45 Coronavirus case in Patiala 9 July 2020

July 9, 2020 - PatialaPolitics

ਬੀਤੀ ਰਾਤ ਤੋਂ ਹੁਣ ਤੱਕ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ ਜ਼ਿਲੇ ਵਿੱਚ 45 ਕੋਵਿਡ ਪੋਜਿਟਵ ਪਾਏ ਗਏ ਹਨ ਜਿਨ੍ਹਾਂ ਵਿੱਚੋਂ 35 ਪਟਿਆਲਾ ਸ਼ਹਿਰ ਤਿੰਨ ਸਮਾਣਾ, ਇਕ ਰਾਜਪੁਰਾ ਅਤੇ ਛੇ ਵੱਖ-ਵੱਖ ਪਿੰਡਾਂ ਤੋਂ ਹਨ ਜ਼ਿਲ੍ਹੇ ਵਿੱਚ ਹੁਣ ਤੱਕ ਕੋਵਿਡ ਪੋਜਿਟਵ ਕੇਸਾਂ ਦੀ ਗਿਣਤੀ 485 ਹੋ ਗਈ ਹੈ

ਜਿਲੇ ਵਿੱਚ 41 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 481

ਕੋਵਿਡ ਕੇਅਰ ਸੈਂਟਰ ਤੋਂ ਚਾਰ ਅਤੇ ਰਾਜਿੰਦਰਾ ਹਸਪਤਾਲ ਤੋਂ ਤਿੰਨ ਮਰੀਜਾਂ ਨੂੰ ਛੁੱਟੀ ਦੇਕੇ ਭੇਜਿਆ ਘਰ : ਡਾ. ਮਲਹੋਤਰਾ

