Patiala: Man arrested for planning fake bomb in Milestone Smart School

December 9, 2023 - PatialaPolitics

Patiala: Man arrested for planning fake bomb in Milestone Smart School

ਪਟਿਆਲਾ ਪੁਲਿਸ ਵੱਲੋਂ ਸਕੂਲ ਵਿਚੋ ਮਿਲੇ ਧਮਕੀ ਭਰੇ ਪੱਤਰਾਂ ਅਤੇ ਡੁਪਲੀਕੇਟ/ਡੰਮੀ ਬੰਬਾਂ ਨੂੰ ਸੁੱਟਣ ਵਾਲਾ ਵਿਅਕਤੀ ਗ੍ਰਿਫਤਾਰ

 

ਸ੍ਰੀ ਵਰੁਣ ਸਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਂਹੀ ਦੱਸਿਆ ਕਿ ਮਿਤੀ 18.08.2023 ਨੂੰ ਥਾਣਾ ਤ੍ਰਿਪੜੀ ਪਟਿਆਲਾ ਅਧੀਨ ਪੈਦੇ ਮਾਈਲਸਟੋਨ ਸਮਾਰਟ ਸਕੂਲ ਵਿਚ ਅਣਪਛਾਤੇ ਵਿਅਕਤੀ ਵਲੋ ਭੇਜਿਆ ਗਿਆ ਧਮਕੀ ਭਰਿਆ ਪੱਤਰ ਮਿਲਿਆ, ਜਿਸ ਵਿਚ ਉਸ ਵਲੋ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਅਤੇ ਨਾਲ ਹੀ ਇਕ ਡੁਪਲੀਕੇਟ/ਡੰਮੀ ਬੰਬ ਸਕੂਲ ਦੇ ਗਰਾਊਡ ਵਿਚ ਰੱਖਿਆ ਗਿਆ ਜਿਸ ਸਬੰਧੀ ਇਤਲਾਹ ਮਿਲਣ ਪਰ ਮੌਕਾ ਪਰ ਕਪਤਾਨ ਪੁਲਿਸ, ਸਿਟੀ, ਪਟਿਆਲਾ ਮੁਹੰਮਦ ਸਰਫਰਾਜ ਆਲਮ ਆਈ.ਪੀ.ਐਸ., ਉਪ ਕਪਤਾਨ ਪੁਲਿਸ, ਸਿਟੀ-2, ਪਟਿਆਲਾ ਸ੍ਰੀ ਜਸਵਿੰਦਰ ਸਿੰਘ ਟਿਵਾਣਾ ਅਤੇ ਮੁੱਖ ਅਫਸਰ ਥਾਣਾ ਤ੍ਰਿਪੜੀ ਪਟਿਆਲਾ ਇੰਸ: ਪ੍ਰਦੀਪ ਸਿੰਘ ਬਾਜਵਾ ਸਮੇਤ ਪੁਲਿਸ ਪਾਰਟੀ ਅਤੇ ਐਟੀ ਸਾਬੋਟੇਜ਼ ਟੀਮ ਦੇ ਪਹੁੰਚ ਕਰ ਮੌਕਾ ਮੁਲਾਹਜਾ ਕੀਤਾ ਗਿਆ ਜੋ ਕਿ ਉਕਤ ਘਟਨਾ ਦੀ ਪੜਤਾਲ ਕਰਨੀ ਸੁਰੂ ਕੀਤੀ ਗਈ। ਦੌਰਾਂਨੇ ਪੜਤਾਲ ਮੁੱਖ ਅਫਸਰ ਥਾਣਾ ਤ੍ਰਿਪੜੀ ਪਟਿਆਲਾ ਅਤੇ ਉਹਨਾਂ ਦੀ ਟੀਮ ਵਲੋ ਸਿਵਲ ਪਾਰਚਾਤ ਵਿਚ ਸਕੂਲ ਦੀ ਨਿਗਰਾਨੀ ਅਤੇ ਸੀਸੀਟੀਵੀ ਕੈਮਰਿਆਂ ਰਾਂਹੀ ਸਕੂਲ ਦੇ ਆਸ ਪਾਸ ਦੀਆ ਗਤੀਵਿਧੀਆ ਨੂੰ ਵਾਚਣਾ ਸੁਰੂ ਕੀਤਾ ਗਿਆ ਜੋ ਕਿ ਉਕਤ ਘਟਨਾ ਨੂੰ ਅੰਜਾਮ ਦੇਣ ਵਾਲੇ ਨਾ-ਮਾਲੂਮ ਵਿਅਕਤੀ ਵਲੋ ਬਹੁਤ ਹੀ ਸਾਤਰਾਨਾ ਤਰੀਕੇ ਨਾਲ ਵਾਰ ਵਾਰ ਅਜਿਹੇ ਧਮਕੀ ਭਰੇ ਪੱਤਰ ਸਕੂਲ ਵਿਚ ਅਤੇ ਸਕੂਲ ਦੇ ਆਸ ਪਾਸ ਦੀਆ ਬ੍ਰਾਂਚਾਂ ਵਿਚ ਸੁੱਟੇ ਜਾਣੇ ਸੁਰੂ ਕੀਤੇ ਗਏ ਜਿਨਾਂ ਵਿਚ ਖਾਲਿਸਤਾਨੀ ਪ੍ਰਚਾਰ ਕੀਤਾ ਗਿਆ ਅਤੇ ਸਕੂਲ ਨੂੰ ਅਤੇ ਸਕੂਲ ਦੇ ਅਧਿਆਪਕਾਂ ਨੂੰ ਜਾਨੀ ਨੁਕਸਾਨ ਪਹੁਚਾਉਣ ਦੀਆ ਧਮਕੀਆ ਦਿੱਤੀਆ ਜਾਣ ਲੱਗੀਆ ਜਿਸ ਕਾਰਨ ਸਕੂਲ ਵਿਚ ਪੜਨ ਵਾਲੇ ਬੱਚਿਆ, ਮਾਪਿਆ, ਅਧਿਆਪਕਾਂ ਅਤੇ ਪ੍ਰਬੰਧਕਾਂ ਵਿਚ ਦਹਿਸਤ ਦਾ ਮਾਹੌਲ ਬਣ ਗਿਆ ਜਿਸ ਪਰ ਕਪਤਾਨ ਪੁਲਿਸ, ਸਿਟੀ, ਪਟਿਆਲਾ ਮੁਹੰਮਦ ਸਰਫਰਾਜ ਆਲਮ ਆਈ.ਪੀ.ਐਸ., ਉਪ ਕਪਤਾਨ ਪੁਲਿਸ, ਸਿਟੀ-2, ਪਟਿਆਲਾ ਸ੍ਰੀ ਜਸਵਿੰਦਰ ਸਿੰਘ ਟਿਵਾਣਾ ਦੀ ਨਿਗਰਾਨੀ ਹੇਠ ਕਾਰਵਾਈ ਕਰਦੇ ਹੋਏ ਮੁੱਖ ਅਫਸਰ ਥਾਣਾ ਤ੍ਰਿਪੜੀ ਪਟਿਆਲਾ ਇੰਸ: ਪ੍ਰਦੀਪ ਸਿੰਘ ਬਾਜਵਾ ਅਤੇ ਉਹਨਾਂ ਦੀ ਟੀਮ ਵਲੋ ਮਿਤੀ: 08-12-2023 ਨੂੰ ਬੜੀ ਹੀ ਮਿਹਨਤ ਅਤੇ ਤਕਨੀਕੀ ਢੰਗ ਨਾਲ ਪੜਤਾਲ ਕਰਦੇ ਹੋਏ ਉਪਰੋਕਤ ਘਟਨਾਵਾਂ/ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਜਗਮੀਤ ਸਿੰਘ ਪੁਤਰ ਸੁਰਿੰਦਰਪਾਲ ਸਿੰਘ ਵਾਸੀ 64-ਏ ਆਨੰਦ ਨਗਰ ਐਕਸਟੈਨਸ਼ਨ ਪਟਿਆਲਾ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ ਅਤੇ ਦੋਸ਼ੀ ਉਕਤ ਵਿਰੁੱਧ ਮੁਕੱਦਮਾ ਨੰ: 400 ਮਿਤੀ: 08-12-2023 ਅ/ਧ 121-ਏ, 506 ਹਿੰ:ਦੰ; ਥਾਣਾ ਤ੍ਰਿਪੜੀ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ ਹੈ। ਉਕਤ ਦੋਸ਼ੀ ਨੇ ਦੌਰਾਨੇ ਮੁਢਲੀ ਪੁੱਛਗਿੱਛ ਸਮੂਹ ਵਾਰਦਾਤਾਂ ਵਿਚ ਆਪਣਾ ਹੱਥ ਹੋਣ ਦੀ ਪੁਸ਼ਟੀ ਕੀਤੀ ਹੈ ਅਤੇ ਨਾਲ ਹੀ ਉਸ ਵਲੋ ਆਪਣੀ ਨਿਸ਼ਾਨਦੇਹੀ ਪਰ ਸਕੂਲ ਵਿਚ ਸੁੱਟਣ ਲਈ ਤਿਆਰ ਕੀਤੇ ਗਏ 2 ਡੁਪਲੀਕੇਟ/ਡੰਮੀ ਬੰਬ ਅਤੇ 4 ਧਮਕੀ ਭਰੇ ਪੱਤਰ ਪੁਲਿਸ ਨੂੰ ਬ੍ਰਾਮਦ ਕਰਵਾਏ ਗਏ ਹਨ ਜਿਸ ਵਿਚ ਉਸ ਵਲੋ ਖਾਲਿਸਤਾਨੀ ਪ੍ਰਾਪੇਗੰਡੇ ਦਾ ਖੁੱਲ ਕੇ ਸਹਾਰਾ ਲਿਆ ਗਿਆ ਹੈ । ਦੋਸੀ ਦਾ ਮੋਬਾਇਲ ਫੋਨ ਕਬਜੇ ਵਿਚ ਲਿਆ ਗਿਆ ਹੈ ਜਿਸ ਨੂੰ ਫੋਰਾਂਸਿੰਕ ਜਾਂਚ ਲਈ ਭੇਜਿਆ ਗਿਆ ਹੈ ਅਤੇ ਦੋਸੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਸ

 

ਦੇ ਹੋਰ ਸਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ ।