57 Coronavirus case in Patiala 22 July 2020 area wise details

July 22, 2020 - PatialaPolitics

ਪਟਿਆਲਾ ਅੱਜ 22 July 2020 ਨੂੰ 5️⃣7️⃣ ਕਰੋਨਾ ਪੋਸਟਿਵ ਕੇਸ ?

#PatialaPolitics ?

Join #PatialaHelpline & #PatialaPolitics for latest updates

ਜਿਲੇ ਵਿੱਚ 57 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 1149

ਹੁਣ ਤੱਕ 510 ਵਿਅਕਤੀ ਕੋਵਿਡ ਤੋਂ ਹੋਏ ਠੀਕ: ਡਾ. ਮਲਹੋਤਰਾ

ਪਟਿਆਲਾ 22 ਜੁਲਾਈ ( ) ਜਿਲੇ ਵਿਚ 57 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਕੋਵਿਡ ਸੈਂਪਲਾ ਦੀਆਂ ਪ੍ਰਾਪਤ 657 ਦੇ ਕਰੀਬ ਰਿਪੋਰਟਾਂ ਵਿਚੋ 57 ਕੋਵਿਡ ਪੋਜਟਿਵ ਪਾਏ ਗਏ ਹਨ।ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 1149 ਹੋ ਗਈ ਹੈ।ਉਹਨਾਂ ਦੱਸਿਆਂ ਕਿ ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 43 ਕੋਵਿਡ ਮਰੀਜ ਜੋ ਕਿ ਆਪਣਾ 17 ਦਿਨਾਂ ਦਾ ਆਈਸੋਲੈਸ਼ਨ ਸਮਾਂ ਪੂਰਾ ਕਰਕੇ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 510 ਹੋ ਗਈ ਹੈ।ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆਂ ਕਿ ਇਹਨਾਂ 57 ਕੇਸਾਂ ਵਿਚੋ 41 ਪਟਿਆਲਾ ਸ਼ਹਿਰ, 2 ਨਾਭਾ, 2 ਸਮਾਣਾ, ਇੱਕ ਪਾਤੜਾਂ ਅਤੇ 11 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 29 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ ਕੰਟੈਨਮੈਂਟ ਜੋਨ ਵਿਚੋਂ ਲਏ ਸੈਂਪਲਾ ਵਿਚੋਂ ਕੋਵਿਡ ਪੋਜਟਿਵ ਪਾਏ ਗਏ ਹਨ, ਇੱਕ ਬਾਹਰੀ ਰਾਜ ਤੋਂ ਆਉਣ, 27 ਨਵੇਂ ਕੇਸ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਸ਼ਾਮਲ ਹਨ।ਪਟਿਆਲਾ ਦੇ ਗੱਲੀ ਨੰਬਰ 6 ਤ੍ਰਿਪੜੀ ਤੋਂ 4,ਗੋਬਿੰਦ ਨਗਰ, ਸਦਭਾਵਨਾ ਹਸਪਤਾਲ ਤੋਂ ਤਿੰਨ-ਤਿੰਨ, ਨਿਉੁ ਪੁਲਿਸ ਲਾਈਨ, ਐਸ.ਐਸ.ਟੀ ਨਗਰ, ਮਿਲਟਰੀ ਕੈਂਟ, ਤੋਪ ਖਾਨ ਮੋੜ, ਰਾਘੋ ਮਾਜਰਾ, ਘੁਮੰਣ ਕਲੋਨੀ, ਤੇਗ ਕਲੋਨੀ, ਸ਼ਹੀਦ ਉਧਮ ਸਿੰਘ ਨਗਰ, ਢਿੱਲੋ ਕਲੋਨੀ ਵਿੱਚੋ ਦੋ-ਦੋ ਅਤੇ ਫੁੱਲਕੀਆਂ ਐਨਕਲੈਵ, ਪੁਰਬੀਆ ਸਟਰੀਟ, ਫਰੈਂਡਜ ਕਲੋਨੀ, ਸਫਾਬਾਦੀ ਗੇਟ, ਮੋਹਿੰਦਰਾ ਕਲੋਨੀ, ਪ੍ਰੀਤ ਨਗਰ, ਅਰਬਨ ਅਸਟੇਟ ਫੇਜ-2, ਲਾਹੋਰੀ ਗੇਟ, ਬਿਸ਼ਨ ਨਗਰ, 6- ਟੈਂਕ, ਫਤਿਹ ਕਲੋਨੀ, ਦੇਸੀ ਮਹਿਮਾਨਦਾਰੀ ਅਦਿ ਤੋਂ ਇੱਕ-ਇੱਕ ਤੋਂ ਇੱਕ- ਇੱਕ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ। ਸਮਾਣਾ ਦੇ ਸੇਂਖੋ ਕਲੋਨੀ ਅਤੇ ਸੁਭਾਸ਼ ਪਾਰਕ ਤੋਂ ਇੱਕ-ਇੱਕ ,ਪਾਤੜਾਂ ਦੇ ਵਾਰਡ ਨੰਬਰ 15, ਨਾਭਾ ਦੇ ਬਿਸ਼ਨ ਪੁਰਾ ਮੁੱਹਲਾ ਅਤੇ ਗੁਰਦੇਵ ਕਲੋਨੀ ਤੋਂ ਇੱਕ ਅਤੇ 11 ਪੋਜਟਿਵ ਕੇਸ ਵੱਖ ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ।

ਉਹਨਾਂ ਦਸਿਆਂ ਕਿ ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪੋਜਟਿਵ ਆਏ ਕੇਸਾਂ ਦੇ ਨੇੜਲੇ ਸੰਪਰਕ ਵਿਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵੱਲੋ ਬੜੀ ਬਰੀਕੀ ਨਾਲ ਟਰੇਸਿੰਗ ਕੀਤੀ ਜਾ ਰਹੀ ਹੈ।ੳਹਨਾਂ ਦੱਸਿਆਂ ਕਿ ਪ੍ਰਾਇਵੇਟ ਖੇਤਰ ਦੇ ਕਈ ਹਸਪਤਾਲਾਂ ਵਿੱਚ ਇੰਫੈਕਸ਼ਨ ਕੰਟਰੋਲ ਦੇ ਪ੍ਰੋਟੋਕੋਲ ਦੀ ਪਾਲਣਾ ਨਾ ਹੋਣ ਕਾਰਣ ਸਟਾਫ ਵਿੱਚ ਇੰਫੈਕਸ਼ਨ ਦਾ ਫੈਲਾਅ ਦੇਖਣ ਵਿੱਚ ਆ ਰਿਹਾ ਹੈ। ਜਿਸ ਪ੍ਰਤੀ ਪ੍ਰਾਇਵੇਟ ਹਸਪਤਾਲਾਂ ਨੂੰ ਸਖਤ ਹਦਾਇਤਾਂ ਕੀਤੀਆ ਗਈਆਂ ਹਨ।ਉਹਨਾਂ ਕਿਹਾ ਕਿ ਨਾਭਾ ਦੇ ਬਿਸ਼ਨਪੁਰਾ ਮੁੱਹਲਾ ਦਾ ਰਹਿਣ ਵਾਲਾ 62 ਸਾਲ ਵਿਅਕਤੀ ਜੋ ਕਿ ਸ਼ੁਗਰ ਅਤੇ ਦਿਲ ਦੀਆਂ ਬਿਮਾਰੀਆਂ ਨਾਲ ਪੀੜਤ ਸੀ ਅਤੇ ਬੀਤੇ ਦਿਨੀ ਰਾਜਿੰਦਰਾ ਹਸਪਤਾਲ ਵਿਚ ਗੰਭੀਰ ਹਾਲਤ ਵਿਚ ਦਾਖਲ ਹੋਇਆਂ ਸੀ, ਦੀ ਵੀ ਕੋਵਿਡ ਜਾਂਚ ਪੋਜਟਿਵ ਪਾਈ ਗਈ ਸੀ ਅਤੇ ਇਲਾਜ ਦੋਰਾਣ ਹੀ ਉਸ ਦੀ ਬੀਤੇ ਦਿਨ ਮੋਤ ਹੋ ਗਈ ਸੀ ।ਜਿਸ ਨਾਲ ਜਿਲੇ ਵਿਚ ਕੋਵਿਡ ਪੀੜਤ ਮਰੀਜਾਂ ਦੀ ਮੋਤਾਂ ਦੀ ਗਿਣਤੀ 17 ਹੋ ਗਈ ਹੈ।

ਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 909 ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫੱਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਮੁਲਾਜਮ, ਪੋਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 37564 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 1149 ਕੋਵਿਡ ਪੋਜਟਿਵ, 35341 ਨੈਗਟਿਵ ਅਤੇ 1074 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਪੌਜਟਿਵ ਕੇਸਾਂ ਵਿੱਚੋਂ 17 ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ, 510 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 622 ਹੈ।