District Employment and Business Bureau Patiala is organizing a self employment and placement camp

February 29, 2024 - PatialaPolitics

District Employment and Business Bureau Patiala is organizing a self employment and placement camp

 

ਜਿਲਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ 1 ਮਾਰਚ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਸਰਕਾਰੀ ਆਈਟੀਆਈ (ਲੜਕੇ) ਪਟਿਆਲਾ ਵਿਖੇ ਵੱਖ-ਵੱਖ ਕੰਪਨੀਆਂ ਦੇ ਸਹਿਯੋਗ ਨਾਲ ਵੱਖ-ਵੱਖ ਅਸਾਮੀਆਂ ਲਈ ਸਵੈ ਰੁਜ਼ਗਾਰ ਅਤੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਰੁਜ਼ਗਾਰ ਅਫਸਰ ਕੰਵਲ ਪਨੀਤ ਕੌਰ ਨੇ ਦੱਸਿਆ ਕਿ 1 ਮਾਰਚ ਦਿਨ ਸ਼ੁਕਰਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਲੱਗਣ ਵਾਲੇ ਇਸ ਰੋਜ਼ਗਾਰ ਮੇਲੇ ਵਿੱਚ ਕਰੀਬ 10 ਕੰਪਨੀਆਂ ਵੱਲੋਂ ਵੱਖ-ਵੱਖ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਕੰਪਨੀਆਂ ਵੱਲੋਂ ਟ੍ਰੇਨੀ, ਪਲਾਂਟ ਜੋਬ, ਟਰਨਰ, ਵੈਲਡਰ, ਕੁਆਲਿਟੀ ਇੰਸਪੈਕਟਰ, ਸੇਲਜ ਅਫਸਰ, ਗੈਸ ਕਟਰ, ਫਿਟਰ, ਇਲੈਕਟਰੀਸ਼ਨ, ਡੀਜਲ ਮਕੈਨਿਕ, ਸਿਕਿਉਰਟੀ ਗਾਰਡ, ਮੈਨੇਜਮੈਂਟ ਟਰੇਨੀ, ਰਿਲੇਸ਼ਨਸ਼ਿਪ ਅਫਸਰ, ਐਚ ਆਰ ਐਗਜੀਕਿਊਟਿਵ, ਟੀਮ ਲੀਡਰ, ਅਤੇ ਸੇਲ ਮੈਨੇਜਰ ਦੀਆਂ ਅਸਾਮੀਆਂ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।

ਚਾਹਵਾਨ ਅਤੇ ਯੋਗ ਉਮੀਦਵਾਰ ਜਿਨਾਂ ਦੀ ਵਿੱਦਿਅਕ ਯੋਗਤਾ ਆਈਟੀਆਈ ਇਲੈਕਟਰੀਸ਼ੀਅਨ, ਪਲੰਬਰ, ਵੈਲਡਰ, ਫਿਟਰ, ਡਿਪਲੋਮਾ ਮਕੈਨਿਕਲ ਜਾ ਅਠਵੀਂ ਤੋਂ ਗ੍ਰੈਜੂਏਸ਼ਨ ਪਾਸ ਹੋਵੇ ਅਤੇ ਉਮਰ 18 ਤੋਂ 40 ਸਾਲ ਵਿਚਕਾਰ ਹੋਵੇ ਉਹ ਇਸ ਕੈਂਪ ਵਿੱਚ ਭਾਗ ਲੈ ਸਕਦੇ ਹਨ।

ਉਨਾਂ ਦੱਸਿਆ ਕਿ ਇੰਟਰਵਿਊ ਦੌਰਾਨ ਚੁਣੇ ਗਏ ਉਮੀਦਵਾਰਾਂ ਨੂੰ ਅਸਾਮੀਆਂ ਦੇ ਆਧਾਰ ਉੱਤੇ ਤਨਖਾਹ ਦਿੱਤੀ ਜਾਵੇਗੀ। ਨੌਕਰੀ ਤੇ ਇੱਛਕ ਉਮੀਦਵਾਰ ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਲਈ ਆਪਣੀ ਯੋਗਤਾ ਦੇ ਸਾਰੇ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ, ਆਧਾਰ ਕਾਰਡ ਅਤੇ ਰਿਜੂਮੇ ਨਾਲ ਲੈ ਕੇ ਇਕ ਮਾਰਚ ਦਿਨ ਸ਼ੁਕਰਵਾਰ ਨੂੰ ਸਵੇਰੇ 10 ਵਜੇ ਸਰਕਾਰੀ ਆਈਟੀਆਈ ਲੜਕੇ ਪਟਿਆਲਾ ਵਿਖੇ ਪਹੁੰਚ ਕੇ ਇਸ ਕੈਂਪ ਦਾ ਹਿੱਸਾ ਬਣਨ।

ਉਹਨਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 98776-10877 ਤੇ ਸੰਪਰਕ ਕੀਤਾ ਜਾ ਸਕਦਾ ਹੈ।