Patiala Politics

Patiala News Politics

5 coronavirus case in Patiala 22 June 2020

ਜਿਲੇ ਵਿੱਚ ਪੰਜ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ
ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 216
ਪ੍ਰਾਈਵੇਟ ਹਸਪਤਾਲਾ ਵਾਲੇ ਕਰੋਨਾ ਸ਼ਕੀ ਆਈਸੋਲੇਸ਼ਨ ਵਿਚ ਰੈਫਰ ਹੋਣ ਵਾਲੇ ਮਰੀਜਾਂ ਦੀ ਸੂਚਨਾ ਜਿਲਾ ਸਿਹਤ ਵਿਭਾਗ ਨੂੰ ਜਰੁਰ ਦੇਣ : ਡਾ. ਮਲਹੋਤਰਾ
ਪਟਿਆਲਾ 22 ਜੂਨ ( ) ਜਿਲੇ ਵਿਚ ਪੰਜ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਬੀਤੇ ਦਿੱਨੀ ਕੋਵਿਡ ਜਾਂਚ ਲਈ ਪੈਡਿੰਗ 1075 ਸੈਂਪਲਾ ਵਿਚੋ 1022 ਸੈਂਪਲਾ ਦੀ ਪ੍ਰਾਪਤ ਹੋਈ ਰਿਪੋਰਟਾਂ ਵਿਚੋ 1015 ਨੈਗੇਟਿਵ ਅਤੇ 07 ਕੋਵਿਡ ਪੋਜਟਿਵ ਪਾਏ ਗਏ ਹਨ। ਜਿਹਨਾਂ ਵਿਚੋ ਪੰਜ ਜਿਲਾ ਪਟਿਆਲਾ,ਇੱਕ ਜਿਲਾ ਮੋਗਾ ਅਤੇ ਇੱਕ ਜਿਲਾ ਲੁਧਿਆਣਾ ਨਾਲ ਸਬੰਧਤ ਹਨ।ਉਹਨਾਂ ਦੱਸਿਆਂ ਕਿ ਨਾਭਾ ਤੋਂ ਹੀਰਾ ਮੱਹਲ ਦੀ ਰਹਿਣ ਵਾਲੀ 27 ਸਾਲਾ ਅੋਰਤ ਅਤੇ ਪਟਿਆਲਾ ਦੇ ਪ੍ਰਤਾਪ ਨਗਰ ਵਿਚ ਰਹਿਣ ਵਾਲਾ 39 ਸਾਲਾ ਵਿਅਕਤੀ, ਪੋਜਟਿਵ ਕੇਸ ਦੇ ਸੰਪਰਕ ਵਿਚ ਆਉਣ ਕਰਕੇ ਕੰਟਕੈਟ ਟਰੇਸਿੰਗ ਵਿਚ ਲਏ ਸੈਂਪਲ ਕੋਵਿਡ ਪੋਜਟਿਵ ਪਾਏ ਗਏ ਹਨ।ਪਟਿਆਲਾ ਦੀ ਦੇਸੀ ਮਹਿਮਾਨਦਾਰੀ ਵਿਚ ਰਹਿਣ ਵਾਲਾ 39 ਸਾਲਾ ਵਿਅਕਤੀ ਜੋ ਕਿ ਲੁਧਿਆਣਾ ਵਿਖੇ ਬੈਂਕ ਮੈਨੇਜਰ ਲੱਗਿਆ ਹੋਇਆ ਹੈ ਅਤੇ ਜਿਸ ਦਾ ਰੋਜਾਨਾ ਪਟਿਆਲਾ ਤੋਂ ਲੁਧਿਆਣਾ ਆਉਣ ਜਾਣ ਹੈ ਦੀ ਵੀ ਕੋਵਿਡ ਜਾਂਚ ਪੋਜਟਿਵ ਪਾਈ ਗਈ ਹੈ।ਪਿੰਡ ਚੋਹਂਠ ਤਹਿਸੀਲ ਸਮਾਣਾ ਦੀ ਰਹਿਣ ਵਾਲੀ 25 ਸਾਲਾ ਅੋਰਤ ਜੋਕਿ ਪੁਲਿਸ ਮੁਲਾਜਮ ਹੈ ਅਤੇ ਤ੍ਰਿਪੜੀ ਵਿਖੇ ਸਾਂਝ ਕੇਂਦਰ ਵਿਚ ਤੈਨਾਤ ਹੈ , ਦੀ ਫਰੰਟ ਲਾਈਨ ਵਰਕਰ ਦੇ ਤੋਂਰ ਤੇ ਲਿਆ ਗਿਆ ਕੋਵਿਡ ਜਾਂਚ ਸੈਂਪਲ ਪੋਜਟਿਵ ਪਾਇਆ ਗਿਆ ਹੈ।