Patiala Zila Parishad, Panchayat Smiti result 2018
September 22, 2018 - PatialaPolitics
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
?Dist. Patiala: Panchayat Samiti/ Zila Parishad Final Result *********
Panchayat Samiti Total Zone- 193
Declared: 190
Congress :169+9=178
SAD: 10 BJP: 1. AAP-0 Independent-1. (Unopposed-9 ,all congress) *********. Zila Prishad. Total Zone- 25 Declared-23 Cogress-23 SAD-0. AAP-0 (Unopposed-2 congress)
ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਨਤੀਜਿਆਂ ਦਾ ਐਲਾਨ, ਕਾਂਗਰਸ ਪਾਰਟੀ ਦੀ ਹੂੰਝਾ ਫੇਰੂ ਜਿੱਤ
–
ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਅਤੇ ਜ਼ਿਲ੍ਹੇ ਦੀਆਂ 9 ਪੰਚਾਇਤ ਸੰਮਤੀਆਂ ਦੀਆਂ ਆਮ ਚੋਣਾਂ ਲਈ ਪਈਆਂ ਵੋਟਾਂ ਦੇ ਅੱਜ ਆਏ ਨਤੀਜਿਆਂ ਦੌਰਾਨ ਕਾਂਗਰਸ ਪਾਰਟੀ ਨੇ ਹੂੰਝਾ ਫੇਰੂ ਜਿੱਤ ਹਾਸਲ ਕੀਤੀ ਹੈ। ਜ਼ਿਲ੍ਹਾ ਪ੍ਰੀਸ਼ਦ ਦੇ 23 ਜੋਨਾਂ ਲਈ ਪਈਆਂ ਵੋਟਾਂ ਦੀ ਗਿਣਤੀ ‘ਚ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਜਦੋਂਕਿ 2 ਜੋਨਾਂ ਤੋਂ ਕਾਂਗਰਸ ਦੇ ਉਮੀਦਵਾਰ ਪਹਿਲਾਂ ਹੀ ਨਿਰਵਿਰੋਧ ਚੁਣੇ ਗਏ ਸਨ।
ਇਸੇ ਤਰ੍ਹਾਂ ਪੰਚਾਇਤ ਸੰਮਤੀਆਂ ਦੇ ਪ੍ਰਾਪਤ ਹੋਏ ਨਤੀਜਿਆਂ ਦੌਰਾਨ 181 ਜੋਨਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 10 ਸੀਟਾਂ ‘ਤੇ ਜਿੱਤ ਹਾਸਲ ਹੋਈ ਹੈ ਅਤੇ ਇੱਕ ਸੀਟ ਭਾਰਤੀ ਜਨਤਾ ਪਾਰਟੀ ਦੇ ਹੱਕ ‘ਚ ਗਈ ਹੈ ਜਦਕਿ ਇੱਕ ਅਜ਼ਾਦ ਉਮੀਦਵਾਰ ਵੀ ਜੇਤੂ ਰਿਹਾ ਹੈ ਪ੍ਰੰਤੂ ਇਨ੍ਹਾਂ ਵੋਟਾਂ ਦੌਰਾਨ ਆਮ ਆਦਮੀ ਪਾਰਟੀ ਦੇ ਹਿੱਸੇ ਕੋਈ ਸੀਟ ਨਹੀਂ ਆਈ। ਇਸ ਤੋਂ ਬਿਨ੍ਹਾਂ ਕਾਂਗਰਸ ਪਾਰਟੀ ਦੇ 9 ਉਮੀਦਵਾਰ ਨਿਰਵਿਰੋਧ ਵੀ ਜੇਤੂ ਰਹੇ ਸਨ।
