Patiala Police arrests gang of Snatchers
June 3, 2019 - PatialaPolitics
ਸ੍ਰੀ ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਪਟਿਆਲਾ ਜ਼ਿਲ੍ਹੇ ਨੂੰ ਕਰਾਈਮ ਮੁਕਤ ਰੱਖਣ ਲਈ ਪਟਿਆਲਾ ਪੁਲਿਸ ਵੱਲੋਂ ਲਗਾਤਾਰ ਮੁਹਿੰਮ ਜਾਰੀ ਹੈ ਜਿਸ ਦੇ ਤਹਿਤ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਵੇਲੇ ਕਾਮਯਾਬੀ ਮਿਲੀ ਜਦੋ ਸ੍ਰੀ ਹਰਮੀਤ ਸਿੰਘ ਹੁੰਦਲ, ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਪਟਿਆਲਾ, ਏ.ਐਸ.ਆਈ. ਜਸਪਾਲ ਸਿੰਘ ਸਮੇਤ ਪੁਲਿਸ ਪਾਰਟੀ ਨੇ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 06 ਮੈਂਬਰਾਂ ਨੂੰ ਵੱਖ-ਵੱਖ ਕੇਸਾਂ ਵਿੱਚ ਗ੍ਰਿਫਤਾਰ ਕੀਤਾ ਹੈ, ਜੋ ਇਹਨਾਂ ਵੱਲੋਂ ਸਮਾਣਾ, ਪਟਿਆਲਾ, ਚੀਕਾ (ਹਰਿਆਣਾ) ਦੇ ਏਰੀਆ ਵਿੱਚ ਪਿਛਲੇ 7-8 ਮਹੀਨੇ ਤੋਂ ਲੁੱਟ ਖੋਹ ਦੀਆਂ 16 ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।
ਗ੍ਰਿਫਤਾਰ ਕੀਤੇ ਗਏ ਇੰਨਾ ਲੁਟੇਰਿਆ ਵਿਚ ਰਾਮਪਾਲ ਉਰਫ ਘੋਕਾ ਪੁੱਤਰ ਬਾਬੂ ਰਾਮ ਵਾਸੀ ਪਸਿਆਣਾ ਜ਼ਿਲ੍ਹਾ ਪਟਿਆਲਾ, ਸੰਦੀਪ ਉਰਫ ਕਾਂਟੀ ਪੁੱਤਰ ਬੰਤ ਰਾਮ ਵਾਸੀ ਪਸਿਆਣਾ ਜ਼ਿਲ੍ਹਾ ਪਟਿਆਲਾ, ਜਸਵਿੰਦਰ ਸਿੰਘ ਉਰਫ ਛੋਟਾ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਪਸਿਆਣਾ ਜ਼ਿਲ੍ਹਾ ਪਟਿਆਲਾ, ਸੁਖਰਾਜ ਸਿੰਘ ਉਰਫ ਰਾਜ ਪੁੱਤਰ ਲੇਟ ਈਸ਼ਰ ਸਿੰਘ ਵਾਸੀ ਪਿੰਡ ਧਬਲਾਨ ਥਾਣਾ ਪਸਿਆਣਾ ਜ਼ਿਲ੍ਹਾ ਪਟਿਆਲਾ, ਸੰਦੀਪ ਸਿੰਘ ਉਰਫ ਦੀਪ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਕਕਰਾਲਾ ਥਾਣਾ ਪਸਿਆਣਾ ਜ਼ਿਲ੍ਹਾ ਪਟਿਆਲਾ, ਕਿਸਮਤ ਅਲੀ ਉਰਫ ਬੱਬਲੂ ਪੁੱਤਰ ਰਮਜ਼ਾਨ ਅਲੀ ਵਾਸੀ ਡਿਫੈਸ ਕਲੋਨੀ ਨੇੜੇ ਸ਼ਿਵ ਮੰਦਿਰ ਜ਼ਿਲ੍ਹਾ ਪਟਿਆਲਾ ਸ਼ਾਮਲ ਹਨ।
ਐਸ.ਐਸ.ਪੀ ਨੇ ਅੱਗੇ ਦੱਸਿਆ ਕਿ ਗ੍ਰਿਫਤਾਰ ਹੋਏ ਵਿਅਕਤੀਆਂ ਦੀ ਪੁੱਛਗਿੱਛ ਤੋ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਗਿਰੋਹ ਸਾਲ 2018 ਤੋ ਪਟਿਆਲਾ ਤੇ ਹਰਿਆਣਾ ਵਿਚ ਲੁੱਟ ਖੋਹ ਦੀਆਂ ਵਾਰਦਾਤ ਕਰਦਾ ਆ ਰਿਹਾ ਹੈ ਇਸ ਗਿਰੋਹ ਦਾ ਮੁੱਖ ਸਰਗਣਾ ਰਾਮਪਾਲ ਉਰਫ ਘੋਕਾ ਹੈ ਜਿਸਨੇ ਆਪਣੇ ਪਿੰਡ ਪਸਿਆਣਾ ਦੇ ਕਈ ਵਿਅਕਤੀਆਂ ਨਾਲ ਰੱਲਕੇ ਵੱਖ-ਵੱਖ ਗਰੁੱਪਾਂ ਵਿੱਚ 16 ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਜਿਨ੍ਹਾਂ ਵਿਚੋ ਕੁਝ ਅਹਿਮ ਵਾਰਦਾਤਾਂ ਮੁਕੱਦਮਾ ਨੰਬਰ 247 ਮਿਤੀ 02-10-2018 ਅ/ਧ 392 ਹਿੰ:ਦਿੰ: ਥਾਣਾ ਚੀਕਾ ਜ਼ਿਲ੍ਹਾ ਕੈਂਥਲ (ਹਰਿਆਣਾ) ਸ਼ਾਮਲ ਹੈ। ਜਿਸ ਤਹਿਤ ਅਕਤੂਬਰ 2018 ਵਿੱਚ ਇਹਨਾਂ ਵੱਲੋਂ ਸੰਜੀਵ ਕੁਮਾਰ ਪੁੱਤਰ ਪਰੇਮ ਚੰਦ ਵਾਸੀ ਪ੍ਰੋਫੈਸਰ ਕਲੋਨੀ ਚੀਕਾ ਜ਼ਿਲ੍ਹਾ ਕੈਂਥਲ ਹਰਿਆਣਾ ਜੋ ਕਿ ਆਪਣੀ ਕਰਿਆਨੇ ਦੀ ਦੁਕਾਨ ਨੂੰ ਬੰਦ ਕਰਕੇ ਰਾਤ ਸਮੇਂ ਆਪਣੇ ਘਰ ਨੂੰ ਸਕੂਟਰੀ ਪਰ ਜਾ ਰਿਹਾ ਸੀ ਤਾਂ ਇਹਨਾਂ ਵੱਲੋ ਗੁਹਲਾ ਚੋਕ ਵਿੱਚ ਸੰਜੀਵ ਕੁਮਾਰ ਨੂੰ ਰੋਕਕੇ ਉਸ ਦੀ ਕੁੱਟ ਮਾਰ ਕਰਕੇ ਉਸ ਪਾਸੋਂ ਇਕ ਲੱਖ ਰੁਪਏ ਕੈਸ਼ ਦੀ ਖੋਹ ਕੀਤੀ ਸੀ। ਇਸ ਤਰ੍ਹਾਂ ਮੁਕੱਦਮਾ ਨੰਬਰ 201 ਮਿਤੀ 15-11-2018 ਅ/ਧ 379 ਬੀ, 341, 323, 34 ਹਿੰ:ਦਿੰ:ਥਾਣਾ ਸਿਟੀ ਸਮਾਣਾ ਤਹਿਤ ਨਵੰਬਰ 2018 ਵਿੱਚ ਇਹਨਾਂ ਵੱਲੋਂ ਵਿਨੋਦ ਕੁਮਾਰ ਵਾਸੀ ਪ੍ਰਤਾਪ ਕਲੋਨੀ ਸਮਾਣਾ ਜਿਸ ਦੀ ਧਨੀ ਰਾਮ ਬਾਜ਼ਾਰ ਸਮਾਣਾ ਵਿਖੇ ਕਰਿਆਨੇ ਦੀ ਦੁਕਾਨ ਹੈ ਜਦੋ ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਸਕੂਟਰੀ ਪਰ ਸਵਾਰ ਹੋਕੇ ਘਰ ਨੂੰ ਜਾ ਰਿਹਾ ਸੀ ਜਦੋ ਉਹ ਪ੍ਰਤਾਪ ਕਲੋਨੀ ਪੁਜਾ ਦਾ ਇਹਨਾ ਵੱਲੋ ਵਿਨੋਦ ਕੁਮਾਰ ਨੂੰ ਸਕੂਟਰੀ ‘ਤੇ ਜਾਦੇ ਦੇ ਡੰਡੇ ਨਾਲ ਸੱਟਾ ਮਾਰਕੇ ਉਸ ਦੀ ਸਕੂਟਰੀ ਵਿਚ ਪਿਆ ਕੈਸ਼ ਵਾਲਾ ਝੋਲਾ ਜਿਸ ਵਿਚ ਕਰੀਬ 55 ਹਜਾਰ ਰੁਪਏ ਸਨ ਖੋਹਕੇ ਫਰਾਰ ਹੋ ਗਏ ਸਨ। ਇਸ ਤਰ੍ਹਾਂ ਮੁਕੱਦਮਾ ਨੰਬਰ 301 ਮਿਤੀ 23-11-2018 ਅ/ਧ 379 ਬੀ, 341,323,34 ਹਿੰ:ਦਿੰ:ਥਾਣਾ ਸਿਵਲ ਲਾਇਨ ਤਹਿਤ ਨਵੰਬਰ 2018 ਵਿੱਚ ਇਹਨਾ ਵੱਲੋਂ ਰਾਕੇਸ ਕੁਮਾਰ ਵਾਸੀ ਕੱਚਾ ਪਟਿਆਲਾ ਜਿਸ ਦੀ ਫੋਹਾਰਾ ਚੋਕ ਤੇ ਆਰ.ਕੇ ਮੋਬਾਇਲ ਤੇ ਵੈਸਟਰਨ ਯੂਨੀਅਨ ਦੇ ਨਾਮ ‘ਤੇ ਦੁਕਾਨ ਹੈ ਜਿਸ ਨੂੰ ਬੰਦ ਕਰਕੇ ਮੋਟਰਸਾਇਲ ‘ਤੇ ਸਵਾਰ ਹੋਕੇ ਘਰ ਨੂੰ ਜਾ ਰਿਹਾ ਸੀ ਜਦੋ ਉਹ ਹੈਡ ਆਫਿਸ ਦੇ ਗੇਟ ਕੋਲ ਪੁਜਾ ਤਾ ਇਹਨਾ ਮੋਟਰਸਾਇਲ ‘ਤੇ ਜਾਂਦੇ ਰਾਕੇਸ ਕੁਮਾਰ ਦੇ ਡੰਡੇ ਨਾਲ ਸੱਟਾ ਮਾਰਕੇ ਉਸ ਦਾ ਲੈਪਟੋਪ ਵਾਲਾ ਬੈਗ ਖੋਹ ਲਿਆ ਸੀ ਜਿਸ ਵਿੱਚ 1,35,000/ ਰੁਪਏ ਕੈਸ਼ , ਇਕ ਮੋਬਾਇਲ ਤੇ ਇਕ ਲੈਪਟੋਪ ਸੀ ।