ਸਮਾਣਾ ਦੀ ਜੱਟਾਂ ਪੱਤੀ ਦਾ ਰਹਿਣ ਵਾਲਾ 45 ਸਾਲਾ ਵਿਅਕਤੀ ਜੋ ਕਿ ਰਾਜਿੰਦਰਾ ਹਸਪਤਾਲ ਵਿਚ ਰਿਸ਼ਤੇਦਾਰੀ ਵਿਚ ਦਾਖਲ ਮਰੀਜ ਦੀ ਦੇਖਭਾਲ ਕਰ ਰਿਹਾ ਸੀ ਅਤੇ ਮੋਗਾ ਅਤੇ ਲਧਿਆਣਾ ਦੇਂ ਰਾਜਿੰਦਰਾ ਹਸਪਤਾਲ ਵਿਚ ਦਾਖਲ ਮਰੀਜਾਂ ਦੀ ਦੈਖ ਭਾਲ ਕਰ ਰਹੇ ਉਹਨਾਂ ਦੇ ਅਟੈਂਡੈਂਟ 70 ਸਾਲਾ ਬਜੁਰਗ ਅਤੇ 19 ਸਾਲਾ ਲੜਕੀ ਵੀ ਕੋਵਿਡ ਪੋਜਟਿਵ ਪਾਈ ਗਈ ਹੈ ।ਜਿਸ ਦੀ ਸੁਚਨਾ ਸਿਵਲ ਸਰਜਨ ਮੋਗਾ ਅਤੇ ਸਿਵਲ ਸਰਜਨ ਲੁਧਿਆਣਾ ਨੂੰ ਦੇ ਦਿੱਤੀ ਗਈ ਹੈ।ਉਹਨਾਂ ਕਿਹਾ ਕਿ ਪੋਜਟਿਵ ਆਏ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ ਹਸਪਤਾਲ ਦੀ ਆਈਸੋਲੈਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਗਿਆ ਹੈ।ਉਹਨਾਂ ਇਹ ਵੀ ਕਿਹਾ ਕਿ ਇਹਨਾਂ ਪੋਜਟਿਵ ਕੇਸਾਂ ਦੀ ਕੰਟੈਕਟ ਟਰੇਸਿੰਗ ਕਰਕੇ ਨੇੜੇ ਦੇ ਸੰਪਰਕ ਵਿਚ ਆਉਣ ਵਾਲਿਆਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਜਾ ਰਹੇ ਹਨ।ਡਾ. ਮਲਹੋਤਰਾ ਨੇਂ ਦੱਸਿਆਂ ਕਿ ਬੀਤੇ ਦਿਨੀ ਐਮ.ਐਸ ਆਫਿਸ ਰਾਜਿੰਦਰਾ ਹਸਪਤਾਲ ਦੇ ਇੱਕ ਮੁਲਾਜਮ ਦੀ ਕੋਵਿਡ ਜਾਂਚ ਪੋਜਟਿਵ ਆਉਣ ਤੇਂ ਉਸ ਦੇ ਸੰਪਰਕ ਵਿਚ ਆਏ ਮੈਡੀਕਲ ਸੂਪਰਡੈਂਟ ਅਤੇ ਡਿਪਟੀ ਮੈਡੀਕਲ ਸੁਪਰਡੈਂਟ ਦੇ ਵੀ ਕਰੋਨਾ ਜਾਂਚ ਸਬੰਧੀ ਸੈਂਪਲ ਲਏ ਗਏ ਸਨ ਜੋ ਕਿ ਕੋਵਿਡ ਨੈਗੇਟਿਵ ਪਾਏ ਗਏ ਹਨ ਅਤੇ ਇਹਨਾਂ ਨੂੰ ਕੁਆਰਨਟੀਨ ਕਰਨ ਸਬੰਧੀ ਕਮੇਟੀ ਦੀ ਰਿਪੋਰਟ ਆਉਣੀ ਬਾਕੀ ਹੈ।
ਸਿਵਲ ਸਰਜਨ ਡਾ. ਮਲਹੋਤਰਾ ਨੇਂ ਸਮੁਹ ਪ੍ਰਾਈਵੇਟ ਕਲੀਨਿਕਾਂ/ ਹਸਪਤਾਲਾ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਦੇ ਹਸਪਤਾਲਾ ਵਿਚ ਆਉਣ ਵਾਲੇ ਕੋਵਿਡ ਸ਼ਕੀ ਮਰੀਜਾਂ ਨੂੰ ਆਈਸੋਲੇਸ਼ਨ ਵਿਚ ਰੈਫਰ ਕਰਨ ਦੀ ਸੂਚਨਾ ਜਿਲਾ ਸਿਹਤ ਵਿਭਾਗ ਨੂੰ ਜਰੂਰ ਦੇਣ।