PRTC bus met with an accident near Patiala

March 24, 2024 - PatialaPolitics

PRTC bus met with an accident near Patiala

ਪੰਜਾਬ ਸਰਕਾਰ ਵੱਲੋਂ ਬਣਾਏ ਗਏ ਪਟਿਆਲਾ ਦੇ ਮਾਡਰਨ ਬੱਸ ਸਟੈਂਡ ਦੇ ਕੋਲ ਅੱਜ ਇੱਕ ਸੜਕ ਹਾਦਸਾ ਵਾਪਰ ਗਿਆ।ਇਸ ਹਾਦਸੇ ਵਿੱਚ ਸਵਾਰੀਆਂ ਨਾਲ ਭਰੀ PRTC ਬੱਸ ਤੜਕੇ 4:00 ਵਜੇ ਹਾਦਸੇ ਦਾ ਸ਼ਿਕਾਰ ਹੋ ਗਈ।ਜਿਸ ਵਿੱਚ ਸਵਾਰ ਸਵਾਰੀਆਂ ਜ਼ਖਮੀ ਹੋ ਗਈਆਂ।ਮੌਕੇ ਤੇ ਪਟਿਆਲਾ ਪੁਲਿਸ ਪਹੁੰਚ ਗਈ। ਜਖਮੀਆਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।ਜਾਣਕਾਰੀ ਮੁਤਾਬਕ ਬੱਸ ਦੀ ਪਹਿਲਾਂ ਟਰੱਕ ਨਾਲ ਟੱਕਰ ਹੋਈ ਅਤੇ ਫਿਰ ਤੇਜ਼ ਰਫਤਾਰ ਕਾਰਨ ਬੱਸ ਪਲਟ ਗਈ।