Patiala: PRTC Bus met with accident
April 21, 2024 - PatialaPolitics
Patiala: PRTC Bus met with accident
ਪਟਿਆਲਾ ਵਿਖੇ ਪੀ. ਆਰ. ਟੀ. ਸੀ. ਦੀ ਸਵਾਰੀਆਂ ਨਾਲ ਭਰੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਬੱਸ ਦੀ ਟਿੱਪਰ ਨਾਲ ਜ਼ਬਰਦਸਤ ਟੱਕਰ ਹੋਣ ਕਰਕੇ ਵਾਪਰਿਆ। ਬੱਸ ਦੇ ਡਰਾਈਵਰ, ਕੰਡਕਟਰ ਸਮੇਤ ਬੱਸ ਵਿਚ ਸਵਾਰ ਕਈ ਸਵਾਰੀਆਂ ਜ਼ਖ਼ਮੀ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਮਗਰੋਂ ਉਕਤ ਬੱਸ ਪਲਟੀਆਂ ਖਾਂਦੇ ਹੋਏ ਖੇਤਾਂ ਵਿਚ ਜਾ ਕੇ ਪਲਟ ਗਈ। ਇਹ ਹਾਦਸਾ ਪਟਿਆਲਾ ਦੇ ਚੀਕਾਂ ਰੋਡ ‘ਤੇ ਵਾਪਰਿਆ।