All is not well in Punjab Cabinet, ministers walkout

May 9, 2020 - PatialaPolitics

ਸੂਬੇ ਦੇ ਇਤਿਹਾਸ ਚ ਪਹਿਲੀ ਵਾਰ ਜਦ ਕੈਬਨਿਟ ਮੰਤਰੀਆਂ ਨੇ ਕੀਤਾ ਮੀਟਿੰਗ ਦਾ ਬਾਈਕਾਟ
ਚੰਡੀਗੜ੍ਹ : ਪੰਜਾਬ ਵਿਚ ਆਲਾ ਅਧਿਕਾਰੀਆਂ ਦੀ ਤੁਤੀ ਬੋਲਦੀ ਹੈ ਅਤੇ ਸਿਆਸੀ ਲੋਕਾਂ ਦੀ ਕੋਈ ਨਹੀਂ ਚੱਲਦੀ ।ਇਹ ਅੱਜ ਇਕ ਵਾਰ ਫਿਰ ਸਾਬਿਤ ਹੋ ਗਿਆ । ਜਦ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ ਉਦੋਂ ਤੋਂ ਹੀ ਕਾਂਗਰਸੀ ਵਰਕਰ ਕੀ , ਵਿਧਾਇਕ ਕੀ ਬਲਕਿ ਮੰਤਰੀ ਵੀ ਨਰਾਜ਼ ਹਨ । ਕਾਂਗਰਸ ਪਾਰਟੀ ਦੇ ਲੋਕ ਹੀ ਮੰਨਦੇ ਹਨ ਕਿ ਅਫਸਰਸ਼ਾਹੀ ਭਾਰੂ ਹੈ । ਅੱਜ ਇਸ ਪੱਖ ਨੂੰ ਲੈਕੇ ਕੈਬਿਨੇਟ ਮੀਟਿੰਗ ਵਿਚ ਵੀ ਰੋਲਾ ਪੈ ਗਿਆ । ਸੂਤਰਾਂ ਅਨੁਸਾਰ ਜਦ ਮੁੱਖ ਸਕੱਤਰ ਦੇ ਚਲਦੇ ਮੰਤਰੀਆਂ ਨੂੰ ਮੀਟਿੰਗ ਛੱਡਣੀ ਪਈ । ਨਰਮ ਸੁਭਾਅ ਪੱਖੋਂ ਜਾਣੇ ਜਾਂਦੇ ਮਨਪ੍ਰੀਤ ਸਿੰਘ ਬਾਦਲ ਦੀ ਹੋਈ ਨੋਕ ਝੋਕ ਦੇ ਕਾਰਨ ਮੀਟਿੰਗ ਚ ਕਰੀਬ ਪਿਛਲੇ 3 ਸਾਲ ਦਾ ਲਾਵਾ ਫੁੱਟ ਗਿਆ । ਮਨਪ੍ਰੀਤ ਬਾਦਲ ਨੂੰ ਕਹਿਣਾ ਪੈ ਗਿਆ ਕਿ ਪ੍ਰੋਟੋਕਾਲ ਅਨੁਸਾਰ ਮੰਤਰੀ ਮੁੱਖ ਸਕੱਤਰ ਨਾਲੋਂ ਵੱਡਾ ਹੁੰਦਾ ਹੈ । ਇਹਨਾਂ ਕਹਿਕੇ ਉਹ ਮੀਟਿੰਗ ਛੱਡਕੇ ਆ ਗਏ । ਜਿਸਤੋਂ ਬਾਦ ਸੀਨੀਅਰ ਮੰਤਰੀ ਬ੍ਰਹਮ ਮਹਿੰਦਰਾ ਤੇ ਫਿਰ ਸੁਖਜਿੰਦਰ ਸਿੰਘ ਰੰਧਾਵਾ ਵੀ ਮੀਟਿੰਗ ਚੋ ਬਾਹਰ ਆ ਗਏ । ਅੱਜ ਦੀ ਕੈਬਿਨੇਟ ਮੀਟਿੰਗ ਸ਼ਰਾਬ ਦੇ ਠੇਕੇਦਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਲੈਕੇ ਬੁਲਾਈ ਗਈ ਸੀ । ਮੁੱਖ ਸਕੱਤਰ ਨੇ ਜਦ ਰਿਪੋਰਟ ਦੇਣੀ ਚਾਹੀ ਤਾਂ ਨੀਤੀ ਦਾ ਪਹਿਲਾਂ ਮਨਪ੍ਰੀਤ ਬਾਦਲ ਨੇ ਫਿਰ ਚਰਨਜੀਤ ਸਿੰਘ ਚੰਨੀ ਨੇ ਵੀ ਵਿਰੋਧ ਕੀਤਾ ।
ਬਾਅਦ ਵਿਚ ਸਰਕਾਰੀ ਬੁਲਾਰੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਹੁਣ ਐਕਸਾਈਜ਼ ਨੀਤੀ ‘ਚ ਸੋਧਾਂ ਦਾ ਮਾਮਲਾ ਸੋਮ ਵਾਰ ਹੋਣ ਵਾਲੀ ਕੈਬਿਨੇਟ ਮੀਟਿੰਗ ਵਿਚ ਕੀਤਾ ਜਾਵੇਗਾ