੱਚੋਂ ਬਲਬੇੜਾ, ਕਸਬਾ ਰੁੜਕੀ ਤੇ ਕੌਲੀ ਅਨੁਸੂਚਿਤ ਜਾਤੀਆਂ ਲਈ ਕੌਲੀ, ਚੌਰਾ, ਅਲੀਪੁਰ ਜੱਟਾਂ ਤੇ ਸ਼ੇਖਪੁਰਾ ਕੰਬੋਆਂ ਅਨੁਸੂਚਿਤ ਜਾਤੀ ਇਸਤਰੀਆਂ ਲਈ ਰਾਖਵੇਂ ਹਨ। ਇਸੇ ਤਰ੍ਹਾਂ ਸਾਹਿਬ ਨਗਰ ਥੇੜੀ, ਫ਼ਤਿਹਪੁਰ ਰਾਜਪੂਤਾਂ, ਘਲੋੜੀ, ਕਰਹੇੜੀ, ਹੀਰਾ ਕਲੋਨੀ, ਚਮਾਰ ਹੇੜੀ ਤੇ ਦੌਣ ਕਲਾਂ ਇਸਤਰੀਆਂ ਲਈ ਅਤੇ ਮਹਾਦੀਪੁਰ ਬੀ.ਸੀ. ਲਈ ਰਾਖਵਾਂ ਹੈ। ਜਦੋਂਕਿ ਲਲੀਨਾ, ਮਲਕਪੁਰ ਜੱਟਾਂ, ਪੰਜੋਲਾ, ਅਸਰਪੁਰ, ਜਲਾਲਪੁਰ ਤੇ ਪਨੌਦੀਆਂ ਆਮ ਵਰਗਾਂ ਲਈ ਹਨ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਸੇ ਤਰ੍ਹਾਂ ਪੰਚਾਇਤ ਸਮਿਤੀ ਸਮਾਣਾ ਦੇ 22 ਮੈਂਬਰਾਂ ਦੀ ਚੋਣ ਲਈ ਬਣਾਏ ਗਏ ਚੋਣ ਹਲਕਿਆਂ ਵਿੱਚੋਂ ਦਾਨੀਪੁਰ, ਗਾਜੇਵਾਸ, ਡਕਾਲਾ ਤੇ ਦਵਾਰਕਾਪੁਰ ਅਨੁਸੂਚਿਤ ਜਾਤੀਆਂ ਲਈ, ਫਤਹਿਪੁਰ, ਮਾਜਰੀ ਤੇ ਮਰੌੜੀ ਅਨੁਸੂਚਿਤ ਜਾਤੀ ਇਸਤਰੀਆਂ ਲਈ ਰਾਖਵੇਂ ਹਨ। ਚੌਂਹਟ, ਗਾਜੀਪੁਰ, ਬੰਮਣਾਂ, ਤਰਖਾਣ ਮਾਜਰਾ, ਕੁਲਾਰਾਂ, ਸਹਿਜਪੁਰ ਕਲਾਂ, ਨਨਹੇੜਾ ਤੇ ਲਟਕੀ ਮਾਜਰਾ ਇਸਤਰੀਆਂ ਲਈ ਰਾਖਵਾਂ ਹੈ। ਜਦੋਂਕਿ ਬਦਨਪੁਰ, ਤਲਵੰਡੀ ਮਲਿਕ, ਦੁਲੜ, ਫਤਹਿਗੜ੍ਹ ਛੰਨਾ, ਖੇੜੀ ਨਗਾਈਆਂ, ਧਨੇਠਾ ਤੇ ਸ਼ਾਹਪੁਰ ਆਮ ਵਰਗਾਂ ਲਈ ਹਨ।

%ਪੰਚਾਇਤ ਸਮਿਤੀ ਪਾਤੜਾਂ ਦੇ 24 ਮੈਂਬਰਾਂ ਦੀ ਚੋਣ ਲਈ ਬਣਾਏ ਗਏ ਚੋਣ ਹਲਕਿਆਂ ‘ਚੋਂ ਸ਼ੁਤਰਾਣਾ, ਤੇਈਪੁਰ, ਮਤੌਲੀ, ਗੁਲਾਹੜ ਤੇ ਹਰਿਆਊ ਖੁਰਦ ਅਨੁਸੂਚਿਤ ਜਾਤੀਆਂ ਲਈ, ਕਰੀਮ ਨਗਰ ਉਰਫ਼ ਚਿਚੜਵਾਲ, ਖਾਨੇਵਾਲ, ਦੇਧਨਾ, ਜੈਖਰ ਤੇ ਢਾਬੀ ਗੁਜਰਾਂ ਅਨੁਸੂਚਿਤ ਜਾਤੀ ਇਸਤਰੀਆਂ ਲਈ ਰਾਖਵੇਂ ਹਨ। ਇਸੇ ਤਰ੍ਹਾਂ ਡਰੌਲੀ, ਖਾਂਗ, ਹਾਮਝੜੀ, ਦੁਗਾਲ ਕਲਾਂ, ਦਫ਼ਤਰੀਵਾਲ, ਭੂਤਗੜ੍ਹ ਤੇ ਨਿਆਲ ਇਸਤਰੀਆਂ ਲਈ ਰਾਖਵਾਂ ਹੈ। ਜਦੋਂਕਿ ਕਲਵਾਣੂ, ਸਿਊਨਾ, ਦੁਤਾਲ, ਬਹਿਰ ਜੱਛ, ਬਰਾਸ, ਗਲੋਲੀ ਅਤੇ ਚੁਨਾਗਰਾ ਆਮ ਵਰਗਾਂ ਲਈ ਹਨ।
