Amritsar:Man shot dead outside Police Station
March 15, 2024 - PatialaPolitics
Amritsar:Man shot dead outside Police Station
ਬੀਤੀ ਦੇਰ ਰਾਤ ਰਾਮਬਾਗ ਦਾ ਰਹਿਣ ਵਾਲਾ ਬੀਨੂੰ ਆਪਣੇ ਦੋ ਦੋਸਤਾਂ ਹਰਜੀਤ ਅਤੇ ਸੰਜੂ ਨਾਲ ਗੇਟ ਹਕੀਮਾ ਇਲਾਕੇ ‘ਚ ਘੁੰਮ ਰਿਹਾ ਸੀ। ਜਿੱਥੇ ਬਾਈਕ ਸਵਾਰ ਦੋ ਨੌਜਵਾਨਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਅਤੇ ਉਸ ਦੀ ਮੌਤ ਹੋ ਗਈ। ਮੁਲਜ਼ਮ ਬੀਨੂੰ ਦੀ ਕਾਰ ਦਾ ਪਿੱਛਾ ਕਰ ਰਹੇ ਸਨ, ਜਿਸ ਤੋਂ ਬਾਅਦ ਬੀਨੂੰ ਨੇ ਕਾਰ ਥਾਣੇ ਵੱਲ ਮੋੜ ਦਿੱਤੀ ਅਤੇ ਥਾਣੇ ਦੇ ਬਾਹਰ ਹੀ ਉਸ ਨੂੰ ਗੋਲੀ ਮਾਰ ਦਿਤੀ ਗਈ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਉਸ ਨੂੰ ਹਸਪਤਾਲ ਲੈ ਗਏ ਜਿੱਥੇ ਉਸ ਦੀ ਮੌਤ ਹੋ ਗਈ।