Powercut in Patiala On 11 December

December 10, 2023 - PatialaPolitics

ਬਿਜਲੀ ਬੰਦ ਸੰਬੰਧੀ ਜਾਣਕਾਰੀ

ਪਟਿਆਲਾ 10-12-2023

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 22 ਨੰ. ਅਤੇ 23 ਨੰ. ਫਾਟਕ ਨੇੜੇ ਰੇਲਵੇ ਲਾਈਨ ਡਬਲ ਹੋਣ ਕਰਕੇ 11 ਕੇ.ਵੀ. ਬਚਿਤੱਰ ਨਗਰ ਫੀਡਰ ਦੀ ਲਾਈਨ ਸ਼ਿਫਟਿੰਗ ਦਾ ਕੰਮ ਸ਼ੁਰੁ ਹੋ ਗਿਆ ਹੈ ਜਿਸ ਕਰਕੇ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਰੇਲਵੇ ਲਾਈਨ ਨੇੜੇ ਇਲਾਕੇ ਜਿਵੇਂ ਕਿ ਸਿਟੀ ਸੈਂਟਰ ਮਾਰਕੀਟ, ਸਿਟੀ ਸੈਂਟਰ ਅਪਾਰਟਮੈਂਟ, ਓ2 ਫਿੱਟਨੈੱਸ ਕਲੱਬ ਨੇੜੇ ਮਾਰਕੀਟ, ਚੰਡੀਗੜ੍ਹ ਕਰਿਆਨਾ ਸਟੋਰ ਨੇੜੇ ਏਰੀਆ, ਭੁਪਿੰਦਰਾ ਰੋਡ ਮਾਰਕੀਟ ਨੇੜੇ 22 ਨੰ. ਪੁੱਲ, ਰਘਬੀਰ ਨਗਰ, ਹੀਰਾ ਨਗਰ, ਗਿੱਲ ਇੰਨਕਲੇਵ, ਸਮਾਇਲ-ਸਟੋਨ ਸਕੂਲ, ਰੇਲਵੇ ਲਾਈਨ ਨੇੜੇ ਬਚਿਤੱਰ ਨਗਰ, ਰਣਬੀਰ ਮਾਰਗ ਅਤੇ ਮਾਡਲ ਟਾਊਨ ਦੇ ਕੁੱਝ ਏਰੀਆ ਦੀ ਬਿਜਲੀ ਸਪਲਾਈ 11-12-23 ਨੂੰ ਸਮਾਂ 10:00 ਵਜੇ ਸਵੇਰੇ ਤੋਂ ਲੈ ਕੇ ਸ਼ਾਮ 06:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ |

ਨੋਟ:- ਉਪਰੋਕਤ ਦੱਸੇ ਏਰੀਆ ਦੀ ਬਿਜਲੀ ਸਪਲਾਈ ਕੰਮ ਦੀ ਮੰਗ ਅਨੁਸਾਰ ਬੰਦ ਕੀਤੀ ਜਾਵੇਗੀ ਜੀ।

 

ਜਾਰੀ ਕਰਤਾ: ਉਪ ਮੰਡਲ ਅਫ਼ਸਰ

ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