2 Patiala resident loses lakhs to cyber crime

December 11, 2023 - PatialaPolitics

2 Patiala resident loses lakhs to cyber crime

ਪਟਿਆਲਾ ਵਿੱਚ ਆਨਲਾਈਨ ਸਕੈਮ ਦੀ ਵਾਰਦਾਤਾਂ ਦਿਨੋ ਦਿਨ ਵੱਧ ਦੀ ਜਾ ਰਹੀਆਂ ਹਨ, ਇਸੇ ਤਰਾਂ ਇਕ ਕਿਸੇ ਨ-ਮਾਲੂਮ ਵਿਅਕਤੀ ਨੇ ਬਿਸ਼ਨ ਨਗਰ ਦੀ ਰਹਿਣ ਵਾਲੀ ਅਮਰਜੀਤ ਕੌਰ ਨੂੰ ਵਟਸਐਪ ਰਾਹੀ ਕਾਲ ਕਰਕੇ ਉਸਦੇ ਭਤੀਜੇ ਦਾ ਦੋਸਤ ਬਣ ਕੇ ਬਿਮਾਰ ਹੋਣ ਦਾ ਬਹਾਨਾ ਲਗਾ ਕੇ ਉਹਨਾਂ ਤੋਂ 04 ਲੱਖ ਰੁਪਏ ਆਪਣੇ ਖਾਤੇ ਵਿੱਚ ਟਰਾਂਸਫਰ ਕ਼ਰਾ ਕੇ ਧੋਖਾਧੜੀ ਕੀਤੀ ਹੈ, ਜਿਸ ਕਰਕੇ ਮੁਕੱਦਮਾ ਦਰਖਾਸਤ ਨੰ. 1109/ਸੀ.ਸੀ.ਪੀ ਮਿਤੀ 20/9/23 ਤੇ ਦਰਜ ਰਜਿਸਟਰ ਹੋਇਆ ਅਤੇ ਇਕ ਹੋਰ ਕੇਸ ਜਿਦੇ ਵਿੱਚ ਨਾ-ਮਾਲੂਮ ਵਿਅਕਤੀ ਨੇ ਅਰਬਨ ਅਸਟੇਟ ਦੇ ਰਹਿਣ ਵਾਲੇ ਸ਼ਰਦ ਪਾਂਡੇ ਨੂੰ ਟੈਲੀਗ੍ਰਾਮ ਐਪ ਰਾਹੀ ਸਪਰੰਕ ਕਰਕੇ ਉਸ ਨੂੰ Work From Home ਅਤੇ ਆਨਲਾਇਨ ਰਾਹੀਂ ਪੈਸੇ ਕਮਾਉਣ ਦਾ ਝਾਂਸਾ ਦੇ ਕੇ 13,31,100 ਰੁਪਏ ਦੀ ਠੱਗੀ ਮਾਰੀ ਹੈ, ਜਿਸ ਕਰਕੇ ਮੁਕੱਦਮਾ ਦਰਖਾਸਤ ਨੰ. 3741/ਪੇਸ਼ੀ ਮਿਤੀ 29/11/23 ਤੇ ਦਰਜ ਰਜਿਸਟਰ ਹੋਇਆ, ਪਟਿਆਲਾ ਪੁਲਿਸ ਨੇ ਦੋਨਾਂ ਕੇਸਾਂ ਵਿੱਚ ਨਾ ਮਾਲੂਮ ਵਿਅਕਤੀਆਂ ਖਿਲਾਫ ਧਾਰਾ FIR U/S 419,420, 120-B IPC ਲੱਗਾ ਅਗਲੀ ਕਰਵਾਈ ਸ਼ੁਰੂ ਕੀਤੀ