5 coronavirus case reported in Patiala,total now 99

May 6, 2020 - PatialaPolitics

ਜਿਲੇ ਵਿਚ ਪੰਜ ਨਵੇਂ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ।

ਸੱਤ ਹੋਰ ਵਿਅਕਤੀ ਕੋਵਿਡ ਤੋਂ ਹੋਏ ਠੀਕ

ਜਿਲੇ ਵਿਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 99 : ਡਾ. ਮਲਹੋਤਰਾ

ਪਟਿਆਲਾ 6 ਮਈ ( ) ਜਿਲੇ ਵਿਚ ਪੰਜ ਨਵੇਂ ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ । ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਬੀਤੇ ਦਿਨੀ ਕੋਵਿਡ ਜਾਂਚ ਸਬੰਧੀ ਲੈਬ ਵਿਚ ਭੇਜੇ ਗਏ ਸੈਂਪਲਾ ਵਿਚੋ ਪੰਜ ਕੋਵਿਡ ਪੋਜਟਿਵ ਕੇਸਾ ਦੀ ਪੁਸ਼ਟੀ ਹੋਈ ਹੈ।ਪੋਜਟਿਵ ਕੇਸਾਂ ਵਿਚੋ 2 ਰਾਜਪੁੁਰਾ,2 ਪਟਿਆਲਾ ਅਤੇ ਇੱਕ ਨਾਭਾ ਏਰੀਏ ਨਾਲ ਸਬੰਧਤ ਹੈ ਉਹਨਾਂ ਦੱਸਿਆਂ ਪੋਜਟਿਵ ਆਏ ਕੇਸਾਂ ਵਿਚੋ ਰਾਜਪੁਰਾ ਦੀ ਗੁਲਾਬ ਨਗਰ ਦੀ ਰਹਿਣ ਵਾਲੀ 36 ਸਾਲਾ ਅੋਰਤ,ਗਉਸ਼ਾਲਾ ਰੋਡ ਦਾ ਰਹਿਣ ਵਾਲਾ 14 ਸਾਲਾ ਲੜਕਾ,ਪਟਿਆਲਾ ਸ਼ਹਿਰ ਦੀ ਗੁਰੁ ਤੇਗ ਬਹਾਦਰ ਕਲੋਨੀ ਦੀ 29 ਸਾਲਾ ਅੋਰਤ,46 ਸਾਲਾ ਅੋਰਤ ਅਤੇ ਨਾਭਾ ਦੇ ਗੱਲੀ ਕਾਹਨ ਸਿੰਘ ਵਿਚ ਰਹਿਣ ਵਾਲੇ 19 ਸਾਲਾ ਲੜਕੀ ਸ਼ਾਮਲ ਹਨ।ਉਹਨਾ ਕਿਹਾ ਕਿ ਪੋਜਟਿਵ ਆਏ ਸਾਰੇ ਕੇਸਾ ਨੂੰ ਰਾਜਿੰਦਰਾ ਦੇ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰਵਾਇਆ ਜਾਵੇਗਾ ।ਉਹਨਾਂ ਕਿਹਾ ਕਿ ਬੀਤੇ ਦਿਨੀਂ ਦੋ ਪੋਜਟਿਵ ਆਏ ਸ਼ਰਧਾਲੂਆਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਸ਼ਿਫਟ ਕਰਵਾ ਦਿੱਤਾ ਗਿਆ ਹੈ।ਉਹਨਾਂ ਦੱਸਿਆਂ ਕਿ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ 112 ਸੈਂਪਲ ਕੋਵਿਡ ਜਾਂਚ ਸਬੰਧੀ ਲਏ ਗਏ ਹਨ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।ਜਿਸ ਵਿਚ ਬੀਤੇ ਦਿਨੀਂ ਬਟਾਲਾ ਵਿਖੇ ਪੌਜਟਿਵ ਆਏ ਕੈਦੀ ਦੇ ਨੇੜ੍ਹੇ ਦੇ ਸੰਪਰਕ ਦੇ ਕੇਂਦਰੀ ਜੇਲ ਪਟਿਆਲਾ ਵਿੱਚੋਂ 22 ਸਟਾਫ ਮੈਂਬਰਾ/ਕੈਦੀਆਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਗਏ,ਵੀ ਸ਼ਾਮਲ ਹਨ।ਉਹਨਾਂ ਦੱਸਿਆਂ ਕਿ ਅਮਨ ਨਗਰ ਦਾ ਰਹਿਣ ਵਾਲਾ 39 ਸਾਲਾ ਵਿਅਕਤੀ ਜਿਸ ਦੀ ਬੀਤੇ ਦਿਨੀ ਮੋਤ ਹੋਣ ਉਪਰੰਤ ਕੋਵਿਡ ਟੈਸਟ ਪੌਜਟਿਵ ਆਇਆ ਸੀ,ਦਾ ਆਈ.ਸੀ.ਐਮ.ਆਰ.ਦੀਆਂ ਗਾਈਡਲਾਈਨ ਅਨੁਸਾਰ ਸੰਸਕਾਰ ਕਰਵਾ ਦਿਤਾ ਗਿਆ ਹੈ ਅਤੇ ਜਲਦ ਹੀ ਮ੍ਰਿਤਕ ਵਿਅਕਤੀ ਦੇ ਨੇੜ੍ਹੇ ਦੇ ਸੰਪਰਕ ਵਿਚ ਆਏ ਵਿਅਕਤੀਆ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਜਾਣਗੇ।ਉਹਨਾਂ ਦਸਿਆਂ ਕਿ ਇਸ ਤਰਾਂ ਹੁਣ ਜਿਲੇ ਦੇ ਕੋਵਿਡ ਪੋਜਟਿਵ ਕੇਸਾ ਦੀ ਕੁੱਲ ਗਿਣਤੀ 99 ਹੈ।ਉਨ੍ਹਾਂ ਦੱਸਿਆਂ ਕਿ ਅੱਜ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਬੱਸ ਸਟੈਂਡ ਤੇ ਬਾਹਰੀ ਰਾਜਾਂ ਤੋਂ ਆਏ ਮਜਦੂਰਾਂ ਨੂੰ ਬੱਸਾ ਰਾਹੀ ਉਨ੍ਹਾਂ ਦੇ ਆਪਣੇ ਰਾਜ ਵਾਪਿਸ ਭੇਜਣ ਸਮੇਂ ਜਿਲ੍ਹਾ ਸਿਹਤ ਵਿਭਾਗ ਦੀਆਂ 10 ਟੀਮਾਂ ਵੱਲੋਂ ਬੱਸ ਸਟੈਂਡ ਤੇਂ ਉਨ੍ਹਾਂ ਦੀ ਸਕਰੀਨਿੰਗ ਕਰਨ ਉਪਰੰਤ ਫਿੱਟਨੈਸ ਸਰਟੀਫਿਕੇਟ ਦਿੱਤੇ ਗਏ।ਉਹਨਾਂ ਦੱਸਿਆਂ ਕਿ ਇਸ ਸਮੇਂ ਰਾਜਿੰਦਰਾ ਹਸਪਤਾਲ ਵਿਚ ਦਾਖਲ ਸਾਰੇ ਕੋਵਿਡ ਪੋਜਟਿਵ ਵਿਅਕਤੀ ਠੀਕ ਠਾਕ ਹਨ। ਘਬਰਾਉਣ ਵਾਲੀ ਕੋਈ ਗੱਲ ਨਹੀ ਹੈ।ਉਹਨਾਂ ਕਿਹਾ ਕਿ ਰਾਜਿੰਦਰਾ ਹਸਪਤਾਲ ਵਿਚ ਦਾਖਲ ਸੱਤ ਹੋਰ ਮਰੀਜ ਜਿਹਨਾਂ ਵਿਚੋ 5 ਰਾਜਪੂਰਾ ਅਤੇ 2 ਪਟਿਆਲਾ ਦੇ ਹਨ ਠੀਕ ਹੋ ਚੁੱਕੇ ਹਨ ਜਿਹਨਾਂ ਨੂੰ ਜਲਦ ਹੀ ਰਜਿੰਦਰਾ ਹਸਪਤਾਲ ਵਿਚੋ ਛੁੱਟੀ ਦੇ ਦਿੱਤੀ ਜਾਵੇਗੀ।ਜਿਲ੍ਹੇ ਵਿੱਚ ਕੋਵਿਡ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਸਬੰਧੀ 1318 ਸੈਂਪਲ ਲਏ ਜਾ ਚੁੱਕੇ ਹਨ ਜਿਹਨਾਂ ਵਿਚੋ 99 ਕੋਵਿਡ ਪੋਜਟਿਵ ਜੋਕਿ ਜਿਲਾ ਪਟਿਆਲਾ ਨਾਲ ਸਬੰਧਤ ਹਨ, 1090 ਨੈਗਟਿਵ ਅਤੇ 113 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ ਦੋ ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ ਅਤੇ 14 ਕੇਸ ਠੀਕ ਹੋ ਚੁੱਕੇ ਹਨ।