ਐਸ.ਐਸ.ਪੀ ਨੇ ਦੱਸਿਆ ਕਿ ਮੁਕੱਦਮਾ ਨੰਬਰ 27 ਮਿਤੀ 13-02-2019 ਅ/ਧ 379 ਬੀ. 341,34 ਹਿੰ:ਦਿੰ: ਥਾਣਾ ਪਸਿਆਣਾ ਤਹਿਤ ਫਰਵਰੀ 2019 ਵਿੱਚ ਇਹਨਾ ਵੱਲੋਂ ਪਰਮਵੀਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਸੈਣੀਮਾਜਰਾ ਥਾਣਾ ਪਸਿਆਣਾ ਜਿਸ ਦੀ ਪਸਿਆਣਾ ਮਾਰਕੀਟ ਭਾਖੜਾ ਇਨਕਲੈਵ ਵਿਖੇ ਜੇ.ਬੀ.ਟਰੈਡਰ ਦੇ ਨਾਮ ਪਰ ਰੇਤਾ ਬਜਰੀ ਦੀ ਦੁਕਾਨ ਹੈ ਜੋ ਦੁਕਾਨ ਬੰਦ ਕਰਕੇ ਆਪਣੇ ਆਪਣੇ ਭਰਾ ਜਗਵੀਰ ਸਿੰਘ ਨਾਲ ਮੋਟਰਸਾਇਕਲ ‘ਤੇ ਸਵਾਰ ਹੋਕੇ ਪਿੰਡ ਨੂੰ ਜਾ ਰਹੇ ਸੀ ਜਦੋ ਉਹ ਮੈਨ ਹਾਈਵੇ ਸੰਗਰੂਰ ਪਟਿਆਲਾ ਰੋਡ ਤੋ ਲਿੰਕ ਰੋਡ ਨੂੰ ਮੁੜੇ ਤਾ ਉਹਨਾ ਦਾ ਮੋਟਰਸਾਇਕਲ ਰੋਕਕੇ ਫਿਰ ਡੰਡਿਆ ਨਾਲ ਉਹਨਾ ਦੀ ਕੁੱਟ ਮਾਰ ਕਰਕੇ ਦੋਵਾ ਦੇ ਗੱਲ ਵਿੱਚ ਪਾਈਆ ਸੋਨੇ ਦੀਆ ਚੈਨਾ, ਮੋਬਾਇਲ ਅਤੇ ਪਰਸ ਦੀ ਖੋਹ ਕੀਤੀ ਸੀ। ਇਸ ਤਰ੍ਹਾਂ ਮੁਕੱਦਮਾ ਨੰਬਰ 14 ਮਿਤੀ 29/01/2019 ਅ/ਧ 323,506,148,149 ਹਿੰ:ਦਿੰ:ਥਾਣਾ ਤ੍ਰਿਪੜੀ ਤਹਿਤ ਜਨਵਰੀ 2019 ਵਿੱਚ ਜਦੋ ਨੀਪ ਸਿੰਗਲਾ ਪੁੱਤਰ ਨਰੇਸ ਕੁਮਾਰ ਸਿੰਗਲਾ ਵਾਸੀ ਫੂਲਕੀਆ ਇਨਕਲੈਵ ਪਟਿਆਲਾ ਜਿਸ ਦੀ ਧਰਮਪੁਰਾ ਬਾਜ਼ਾਰ ਵਿੱਚ Charms Collection ਦੇ ਨਾਮ ਪਰ ਰੈਡੀਮੇਡ ਕੱਪੜੇ ਦੀ ਦੁਕਾਨ ਹੈ ਜ਼ੋ ਰਾਤ ਨੂੰ ਦੁਕਾਨ ਬੰਦ ਕਰਕੇ ਆਪਣੀ ਕਾਰ ਵਿੱਚ ਸਵਾਰ ਹੋਕੇ ਘਰ ਨੂੰ ਜਾ ਰਿਹਾ ਸੀ ਜਦੋ ਮਿਨੀ ਸੱਕਤਰੇਤ ਚੌਕ ਤੋ ਫੂਲਕੀਆ ਇਨਕਲੈਵ ਨੂੰ ਮੁੜਣ ਲੱਗਾ ਤਾ ਇਹਨਾ ਵੱਲੋ ਐਗਜਾਇਲੋ ਗੱਡੀ ਉਸ ਦੇ ਅੱਗੇ ਲਾਕੇ ਰੋਕ ਲਿਆ ਤੇ ਕੈਸ਼ ਖੋਹਣ ਦੀ ਨੀਯਤ ਨਾਲ ਡੰਡਿਆ ਨਾਲ ਕਾਰ ਦੇ ਸੀਸੇ ਤੋੜ ਦਿੱਤੇ ਪ੍ਰੰਤੂ ਨੀਪ ਸਿੰਗਲਾ ਆਪਣੇ ਤੇ ਹਮਲਾ ਹੁੰਦੇ ਦੇਖਕੇ ਆਪਣੀ ਕਾਰ ਭਜਾਕੇ ਫੁਲਕੀਆਂ ਇਨਕਲੈਵ ਵਾਲੀ ਸਾਇਡ ਨੂੰ ਕਾਰ ਭਜਾਕੇ ਲੈ ਗਿਆ ਤੇ ਇਹ ਆਪਣੀ ਕਾਰ ਭਜਾਕੇ ਮੌਕੇ ‘ਤੋ ਫਰਾਰ ਹੋ ਗਏ ।
ਇਸ ਤੋ ਇਲਾਵਾ ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਉਪਰੋਕਤ ਗ੍ਰਿਫਤਾਰ ਵਿਅਕਤੀਆਂ/ਗਿਰੋਹ ਨੇ ਪਹਿਲਾ ਕੀਤੀ ਹੋਈ ਰੈਕੀ ਮੁਤਾਬਿਕ ਜਿਲਾ ਪਟਿਆਲਾ ਵਿੱਚੋਂ ਲੁੱਟ ਖੋਹ ਅਤੇ ਸਨੈਚਿਗ ਦੀਆ 10 ਦੇ ਕਰੀਬ ਵਾਰਦਾਤਾ ਪੋਲੋ ਗਰਾਉਡ ਰੋਡ, ਲੀਲਾ ਭਵਨ ਰੋਡ ਅਤੇ ਕੋਰਜੀਵਾਲਾ ਰੋਡ ਆਦਿ ਤੋ ਖੋਹ ਕੀਤੀਆ ਹਨ ਜੋ ਵੀ ਇਹਨਾ ਦੇ ਫੜਨ ਨਾਲ ਟਰੇਸ ਹੋਈਆ ਹਨ। ਇੰਨਾ ਪਿੰਡਾਂ ਵਿੱਚ ਗੈਸ ਸਿਲੰਡਰ ਸਪਲਾਈ ਕਰਨ ਵਾਲੀ ਟਰੈਕਟਰ/ਟਰਾਲੀ ਵਾਲੇ ਵਿਅਕਤੀਆ ਪਾਸੋਂ ਸੇਰਮਾਜਰਾ ਬਾਈਪਾਸ ਤੋ ਕੈਸ਼ ਖੋਹਣ ਦੀ ਕੋਸ਼ਿਸ਼ ਕੀਤੀ ਗਈ ਸੀ, ਗੈਸ ਸਿਲੰਡਰਾ ਵਾਲੀ ਟਰੈਕਟਰ/ਟਰਾਲੀ ਪਰ ਵਿਅਕਤੀਆਂ ਦੀ ਗਿਣਤੀ ਵੱਧ ਹੋਣ ਕਰਕੇ ਅਤੇ ਸਮਾਂ ਦਿਨ ਦਾ ਹੋਣ ਕਰਕੇ ਅਤੇ ਇਹਨਾ ਦਾ ਏਰੀਆ ਹੋਣ ਕਰਕੇ ਸਨਾਖਤ ਹੋਣ ਦੇ ਡਰ ਤੋ ਇਹ ਵਾਰਦਾਤ ਹੋਣੋ ਟੱਲ ਗਈ ਸੀ।
ਇਸ ਤੋਂ ਬਿਨ੍ਹਾਂ ਇਸ ਗਿਰੋਹ ਦੇ ਮੈਬਰਾ ਅਤੇ ਇਹਨਾ ਦੇ ਨਾਲ ਦੇ ਹੋਰ ਮੈਬਰਾ ਨੇ ਕੁਝ ਚੋਰੀ ਦੀਆਂ ਵਾਰਦਾਤ ਜਿਹਨਾ ਵਿਚ ਕਿ ਗਰੀਨ ਪਾਰਕ ਕਲੋਨੀ ਪਸਿਆਣਾ ਤੋ, ਏ.ਟੀ.ਐਮ ਦੀਆ ਬੈਟਰੀਆ ਪਸਿਆਣਾ ਤੋ, ਅਤੇ ਪਸਿਆਣਾ ਤੋ ਹੀ ਇਕ ਘਰ ਵਿਚੋ ਰਾਤ ਸਮੇਂ ਜੇਬਰਾਤ ਤੇ ਹੋਰ ਸਮਾਨ ਦੀ ਚੋਰੀ, ਹਾਜੀਮਾਜਰਾ ਤੋ ਕੰਡਮ ਗੱਡੀਆ ਦੇ ਗੋਦਾਮ ਤੋ ਰਿੰਮਾ ਦੀ ਚੋਰੀ, ਖੁਸਰੋਪੁਰ ਫੈਕਟਰੀ ਵਿਚੋ ਚੋਰੀ ਅਤੇ ਸੇਰਮਾਜਰਾ ਮੋਬਾਇਲ ਦੇ ਟਾਵਰ ਤੋ ਚੋਰੀ ਕੀਤੀ ਹੈ।
