Patiala: Dog beaten to death; animal lovers cry foul

March 20, 2024 - PatialaPolitics

Patiala: Dog beaten to death; animal lovers cry foul

ਪਟਿਆਲਾ ਵਿੱਚ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਇੱਕ ਛੋਟੇ ਕੁੱਤੇ ਨੂੰ ਡੰਡੇ ਨਾਲ ਬੇਰਹਿਮੀ ਨਾਲ ਕੁੱਟ ਰਿਹਾ ਹੈ।ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਾਨੁਖੀ ਚੌਪਈਆ ਜੀਵ ਰੱਖੀਆ ਫਾਊਂਡੇਸ਼ਨ ਪਟਿਆਲਾ ਦੀ ਮੁਖੀ ਸੁਸ਼ਮਾ ਸਿੰਘ ਰਾਠੌਰ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕ ਕਤੂਰੇ ਨੂੰ ਕਬਜ਼ੇ ‘ਚ ਲੈ ਕੇ ਉਸ ਦਾ ਪੋਸਟਮਾਰਟਮ ਕਰਵਾਇਆ ਅਤੇ ਕੁੱਤੇ ‘ਤੇ ਹਮਲਾ ਕਰਨ ਵਾਲੇ ਵਿਅਕਤੀ ਖਿਲਾਫ ਸ਼ਿਕਾਇਤ ਦਰਜ ਕਰਵਾਈ।

ਇਸ ਸਬੰਧੀ ਥਾਣਾ ਅਰਬਨ ਸਟੇਟ ਪਟਿਆਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ, ਜਿੱਥੇ ਉਨ੍ਹਾਂ ਦੇ ਪੱਖ ਤੋਂ ਕਿਹਾ ਗਿਆ ਸੀ ਕਿ ਕੁੱਤੇ ਦੀ ਉਮਰ 4 ਮਹੀਨੇ ਦੇ ਕਰੀਬ ਹੈ ਅਤੇ ਉਨ੍ਹਾਂ ਨੇ ਡੰਡੇ ਨਾਲ ਕੁੱਤੇ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ

ਦੂਜੇ ਪਾਸੇ ਕੁੱਤੇ ਨੂੰ ਕੁੱਟਣ ਵਾਲੇ ਨੌਜਵਾਨ ਨੇ ਦੱਸਿਆ ਕਿ ਕੁੱਤੇ ਨੇ ਮੈਨੂੰ ਵੱਢ ਲਿਆ ਸੀ ਅਤੇ ਉਹ ਵਾਰ-ਵਾਰ ਮੇਰਾ ਪਿੱਛਾ ਕਰ ਰਿਹਾ ਸੀ, ਜਿਸ ਕਾਰਨ ਮੈਂ ਉਸ ਨੂੰ ਡੰਡੇ ਨਾਲ ਮਾਰਿਆ ਅਤੇ ਉਹ ਜ਼ਖਮੀ ਹੋ ਗਿਆ, ਪਰ ਮੇਰਾ ਕਿਸੇ ਬੇਜੁਬਾਨ ਨੂੰ ਮਾਰਨ ਦਾ ਕੋਈ ਇਰਾਦਾ ਨਹੀਂ ਸੀ। ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਕੁੱਤੇ ਨੂੰ ਮਾਰਨ ਵਾਲਾ ਮਾਤਾ ਕੁਸ਼ਲਿਆ ਹਸਪਤਾਲ ਦਾਖਲ ਹੈ