Patiala: 3 arrested in “Gangrape’ of student inside Ripudaman College Nabha 

April 12, 2024 - PatialaPolitics

Patiala: 3 arrested in “Gangrape’ of student inside Ripudaman College Nabha

ਮਾਨਯੋਗ ਐਸ.ਐਸ.ਪੀ ਸਾਹਿਬ ਪਟਿਆਲਾ ਸ੍ਰੀ ਵਰੁਣ ਸ਼ਰਮਾ ਆਈ.ਪੀ.ਐਸ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਅਤੇ ਸ੍ਰੀ ਯੋਗੇਸ ਕੁਮਾਰ ਸ਼ਰਮਾ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਅਤੇ ਸ੍ਰੀ ਦਵਿੰਦਰ ਅੱਤਰੀ ਡੀ.ਐਸ.ਪੀ ਨਾਭਾ ਜੀ ਦੀ ਯੋਗ ਅਗਵਾਹੀ ਹੇਠ ਸਬ-ਇੰਸਪੈਕਟਰ ਗੁਰਪ੍ਰੀਤ ਸਿੰਘ ਸਮਰਾਓ ਮੁੱਖ ਅਫਸਰ ਥਾਣਾ ਕੋਤਵਾਲੀ ਨਾਭਾ ਵੱਲੋ ਭੈੜੇ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਜੋ ਮਿਤੀ 08.04.2024 ਨੂੰ ਇੱਕ ਬਿਆਨ ਵੱਲੋ ਪੀੜਿਤਾ ਨੇ ਐਲ/ਐਸ ਆਈ ਅਨੀਤਾ 102/ਪੀ ਆਰ ਪਾਸ ਆਪਣਾ ਬਿਆਨ ਤਹਿਰੀਰ ਕਰਵਾਇਆ ਕਿ ਪੀੜਿਤਾ ਰਿਪੁਦਮਨ ਕਾਲਜ ਨਾਭਾ ਵਿਖੇ ਬੀ.ਏ ਫਸਟ ਈਅਰ ਦੀ ਪੜਾਈ ਕਰ ਰਹੀ ਹੈ, ਜਿਸਦੀ ਜਨਮ ਤਾਰੀਖ ਮਿਤੀ 05.01.2006 ਹੈ । ਜੋ ਦਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਕਕਰਾਲਾ ਥਾਣਾ ਸਦਰ ਨਾਭਾ ਜੋ ਰਿਪੁਦਮਨ ਕਾਲਜ ਵਿੱਚ ਪੜਦਾ ਹੈ, ਜੋ ਅਕਸਰ ਉਸਦੇ ਪਾਸ ਆ ਕੇ ਗੱਲਾਂ ਬਾਤਾਂ ਕਰਕੇ ਚਲਾ ਜਾਂਦਾ ਸੀ, ਜੋ ਪੀੜਤਾ ਉਸਨੂੰ ਆਪਣੇ ਭਰਾਵਾ ਦੀ ਤਰਾਂ ਮੰਨਦੀ ਸੀ । ਮਿਤੀ 27.03.2024 ਨੂੰ ਪੀੜਿਤਾ ਰੋਜਾਨਾ ਦੀ ਤਰਾਂ ਰਿਪੁਦਮਨ ਕਾਲਜ ਨਾਭਾ ਗਈ ਸੀ । ਵਕਤ ਕਰੀਬ 11:30 ਏ.ਐਮ ਦਾ ਹੋਵੇਗਾ ਕਿ ਜੋ ਆਪਣੇ ਫਰੀ ਪੀਰੀਅਡ ਵਿੱਚ ਪਾਰਕ ਵਿੱਚ ਬੈਠੀ ਸੀ ਤਾਂ ਦਵਿੰਦਰ ਸਿੰਘ ਉਕਤ ਉਸਦੇ ਪਾਸ ਆਇਆ ਤੇ ਕਹਿਣ ਲੱਗਾ ਕਿ ਮੈਂ ਤੇਰੇ ਨਾਲ ਕੋਈ ਜਰੂਰੀ ਗੱਲ ਕਰਨੀ ਹੈ ਤੂੰ ਪ੍ਰਿੰਸੀਪਲ ਸਾਹਿਬ ਦੇ ਉਪਰ ਬਣੇ ਕਮਰੇ ਵਿੱਚ ਆ ਜਾਂਈ ਤੇ ਜੋ ਪੀੜਿਤਾ ਬਿਨਾਂ ਕੁੱਝ ਸੋਚੇ ਸਮਝੇ ਵਕਤ ਕਰੀਬ 01 ਪੀ.ਐਮ ਵਜੇ ਪ੍ਰਿੰਸੀਪਲ ਸਾਹਿਬ ਦੇ ਉੱਪਰ ਬਣੇ ਕਮਰੇ ਵਿੱਚ ਚਲੀ ਗਈ । ਜਿੱਥੇ ਦਵਿੰਦਰ ਸਿੰਘ ਕਮਰੇ ਦੇ ਬਾਹਰ ਦੇ ਹੋਰ ਨਾ-ਮਾਲੂਮ ਲੜਕਿਆ ਨਾਲ ਖੜਾ ਸੀ ਤਾਂ ਦਵਿੰਦਰ ਸਿੰਘ ਨੇ ਉਸਨੂੰ ਦੇਖਦਿਆ ਹੀ ਕਿਹਾ ਕਿ ਪੀੜਿਤਾ ਤੂੰ ਅੰਦਰ ਆ ਮੈਂ ਤੇਰੇ ਨਾਲ ਪਰਸਨਲ ਗੱਲ ਕਰਨੀ ਹੈ । ਜੋ ਉਹ ਦਵਿੰਦਰ ਸਿੰਘ ਨਾਲ ਅੰਦਰ ਚਲੀ ਗਈ ਸੀ ਫਿਰ ਦਵਿੰਦਰ ਸਿੰਘ ਨਾਲ ਨਾ-ਮਾਲੂਮ ਲੜਕੇ ਵੀ ਅੰਦਰ ਆ ਗਏ। ਉਹਨਾਂ ਵਿੱਚੋਂ ਇੱਕ ਨਾ-ਮਾਲੂਮ ਲੜਕੇ ਨੇ ਕਮਰੇ ਦੇ ਗੇਟ ਦੀ ਕੁੰਡੀ ਲਗਾ ਲਈ ਅਤੇ ਦੂਜੇ ਨਾ-ਮਾਲੂਮ ਲੜਕੇ ਨੇ ਉਸਦਾ ਮੂੰਹ ਹੱਥ ਨਾਲ ਬੰਦ ਕਰ ਲਿਆ ਜਦੋ ਵੀ ਉਸਨੇ ਰੋਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਦਾ ਮੂੰਹ ਨਾ-ਮਾਲੂਮ ਲੜਕੇ ਨੇ ਹੱਥਾਂ ਨਾਲ ਬੰਦ ਕਰ ਲਿਆ ਤੇ ਉਸਨੂੰ ਕਮਰੇ ਦੇ ਫਰਸ਼ ਤੇ ਸੁੱਟ ਲਿਆ। ਪਹਿਲਾਂ ਦਵਿੰਦਰ ਸਿੰਘ ਨੇ ਉਸ ਨਾਲ ਗਲਤ ਕੰਮ ਕੀਤਾ ਫਿਰ ਜਿਸ ਨਾ-ਮਾਲੂਮ ਲੜਕੇ ਨੇ ਕਮਰੇ ਦੀ ਕੁੰਡੀ ਲਗਾਈ ਸੀ ਉਸ ਨਾ-ਮਾਲੂਮ ਲੜਕੇ ਨੇ ਉਸ ਨਾਲ ਜਬਰਦਸਤੀ ਕੀਤੀ ਫਿਰ ਦਵਿੰਦਰ ਸਿੰਘ ਨੇ ਉਸਦਾ ਮੂੰਹ ਹੱਥਾਂ ਨਾਲ ਬੰਦ ਕੀਤਾ ਫਿਰ ਉਸ ਨਾ- ਮਾਲੂਮ ਲੜਕੇ ਨੇ ਜਿਸ ਨੇ ਉਸਦਾ ਪਹਿਲਾ ਮੂੰਹ ਬੰਦ ਕੀਤਾ ਹੋਇਆ ਸੀ ਨੇ ਗਲਤ ਕੰਮ ਕੀਤਾ । ਦਵਿੰਦਰ ਸਿੰਘ ਨੇ ਉਸਦੇ ਮੂੰਹ ਤੇ ਹੱਥ ਰੱਖਦੇ ਹੋਏ ਕਿਹਾ ਕਿ ਜੇਕਰ ਤੂੰ ਬਾਹਰ ਜਾ ਕੇ ਇਸ ਗੱਲ ਬਾਰੇ ਰੋਲਾ ਪਾਇਆ ਤਾਂ ਅਸੀ ਤੈਨੂੰ ਜਾਨੋ ਮਾਰ ਦਿਆਂਗੇ, ਨਾਲ ਹੀ ਤੈਨੂੰ ਸਮਾਜ ਵਿੱਚ ਬਦਨਾਮ ਕਰ ਦਿਆਂਗੇ ਫਿਰ ਤਿੰਨੋ ਲੜਕੇ ਕਮਰੇ ਦਾ ਗੇਟ ਖੋਲ ਕੇ ਬਾਹਰ ਚਲੇ ਗਏ । ਜਿਸ ਪਿੱਛੇ ਉਹ ਡਰਦੀ ਮਾਰੀ ਆਪਣੇ ਘਰ ਚਲੀ ਗਈ, ਪੀੜਿਤਾ ਨੇ ਆਪਣੀ ਮਾਤਾ ਨੂੰ ਸਾਰੀ ਗੱਲ ਦੱਸੀ ਅਤੇ ਪੀੜਿਤਾ ਦੀ ਮਾਤਾ ਉਸਨੂੰ ਆਪਣੇ ਨਾਲ ਲੈ ਕੇ ਥਾਣਾ ਆ ਗਏ । ਜਿਸ ਪਰ ਮੁਕੱਦਮਾ ਨੰਬਰ 50 ਮਿਤੀ 08.04.2024 ਅ/ਧ 376-ਡੀ,506 ਆਈ.ਪੀ.ਸੀ ਦਰਜ ਬਰਿਖਲਾਫ ਦੋਸ਼ੀ ਦਵਿੰਦਰ ਸਿੰਘ ਤੇ 2 ਨਾ-ਮਾਲੂਮ ਵਿਅਕਤੀਆਂ ਤੇ ਦਰਜ ਕੀਤਾ ਗਿਆ, ਜਿਹਨਾ ਵਿਚੋ ਦੋਸੀ ਦਵਿੰਦਰ ਸਿੰਘ ਵਾਸੀ ਪਿੰਡ ਕਕਰਾਲਾ ਨੂੰ ਮਿਤੀ 9.4.2024 ਨੂੰ ਗ੍ਰਿਫਤਾਰ ਕਰਕੇ ਉਸਦੀ ਪੁੱਛ ਗਿੱਛ ਪਰ ਦੋਸੀ ਰਵਨੀਤ ਦਾਸ ਵਾਸੀ ਪਿੰਡ ਕਕਰਾਲਾ ਅਤੇ ਦੋਸੀ ਹੈਰੀ ਪੁੱਤਰ ਭੂਰਾ ਵਾਸੀ ਪਿੰਡ ਬਿਰੜਵਾਲ ਨੂੰ ਮਿਤੀ 09.4.2024 ਨੂੰ ਦੋਸ਼ੀ ਨਾਮਜਦ ਕੀਤਾ ਗਿਆ ਦੋਸੀ ਦਵਿੰਦਰ ਸਿੰਘ ਅਤੇ ਰਵਨੀਤ ਦਾਸ ਨੂੰ ਮਿਤੀ 9.4.2024 ਅਤੇ ਤੀਜੇ ਦੋਸੀ ਹੈਰੀ ਪੁੱਤਰ ਭਰਾ ਵਾਸੀ ਪਿੰਡ ਬਿਰੜਵਾਲ ਨੂੰ ਮਿਤੀ 11.4.2024 ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜੋ ਮਿਤੀ 10.4.2024 ਨੂੰ ਮੁੱਕਦਮਾ ਹਜਾ ਵਿੱਚ 3(2)V ਐਸ.ਸੀ/ਐਸ.ਟੀ ਐਕਟ ਦਾ