ਅੱਜ ਵੱਖ-ਵੱਖ ਥਾਵਾਂ ‘ਤੇ ਬਲਾਕ ਸੰਮਤੀਆਂ ਦੇ ਰਿਟਰਨਿੰਗ ਅਧਿਕਾਰੀਆਂ ਦੀ ਨਿਗਰਾਨੀ ਹੇਠ ਹੋਈ ਵੋਟਾਂ ਦੀ ਗਿਣਤੀ ਦੀ ਸਮੁਚੀ ਦੇਖ-ਰੇਖ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਏ.ਡੀ.ਸੀ. (ਡੀ) ਤੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਪੂਨਮਦੀਪ ਕੌਰ ਨੇ ਕੀਤੀ।
ਅੱਜ ਹੋਈ ਵੋਟਾਂ ਦੀ ਗਿਣਤੀ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਆਮ ਚੋਣਾਂ ਲਈ ਕੁਲ 858296 ਵੋਟਰਾਂ ਵਿੱਚੋਂ 512066 ਵੋਟਰਾਂ ਨੇ ਵੋਟਾਂ ਪਾਈਆਂ, ਜਿਨ੍ਹਾਂ ਵਿੱਚ 270041 ਮਰਦ ਅਤੇ 234168 ਔਰਤਾਂ ਸਮੇਤ 3 ਹੋਰ ਵੋਟਰ ਸ਼ਾਮਲ ਸਨ ਅਤੇ ਇਸ ਤਰ੍ਹਾਂ 59.94 ਫੀਸਦੀ ਵੋਟਾਂ ਪਈਆਂ ਸਨ। ਸ੍ਰੀ ਕੁਮਾਰ ਅਮਿਤ ਅਤੇ ਸ੍ਰੀਮਤੀ ਪੂਨਮਦੀਪ ਕੌਰ ਨੇ ਵੋਟਾਂ ਦੀ ਗਿਣਤੀ ਦੀ ਪ੍ਰਕ੍ਰਿਆ ਸ਼ਾਂਤੀਪੂਰਵਕ ਨੇਪਰੇ ਚੜਾਉਣ ਲਈ ਕਰਮਚਾਰੀਆਂ ਤੇ ਅਧਿਕਾਰੀਆਂ ਸਮੇਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਜੋਨ ਅਰਨੇਟੂ ਤੋਂ ਕਾਂਗਰਸ ਦੇ ਸਤਨਾਮ ਸਿੰਘ ਅਤੇ ਹਰਪਾਲਪੁਰ ਜੋਨ ਤੋਂ ਗਗਨਦੀਪ ਸਿੰਘ ਜਲਾਲਪੁਰ ਨਿਰਵਿਰੋਧ ਚੁਣੇ ਗਏ ਸਨ। ਜਦੋਂਕਿ ਅੱਜ ਬਾਕੀ 23 ਜੋਨਾਂ ਲਈ ਪਈਆਂ ਵੋਟਾਂ ਦੀ ਗਿਣਤੀ ਤੋਂ ਪ੍ਰਾਪਤ ਹੋਏ ਨਤੀਜਿਆਂ ਮੁਤਾਬਕ ਸਾਰੇ ਕਾਂਗਰਸੀ ਉਮੀਦਵਾਰ ਚੋਣ ਜਿੱਤ ਗਏ ਹਨ। ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਧਰਮ ਸਿੰਘ ਜੋਨ ਕਲਿਆਣ ਤੋਂ, ਜੋਨ ਚਲੈਲਾ ਤੋਂ ਰਣਧੀਰ ਸਿੰਘ, ਦੂਧਨ ਸਾਧਾਂ ਜੋਨ ਤੋਂ ਮਨਿੰਦਰਜੀਤ ਸਿੰਘ ਫਰਾਂਸਵਾਲਾ, ਬਲਬੇੜਾ ਜੋਨ ਤੋਂ ਜਸਬੀਰ ਕੌਰ, ਮੈਣ ਤੋਂ ਵਿਨੋਦ ਸ਼ਰਮਾ, ਬੰਮ੍ਹਣਾ ਜੋਨ ਤੋਂ ਹਰਵਿੰਦਰ ਕੌਰ, ਧਨੇਠਾ ਜੋਨ ਤੋਂ ਜੈਪ੍ਰਤਾਪ ਸਿੰਘ ਡੇਜ਼ੀ ਕਾਹਲੋਂ, ਦਫ਼ਤਰੀਵਾਲਾ ਤੋਂ ਰਜਵੰਤ ਕੌਰ, ਦੁਲੱਦੀ ਤੋਂ ਮਨਜੀਤ ਕੌਰ, ਮੱਲ੍ਹੇਵਾਲ ਤੋਂ ਰਾਜ ਕੌਰ, ਮੰਡੌੜ ਤੋਂ ਹੁਸ਼ਿਆਰ ਸਿੰਘ, ਖੇੜਾ ਗੱਜੂ ਤੋਂ ਮਨੋਹਰ ਲਾਲ, ਸੇਹਰਾ ਜੋਨ ਤੋਂ ਭੁਪਿੰਦਰ ਕੌਰ, ਲੋਹ ਸਿੰਬਲੀ ਜੋਨ ਤੋਂ ਪਰਮਿੰਦਰ ਸਿੰਘ, ਬਹਾਦਰਗੜ੍ਹ ਤੋਂ ਬਹਾਦਰ ਸਿੰਘ, ਜੰਗਪੁਰਾ ਤੋਂ ਬਲਵਿੰਦਰ ਕੌਰ, ਧਰਮਗੜ੍ਹ ਤੋਂ ਗੁਰਵਿੰਦਰ ਕੌਰ, ਸ਼ੰਭੂ ਕਲਾਂ ਤੋਂ ਧਰਮਪਾਲ, ਮਸੀਂਗਣ ਤੋਂ ਰਾਜ ਕੌਰ, ਚੌਰਾ ਜੋਨ ਤੋਂ ਨਵਦੀਪ ਕੌਰ, ਡਕਾਲਾ ਤੋਂ ਮੇਜਰ ਸਿੰਘ, ਜਦੋਂਕਿ ਟੌਹੜਾ ਜੋਨ ਤੋਂ ਤੇਜਪਾਲ ਸਿੰਘ ਗੋਗੀ ਟਿਵਾਣਾ ਅਤੇ ਗੁਲਾਹੜ ਜੋਨ ਤੋਂ ਲਾਲੋ ਬਾਈ ਵੀ ਜੇਤੂ ਰਹੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਬਲਾਕ ਸੰਮਤੀ ਪਟਿਆਲਾ ਦੇ ਕੁਲ 25 ਜ਼ੋਨਾਂ ‘ਚੋਂ ਦੋ ਜੋਨਾਂ ‘ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਲਖਵਿੰਦਰ ਸਿੰਘ ਤੇ ਤਰਸੇਮ ਸਿੰਘ ਨਿਰਵਿਰੋਧ ਜੇਤੂ ਰਹੇ ਸਨ। ਜਦੋਂਕਿ ਅੱਜ 23 ਜੋਨਾਂ ਦੀਆਂ ਵੋਟਾਂ ਦੀ ਹੋਈ ਗਿਣਤੀ ਦੌਰਾਨ ਕਾਂਗਰਸ ਦੇ 21, ਅਕਾਲੀ ਦਲ ਦੇ 1 ਤੇ 1 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਕਾਂਗਰਸ ਦੇ ਉਮੀਦਵਾਰਾਂ ‘ਚ ਜੋਨ ਚਲੈਲਾ ਤੋਂ ਰਾਜਬੀਰ ਸਿੰਘ, ਜੋਨ ਬਾਰਨ ਤੋਂ ਸੁਖਵਿੰਦਰ ਕੌਰ, ਜੋਨ ਸਿੱਧੂਵਾਲ ਤੋਂ ਹਰਬੀਰ ਸਿੰਘ, ਜੋਨ ਜਾਹਲਾਂ ਤੋਂ ਸੁਰਜੀਤ ਸਿੰਘ, ਧਬਲਾਨ ਤੋਂ ਸ਼ਿੰਦਰ ਕੌਰ, ਲਲੋਛੀ ਤੋਂ ਰੌਸ਼ਨ ਸਿੰਘ, ਪਸਿਆਣਾ ਤੋਂ ਨੌਹਰ ਚੰਦ, ਲੰਗੜੋਈ ਤੋਂ ਮਨਪ੍ਰੀਤ ਕੌਰ, ਜੋਨ ਡਕਾਲਾ ਬਲਰਾਮ ਸਿੰਘ, ਜੋਨ ਮੈਣ ਤੋਂ ਬਲਵਿੰਦਰ ਕੌਰ, ਹਰੀਨਗਰ ਖੇੜਕੀ ਰਜਿੰਦਰ ਕੌਰ, ਬਠੋਈ ਕਲਾਂ ਜਸਵਿੰਦਰ ਕੌਰ, ਲੰਗ ਤੋਂ ਪਰਦੀਪ ਕੌਰ, ਜੋਨ ਜੱਸੋਵਾਲ ਤੋਂ ਉਰਮਿਲਾ, ਰਣਜੀਤ ਨਗਰ ਤੋਂ ਵਿਜੈ ਸ਼ਰਮਾ, ਮੂੰਡ ਖੇੜਾ ਤੋਂ ਲਾਲਾ ਖਾਂਨ, ਕਲਿਆਣ ਤੋਂ ਰਣਜੀਤ ਕੌਰ, ਰਣਬੀਰਪੁਰਾ ਜੋਨ ਤੋਂ ਪਰਮਜੀਤ ਕੌਰ, ਬਰਸਟ ਹਰਮੀਤ ਕੌਰ, ਖੇੜੀ ਗੁਜਰਾਂ ਮਨਦੀਪ ਚੌਹਾਨ, ਜੋਨ ਰਾਮਨਗਰ ਬਖਸੀਵਾਲਾ ਤੋਂ ਕਮਲੇਸ ਸ਼ਾਮਲ ਹਨ। ਜਦੋਂਕਿ ਜੋਨ ਭੇਡਪੁਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਕੌਰ ਤੇ ਜੋਨ ਬੀਬੀਪੁਰ ਤੋਂ ਅਜ਼ਾਦ ਉਮੀਦਵਾਰ ਜਸਪਾਲ ਸਿੰਘ ਜੇਤੂ ਰਹੇ ਹਨ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਬਲਾਕ ਸੰਮਤੀ ਸਨੌਰ ਦੇ 20 ਜੋਨਾਂ ਵਿੱਚੋਂ 18 ‘ਤੇ ਕਾਂਗਰਸ ਦੇ 2 ਜੋਨਾਂ ‘ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ ਹਨ। ਉਨ੍ਹਾਂ ਦੱਸਿਆ ਕਿ ਕਾਂਗਰਸ ਦੇ ਉਮੀਦਵਾਰਾਂ ‘ਚ ਜੋਨ ਲਲੀਨਾ ਤੋਂ ਓਮ ਪ੍ਰਕਾਸ਼, ਜੋਨ ਸਾਹਿਬ ਨਗਰ ਥੇੜੀ ਤੋਂ ਜਸਪਾਲ ਸ਼ਰਮਾ, ਜੋਨ ਚੌਰਾ ਤੋਂ ਗੁਰਦੀਪ ਕੌਰ, ਜੋਨ ਮਲਕਪੁਰ ਜੱਟਾਂ ਤੋਂ ਅਸ਼ਵਨੀ ਕੁਮਾਰ, ਜੋਨ ਫਤਿਹਪੁਰ ਰਾਜਪੂਤਾਂ ਤੋਂ ਕੁਲਵਿੰਦਰ ਕੌਰ, ਜੋਨ ਬਲਬੇੜਾ ਤੋਂ ਸੁਰਿੰਦਰ ਸਿੰਘ, ਜੋਨ ਅਲੀਪੁਰ ਜੱਟਾਂ ਤੋਂ ਜਮਨਾ, ਜੋਨ ਮਹਾਦੀਪੁਰ ਤੋਂ ਨਵਜੋਤ ਸਿੰਘ, ਘਲੌੜੀ ਤੋਂ ਕੁਲਦੀਪ ਕੌਰ, ਅਸਰਪੁਰ ਤੋਂ ਨਵਿੰਦਰ ਸਿੰਘ, ਸ਼ੇਖਪੁਰ ਕੰਬੋਆਂ ਤੋਂ ਰਣਜੀਤ ਕੌਰ, ਕਰਹੇੜੀ ਤੋਂ ਹਰਵਿੰਦਰ ਕੌਰ, ਹੀਰਾ ਕਲੌਨੀ ਤੋਂ ਮੰਮਤਾ ਰਾਣੀ, ਕਸਬਾ ਰੁੜਕੀ ਤੋਂ ਗੁਰਦੀਪ ਸਿੰਘ, ਜੋਨ ਚਮਾਰਹੇੜੀ ਤੋਂ ਸੁਰਿੰਦਰ ਕੌਰ, ਦੌਣ ਕਲਾਂ ਤੋਂ ਗੁਰਜੀਤ ਕੌਰ, ਪਨੌਦੀਆਂ ਤੋਂ ਗੁਰਵਿੰਦਰ ਸਿੰਘ ਅਤੇ ਜੋਨ ਕੌਲੀ ਤੋਂ ਜੋਧ ਸਿੰਘ ਸ਼ਾਮਲ ਹਨ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ‘ਚ ਜੋਨ ਪੰਜੋਲਾ ਤੋਂ ਸਤਪਾਲ ਸਿੰਘ ਅਤੇ ਜਲਾਲਪੁਰ ਤੋਂ ਗੁਰਜੰਟ ਸਿੰਘ ਸ਼ਾਮਲ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਪੰਚਾਇਤ ਸੰਮਤੀ ਭੁੱਨਰਹੇੜੀ ਦੇ ਸਾਰੇ 21 ਜੋਨਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ। ਇਨ੍ਹਾਂ ‘ਚ ਮਾੜੂ ਤੋਂ ਕਰਨਬੀਰ ਸਿੰਘ, ਜੋਨ ਹਡਾਣਾ ਤੋਂ ਅੰਮ੍ਰਿਤਪਾਲ ਕੌਰ, ਜੋਨ ਭਾਂਖਰ ਤੋਂ ਮਨਜੀਤ ਸਿੰਘ, ਜੋਨ ਬਹਿਰੂ ਤੋਂ ਹਰਜੀਤ ਕੌਰ, ਜੋਨ ਮਸੀਗਣ ਤੋਂ ਕ੍ਰਿਸ਼ਨ ਦੇਵੀ, ਜੋਨ ਤਾਜਲਪੁਰ ਤੋਂ ਗੁਰਦੀਪ ਕੌਰ, ਜੋਨ ਇਸਰਹੇੜੀ ਤੋਂ ਪਰਮਜੀਤ ਕੌਰ, ਜੋਨ ਮਗਰ ਸਾਹਿਬ ਤੋਂ ਤਰਲੋਚਨ ਸਿੰਘ, ਜੋਨ ਬਿੰਜਲ ਤੋਂ ਮੇਹਰ ਸਿੰਘ, ਜੋਨ ਰੋਸ਼ਨਪੁਰ ਤੋਂ ਹਰਬੰਸ ਸਿੰਘ, ਜੋਨ ਬੁੱਧਮੋਰ ਤੋਂ ਭਜਨ ਸਿੰਘ, ਜੋਨ ਲਹਿਲਾ ਜੰਗੀਰ ਤੋਂ ਕ੍ਰਿਸ਼ਨਾ ਦੇਵੀ, ਜੋਨ ਘੜਾਮ ਤੋਂ ਰੇਖਾ, ਜੋਨ ਜੁਲਕਾਂ ਤੋਂ ਮੀਹਾਂ ਸਿੰਘ, ਜੋਨ ਅੱਡਾ ਦੇਵੀਗੜ੍ਹ ਤੋਂ ਨੀਤੂ, ਜੋਨ ਬਹਾਦਰਗੜ੍ਹ ਮੀਰਾਂਵਾਲਾ ਤੋਂ ਸੰਦੀਪ ਕੌਰ, ਜੋਨ ਭੁੰਨਰਹੇੜੀ ਤੋਂ ਗੁਰਮੀਤ ਸਿੰਘ, ਜੋਨ ਸ਼ਾਦੀਪੁਰ ਤੋਂ ਜਸਪਾਲ ਸਿੰਘ,ਜੋਨ ਨੈਣ ਕਲਾਂ ਤੋਂ ਅਮਨ ਰਣਜੀਤ ਸਿੰਘ, ਜੋਨ ਬਰਕਤਪੁਰ ਤੋਂ ਸਿਮਰਦੀਪ ਸਿੰਘ, ਜੋਨ ਬਹਿਲ ਤੋਂ ਚਰਨਜੀਤ ਕੌਰ ਜੇਤੂ ਰਹੇ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪੰਚਾਇਤ ਸੰਮਤੀ ਰਾਜਪੁਰਾ ਦੇ 21 ਜੋਨਾਂ ‘ਚ ਕਾਂਗਰਸ ਦੇ ਸਾਰੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਉਮੀਦਵਾਰਾਂ ‘ਚ ਕਰਾਲਾ ਤੋਂ ਗੁਰਮੀਤ ਕੌਰ, ਜੋਨ ਧਰਮਗੜ੍ਹ ਤੋਂ ਦਲਜੀਤ ਸਿੰਘ, ਜੋਨ ਮਾਣਕਪੁਰ ਤੋਂ ਸਰਬਜੀਤ ਸਿੰਘ, ਜੋਨ ਹੁਲਕਾ ਤੋਂ ਨੰਦ ਲਾਲ, ਜੋਨ ਜੰਗਪੁਰਾ (ਉਰਫ ਗੋਬਿੰਦਪੁਰਾ) ਤੋਂ ਬਹਾਦਰ ਸਿੰਘ, ਜੋਨ ਖੇੜਾ ਗੱਜੂ ਤੋਂ ਚੇਤਨ ਦਾਸ, ਜੋਨ ਖਰੌਲਾ ਤੋਂ ਸੁਰਜੀਤ ਕੌਰ, ਜੋਨ ਦਬਾਲੀ ਕਲਾਂ ਤੋਂ ਗੁਰਮੀਤ ਕੌਰ, ਜੋਨ ਭੱਪਲ ਤੋਂ ਨਛੱਤਰ ਸਿੰਘ, ਜੋਨ ਨੈਣਾਂ ਤੋਂ ਸੇਵਾ ਸਿੰਘ, ਜੋਨ ਬਸੰਤਪੁਰਾ ਤੋਂ ਕਾਂਤੀ ਦੇਵੀ, ਜੋਨ ਉਕਸੀ ਤੋਂ ਜਗਦੀਸ਼ ਕੌਰ, ਜੋਨ ਨੀਲਪੁਰ ਤੋਂ ਲਾਭ ਕੌਰ, ਜੋਨ ਬੂਟਾ ਸਿੰਘ ਵਾਲਾ ਤੋਂ ਗਗਨਦੀਪ ਸਿੰਘ, ਮਨੌਲੀ ਸੂਰਤ ਤੋਂ ਚਰਨਜੀਤ ਕੌਰ, ਜੋਨ ਖਰਾਜਪੁਰ ਤੋਂ ਜਸਵਿੰਦਰ ਸਿੰਘ, ਜੋਨ ਸ਼ਾਮਦੂ ਤੋਂ ਇੰਦਰਜੀਤ ਕੌਰ, ਗੁਰੂ ਅੰਗਦ ਦੇਵ ਕਲੋਨੀ ਤੋਂ ਸੁਰਿੰਦਰ ਸਿੰਘ, ਜੋਨ ਦੇਵੀ ਨਗਰ ਤੋਂ ਭੁਪਿੰਦਰ ਕੌਰ, ਜੋਨ ਜਾਂਸਲਾ ਤੋਂ ਨਰਿੰਦਰ ਕੌਰ, ਜੋਨ ਨਲਾਸ ਕਲਾਂ ਤੋਂ ਬਿੱਟੂ ਸ਼ਾਮਲ ਹਨ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਬਲਾਕ ਸੰਮਤੀ ਘਨੌਰ ਤੋਂ ਸਾਰੇ 16 ਜੋਨਾਂ ਤੋਂ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਹਨ। ਜਦੋਂਕਿ 2 ਨੰਬਰ ਜੋਨ ਤੋਂ ਰਾਮ ਕੁਮਾਰ ਨਿਰਵਿਰੋਧ ਜੇਤੂ ਰਹੇ ਸਨ ਅਤੇ ਅੱਜ 15 ਜੋਨਾਂ ਦੀਆਂ ਵੋਟਾਂ ਦੀ ਗਿਣਤੀ ਦੌਰਾਨ ਜੋਨ ਲੋਹ ਸਿੰਬਲੀ ਤੋਂ ਮਾਇਆ ਦੇਵੀ, ਜੰਡ ਮੰਗੋਲੀ ਤੋਂ ਰਣਧੀਰ ਸਿੰਘ, ਜੋਨ ਫਰੀਦਪੁਰ ਜੱਟਾਂ ਤੋਂ ਬਲਜੀਤ ਸਿੰਘ, ਜੋਨ ਸਮੇਲਪੁਰ ਸੇਖਾਂ ਤੋਂ ਜਸਪਰਮਵੀਰ ਸਿੰਘ, ਹਰਪਾਲਪੁਰ ਤੋਂ ਰਾਜਵਿੰਦਰ ਸਿੰਘ, ਜੋਨ ਉਲਾਣਾ ਤੋਂ ਦਯਾਵੰਤੀ, ਜੋਨ (ਅਜਰੌਰ) ਤੋਂ ਸੁਜਾਤਾ ਰਾਣੀ, ਜੋਨ ਨਰੜੂ ਤੋਂ ਉਸ਼ਾ, ਜੋਨ ਚੱਪੜ ਤੋਂ ਗਗਨਦੀਪ ਕੌਰ, ਜੋਨ ਅਲਾਮਦੀਪੁਰ ਤੋਂ ਗੁਰਦੇਵ ਸਿੰਘ, ਜੋਨ ਮੰਜੌਲੀ ਤੋਂ ਸ਼ਮਸ਼ੇਰ ਸਿੰਘ, ਜੋਨ ਉਂਟਸਰ ਤੋਂ ਲਖਵੀਰ ਸਿੰਘ, ਜੋਨ ਮੰਡੌਲੀ ਤੋਂ ਵੀਨਾ ਰਾਣੀ, ਜੋਨ ਰੁੜਕੀ ਤੋਂ ਮਨਜੀਤ ਕੌਰ ਜੇਤੂ ਰਹੇ ਹਨ।