ਪੰਚਾਇਤ ਸਮਿਤੀ ਨਾਭਾ ਦੇ 25 ਮੈਂਬਰਾਂ ਦੀ ਚੋਣ ਲਈ ਬਣਾਏ ਗਏ ਚੋਣ ਹਲਕਿਆਂ ਵਿੱਚੋਂ ਬੀਨਾ ਹੇੜੀ, ਮਹਿਸ, ਥੂਹੀ, ਕੈਦੂਪੁਰ ਤੇ ਬਹਿਬਲਪੁਰ ਅਨੁਸੂਚਿਤ ਜਾਤੀਆਂ ਲਈ। ਚਹਿਲ, ਅਲੌਹਰਾਂ ਕਲਾਂ, ਕੱਲਰ ਮਾਰੀ ਤੇ ਆਲੋਵਾਲ ਅਨੁਸੂਚਿਤ ਜਾਤੀ ਇਸਤਰੀਆਂ ਲਈ ਰਾਖਵੇਂ ਹਨ। ਮਨਸੂਰਪੁਰ, ਦੁਲੱਦੀ, ਟੌਹੜਾ, ਬਾਬਰਪੁਰ, ਗਲਵੱਟੀ, ਮੱਲ੍ਹੇਵਾਲ, ਅਜਨੌਦਾ ਕਲਾਂ ਤੇ ਭੜੀ ਪਨੈਚਾ ਇਸਤਰੀਆਂ ਲਈੇ ਰਾਖਵਾਂ ਹੈ। ਜਦੋਂਕਿ ਰਾਜਗੜ੍ਹ, ਬਿਰਧਨੋ, ਸੁੱਧੇਵਾਲ, ਵਰ੍ਹੇ, ਕਕਰਾਲਾ, ਅਗੇਤਾ, ਮੰਡੌੜ ਤੇ ਘਮਰੌਦਾ ਆਮ ਵਰਗਾਂ ਲਈ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਚਾਇਤ ਸਮਿਤੀ ਰਾਜਪੁਰਾ ਦੇ 21 ਮੈਂਬਰਾਂ ਦੀ ਚੋਣ ਲਈ ਬਣਾਏ ਗਏ ਚੋਣ ਹਲਕਿਆਂ ਵਿੱਚੋਂ ਮਾਣਕਪੁਰ, ਗੁਰੂ ਅੰਗਦ ਦੇਵ ਕਲੋਨੀ ਤੇ ਨਲਾਸ ਕਲਾਂ ਅਨੁਸੂਚਿਤ ਜਾਤੀਆਂ ਲਈ, ਬਸੰਤਪੁਰਾ, ਨੀਲਪੁਰ ਤੇ ਜਾਂਸਲਾ ਅਨੁਸੂਚਿਤ ਜਾਤੀ ਇਸਤਰੀਆਂ ਲਈ ਰਾਖਵੇਂ ਹਨ। ਇਸੇ ਤਰ੍ਹਾਂ ਕਰਾਲਾ, ਖਰੋਲਾ, ਉਕਸੀ, ਦਬਾਲੀ ਕਲਾਂ, ਮਨੌਲੀ ਸੂਰਤ, ਸਾਮਦੂ ਤੇ ਦੇਵੀਨਗਰ ਇਸਤਰੀਆਂ ਲਈ ਅਤੇ ਧਰਮਗੜ੍ਹ ਬੀ.ਸੀ. ਲਈ ਰਾਖਵਾਂ ਹੈ। ਜਦੋਂਕਿ ਹੁਲਕਾ, ਜੰਗਪੁਰਾ ਉਰਫ਼ ਗੋਬਿੰਦਪੁਰਾ, ਖੇੜਾ ਗੱਜੂ, ਭੱਪਲ, ਨੈਣਾ, ਬੂਟਾ ਸਿੰਘ ਵਾਲਾ ਤੇ ਖਰਾਜਪੁਰ ਆਮ ਵਰਗਾਂ ਲਈ ਹਨ।

ਜਦੋਂਕਿ ਪੰਚਾਇਤ ਸਮਿਤੀ ਘਨੌਰ ਦੇ 16 ਮੈਂਬਰਾਂ ਦੀ ਚੋਣ ਲਈ ਬਣਾਏ ਗਏ ਚੋਣ ਹਲਕਿਆਂ ‘ਚੋਂ ਕਪੂਰੀ ਤੇ ਸਲੇਮਪੁਰ ਅਨੁਸੂਚਿਤ ਜਾਤੀਆਂ ਲਈ, ਲੋਹਸਿੰਬਲੀ ਤੇ ਨਰੜੂ ਅਨੁਸੂਚਿਤ ਜਾਤੀ ਇਸਤਰੀਆਂ ਲਈ ਰਾਖਵੇਂ ਹਨ। ਜਦੋਂਕਿ ਲਾਛੜੂ ਕਲਾਂ, ਉਲਾਣਾ, ਅਜਰੌਰ, ਚਪੜ, ਮੰਡੌਲੀ ਤੇ ਰੁੜਕੀ ਇਸਤਰੀਆਂ ਲਈ ਅਤੇ ਮੰਜੌਲੀ ਬੀ.