ਪਟਿਆਲਾ 9 ਜੁਲਾਈ ( ) ਜਿਲੇ ਵਿਚ 41 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਕੋਵਿਡ ਸੈਂਪਲਾ ਦੀਆਂ ਬੀਤੀ ਦੇਰ ਰਾਤ ਅਤੇ ਹੁਣ ਤੱਕ ਪ੍ਰਾਪਤ ਹੋਈਆਂ 760 ਰਿਪੋਰਟਾਂ ਵਿਚੋ 715 ਕੋਵਿਡ ਨੈਗੇਟਿਵ ਅਤੇ 45 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋ ਚਾਰ ਦੁਸਰੇ ਜਿਲਿਆ ਨਾਲ ਸਬੰਧਤ ਹਨ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇਂ ਦੱਸਿਆਂ ਕਿ ਜਿਲੇ ਵਿਚ 45 ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਸਨ ਜਿਹਨਾਂ ਵਿਚੋ ਕੇਸਾਂ ਦੀ ਵੈਰੀਫਿਕੇਸ਼ ਕਰਨ ਤੇਂ ਪਤਾ ਲੱਗਿਆ ਕਿ ਇਹਨਾਂ ਵਿਚੋ ਚਾਰ ਪੋਜਟਿਵ ਕੇਸ ਦੁਸਰੇ ਜਿਲਿਆ ਤੋਂ ਆਏ ਹੋਏ ਸਨ ਜੋ ਕਿ ਆਪਣਾ ਕੋਵਿਡ ਸਬੰਧੀ ਟੈਸਟ ਕਰਵਾਉਣ ਤੋਂ ਬਾਦ ਉਹ ਵਾਪਸ ਆਪਣੇ ਜਿਲਿਆਂ ਨੂੰ ਚਲੇ ਗਏ ਹਨ। ਜਿਹਨਾਂ ਦੀ ਸੂਚਨਾ ਸਬੰਧਤ ਜਿਲਿਆ ਦੇ ਸਿਵਲ ਸਰਜਨਾਂ ਨੂੰ ਦੇ ਦਿੱਤੀ ਗਈ ਹੈ।ਇਸ ਤਰਾਂ ਜਿਲੇ ਦੇ ਪੋਜਟਿਵ ਕੇਸ 41 ਹਨ।ਇਹਨਾ ਪੋਜਟਿਵ ਕੇਸਾ ਵਿਚੋ ਜਿਹਨਾਂ ਵਿਚੋ 33 ਪਟਿਆਲਾ ਸ਼ਹਿਰ, 3 ਸਮਾਣਾ, 1 ਰਾਜਪੁਰਾ ਅਤੇ ਚਾਰ ਵੱਖ ਵੱਖ ਪਿੰਡਾਂ ਨਾਲ ਸਬੰਧਤ ਹਨ।ਪੋਜਟਿਵ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪੋਜਟਿਵ ਕੇਸਾਂ ਵਿਚੋ ਸਤਾਰਾ ਪੋਜਟਿਵ ਕੇਸ ਦੇ ਸੰਪਰਕ ਵਿਚ ਆਉਣ, ਚਾਰ ਗਰਭਵੱਤੀ ਅੋਰਤਾਂ, ਅੱਠ ਫੱਲੂ ਟਾਈਪ ਲੱਛਣਾਂ ਵਾਲੇ, ਸੱਤ ਬਗੈਰ ਫੱਲੂ ਲੱਛਣਾਂ ਵਾਲੇ ਓ.ਪੀ.ਡੀ. ਵਿਚ ਆਏ ਮਰੀਜ,ਤਿੰਨ ਬਾਹਰੀ ਰਾਜਾ ਤੋਂ ਆਉਣ ਕਾਰਣ ਅਤੇ ਦੋ ਕੈਦੀ ਸ਼ਾਮਲ ਹਨ।ਪਟਿਆਲਾ ਦੇ ਗੁਰੂ ਨਾਨਕ ਨਗਰ ਦੀ ਰਹਿਣ ਵਾਲੀ 67 ਸਾਲਾ ਅੋਰਤ, ਰੂੂਪ ਚੰਦ ਮੁੱਹਲਾ ਦਾ 79 ਸਾਲਾ ਪੁਰਸ਼, ਜੁਝਾਰ ਨਗਰ ਦਾ 23 ਸਾਲਾ ਯੁਵਕ, ਨਿਉ ਮੇਹਰ ਸਿੰਘ ਕਲੋਨੀ ਦਾ 33 ਸਾਲਾ ਪੁਰਸ਼, ਸਨੋਰ ਤੋਂ ਵਾਰਡ ਨੰਬਰ 12 ਦਾ 40 ਸਾਲਾ ਪੁਰਸ਼, ਗੁਰਬਖਸ ਕਲੋਨੀ ਦਾ 25 ਸਾਲਾ ਪੁਰਸ਼, ਕੜਾਹ ਵਾਲਾ ਚੋਂਕ ਦਾ 25 ਸਾਲਾ ਪੁਰਸ਼, ਮਜੀਠਿਆ ਇੰਕਲੇਵ ਦਾ 38 ਸਾਲਾ ਪੁਰਸ਼, ਮਥੁਰਾ ਕਲੋਨੀ ਪਟਿਆਲਾ ਦਾ 24 ਸਾਲਾ ਯੁਵਕ, ਚੱਕ ਮੁਗਲਾ ਟੋਭਾ ਦੀ 39 ਸਾਲਾ ਅੋਰਤ, ਸ਼ਾਹੀ ਸਮਾਧਾ ਰੋਡ ਦਾ ਰਹਿਣ ਵਾਲਾ 29 ਸਾਲਾ ਪੁਰਸ਼, ਤੋਪਖਾਨਾ ਗੇਟ ਦਾ 36 ਸਾਲਾ ਪੁਰਸ਼, ਗੁਰੂ ਗੋਬਿੰਦ ਸਿਘ ਰੋਡ ਦਾ ਰਹਿਣ ਵਾਲਾ 32 ਸਾਲਾ ਪੁਰਸ਼, ਮੈਡੀਕਲ ਕਾਲਜ ਦੇ ਗਰਲਜ ਹੋਸਟਲ ਵਿਚ ਰਹਿਣ ਵਾਲੀਆਂ ਦੋ ਮੈਡੀਕਲ ਸਟੂਡੈਂਟ ਅਤੇ ਸਮਾਣਾ ਦੇ ਮਾਛੀਹਾਤਾ ਦੀ ਚਾਰ ਸਾਲਾ ਲੜਕੀ ਅਤੇ 33 ਸਾਲਾ ਅੋਰਤ ਪੋਜਟਿਵ ਆਏ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਉਣ ਕਾਰਣ ਕੋਵਿਡ ਪੋਜਟਿਵ ਪਾਏ ਗਏ ਹਨ।ਪਿੰਡ ਘਨੋਰ ਦਾ ਰਹਿਣ ਵਾਲਾ 33 ਸਾਲਾ ਪੁਰਸ਼, ਸਬਜੀ ਮੰਡੀ ਸਨੋਰ ਦਾ 42 ਸਾਲਾ ਅਤੇ 33 ਸਾਲਾ ਪੁਰਸ਼ ਬਾਹਰੀ ਰਾਜ ਤੋਂ ਆਉਣ ਕਾਰਣ ਲਏ ਕੋਵਿਡ ਸੈਂਪਲ ਪੋਜਟਿਵ ਪਾਏ ਗਏ ਹਨ।ਪਟਿਆਲਾ ਦੇ ਬਾਬੂ ਸਿੰਘ ਕਲੋਨੀ ਦਾ 40 ਸਾਲਾ ਪੁਰਸ਼, ਜੱਟਾ ਵਾਲਾ ਚੌਂਤਰਾ ਦਾ 29 ਸਾਲਾ ਪੁਰਸ਼, ਗਰੀਨ ਇੰਕਲੇਵ ਦਾ 45 ਸਾਲਾ ਪੁਰਸ਼, ਅੰਬੇ ਅਪਾਰਟਮੈਂਟ ਦੀ 36 ਸਾਲਾ ਅੋਰਤ, ਤੋਪਖਾਨਾ ਮੋੜ ਦੀ 47 ਸਾਲਾ ਅੋਰਤ, ਅਜਾਦ ਨਗਰ ਦਾ ਰਹਿਣ ਵਾਲਾ 54 ਸਾਲਾ ਪੁਰਸ਼, ਤੋਪਖਾਨਾ ਮੋੜ ਦਾ ਪੁਰਸ਼ ਉਮਰ 49 ਸਾਲ ਓ.ਪੀ.ਡੀ ਵਿਚ ਆਉਣ ਤੇਂ ਕੋਵਿਡ ਜਾਂਚ ਲਈ ਲਏ ਸੈਂਪਲ ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤੋਂ ਇਲਾਵਾ ਫੱਲੂ ਟਾਈਪ ਲੱਛਣ ਹੋਣ ਤੇਂਂ ਹਸਪਤਾਲ ਵਿਚ ਆਏ ਮਰੀਜ ਮਿਲਟਰੀ ਕੈਂਟ ਪਟਿਆਲਾ ਦਾ 27 ਸਾਲ ਅਤੇ 28 ਸਾਲਾ ਪੁਰਸ਼, ਜੱਟਾਂ ਪੱਤੀ ਸਮਾਣਾ ਦਾ 40 ਸਾਲਾ ਪੁਰਸ਼, ਫੋਕਲ ਪੁਆਇੰਟ ਰਾਜਪੁਰਾ ਦਾ 48 ਸਾਲ ਪੁਰਸ਼, ਤੋਪ ਖਾਨਾ ਮੋੜ ਦਾ 18 ਸਾਲ ਯੁਵਕ, ਪੰਜਾਬੀ ਬਾਗ ਦੀ ਰਹਿਣ ਵਾਲੀ 52 ਸਾਲਾ ਅੋਰਤ ਅਤੇ 28 ਸਾਲਾ ਪੁਰਸ਼ ਵੀ ਕੋਵਿਡ ਜਾਂਚ ਵਿਚ ਪੋਜਟਿਵ ਪਾਏ ਗਏ ਹਨ।