Contrails visible on Patiala Sky : What are they and how do they form?

April 2, 2024 - PatialaPolitics

Contrails visible on Patiala Sky : What are they and how do they form?

ਮਾਰਚ ਅਪ੍ਰੈਲ ਮਹੀਨੇ ਪੰਜਾਬ ਵਿੱਚ ਪੱਛਮੀ ਜੈੱਟ ਉੱਪਰਲੀਆਂ ਹਵਾਵਾਂ ਕਾਰਨ cirus ਕਿਸ਼ਮ ਦੇ ਬੱਦਲ ਅਸਮਾਨ ਚੋਂ ਗੁਜਰਦੇ ਆ ਤੇ ਇਹਨਾਂ ਬੱਦਲਾਂ ‘ਚ ਮਾੜੀ-ਮੋਟੀ ਨਮੀਂ ਹੋਣ ਕਾਰਨ, ਜਦੋਂ ਇਹਨਾਂ ਬੱਦਲਾਂ ਵਿੱਚਦੀ ਯਾਤਰੀ ਜਹਾਜ਼ ਜਾਂ Fighter jet ਲੰਗਦੇ ਆ ਤਾਂ ਜਹਾਜਾਂ ਚੋਂ ਨਿੱਕਲੀ ਕਾਰਬਨ ਡਾਈਆਕਸਾਈਡ ਜਾਂ ਗਰਮ ਹਵਾਵਾਂ ਘੱਟ ਤਾਪਮਾਨ ਵਾਲੀਆਂ ਠੰਡੀਆਂ ਹਵਾਵਾਂ ਨਾਲ ਮਿਲਣ ਕਾਰਨ ਇੱਕ ਲਾਈਨ ‘ਚ ice crystal ਬਣ ਜਾਂਦੇ ਆ, ਕਈ ਵਾਰ Fighter jet ਟਰੇਨਿੰਗ ਟਾਈਮ ਗੋਲਾਈ ‘ਚ ਰਿੰਗ ਵੀ ਬਣਾਉਂਦੇ ਆ, ਜਿਵੇਂ ਕੱਲ ਕਿਤੇ-ਕਿਤੇ ਬਣਦੀਆਂ ਵਿਖਾਈ ਦਿੱਤੀਆਂ, ਬਾਕੀ ਇਹਨਾਂ ਦਿਨਾਂ ‘ਚ IAF ਦੀ ਟਰੇਨਿੰਗ ਹੁੰਦੀ ਆ ਹਰ ਸਾਲ, ਇਹ ਹੁਣ ਤੱਕ ਦੀ ਸਭ ਤੋਂ ਵੱਡੀ ਡਰਿੱਲ/ਟਰੇਨਿੰਗ ਦੱਸੀ ਜਾ ਰਹੀ ਆ। ਬਾਕੀ ਇਹਨਾਂ ਲਕੀਰਾਂ ਦਾ ਕਿਸੇ ਏਰੀਏ ਦੇ ਮੌਸਮ ਤੇ ਕੋਈ ਅਸਰ ਨੀ ਪੈਂਦਾ, ਦੂਜਾਂ ਜਦੋਂ western jet ਉੱਪਰੀ ਹਵਾਵਾਂ ਤੇਜ਼ ਹੁੰਦੀਆਂ ਤਾਂ ਇਹ ਲਕੀਰਾਂ ਨਾਲ ਹੁੰਦੇ ਮਿੱਟਦੀਆਂ ਰਹਿੰਦੀਆਂ, ਤੇ ਜਦੋਂ ਉੱਪਰੀ ਹਵਾਵਾਂ ਦੀ ਰਫਤਾਰ ਮੱਠੀ ਹੁੰਦੀ ਆ ਤਾਂ ਇਹ ਲਕੀਰਾਂ ਘੰਟਿਆਂ ਬੱਧੀ ਵੀ ਅਸਮਾਨ ‘ਚ ਵਿਖਦੀਆਂ ਰਹਿੰਦੀਆਂ।

For Example- ਜਿਵੇਂ ਸਿਆਲਾਂ ‘ਚ ਜਿਆਦਾ ਠੰਡੇ ਦਿਨਾਂ ‘ਚ ਜਦੋਂ ਆਪਾਂ ਸਾਂਹ ਲੈਣ ਵੇਲੇ ਕਾਰਬਨ ਡਾਈਆਕਸਾਈਡ ਬਾਹਰ ਕੱਡਦੇ ਆ ਓਹ ਗਰਮ ਹਵਾ ਹੁੰਦੀ ਆ ਤੇ ਬਾਹਰ ਘੱਟ ਤਾਪਮਾਨ ਹੋਣ ਕਾਰਨ ਆਪਾਂ ਨੂੰ ਮੂੰਹ ਚੋਂ ਭਾਫ ਨਿੱਕਲਦੀ ਵਿਖਾਈ ਦਿੰਦੀ ਆ ਕਿਉਂ ਕਿ ਹਵਾ ‘ਚ ਪਾਣੀ ਹੋਰ ਕਾਰਨ ਕਾਰਬਾਨ ਡਾਈਆਕਸਾਈਡ ਨਾਲ ਮਿਲਣ ਤੇ ਪਾਣੀ ਦੇ ਕਣ ਸੰਘਣੇ ਹੋ ਜਾਂਦੇ ਨੇ ਤੇ ਭਾਫ ਦੇ ਰੂਪ ‘ਚ ਵਿਖਾਈ ਦਿੰਦੇ ਹਨ ✔️

Cirus ਬੱਦਲਾਂ ਨਾਲ ਸੂਰਜ ਅਤੇ ਚੰਦ ਦੇ ਆਸਪਾਸ ਕਈ ਵਾਰ ਇੱਕ ਰਿੰਗ ਜਹੀ ਵਿਖਾਈ ਦਿੰਦੀ ਆ ਜਿਸ ਨੂੰ sun halo ਜਾਂ storm Ring ਵੀ ਕਿਹਾ ਜਾਂਦਾ🙏🏻

ਬਾਬੇ ਨਾਨਕ ਨੇ ਲੋਕਾਂ ਨੂੰ ਵਹਿਮਾ ਭਰਮਾ ਚੋਂ ਬਾਹਰ ਕੱਡਿਆ ਸੀ ਤੇ ਆਪਣੇ ਲੋਕ ਬਿਨਾ ਕਿਸੇ ਵਿਗਿਆਨਕ ਤੱਥ ਜਾਣੇ ਲੋਕਾਂ ਨੂੰ ਗੁਮਰਾਹ ਕਰ ਰਹੇ।

ਜਾਰੀ ਕਰਤਾ ਮੌਸਮ ਪੰਜਾਬ ਦਾ