ਵਾਧਾ ਕੀਤਾ ਗਿਆ ਹੈ। ਅਗਲੀ ਤਫਤੀਸ ਸ੍ਰੀ ਦਵਿੰਦਰ ਅੱਤਰੀ ਉਪ ਕਪਤਾਨ ਪੁਲਿਸ ਸਬ ਡਵੀਜਨ ਨਾਭਾ ਵੱਲੋ ਅਮਲ

ਵਿੱਚ ਲਿਆਂਦੀ ਜਾ ਰਹੀ ਹੈ।

ਦੋਸ਼ੀ ਗ੍ਰਿਫਤਾਰ 09.04.2024:- 1. ਦਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ

2. ਨਾਮਜਦ ਦੋਸੀ ਰਵਨੀਤ ਦਾਸ ਉਰਫ ਰਵੀ ਪੁੱਤਰ ਬਲਿਵੰਦਰ ਸਿੰਘ ਵਾਸੀਆਨ

ਪਿੰਡ ਕਕਰਾਲਾ ਥਾਣਾ ਸਦਰ ਨਾਭਾ ਜਿਲ੍ਹਾ ਪਟਿਆਲਾ

1. ਹੈਰੀ ਪੁੱਤਰ ਭੂਰਾ ਵਾਸੀ ਪਿੰਡ ਬਿਰੜਵਾਲ ਥਾਣਾ ਸਦਰ ਨਾਭਾ ਜਿਲ੍ਹਾ

ਪਟਿਆਲਾ (ਗ੍ਰਿਫਤਾਰ ਮਿਤੀ 11.4.2024)