ਪਟਿਆਲਾ ਦੀ ਰਿਸ਼ੀ ਕਲੋਨੀ ਦੀ ਰਹਿਣ ਵਾਲੀ 22 ਸਾਲ ਅੋਰਤ, ਪਿੰਡ ਸਿੱਧੂਵਾਲ ਦੀ ਰਹਿਣ ਵਾਲੀ 20 ਸਾਲ ਅੋਰਤ, ਪਿੰਡ ਸ਼ਫੇੜਾ ਦੀ 24 ਸਾਲਾ ਅੋਰਤ, ਗਉਸ਼ਾਲਾ ਰੋਡ ਦੀ ਰਹਿਣ ਵਾਲੀ 20 ਸਾਲਾ ਗਰਭਵੱਤੀ ਅੋਰਤਾਂ ਵੀ ਹਸਪਤਾਲ ਵਿਚ ਆਪਣਾ ਚੈਕਅਪ ਕਰਵਾਉਣ ਆਉਣ ਤੇਂ ਕੋਵਿਡ ਸਬੰਧੀ ਲਏ ਸੈਂਪਲਾ ਵਿਚ ਕੋਵਿਡ ਪੋਜਟਿਵ ਪਾਈਆਂ ਗਈਆਂ ਹਨ।ਇਸ ਤੋਂ ਇਲਾਵਾ ਦੋ ਕੈਦੀ ਵੀ ਕੋਵਿਡ ਪੋਜਟਿਵ ਪਾਏ ਗਏ ਹਨ।ਉਹਨਾ ਦੱਸਿਆ ਕਿ ਅੱਜ ਪੋਜਟਿਵ ਆਏ ਕੇਸਾਂ ਵਿਚ ਇੱਕ ਮਿਉਨੀਸੀਪਲ ਕਾਰਪੋਰੇਸ਼ਨ, ਇੱਕ ਜਿਲਾ ਪ੍ਰੀਸ਼ਦ ਅਤੇ ਸਿੱਖਿਆ ਵਿਭਾਗ,ਐਕਸਾਈਜ ਟੈਕਸੈਸ਼ਨ ਦਫਤਰ ਦੇ ਮੁਲਾਜਮ ਅਤੇ ਦੋ ਮੈਡੀਕਲ ਇੰਟਰਨਜ ਵੀ ਸ਼ਾਮਲ ਹਨ। ਸਿਵਲ ਸਰਜਨ ਡਾ. ਮਲਹੋਤਰਾਂ ਨੇਂ ਦੱਸਿਆਂ ਕਿ ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾ ਦਿਤਾ ਗਿਆ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਡਾ. ਮਲਹੋਤਰਾ ਨੇਂ ਦੱਸਿਆਂ ਕਿ ਮਿਸ਼ਨ ਫਤਿਹ ਤਹਿਤ ਅੱਜ ਜਿਲਾ ਪਟਿਆਲਾ ਦੇ ਕੋਵਿਡ ਕੇਅਰ ਸੈਂਟਰ ਤੋਂ ਚਾਰ ਅਤੇ ਰਾਜਿੰਦਰਾ ਹਸਪਤਾਲ ਤੋਂ 3 ਮਰੀਜਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।

ਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 738 ਦੇ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਮੁਲਾਜਮ, ਪੋਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।

ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 27688 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 481 ਕੋਵਿਡ ਪੋਜਟਿਵ, 25912 ਨੈਗਟਿਵ ਅਤੇ 1240 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਪੌਜਟਿਵ ਕੇਸਾਂ ਵਿੱਚੋਂ 10 ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ 221 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 250 ਹੈ