Patiala: One more arrested in Sameer Kataria murder case

February 4, 2024 - PatialaPolitics

Patiala: One more arrested in Sameer Kataria murder case

ਸ੍ਰੀ ਵਰੁਣ ਸ਼ਰਮਾਂ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਨੇ ਦੱਸਿਆਂ ਕਿ ਸਮੀਰ ਕਟਾਰੀਆਂ ਦੇ ਕਤਲ ਦੀ ਗੁੱਥੀ ਸੁਲਝਾ ਕੇ ਇਸ ਕੇਸ ਵਿੱਚ ਸਾਮਲ ਦੋਸੀਆਂ ਨੂੰ ਕੁਝ ਦਿਨ ਪਹਿਲਾ ਹੀ ਗ੍ਰਿਫਤਾਰ ਕੀਤਾ ਗਿਆ ਹੈ, ਇਸੇ ਦੀ ਲੜੀ ਵਿੱਚ ਹੀ ਪਟਿਆਲਾ ਪੁਲਿਸ ਨੇ ਸਮੀਰ ਕਟਾਰੀਆ ਕਤਲ ਕਾਂਡ ਦਾ ਮੁੱਖ ਦੋਸੀ ਸੁਖਦੀਪ ਸਿੰਘ ਉਗਾ ਵੀ ਪੁਲਿਸ ਇਨਕਾਂਉਟਰ ਦੋਰਾਨ ਜਖਮੀ ਹੋਇਆ ਹੈ, ਇਹ ਸਾਰਾ ਅਪਰੇਸਨ ਮੁਹੰਮਦ ਸਰਫਰਾਜ ਆਲਮ IPS, SP City ਪਟਿਆਲਾ, ਸ੍ਰੀ ਯੁਗੇਸ ਸ਼ਰਮਾਂ PPS, SP/INV. ਸ੍ਰੀ ਪਵਨਜੀਤ PPS, DSP (D) ਪਟਿਆਲਾ ਦੀ ਅਗਵਾਈ ਵਿੱਚ ਇੰਸ: ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਪਟਿਆਲਾ ਵੱਲੋਂ ਅਮਲ ਵਿੱਚ ਲਿਆਦਾ ਗਿਆ ਹੈ ਜਿਸ ਦੇ ਤਹਿਤ ਅੱਜ ਮਿਤੀ 04.02.2024 ਨੂੰ ਦੋਸ਼ੀ ਸੁਖਦੀਪ ਸਿੰਘ ਉਗਾ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਬੰਗਾਵਾਲੀ ਥਾਣਾ ਸਦਰ ਧੂਰੀ ਜਿਲ੍ਹਾ ਸੰਗਰੂਰ ਨੇੜੇ ਪਿੰਡ ਬੁੱਟਾ ਸਿੰਘ ਵਾਲਾ (ਸਨੋਰ) ਪੁਲਿਸ ਇਨਕਾਂਊਟਰ ਦੋਰਾਨ ਜਖਮੀ ਹੋ ਗਿਆ, ਮੋਕਾ ਤੋ ਇਕ ਪਿਸਟਲ 32 ਬੋਰ ਸਮੇਤ 4 ਰੋਦ ਅਤੇ 3 ਖੋਲ ਰੋਦ ਅਤੇ ਲੁਧਿਆਣਾ ਤੋ ਖੋਹੀ i-20 ਕਾਰ ਵੀ ਬ੍ਰਾਮਦ ਕੀਤੀ ਗਈ ਹੈ।