ਸੀ. ਲਈ ਰਾਖਵਾਂ ਹੈ। ਜਦੋਂਕਿ ਜੰਡ ਮੰਗੋਲੀ, ਫਰੀਦਪੁਰ ਜੱਟਾਂ, ਹਰਹਪਾਲਪੁਰ, ਅਲਾਮਦੀਪੁਰਅਤੇ ਊਂਟਸਰ ਆਮ ਵਰਗਾਂ ਲਈ ਹਨ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪੰਚਾਇਤ ਸਮਿਤੀ ਸ਼ੰਭੂ ਕਲਾਂ ਦੇ 19 ਮੈਂਬਰਾਂ ਦੀ ਚੋਣ ਲਈ ਬਣਾਏ ਗਏ ਚੋਣ ਹਲਕਿਆਂ ‘ਚੋਂ ਸੂਹਰੋਂ, ਬਠੌਣੀਆਂ ਕਲਾਂ ਤੇ ਖੇੜੀ ਗੁਰਨਾ ਅਨੁਸੂਚਿਤ ਜਾਤੀਆਂ ਲਈ, ਮਦਨਪੁਰ ਤੇ ਜਨਸੂਆ ਅਨੁਸੂਚਿਤ ਜਾਤੀ ਇਸਤਰੀਆਂ ਲਈ ਰਾਖਵੇਂ ਹਨ। ਜਦੋਂਕਿ ਭੇਡਵਾਲ, ਤਖਤੂ ਮਾਜਰਾ, ਬਪਰੌਰ, ਸ਼ੰਭੂ ਕਲਾਂ, ਘੱਗਰ ਸਰਾਏਂ, ਢਕਾਨਸੂ ਕਲਾਂ ਤੇ ਖਾਨਪੁਰ ਗੰਡਿਆਂ ਇਸਤਰੀਆਂ ਲਈ ਅਤੇ ਥੂਹਾ ਬੀ.ਸੀ. ਲਈ ਰਾਖਵਾਂ ਹੈ। ਜਦੋਂਕਿ ਸੇਹਰਾ, ਖੇੜੀ ਗੰਡਿਆਂ, ਸੈਦਖੇੜੀ, ਡਾਹਰੀਆਂ, ਤੇਪਲਾ ਅਤੇ ਚਮਾਰੂ ਆਮ ਵਰਗਾਂ ਲਈ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਏ.ਡੀ.ਸੀ. (ਵਿਕਾਸ)-ਕਮ- ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਪੂਨਮਦੀਪ ਕੌਰ ਵੀ ਮੌਜੂਦ ਸਨ।

ਮੀਟਿੰਗ ਵਿੱਚ ਏ.ਡੀ.ਸੀ. (ਵਿਕਾਸ)-ਕਮ- ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਪੂਨਮਦੀਪ ਕੌਰ ਨੇ ਵੀ ਕਈ ਅਹਿਮ ਨੁਕਤੇ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਸਾਂਝੇ ਕੀਤੇ। ਜਦੋਂਕਿ ਐਸ.ਡੀ.ਐਮ. ਸਮਾਣਾ ਸ੍ਰੀ ਅਰਵਿੰਦ ਕੁਮਾਰ, ਐਸ.ਡੀ.ਐਮ. ਰਾਜਪੁਰਾ ਸ੍ਰੀ ਸ਼ਿਵ ਕੁਮਾਰ, ਐਸ.ਡੀ.ਐਮ. ਨਾਭਾ ਸ੍ਰੀ ਕਾਲਾ ਰਾਮ ਕਾਂਸਲ, ਐਸ.ਡੀ.ਐਮ. ਪਾਤੜਾਂ ਸ੍ਰੀਮਤੀ ਪਾਲਿਕਾ ਅਰੋੜਾ, ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸ੍ਰੀ ਅੰਕੁਰ ਮਹਿੰਦਰੂ, ਸਕੱਤਰ ਆਰ.ਟੀ.ਏ. ਸ. ਗੁਰਪ੍ਰੀਤ ਸਿੰਘ ਥਿੰਦ, ਸਹਾਇਕ ਕਮਿਸ਼ਨਰ (ਜ) ਸ੍ਰੀ ਨਮਨ ਮੜਕਣ ਤੇ ਹੋਰ ਅਧਿਕਾਰੀ ਵੀ ਇਸ ਮੌਕੇ ਮੌਜੂਦ ਸਨ।