ਇਸੇ ਦੌਰਾਨ ਸ੍ਰੀ ਕੁਮਾਰ ਅਮਿਤ ਨੇ ਹੋਰ ਦੱਸਿਆ ਕਿ ਪੰਚਾਇਤ ਸੰਮਤੀ ਸ਼ੰਭੂ ਕਲਾਂ ਦੇ 19 ਜੋਨਾਂ ਤੋਂ ਕਾਂਗਰਸ ਨੂੰ 17, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੂੰ 1-1 ਸੀਟ ਮਿਲੀ ਹੈ। ਇਥੇ ਕਾਂਗਰਸ ਪਾਰਟੀ ਦੇ ਜੇਤੂ ਰਹੇ ਉਮੀਦਵਾਰਾਂ ‘ਚ ਜੋਨ ਭੇਡਵਾਲ ਤੋਂ ਅਰਚਨਾ ਰਾਣੀ, ਜੋਨ ਤਖਤੂਮਾਜਰਾ ਤੋਂ ਰਣਜੀਤ ਕੌਰ, ਜੋਨ ਸੇਹਰਾ ਤੋਂ ਜਗਰੂਪ ਸਿੰਘ, ਖੇੜੀ ਗੰਡਿਆਂ ਤੋਂ ਜਸਵਿੰਦਰ ਸਿੰਘ, ਜੋਨ ਸੈਦਖੇੜੀ ਤੋਂ ਗੁਰਚਰਨ ਸਿੰਘ ਉਰਫ ਚਰਨ ਸਿੰਘ, ਜੋਨ ਖਾਨਪੁਰ ਗੰਡਿਆਂ ਤੋਂ ਸਰਬਜੀਤ ਕੌਰ, ਜੋਨ ਸੁਹਰੋਂ ਤੋਂ ਗੁਰਨਾਮ ਸਿੰਘ, ਬਠੌਣੀਆਂ ਕਲਾਂ ਤੋਂ ਰਵਿੰਦਰ ਕੁਮਾਰ, ਜੋਨ ਡਾਹਰੀਆਂ ਤੋਂ ਚਤਿੰਦਰ ਬੀਰ ਸਿੰਘ, ਜੋਨ ਬਪਰੌਰ ਤੋਂ ਸੁਖਵਿੰਦਰ ਕੌਰ, ਜੋਨ ਸ਼ੰਭੂ ਕਲਾਂ ਤੋਂ ਪਰਮਜੀਤ ਕੌਰ, ਜੋਨ ਖੇੜੀ ਗੁਰਨਾ ਤੋਂ ਰਣਜੀਤ ਸਿੰਘ, ਜੋਨ ਘੱਗਰ ਸਰਾਏ ਤੋਂ ਲਖਵਿੰਦਰ ਕੌਰ, ਜੋਨ ਥੂਹਾ ਤੋਂ ਅਮਰਜੀਤ ਸਿੰਘ, ਜੋਨ ਮਦਨਪੁਰ ਤੋਂ ਜਰਨੈਲ ਕੌਰ, ਜੋਨ ਜਨਸੂਆ ਦਿਵਾਨੀ ਬਾਈ ਅਤੇ ਜੋਨ ਚਮਾਰੂ ਤੋਂ ਗੁਰਵਿੰਦਰ ਸਿੰਘ ਜੇਤੂ ਰਹੇ। ਇਸੇ ਤਰ੍ਹਾਂ ਜੋਨ ਤੇਪਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਗੁਰਪ੍ਰੀਤ ਸਿੰਘ ਅਤੇ ਜੋਨ ਢਕਾਨਸੂ ਕਲਾਂ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਈਸ਼ਵਰ ਦੇਵੀ ਸ਼ਾਮਲ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਹੋਰ ਦੱਸਿਆ ਕਿ ਨਾਭਾ ਪੰਚਾਇਤ ਸੰਮਤੀ ਲਈ 25 ਜੋਨਾਂ ਵਿੱਚੋਂ 1 ਜੋਨ ਵਰ੍ਹੇ ਤੋਂ ਕਾਂਗਰਸ ਦੇ ਜਗਜੀਤ ਸਿੰਘ ਨਿਰਵਿਰੋਧ ਚੁਣੇ ਗਏ ਸਨ। ਜਦੋਂਕਿ ਬਾਕੀ 24 ਜੋਨਾਂ ਵਿੱਚੋਂ 23 ਕਾਂਗਰਸ ਪਾਰਟੀ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਦਾ 1 ਉਮੀਦਵਾਰ ਜੇਤੂ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਕਾਂਗਰਸ ਦੇ ਉਮੀਦਵਾਰਾਂ ‘ਚ ਮੰਡੋੜ ਤੋਂ ਹਰਜਸਪਾਲ ਸਿੰਘ, ਜੋਨ ਅਜਨੌਦਾ ਕਲਾਂ ਤੋਂ ਕਰਮਜੀਤ ਕੌਰ, ਜੋਨ ਬਿਨਾਹੇੜੀ ਤੋਂ ਦਰਸ਼ਨ ਲਾਲ, ਜੋਨ ਮੈਹਸ ਤੋਂ ਕਰਨੈਲ ਸਿੰਘ, ਜੋਨ ਗਲਵੱਟੀ ਤੋਂ ਚਰਨਜੀਤ ਕੌਰ, ਜੋਨ ਰਾਜਗੜ੍ਹ ਤੋਂ ਇਛਿਆਮਾਨ ਸਿੰਘ, ਜੋਨ ਬਾਬਰਪੁਰ ਤੋਂ ਸੁਰਜੀਤ ਕੌਰ, ਜੋਨ ਬਿਰਧਨੋ ਤੋਂ ਕੁਲਦੀਪ ਸਿੰਘ, ਜੋਨ ਮੱਲ੍ਹੇਵਾਲ ਤੋਂ ਮਨਜੀਤ ਕੌਰ, ਜੋਨ ਕੱਲ੍ਹਰਮਾਜਰੀ ਤੋਂ ਨਿੰਦਰਪਾਲ ਕੌਰ, ਜੋਨ ਸੁਧੇਵਾਲ ਤੋਂ ਰਾਜ ਕੁਮਾਰ, ਜੋਨ ਬਹਿਲਪੁਰ ਤੋਂ ਸੁਖਵਿੰਦਰ ਕੌਰ, ਜੋਨ ਆਲੋਵਾਲ ਤੋਂ ਭੁਪਿੰਦਰ ਕੌਰ, ਜੋਨ ਟੌਹੜਾ ਤੋਂ ਹਰਦੀਪ ਕੌਰ, ਜੋਨ ਭੜ੍ਹੀ ਪਨੈਚਾ ਤੋਂ ਪਰਵਿੰਦਰ ਕੌਰ, ਜੋਨ ਚੈਹਲ ਤੋਂ ਪਰਮਜੀਤ ਕੌਰ, ਜੋਨ ਕਕਰਾਲਾ ਤੋਂ ਚਮਕੌਰ ਸਿੰਘ, ਜੋਨ ਦੁਲੱਦੀ ਤੋਂ ਜਸਵਿੰਦਰ ਕੌਰ, ਜੋਨ ਅਲਹੌਰਾ ਕਲਾਂ ਤੋਂ ਜਸਪਾਲ ਕੌਰ, ਜੋਨ ਥੂਹੀ ਤੋਂ ਗੁਰਮੀਤ ਸਿੰਘ, ਮਨਸੂਰਪੁਰ ਤੋਂ ਪਰਦੀਪ ਕੌਰ, ਘਮਰੌਦਾ ਤੋਂ ਰਘਬੀਰ ਸਿੰਘ ਅਤੇ ਅਗੇਤਾ ਜੋਨ ਤੋਂ ਕਰਨੈਲ ਸਿੰਘ ਜੇਤੂ ਰਹੇ। ਜਦੋਂਕਿ ਕੈਦੂਪੁਰ ਜੋਨ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕਰਮ ਚੰਦ ਸ਼ਾਮਲ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਪੰਚਾਇਤ ਸੰਮਤੀ ਸਮਾਣਾ ਲਈ 22 ਜੋਨਾਂ ‘ਚੋਂ ਤਿੰਨ ਜੋਨਾਂ ਮਾਜਰੀ, ਤਲਵੰਡੀ ਮਲਿਕ ਤੇ ਨਨਹੇੜਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰੁਪਿੰਦਰ ਕੌਰ, ਮਨਜੀਤ ਸਿੰਘ ਰਾਣਾ ਤੇ ਬਲਜੀਤ ਕੌਰ ਨਿਰਵਿਰੋਧ ਜੇਤੂ ਰਹੇ ਸਨ। ਜਦੋਂਕਿ ਅੱਜ ਹੋਈ ਵੋਟਾਂ ਦੀ ਗਿਣਤੀ ਦੌਰਾਨ 19 ਜੋਨਾਂ ‘ਚੋਂ 17 ‘ਤੇ ਕਾਂਗਰਸ ਪਾਰਟੀ ਦੇ ਅਤੇ 2 ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ ਹਨ।
ਉਨ੍ਹਾਂ ਦੱਸਿਆ ਕਿ ਕਾਂਗਰਸ ਦੇ ਉਮੀਦਵਾਰਾਂ ‘ਚ ਜੋਨ ਚੌਂਹਠ ਤੋਂ ਹਰਜਿੰਦਰ ਕੌਰ, ਜੋਨ ਫਤਹਿਪੁਰ ਤੋਂ ਗੁਰਮੀਤ ਕੌਰ, ਜੋਨ ਬਦਨਪੁਰ ਤੋਂ ਗੁਰਦੀਪ ਸਿੰਘ, ਜੋਨ ਦਾਨੀਪੁਰ ਤੋਂ ਸੋਨੀ ਸਿੰਘ, ਜੋਨ ਗਾਜੀਪੁਰ ਤੋਂ ਮਨਜੀਤ ਕੌਰ, ਜੋਨ ਬੰਮ੍ਹਣਾ ਤੋਂ ਗਿਆਨ ਪਾਠਕ, ਜੋਨ ਗਾਜੇਵਾਸ ਤੋਂ ਬੀਰਬਲ ਸਿੰਘ, ਜੋਨ ਕੁਲਾਰਾਂ ਤੋਂ ਪਰਮਜੀਤ ਕੌਰ, ਜੋਨ ਸਹਿਜਪੁਰ ਕਲਾਂ ਤੋਂ ਗਗਨਦੀਪ ਕੌਰ, ਜੋਨ ਧਨੇਠਾ ਤੋਂ ਪ੍ਰਦੀਪ ਸਿੰਘ, ਜੋਨ ਮਰੌੜੀ ਤੋਂ ਸਤਵੰਤ ਕੌਰ, ਲੁਟਕੀ ਮਾਜਰਾ ਤੋਂ ਅਮਰਜੀਤ ਕੌਰ, ਜੋਨ ਦਵਾਰਕਾਪੁਰ ਤੋਂ ਨਾਹਰ ਸਿੰਘ, ਜੋਨ ਸ਼ਾਹਪੁਰ ਤੋਂ ਪ੍ਰਿਤਪਾਲ ਸਿੰਘ, ਦੁੱਲੜ ਤੋਂ ਗੁਰਮੀਤ ਸਿੰਘ, ਜੋਨ ਤਰਖਾਣ ਮਾਜਰਾ ਤੋਂ ਸਿਮਰਜੀਤ ਕੌਰ, ਫਤਿਹਗੜ੍ਹ ਛੰਨਾਂ ਤੋਂ ਸੁਖਵਿੰਦਰ ਸਿੰਘ ਕਾਲਾ ਸ਼ਾਮਲ ਹਨ। ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ‘ਚ ਖੇੜੀ ਨਗਾਈਆਂ ਤੋਂ ਫਤਹਿ ਸਿੰਘ ਅਤੇ ਕਕਰਾਲਾ ਭਾਈਕਾ ਤੋਂ ਮੱਖਣ ਸਿੰਘ ਸ਼ਾਮਲ ਹਨ।
ਸ੍ਰੀ ਕੁਮਾਰ ਅਮਿਤ ਨੇ ਹੋਰ ਦੱਸਿਆ ਕਿ ਪੰਚਾਇਤ ਸੰਮਤੀ ਪਾਤੜਾਂ ਲਈ 24 ਜੋਨਾਂ ਵਿੱਚੋਂ ਸਿਉਨਾਂ ਅਤੇ ਗਲੋਲੀ ਜੋਨਾਂ ‘ਚੋਂ ਕਾਂਗਰਸ ਦੇ 2 ਉਮੀਦਵਾਰ ਬਲਰਾਜ ਸਿੰਘ ਗਿੱਲ ਅਤੇ ਗੁਰਦਰਸ਼ਨ ਸਿੰਘ ਜੇਤੂ ਰਹੇ ਸਨ। ਜਦੋਂਕਿ ਇਥੇ ਅੱਜ ਬਾਕੀ 22 ਜੋਨਾਂ ਦੀਆਂ ਵੋਟਾਂ ਦੀ ਹੋਈ ਗਿਣਤੀ ਦੌਰਾਨ 19 ‘ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ 3 ਉਮੀਦਵਾਰ ਹਨ।
ਕਾਂਗਰਸ ਦੇ ਜੇਤੂ ਉਮੀਦਵਾਰਾਂ ‘ਚ ਜੋਨ ਕਲਵਾਨੂੰ ਤੋਂ ਧੰਨਾ ਸਿੰਘ, ਜੋਨ ਡਰੋਲੀ ਸਿਮਰਨਜੀਤ ਕੌਰ, ਜੋਨ ਸ਼ੁਤਰਾਣਾ ਤੋਂ ਭਜਨ ਰਾਮ, ਜੋਨ ਦੁਤਾਲ ਤੋਂ ਪ੍ਰਕਾਸ਼ ਸਿੰਘ, ਜੋਨ ਬਹਿਰਜੱਛ ਤੋਂ ਬਲਕਾਰ ਸਿੰਘ, ਜੋਨ ਤੇਈਪੁਰ ਤੋਂ ਸ਼ੁਭਾਸ਼ ਚੰਦ, ਜੋਨ ਮਤੌਲੀ ਤੋਂ ਦਲਵੀਰ ਸਿੰਘ, ਜੋਨ ਗੁਲਾਹੜ ਤੋਂ ਪਿਆਰਾ ਰਾਮ, ਜੋਨ ਖਾਂਗ ਤੋਂ ਬਚਨੀ ਦੇਵੀ, ਜੋਨ ਖਾਨੇਵਾਲ ਤੋਂ ਕਾਲੀ ਦੇਵੀ, ਹਰਿਆਊ ਖੁਰਦ ਤੋਂ ਸੁਖਵਿੰਦਰ ਸਿੰਘ, ਜੋਨ ਦੁਗਾਲ ਕਲਾਂ ਤੋਂ ਮੀਨਾਕਸ਼ੀ ਸ਼ਰਮਾਂ, ਜੋਨ ਦੇਧਨਾ ਤੋਂ ਰੀਟਾ ਰਾਣੀ, ਜੋਨ ਬਰਾਸ ਤੋਂ ਕ੍ਰਿਸ਼ਨ ਲਾਲ, ਦਫ਼ਤਰੀਵਾਲਾ ਤੋਂ ਕਿਰਨਾ ਰਾਣੀ, ਨਿਆਲ ਤੋਂ ਮਨਜੀਤ ਕੌਰ, ਚੁਨਾਗਰਾ ਤੋਂ ਗੁਲਾਬ ਸਿੰਘ, ਭੂਤਗੜ੍ਹ ਤੋਂ ਬਲਦੇਵ ਕੌਰ ਅਤੇ ਜੈਖਰ ਤੋਂ ਨਿਰਮਲ ਕੌਰ ਸ਼ਾਮਲ ਹਨ। ਜਦਕਿ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ‘ਚ ਜੋਨ ਕਰੀਮ ਨਗਰ ਉਰਫ ਚਿੱਚੜਵਾਲਾ ਤੋਂ ਲਛਮੀ ਬਾਈ, ਜੋਨ ਢਾਬੀ ਗੁਜਰਾਂ ਤੋਂ ਸੰਤੋਸ਼ ਦੇਵੀ ਅਤੇ ਜੋਨ ਹਾਮਝੇੜੀ ਤੋਂ ਜਸਵੀਰ ਕੌਰ ਸ਼ਾਮਲ ਹਨ।