Patiala man ends life over loan fraud

April 7, 2024 - PatialaPolitics

Patiala man ends life over loan fraud

ਪਟਿਆਲਾ ਚ ਇਕ ਹੋਰ ਬੰਦਾ ਹੋਇਆ ਫਾਇਨਾਂਸਰ ਦੀ ਠੱਗੀ ਦਾ ਸ਼ਿਕਾਰ। ਪੁਲਿਸ ਵੱਲੋ ਦਰਜ਼ FIR ਦੌਰਾਨ ਜੈ ਕਿਸ਼ਨ ਆਪਣੇ ਘਰ ਵਿੱਚ ਆਟਾ ਚੱਕੀ ਅਤੇ ਕਰਿਆਨੇ ਦੀ ਦੁਕਾਨ ਦਾ ਕੰਮ ਕਰਦਾ ਹੈ, ਜੋ ਸਤਬੰਰ 2023 ਵਿੱਚ ਭੁਪੇਸ਼ ਕੁਮਾਰ ਆਪਣੇ ਸਾਥਿਆ ਸਮੇਤ ਜੈ ਕਿਸ਼ਨ ਦੇ ਪਿਤਾ ਸ਼ਾਮ ਲਾਲ ਕੋਲ ਆਇਆ ਅਤੇ ਉਸਨੇ ਚੱਕੀ ਨੂੰ ਹੋਰ ਵਧਿਆ ਬਣਾਉਣ ਲਈ 22 ਲੱਖ ਰੁਪਏ ਦਾ ਲੋਨ ਕਰਵਾ ਦਿੱਤਾ, ਜਿਸ ਵਿੱਚੋ 10,41,182 ਰੁਪਏ ਇਹ ਕਹਿ ਕੇ ਲੈ ਲਏ ਕਿ ਉਹ 85 ਲੱਖ ਰੁਪਏ ਦਾ ਹੋਰ ਲੋਨ ਪਾਸ ਕਰਵਾ ਕੇ ਦੇਣਗੇ ਅਤੇ ਉਦੋਂ ਤੱਕ ਲੋਨ ਦੀਆ ਕਿਸ਼ਤਾ ਖੁਦ ਭਰਨਗੇ ਤੇ ਸਕਿਉਰਟੀ ਵਜੋ ਚੈਕ ਵੀ ਦੇ ਦਿੱਤੇ। ਜੋ ਭੁਪੇਸ਼ ਨੇ ਲੋਨ ਦੀਆ ਕਿਸ਼ਤਾਂ ਨਹੀ ਭਰੀਆਂ ਅਤੇ ਲੋਨ ਰਿਕਵਰੀ ਵਾਲੇ ਲੋਨ ਦੀਆ ਕਿਸ਼ਤਾ ਭਰਨ ਲਈ ਚੱਕਰ ਮਾਰਨ ਲੱਗ ਪਏ। ਮਿਤੀ 05/04/24 ਸਮਾਂ 2.00 AM ਤੇ ਜੈ ਕਿਸ਼ਨ ਨੂੰ ਉਸਦੀ ਭੈਣ ਨੇ ਦੱਸਿਆ ਕਿ ਪਿਤਾ ਦੀ ਤਬੀਅਤ ਖਰਾਬ ਹੋ ਗਈ ਹੈ, ਜਦੋ ਓਹ ਮੌਕੇ ਤੇ ਪੁੱਜਾ ਤਾ ਦੇਖਿਆ ਕਿ ਉਸਦੇ ਪਿਤਾ ਨੇ ਕਾਫੀ ਉਲਟੀਆ ਕੀਤੀਆ ਹੋਈਆ ਸਨ ਤੇ ਬੈਡ ਨੀਚੇ ਸਪਰੇਅ ਵਾਲੀ ਸ਼ੀਸ਼ੀ ਪਈ ਸੀ ਅਤੇ ਭੁਪੇਸ਼ ਕੁਮਾਰ ਖਿਲਾਫ ਇੱਕ ਸੁਸਾਇਡ ਨੋਟ ਵੀ ਮਿਲਿਆ, ਜਿਸ ਵਿੱਚ ਲਿਖਿਆ ਸੀ ਕਿ ਉਸਨੇ 22 ਲੱਖ ਰੁਪਏ ਦਾ ਲੋਨ ਕਰਵਾ ਕੇ ਪੈਸੇ ਆਪ ਰੱਖ ਲਏ ਅਤੇ ਕਿਸ਼ਤਾਂ ਵੀ ਨਹੀ ਭਰੀਆਂ, ਭੁਪੇਸ਼ ਕੁਮਾਰ ਤੋ ਤੰਗ ਆ ਕੇ ਸ਼ਾਮ ਲਾਲ ਨੇ ਕੋਈ ਜਹਿਰਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ। ਪਟਿਆਲਾ ਪੁਲਿਸ ਨੇ 4 ਵਿਅਕਤੀਆਂ ਤੇ ਧਾਰਾ FIR U/S 306 IPC ਲੱਗਾ ਅਗਲੀ ਕਰਵਾਈ ਸੁਰੂ ਕੀਤੀ ਹੈ