ਤਰੀਕਾ ਵਾਰਦਾਤ: – ਇਸ ਗਿਰੋਹ ਦੇ ਵਿਅਕਤੀਆ ਵੱਲੋ ਜਿਹੜੇ ਦੁਕਾਨਦਾਰ/ਵਿਉਪਾਰੀ ਪਾਸੋ ਕੈਸ ਦੀ ਲੁੱਟ ਖੋਹ ਕਰਨੀ ਹੁੰਦੀ ਸੀ, ਪਹਿਲਾ ਉਸਦੇ ਆਉਣ ਜਾਣ ਵਾਲੇ ਰਾਸਤਿਆ ਦੀ ਰੈਕੀ ਕਰ ਲੈਦੇ ਸੀ,ਫਿਰ ਕੁਝ ਦਿਨਾ ਬਾਅਦ ਉਸ ਦਾ ਪਿੱਛਾ ਕਰਕੇ ਸੁੰਨੀ ਜਗਾ ਪਰ ਵਹੀਕਲ ਪਰ ਜਾਦੇ ਉਸ ਵਿਅਕਤੀ ਦੇ ਸਿਰ ਜਾ ਬਾਹਾਂ ਪਰ ਡੰਡਾ ਮਾਰਕੇ ਸੁੱਟ ਲੈਦੇ ਸੀ, ਫਿਰ ਉਸ ਪਾਸੋਂ ਨਕਦੀ ਤੇ ਹੋਰ ਸਮਾਨ ਦੀ ਖੋਹ ਕਰ ਲੈਦੇ ਸੀ, ਜਿਆਦਾ ਤਰ ਇਹਨਾ ਵੱਲੋਂ ਵੱਡੇ ਦੁਕਾਨਦਾਰ ਨੂੰ ਟਾਰਗੇਟ ਕਰਦੇ ਸੀ ਜਿਸ ਪਾਸ ਕੈਸ ਦੀ ਕੁਲੈਕਸਨ ਜਿਆਦਾ ਹੁੰਦੀ ਸੀ ਅਤੇ ਖੋਹ ਕੀਤੇ ਮਾਲ ਨੂੰ ਆਪਸ ਵਿੱਚ ਵੰਡ ਲੈਂਦੇ ਸੀ ਜੋ ਇਹਨਾ ਪਾਸੋਂ ਵਾਰਦਾਤਾਂ ਵਿੱਚ ਵਰਤੇ ਗਏ ਮੋਟਰਸਾਇਕਲ ਵੀ ਬਰਾਮਦ ਕਰਵਾਏ ਗਏ ਹਨ।
ਐਸ.ਐਸ.ਪੀ ਨੇ ਦੱਸਿਆ ਕਿ ਗਿਰੋਹ ਦੇ ਸਾਰੇ ਮੈਂਬਰ ਇਕੋ ਗਿਰੋਹ ਦੇ ਮੈਬਰ ਹਨ। ਜਿਨ੍ਹਾਂ ਨੂੰ ਸਬੰਧਤ ਅਦਾਲਤਾਂ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਹਨਾ ਵੱਲੋ ਲੁੱਟਖੋਹਾ ਦੋਰਾਨ ਲੁੱਟੇ ਗਏ ਕੈਸ/ਸਮਾਨ ਅਤੇ ਸੋਨਾ ਦੀ ਬਰਾਮਦਗੀ ਵੀ ਕੀਤੀ ਜਾ ਰਹੀ ਹੈ ਅਤੇ ਇਹਨਾ ਦੇ ਕੁਝ ਸਾਥੀ ਜ਼ੋ ਇਹਨਾ ਨਾਲ ਵਾਰਦਾਤਾਂ ਵਿੱਚ ਸ਼ਾਮਲ ਰਹੇ ਹਨ ਦੀ ਗ੍ਰਿਫਤਾਰੀ ਬਾਕੀ ਹੈ ਜਿਹਨਾ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।