Self defence training given to girls at Suvidha Center

December 23, 2018 - PatialaPolitics

ਪਟਿਆਲਾ, 22 ਦਸੰਬਰ:

ਸਰਕਾਰੀ ਬਹੁਤਕਨੀਕੀ ਕਾਲਜ (ਲੜਕੀਆਂ) ਪਟਿਆਲਾ ਵਿਖੇ ਪੰਜਾਬ ਸਰਕਾਰ ਅਤੇ ਐਸ.ਐਸ.ਪੀ ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਬ-ਡਵੀਜ਼ਨ ਸਾਂਝ ਕੇਂਦਰ ਸਦਰ ਪਟਿਆਲਾ ਦੇ ਸਹਿਯੋਗ ਨਾਲ ਇਕ ਰੋਜ਼ਾ ਲੜਕੀਆਂ ਲਈ ਸਵੈ-ਰੱਖਿਆ ਕੈਂਪ ਲਗਾਇਆ ਗਿਆ।
ਇਸ ਮੌਕੇ ਪ੍ਰਿੰਸੀਪਲ ਡਾ. ਸਰਬ ਮੋਹਣ ਸਿੰਘ ਦੀ ਅਗਵਾਈ ਵਿਚ ਔਰਤਾਂ ਪ੍ਰਤੀ ਵੱਧ ਰਹੇ ਅਪਰਾਧਾਂ ਉਪਰ ਵਿਸ਼ੇਸ਼ ਚਰਚਾ ਕੀਤੀ ਗਈ ਅਤੇ ਲੜਕੀਆਂ ਨੂੰ ਸਵੈ ਰੱਖਿਆ ਦੀ ਟ੍ਰੇਨਿੰਗ ਦਿੱਤੀ ਗਈ। ਇਸ ਕੈਪ ਦੌਰਾਨ ਰਾਸ਼ਟਰੀ ਖੇਡ ਸੰਸਥਾਨ (ਐਨ.ਆਈ.ਐਸ ਪਟਿਆਲਾ) ਦੇ ਕੋਚ ਸ਼੍ਰੀ ਵਿਸ਼ਾਲ ਵੱਲੋਂ ਸਵੈ ਰੱਖਿਆ ਸਬੰਧੀ ਵੱਖ ਵੱਖ ਪਹਿਲੂਆਂ ਉਪਰ ਚਰਚਾ ਕਰਨ ਉਪਰੰਤ ਵਿਦਿਆਰਥਣਾਂ ਨੂੰ ਪ੍ਰੈਕਟੀਕਲ ਵੀ ਕਰਵਾਏ ਗਏ। ਇਸ ਮੌਕੇ ਰਾਸ਼ਟਰੀ ਸੇਵਾ ਯੋਜਨਾ ਦੇ ਕਨਵੀਨਰ ਪ੍ਰੋਫੈਸਰ ਗੁਰਬਖਸ਼ੀਸ ਸਿੰਘ ਅੰਟਾਲ ਨੇ ਦੱਸਿਆ ਕਿ ਅੱਜ ਦੇ ਕੈਪ ਦੌਰਾਨ ਸਦਰ ਸਾਂਝ ਕੇਂਦਰ ਦੀ ਟੀਮ ਸਹਾਇਕ ਥਾਣੇਦਾਰ ਹਰਮਿੰਦਰ ਸਿੰਘ, ਨਵਾਬ ਸਿੰਘ ਤੇ ਅਵਿਨਾਸ਼ ਸਿੰਘ ਅਤੇ ਕਾਲਜ ਦੀਆਂ 120 ਵਿਦਿਆਰਥਣਾਂ ਨੇ ਹਿੱਸਾ ਲਿਆ।
ਕੈਂਪ ਦੌਰਾਨ ਸਾਂਝ ਕੇਂਦਰ ਦੇ ਬੁਲਾਰਿਆਂ ਵੱਲੋਂ ਲੜਕੀਆਂ ਦੇ ਮੋਬਾਇਲ ਫੋਨ ‘ਤੇ ਸ਼ਕਤੀ ਐਪ ਲੋਡ ਕਰਵਾਈ ਗਈ ਤਾਂ ਜੋ ਖਤਰੇ ਦੇ ਸਮੇ ਸਿਰਫ਼ ਫੋਨ ਨੂੰ ਜ਼ੋਰ ਦੀ ਹਲਾਉਣ ਨਾਲ ਪੁਲਿਸ ਦੀ ਲੋੜੀਦੀ ਮਦਦ ਲਈ ਜਾ ਸਕੇ। ਪ੍ਰੋਫੈਸਰ ਨਰਿੰਦਰ ਸਿੰਘ ਢੀਡਸਾ ਨੋਡਲ ਅਫ਼ਸਰ ਬੱਡੀ ਗਰੁੱਪ ਨੇ ਵਿਦਿਆਰਥਣਾਂ ਨੂੰ ਨਸ਼ਿਆਂ ਦੀ ਬੁਰਾਈ ਬਾਰੇ ਦੱਸਿਆ ਗਿਆ।
ਇਸ ਕੈਂਪ ਤੋ ਬਹੁਤ ਉਤਸ਼ਾਹਿਤ ਹੋਇਆ ਕਮਿਊਨਿਟੀ ਡਿਵੈਲਪਮੈਂਟ ਸਕੀਮ ਅਧੀਨ ਬਹੁਤਕਨੀਕੀ ਕਾਲਜ ਦੇ ਅਧਿਆਪਕ ਸ੍ਰੀਮਤੀ ਅਮਨਦੀਪ ਕੌਰ ਨੇ ਲੜਕੀਆਂ ਨੂੰ ਬਤੌਰ ਪੀਅਰ ਐਜੂਕੇਟਰ ਪੰਜ ਪੰਜ ਦੇ ਗਰੁੱਪ ਬਣਾ ਕੇ ਆਪਣੇ ਪਿੰਡ ਦੀਆ ਲੜਕੀਆਂ ਨੂੰ ਸਵੈ ਰੱਖਿਆ ਲਈ ਤਿਆਰ ਕਰਨ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਸਰਕਾਰ ਦੇ ਇਸ ਮਿਸ਼ਨ ਨੂੰ ਸਫਲਤਾ ਪੂਰਵਕ ਨੇਪਰੇ ਚਾੜਿਆ ਜਾ ਸਕੇ।