ਪੁਲਿਸ ਇਨਕਾਉਟਰ ਦੋਰਾਨ ਜਖਮੀ:- ਜਿੰਨ੍ਹਾ ਨੇ ਅੱਗੇ ਦੱਸਿਆ ਕਿ ਅੱਜ ਮਿਤੀ 04.02.2024 ਨੂੰ ਸਮੀਰ ਕਟਾਰੀਆਂ ਕਤਲ ਕੇਸ ਮਨੰ: 18-24 ਥਾਣਾ ਸਿਵਲ ਲਾਇਨ ਵਿੱਚ ਭਗੌੜੇ ਦੋਸ਼ੀਆਂ ਦੀ ਤਲਾਸ ਸਬੰਧੀ ਜੋੜੀਆਂ ਸੜਕਾ ਦੇਵੀਗੜ੍ਹ ਪਟਿਆਲਾ ਰੋਡ ਪਰ ਸੀ.ਆਈ.ਏ. ਪਟਿਆਲਾ ਦੀ ਪੁਲਿਸ ਪਾਰਟੀ ਮੌਜੂਦ ਸੀ ਜਿੱਥੇ ਗੁਪਤ ਸੂਚਨਾ ਦੇ ਅਧਾਰ ਪਰ ਪੁਲਿਸ ਪਾਰਟੀ ਜੋੜੀਆ ਸੜਕਾ ਤੋ ਪਟੜੀ ਸੁਏ ਸੁਏ ਸਨੋਰ ਵੱਲ ਨੂੰ ਜਾ ਰਹੇ ਸੀ, ਜਦੋ ਪੁਲਿਸ ਪਾਰਟੀ ਨੇੜੇ ਪਿੰਡ ਬੁੱਟਾ ਸਿੰਘ ਵਾਲਾ ਪੁੱਜੇ ਤਾਂ ਸਨੋਰ ਸਾਇਡ ਤੇ ਇਕ ਆਈ.20 ਕਾਰ ਆਈ, ਜਿਸਨੂੰ ਰੁਕਣ ਦਾ ਇਸਾਰਾ ਕੀਤਾ ਜਿਸ ਦੇ ਡਰਾਇਵਰ ਦੀ ਪਹਿਚਾਣ ਸੁਖਦੀਪ ਸਿੰਘ ਉਗਾ ਹੋਈ ਸੀ ਜਿਸਨੇ ਕਾਰ ਖੜੀ ਕਰਕੇ ਕਾਰ ਵਿੱਚੋ ਬਾਹਰ ਨਿਕਲਕੇ ਆਪਣੇ ਡੱਬ ਵਿੱਚ ਪਿਸਟਲ ਕੱਢਕੇ ਪੁਲਿਸ ਪਾਰਟੀ ਪਰ ਜਾਨ ਤੋਂ ਮਾਰਨ ਲਈ ਫਾਇਰ ਕੀਤੇ, ਪੁਲਿਸ ਪਾਰਟੀ hat hbar ਫਾਇਰ ਨਾ ਕਰਨ ਦੀ ਅਪੀਲ ਅਤੇ ਤਾੜਨਾ ਕੀਤੀ, ਜਿਸ ਨੇ ਪੁਲਿਸ ਪਾਰਟੀ ਪਰ ਫਿਰ ਤੋਂ ਫਾਇਰ ਕੀਤੇ, ਪੁਲਿਸ ਪਾਰਟੀ ਨੇ ਆਪਣੀ ਹਿਫਾਜਤ ਲਈ ਫਾਇਰ ਕੀਤੇ ਜੋ ਸਖਦੀਪ ਸਿੰਘ ਉਗਾ ਦੇ ਸੱਜੀ ਲੱਤ ਵਿੱਚ ਫਾਇਰ ਲੱਗਣ ਕਾਰਨ ਜਖਮੀ ਹੋ ਗਿਆ ਜਿਸ ਨੂੰ ਫੋਰੀ ਤੋਰ ਪਰ ਇਲਾਜ ਲਈ ਰਜਿੰਦਰਾ ਹਸਪਤਾਲ ਦਾਖਲ ਕਰਾਇਆ, ਮੋਕਾ ਤੋਂ ਸੁਖਦੀਪ ਸਿੰਘ ਉਗਾ ਦੇ ਕਬਜਾ ਵਿੱਚੋਂ ਇਕ ਪਿਸਟਲ 32 ਬੋਰ ਸਮੇਤ 4 ਰੋਦ ਅਤੇ 3 ਖੋਲ ਰੋਦ ਅਤੇ ਲੁਧਿਆਣਾ ਤੋ ਖੋਹੀ i20 ਕਾਰ ਵੀ ਬਰਾਮਦ ਹੋਈ। ਇਸ ਸਬੰਧੀ ਮੁ: ਨੰ: 10 ਮਿਤੀ 04.02.2024 ਅ/ਧ 307, 353, 186, 411 ਹਿੰ: ਦਿੰ:, 25 ਅਸਲਾ ਐਕਟ ਥਾਣਾ ਸਨੋਰ ਪਟਿਆਲਾ ਦਰਜ ਕੀਤਾ ਗਿਆ।

2 ਵੱਡੀਆਂ ਵਾਰਦਾਤਾਂ ਨੂੰ 24 ਘੰਟੇ ਵਿੱਚ ਦਿੱਤਾ ਸੀ ਅੰਜਾਮ: ਮੁਕੱਦਮਾ ਦੀ ਤਫਤੀਸ ਤੇ ਪਾਇਆ ਗਿਆ ਕਿ ਇੰਨਾ ਦੋਸੀਆਂ ਸੁਖਦੀਪ ਸਿੰਘ ਉਗਾ, ਅਭ ਵਗੈਰਾ ਵੱਲੋਂ ਪਟਿਆਲਾ ਅਤੇ ਲੁਧਿਆਣਾ ਵਿਖੇ 2 ਵੱਡੀਆ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਜਿੰਨ੍ਹਾ ਵਿੱਚ ਮਿਤੀ 27, 28/01/24 ਦੀ ਦਰਮਿਆਨੀ ਰਾਤ ਨੂੰ ਸਮੀਰ ਕਟਾਰੀਆ ਦਾ ਕਤਲ ਅਤੇ ਦੂਜੀ ਵਾਰਦਾਤ ਲੁਧਿਆਣਾ ਵਿਖੇ ਮਿਤੀ 28.01.2024 ਨੂੰ ਗਿੱਲ ਰੋਡ ਲੁਧਿਆਣਾ ਤੋ ਸਾਮ ਵਕਤ ਕਰੀਬ 9-15 ਪੀਐਮ ਇਕ ਆਈ-20 ਕਾਰ ਦੀ ਖੋਹ ਪਿਸਟਲ ਪੁਆਇਟ ਪਰ ਕੀਤੀ ਜੋ ਗਿੱਲ ਰੋਡ ਲੁਧਿਆਣਾ ਵਿਖੇ ਇਕ ਔਰਤ ਆਪਣੇ ਲੜਕੇ ਨਾਲ ਕਿਸੇ ਫੰਕਸਨ ਪਰ ਜਾਣ ਲਈ ਕਾਰ ਖੜੀ ਕਰਕੇ ਸਗਨਾ ਵਾਲਾ ਲਿਫਾਫਾ ਲੈਣ ਲੱਗੇ ਸੀ ਜੋ ਔਰਤ ਕਾਰ ਵਿੱਚ ਬੈਠੀ ਸੀ ਅਤੇ ਲੜਕਾ ਲਿਫਾਫਾ ਲੈ ਰਿਹਾ ਸੀ ਜਿਸ ਤੇ ਇਨਾ ਨੇ ਕਾਰ ਵਿੱਚ ਬੈਠੀ ਅੋਰਤ ਨੂੰ ਗੰਨ ਪੁਆਇਟ ਤੇ ਅਗਵਾ ਕਰਕੇ ਸਮੇਤ ਕਾਰ ਦੇ ਗਿੱਲ ਰੋਡ ਲੁਧਿਆਣਾ ਤੋ ਅਮਰਗੜ੍ਹ ਤੱਕ 60 ਕਿੱਲੋਮੀਟਰ ਤੱਕ ਲੈ ਆਏ ਸੀ ਜਿਥੇ ਇੰਨ੍ਹਾ ਨੇ ਕਾਰ ਵਿੱਚ ਬੈਠੀ ਅੋਰਤ ਦੇ ਪਾਏ ਹੋਏ ਗਹਿਣੇ ਅਤੇ ਕੈਸ ਦੀ ਲੁੱਟਖੋਹ ਕਰਕੇ ਔਰਤ ਨੂੰ ਸੜਕ ਪਰ ਸੁੱਟਕੇ ਕਾਰ ਸਮੇਤ ਮੋਕਾ ਤੋ ਫਰਾਰ ਹੋ ਗਏ ਸੀ, ਇਸ ਸਬੰਧੀ ਮ: ਨੰ: 15 ਮਿਤੀ 29.01.2024 ਅ/ਧ 365, 384, 379ਬੀ, 506, 34 ਹਿੰ:ਦਿੰ:, 25 ਅਸਲਾ ਐਕਟ ਥਾਣਾ ਸਦਰ ਲੁਧਿਆਣਾ ਦਰਜ ਹੈ, ਵੀ ਟਰੇਸ ਕਰਕੇ ਇਹ ਸਾਲ 2019-20 ਵਿੱਚ ਜੇਲ ਵਿੱਚ ਜਾ ਚੁੱਕਾ ਹੈ ਅਤੇ ਜੇਲ ਵਿੱਚ ਇਸਦਾ ਹੋਰ ਕਰੀਮੀਨਲ ਵਿਅਕਤੀਆਂ ਨਾਲ ਜਾਣ ਪਹਿਚਾਣ ਹੋ ਚੁੱਕੀ ਹੈ । ਸੁਖਦੀਪ ਸਿੰਘ ਉਗਾ ਮੁਕੱਦਮਾ ਨੰਬਰ 72/2020 ਅ/ਧ 52 ਪ੍ਰੀਜਨ ਐਕਟ ਥਾਣਾ ਕੋਤਵਾਲੀ ਨਾਭਾ ਵਿੱਚ ਮਾਨਯੋਗ ਅਦਾਲਤ ਵੱਲੋ ਭਗੋੜਾ ਦਿੱਤਾ ਹੋਇਆ ਹੈ ਇਹ ਪਹਿਲਾ ਆਪਣੇ ਸਾਥੀਆਂ ਨਾਲ ਮਿਲਕੇ ਸਨੈਚਿੰਗ, ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ, ਹੁਣ ਇਹ ਆਪਣੇ ਹੋਰ ਸਾਥੀਆਂ ਨਾਲ ਮਿਲਕੇ ਵੱਡੀਆਂ ਹੋਇਆ ਹੈ ਅਤੇ ਲੁਧਿਆਣਾ ਤੋ ਖੋਹੀ ਹੋਈ ਉਕਤ 120 ਕਾਰ PB-05-AG-1271 ਵੀ ਬਰਾਮਦ ਹੋ ਗਈ ਹੈ।ਅਪਰਾਧਿਕ ਪਿਛੋਕੜ ਅਤੇ ਗੈਗ ਬਾਰੇ : ਜਿੰਨ੍ਹਾ ਨੇ ਦੱਸਿਆ ਕਿ ਦੋਸੀ ਸੁਖਦੀਪ ਸਿੰਘ ਉਗਾ ਦਾ ਕਰੀਮੀਨਲ ਪਿਛੋਕੜ ਹੈ ਜਿਸ ਦੇ ਖਿਲਾਫ ਮੁਕੱਦਮੇ ਦਰਜ ਹੋਣ ਲੁੱਟਾਖੋਹਾ ਅਤੇ ਕਤਲ ਵਗਰੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੁਰੂ ਕਰ ਦਿੱਤਾ ਸੀ । ਜਿੰਨ੍ਹਾ ਵੱਲੋਂ ਪਟਿਆਲਾ ਅਤੇ ਲੁਧਿਆਣਾ ਵਿਖੇ ਇਕੋ ਦਿਨ ਵਿੱਚ ਹੀ ਕੀਤੀਆ ਵਾਰਦਾਤਾਂ ਸ਼ਾਮਲ ਹਨ। ਸਮੀਰ ਕਤਲ ਕੇਸ ਵਿੱਚ ਮਿਤੀ 30.01.2024 ਨੂੰ ਦੋਸੀ ਦਿਨੇਸ ਕੁਮਾਰ ਉਰਫ ਦੀਨੂੰ ਉਰਫ ਬਿੱਲਾ ਵਾਸੀ ਦੀਨ ਦਿਆਲ ਉਪਾਧਿਆ ਪਟਿਆਲਾ ਨੂੰ ਧੂਰੀ ਤੋਂ ਗ੍ਰਿਫਤਾਰ ਕੀਤਾ ਜੋ ਮਿਤੀ 05.02.2024 ਤੱਕ ਪੁਲਿਸ ਰਿਮਾਡ ਪਰ ਹੈ ਜਿਸ ਪਾਸੋਂ ਵਾਰਦਾਤ ਵਿੱਚ ਵਰਤਿਆਂ ਮੋਟਰਸਾਇਕਲ ਬ੍ਰਾਮਦ ਕੀਤਾ ਗਿਆ ਹੈ। ਦਿਨੇਸ ਕੁਮਾਰ ਉਰਫ ਬਿੱਲੇ ਦੇ ਸਾਥੀ ਸਾਹਿਲ ਕੁਮਾਰ ਅਤੇ ਯੋਗੇਸ ਮੇਰੀਆ ਵਾਸੀਆਨ ਰਾਮਪੁਰਾ ਫੂਲ ਜਿਲ੍ਹਾ ਬਠਿੰਡਾ ਨੂੰ ਅਲੱਗ ਮ:ਨੰ:14/2024 ਥਾਣਾ ਲਾਹੌਰੀ ਗੇਟ ਵਿੱਚ ਗ੍ਰਿਫਤਾਰ ਕੀਤਾ ਗਿਆ। ਮਿਤੀ 31.01.2024 ਨੂੰ ਦੋਸੀ ਅਭੀਸੇਕ ਪੁੱਤਰ ਰੋਹੀ ਸਿੰਘ ਵਾਸੀ ਜਗਤਪੁਰਾ ਮੁਹੱਲਾ ਥਾਣਾ ਸਦਰ ਧੂਰੀ ਜਿਲ੍ਹਾ ਸੰਗਰੂਰ ਨੂੰ ਥਾਣਾ ਬਖਸੀਵਾਲਾ ਦੇ ਏਰੀਆਂ ਵਿੱਚ ਪੁਲਿਸ ਇਨਕਾਂਉਟਰ ਦੋਰਾਨ ਜਖਮੀ ਹੋ ਗਿਆ ਸੀ ਜਿਸ ਪਾਸੋਂ ਇਕ 32 ਬੋਰ ਪਿਸਟਲ ਸਮੇਤ 3/3 (ਜਿੰਦਾ ਰੋਦ/ਖੋਲ) ਬਰਾਮਦ ਹੋਏ ਸੀ। ਉਕਤ ਗੈਗ ਦੇ ਸਾਰੇ ਮੈਬਰ ਪਿਛਲੇ ਕੁਝ ਸਮੇਂ ਤੋ ਬੜੀ ਸਰਗਰਮੀ ਨਾਲ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਧੂਰੀ, ਅਮਰਗੜ੍ਹ, ਲੁਧਿਆਣਾ ਅਤੇ ਪਟਿਆਲਾ ਵਿਖੇ ਅੰਜਾਮ ਦਿੰਦੇ ਆ ਰਹੇ ਸਨ ।

 

ਨੋਟ: ਪਟਿਆਲਾ ਪੁਲਿਸ ਹੁਣ ਤੱਕ ਸਮੀਰ ਕਟਾਰੀਆ ਕਤਲ ਕੇਸ ਵਿੱਚ ਸਾਮਲ ਮੁੱਖ 3 ਦੋਸੀਆਨ ਦਿਨੇਸ ਕੁਮਾਰ ਦੀਨੂੰ ਉਰਫ ਬਿੱਲਾ, ਅਭੀਸੇਕ ਅਤੇ ਸੁਖਦੀਪ ਸਿੰਘ ਉਗਾ ਖਿਲਾਫ ਕਾਰਵਾਈ ਕਰ ਚੁੱਕੀ ਹੈ