ਪਟਿਆਲਾ:ਜਲ ਨਿਕਾਸ ਟੀਮ ਵੱਲੋਂ ਪੱਚੀ ਦਰਾਂ ਬੰਨ੍ਹ ਦਾ ਦੌਰਾ

March 6, 2024 - PatialaPolitics

ਪਟਿਆਲਾ:ਜਲ ਨਿਕਾਸ ਟੀਮ ਵੱਲੋਂ ਪੱਚੀ ਦਰਾਂ ਬੰਨ੍ਹ ਦਾ ਦੌਰਾ

ਪਟਿਆਲਾ, 6 ਮਾਰਚ:

ਨਿਗਰਾਨ ਇੰਜੀਨੀਅਰ ਪਟਿਆਲਾ, ਜਲ ਨਿਕਾਸ -ਕਮ- ਮਾਈਨਿੰਗ ਅਤੇ ਜਿਆਲੋਜੀ ਸਰਕਲ ਮਨੋਜ ਕੁਮਾਰ ਬਾਂਸਲ ਵੱਲੋਂ ਪੱਚੀ ਦਰਾਂ ਬੰਨ੍ਹ ਦੇ ਖੇਤਰ ’ਚ ਬਰਸਾਤ ਦੇ ਸੀਜ਼ਨ ਤੋਂ ਪਹਿਲਾ ਹੋਣ ਵਾਲੇ ਕੰਮ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਕਾਰਜਕਾਰੀ ਇੰਜੀਨੀਅਰ ਪਟਿਆਲਾ, ਜਲ ਨਿਕਾਸ -ਕਮ- ਮਾਈਨਿੰਗ ਅਤੇ ਜਿਆਲੋਜੀ ਮੰਡਲ ਡਾ. ਰਾਜਿੰਦਰ ਘਈ, ਉਪ ਮੰਡਲ ਅਫ਼ਸਰ ਵਰੁਣ ਗਰਗ, ਜੇ.ਈ. ਅੰਮ੍ਰਿਤਪਾਲ ਸਿੰਘ ਅਤੇ ਗੁਰਜੰਟ ਸਿੰਘ ਵੀ ਮੌਜੂਦ ਸਨ।

ਉਨ੍ਹਾਂ ਰਾਜਪੁਰਾ ਤੋ ਪਟਿਆਲਾ ਵਾਇਆ ਘਨੌਰ ਪੱਚੀ ਦਰਾਂ ਬੰਨ੍ਹ ਦੇ ਏਰੀਏ ਵਿੱਚ ਫਲੱਡ ਸੀਜ਼ਨ ਤੋ ਪਹਿਲਾ ਹੋਣ ਵਾਲੇ ਕੰਮਾਂ ਦਾ ਜਾਇਜ਼ਾ ਲੈਦਿਆ ਹੋਣ ਵਾਲੇ ਕੰਮਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਮੌਕੇ ਤੇ ਹਾਜ਼ਰ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ।

ਮੌਕੇ ’ਤੇ ਨਿਗਰਾਨ ਇੰਜੀਨੀਅਰ ਅਤੇ ਕਾਰਜਕਾਰੀ ਇੰਜੀਨੀਅਰ ਵੱਲੋਂ ਇਹ ਦੱਸਿਆ ਗਿਆ ਕਿ ਪੱਚੀ ਦਰਾਂ ਬੰਨ੍ਹ ਇਕ ਮਹੱਤਵਪੂਰਨ ਬੰਨ੍ਹ ਹੈ। ਇਸ ਬੰਨ੍ਹ ਦੀ ਮੌਜੂਦਾ ਹਾਲਤ ਠੀਕ ਹੈ, ਪਰੰਤੂ ਕਈ ਥਾਵਾਂ ’ਤੇ ਮਿੱਟੀ ਪਾ ਕੇ ਇਸ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਇਹ ਕੰਮ ਫਲੱਡ ਸੀਜ਼ਨ ਤੋਂ ਪਹਿਲਾਂ ਪਹਿਲਾਂ ਕਰਵਾ ਲਏ ਜਾਣਗੇ ਤਾਂ ਜੋ ਇਸ ਇਲਾਕੇ ਦੇ ਲੋਕਾਂ ਅਤੇ ਫ਼ਸਲਾਂ ਨੂੰ ਫਲੱਡ ਸੀਜ਼ਨ ਵਿੱਚ ਹੋਣ ਵਾਲੇ ਨੁਕਸਾਨ ਤੋ ਬਚਾਇਆ ਜਾ ਸਕੇ।