WhatsApp Fraud Call: 3 arrested by Patiala Police with 30 Lakhs

March 9, 2024 - PatialaPolitics

WhatsApp Fraud Call: 3 arrested by Patiala Police with 30 Lakhs

ਥਾਣਾ ਲਾਹੋਰੀ ਗੇਟ ਪਟਿਆਲਾ ਦੀ ਪੁਲਿਸ ਨੇ ਆਨਲਾਈਨ ਠੱਗੀ ਕਰਨ ਵਾਲੇ ਸ਼ਾਤਰ ਅਪਰਾਧੀਆਂ ਦਾ ਗਿਰੋਹ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਗੈਂਗ ਦੇ ਤਿੰਨ ਅਪਰਾਧੀ ਗ੍ਰਿਫਤਾਰ ਕਰ ਲਏ ਗਏ ਹਨ। ਜਿਨਾਂ ਦੀ ਪੁੱਛਗਿੱਛ ਤੋਂ ਕੁਝ ਹੋਰ ਅਹਿਮ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ। ਦੋਸ਼ੀਆਂ ਦੇ ਕੋਲੋਂ 30 ਲੱਖ ਰੁਪਏ ਨਕਦ ਅਤੇ ਕਾਫੀ ਸਾਰੀਆਂ ਚੈੱਕ ਬੁੱਕਾਂ ਅਤੇ ਖਾਲੀ ਚੈੱਕ ਵੀ ਬਰਾਮਦ ਹੋਏ ਹਨ। ਦੱਸਿਆ ਜਾਂਦਾ ਹੈ ਕਿ ਦੋਸ਼ੀ ਇਹ ਪੈਸੇ ਠੱਗੀ ਦਾ ਸ਼ਿਕਾਰ ਹੋਏ ਵਿਅਕਤੀਆਂ ਕੋਲੋਂ ਬਿਹਾਰ ਦੇ ਇੱਕ ਖਾਤੇ ਵਿੱਚ ਵੀ ਟਰਾਂਸਫਰ ਕਰਵਾਉਂਦੇ ਸਨ। ਪੁਲਿਸ ਨੇ ਬੜੇ ਤਕਨੀਕੀ ਤਰੀਕੇ ਤੋਂ ਕੰਮ ਲੈਂਦੇ ਹੋਏ ਇਹਨਾਂ ਸ਼ਾਤਰ ਅਪਰਾਧੀਆਂ ਨੂੰ ਜਾ ਦਬੋਚਿਆ, ਜੇ ਸਮਾਂ ਰਹਿੰਦੇ ਇਹਨਾਂ ਨੂੰ ਨਾ ਫੜਿਆ ਜਾਂਦਾ ਤਾਂ ਇਹਨਾਂ ਨੇ ਲੋਕਾਂ ਨੂੰ ਠੱਗਣ ਦੇ ਹੋਰ ਵੀ ਬਹੁਤ ਵੱਡੇ ਮਨਸੂਬੇ ਬਣਾਏ ਸਨ । ਪੁੱਛ ਗਿੱਛ ਦੌਰਾਨ ਹੋਰ ਵੀ ਕਈ ਅਹਿਮ ਜਾਣਕਾਰੀਆਂ ਦਾ ਪਤਾ ਲੱਗਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ।