3rd Coronavirus positive case in Patiala

April 14, 2020 - PatialaPolitics

ਪਟਿਆਲਾ ਸ਼ਹਿਰ ‘ਚ ਅੱਜ ਦੇਰ ਰਾਤ ਇਕ ਹੋਰ ਕੋਰੋਨਾ ਪਾਜ਼ੇਟਿਵ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਹੁਣ ਤੱਕ 3 ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ 52 ਸਾਲ ਦੇ ਇਕ ਮਰੀਜ਼ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਰਿਪੋਰਟ ਰਾਤ 9 ਵਜੇ ਤੋਂ ਬਾਅਦ ਮਿਲੀ ਹੈ।