ਕਿਓਂਕੀ ਹਸਪਤਾਲ ਜਿਹੜੇ ਕਿ ਸਭ ਤੋਂ ਜਿਆਦਾ ਪ੍ਰਭਾਵਤ ਹੋਣ ਵਾਲੀਆਂ ਥਾਂਵਾ ਹਨ, ਜਿਥੇ ਨਾਲ ਦੇ ਹੋਰ ਗੰਭੀਰ ਮਰੀਜ ਇਸ ਨਾਲ ਇਫੈਕਟਡ ਹੋ ਕੇ ਮੋਤ ਦੇ ਮੁੰਹ ਵਿਚ ਜਾ ਸਕਦੇ ਹਨ।ਸੂਚਨਾ ਨੂੰ ਛੁਪਾਉਣਾ ਅਤੇ ਬਿਮਾਰੀ ਨੂੰ ਫੈਲਾਉਣਾ ਦੰੰਡ ਯੋਗ ਅਪਰਾਧ ਹੈ।ਉਹਨਾ ਇਹ ਵੀ ਕਿਹਾ ਕਿ ਦਫਤਰਾਂ ਵਿਚ ਵੀ ਸਰਕਾਰ ਵੱਲੋ ਦਿੱਤੀਆਂ ਗਈਆਂ ਸੋਸ਼ਲ ਡਿਸਟਂੈਸਿੰਗ ਅਤੇ ਮਾਸਕ ਪਾਉਣ ਦੇ ਪ੍ਰਯੋਗ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਤਾਂ ਜੋ ਦਫਤਰਾਂ ਵਿਚ ਇਨਫੈਕਸ਼ਨ ਨੂੰ ਘਟਾਇਆ ਜਾ ਸਕੇ।ਉਹਨਾਂ ਦੱਸਿਆਂ ਕਿ ਮਿਸ਼ਨ ਫਤਿਹ ਤਹਿਤ ਅੱਜ ਲੁਧਿਆਣਾ ਦੇ ਦੋ ਮਰੀਜਾਂ ਨੂੰ ਕੋਵਿਡ ਤੋਂ ਠੀਕ ਹੋਣ ਤੇਂ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚੋ ਛੁੱਟੀ ਦੇਕੇ ਘਰ ਭੇਜ ਦਿਤਾ ਗਿਆ ਹੈ ਅਤੇ ਕੋਵਿਡ ਕੇਅਰ ਸੈਂਟਰ ਤੋਂ ਵੀ ਇੱਕ ਮਰੀਜ ਦਾ 10 ਦਿਨ ਦਾ ਆਈਸੋਲੇਸ਼ਨ ਸਮਾਂ ਪੂਰਾ ਹੋਣ ਅਗਲੇ ਸੱਤ ਦਿਨ ਲਈ ਘਰ ਵਿਚ ਏਕਾਂਤਵਾਸ ਵਿਚ ਰਹਿਣ ਲਈ ਘਰ ਭੇਜ ਦਿਤਾ ਗਿਆ ਹੈ।
ਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 500 ਦੇ ਕਰੀਬ ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਪੁਲਿਸ ਮੁਲਾਜਮ, ਪੋਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।
ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 17386 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ
216 ਕੋਵਿਡ ਪੋਜਟਿਵ, 16586 ਨੈਗਟਿਵ ਅਤੇ 560 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ ਚਾਰ ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ 133 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 79 ਹੈ।

Facebook Comments
%d bloggers like this: