58 cases of black fungus reported in Patiala till now

June 7, 2021 - PatialaPolitics

ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਕਿਹਾ ਕਿ ਹੁਣ ਤੱਕ 58 ਕੇਸ ਬਲ਼ੈਕ ਫੰਗਸ ਦੇ ਰਿਪੋਰਟ ਹੋ ਚੁੱਕੇ ਹਨ।ਜਿਹਨਾਂ ਵਿੱਚੋ 27 ਕੇਸ ਜਿਲ੍ਹਾ ਪਟਿਆਲਾ ਅਤੇ ਬਾਕੀ ਬਾਹਰੀ ਜਿਲ੍ਹਿਆਂ ਨਾਲ ਸਬੰਧਤ ਹਨ।ਇਹਨਾਂ 58 ਕੇਸਾਂ ਵਿੱਚੋ 09 ਮਰੀਜਾਂ ਦੀ ਮੌਤ ਹੋ ਚੁੱਕੀ ਹੈ।ਜਿਹਨਾਂ ਦੀ ਸਟੇਟ ਪੱਧਰੀ ਕਮੇਟੀ ਵੱਲੋਂ ਆਡਿਟ ਕੀਤਾ ਜਾਵੇਗਾ।ਆਡਿਟ ਉਪਰੰਤ ਹੀ ਮੌਤ ਦੇ ਅਸਲ ਕਾਰਣਾ ਦਾ ਪਤਾ ਲਗੇਗਾ।ਉਹਨਾਂ ਦੱਸਿਆਂ ਕਿ ਜਾਂਚ ਦੋਰਾਣ ਇਹਨਾਂ ਵਿਚੋਂ 52 ਮਰੀਜ ਸ਼ੁਗਰ ਦੇ ਮਰੀਜ ਹਨ ਅਤੇ 49 ਮਰੀਜ ਕੋਵਿਡ ਪੋਜਟਿਵ ਹੋਣ ਤੋਂ ਬਾਦ ਬਲ਼ੈਕ ਫੰਗਸ ਦਾ ਸ਼ਿਕਾਰ ਹੋਏ ਹਨ।

ਬਲੈਕ ਫੰਗਸ ਦੇ ਲ਼ੱਛਣਾਂ ਬਾਰੇ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਕਿਹਾ ਕਿ ਨੱਕ ਦੇ ਆਲੇ ਦੁਆਲੇ ਗੱਲਾ ਤੇਂ ਲਾਲੀ ਆਉਣਾ, ਦਰਦ ਹੋਣਾ, ਚੁੱਭਣ ਮਹਿਸੂਸ ਹੋਣਾ, ਨੱਕ ਵਿਚੋਂ ਗੰਦਲੇ ਰੰਗ ਦਾ ਭੂਰਾ ਜਾਂ ਕਾਲਾ ਪਾਣੀ ਜਾਂ ਰੇਸ਼ਾ ਆਉਣਾ, ਅੱਖਾਂ ਚ ਦਰਦ ਹੋਣਾ ਜਾਂ ਸੋਜ ਹੋਣਾ, ਦੰਦਾਂ ਵਿੱਚ ਦਰਦ ਜਾ ਢਿੱਲੇ ਪੈਣਾ, ਚੱਕਰ ਆਉਣਾ ਜਾਂ ਬੇਹੋਸ਼ੀ ਇਹ ਨਿਸ਼ਾਨੀਆਂ ਬਲੈਕ ਫੰਗਸ ਕਾਰਣ ਹੋ ਰਹੇ ਸਾਈਨੋਸਾਈਟਸ ਕਾਰਣ ਆ ਸਕਦੀਆਂ ਹਨ।ਉਹਨਾਂ ਕਿਹਾ ਕਿ ਜੇਕਰ ਕੋਵਿਡ ਦੇ ਇਲਾਜ ਮਗਰੋਂ ਖਾਸ ਤੋਂਰ ਤੇਂ ਕੋਈ ਅਜਿਹੇ ਲੱਛਣ ਸਾਹਮਣੇ ਆਉਂਦੇ ਹਨ ਤਾ ਬਿਨ੍ਹਾਂ ਕਿਸੇ ਦੇਰੀ ਦੇ ਡਾਕਟਰ ਨਾਲ ਸੰਪਰਕ ਕਰੋਂ ਤਾਂ ਜੋ ਸਮੇਂ ਸਿਰ ਪਤਾ ਲਗਣ ਤੇਂ ਬਲ਼ੈਕ ਫੰਗਸ ਦਾ ਇਲਾਜ ਸੰਭਵ ਹੋ ਸਕੇ, ਨਹੀ ਤਾਂ ਇਹ ਬਿਮਾਰੀ ਸਿਰ ਦੀ ਹੱਡੀ ਤੋਂ ਪਾਰ ਦਿਮਾਗ ਵਿੱਚ ਚੱਲੀ ਜਾਂਦੀ ਹੈ, ਜਿਸ ਕਾਰਣ ਮਰੀਜ ਦੀ ਮੌਤ ਹੋ ਸਕਦੀ ਹੈ ਜਾਂ ਦਿਮਾਗ ਦੀ ਵੱਡੀ ਸਰਜਰੀ ਕਰਨ ਦੀ ਲੋੜ ਪੈ ਸਕਦੀ ਹੈ।ਉਹਨਾਂ ਕਿਹਾ ਜਿਲ੍ਹਾ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਲੋੜੀਂਦੀਆਂ ਦਵਾਈਆਂ ਮੌਜੂਦ ਹਨ ਤੇ ਸਰਕਾਰ ਵੱਲੋਂ ਇਸ ਦਾ ਇਲਾਜ ਮੁਫਤ ਕਰਵਾਇਆ ਜਾ ਰਿਹਾ ਹੈ।ਪ੍ਰਾਈਵੇਟ ਹਸਪਤਾਲਾ ਵਿੱਚ ਦਾਖਲ ਮਰੀਜਾਂ ਲਈ ਐਮਫੋਟੈਰਾਸਿਨ ਬੀ ਦਵਾਈ ਦੀ ੳਪਲਭਧਤਾ ਨਾ ਹੋਣ ਕਾਰਣ ਬਦਲੀ ਦਵਾਈ ਦੇ ਤੋਂਰ ਤੇਂ ਪੌਸਾਕੀਨਾਜੋਲ  ਦਵਾਈ ਕੰਟਰੋਲ ਰੇਟ ਤੇਂ ਸਿਵਲ ਸਰਜਨ ਤੋਂ ਪ੍ਰਵਾਨਗੀ ਲੇ ਕੇ ਦਿਵਾਈ ਜਾ ਰਹੀ ਹੈ।

ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਖਾਸ ਤੋਂਰ ਤੇਂ ਇਹ ਬਿਮਾਰੀ ਹੋਣ ਦਾ ਜਿਆਦਾਤਰ ਖਤਰਾ ਉਹਨਾਂ ਵਿਅਕਤੀਆਂ ਨੂੰ ਹੁੰਦਾ ਹੈ ਜਿਹਨਾਂ ਨੇਂ ਕੋਵਿਡ ਮਗਰੋ ਜਾਂ ਇਲਾਜ ਦੋਰਾਣ ਸਟੀਓਰਾਈਡ ਦੀ ਇਸਤੇਮਾਲ ਕੀਤਾ ਹੁੰਦਾ ਹੈ ਜਾਂ ਸ਼ੁਗਰ ਦੇ ਮਰੀਜ ਹਨ।ਉਹਨਾਂ ਕਿਹਾ ਕੋਵਿਡ ਲਈ ਬਣਾਏ ਖਾਸ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾ ਵਿੱਚ ਆਈ.ਸੀ.ਯੂ. ਵਿੱਚ ਕੋਵਿਡ ਇਲਾਜ ਲਈ ਦਾਖਲ ਮਰੀਜਾਂ ਨੂੰ ਮਾਸਕ ਰਾਹੀ ਆਕਸੀਜਨ ਦਿੱਤੀ ਜਾ ਰਹੀ ਹੈ, ਉਹਨਾਂ ਹਸਪਤਾਲਾ ਦੇ ਸਟਾਫ ਨੂੰ ਵੀ ਸ਼ੁਰੂਆਤੀ ਲੱਛਣ ਦੀ ਜਲਦ ਪਹਿਚਾਨ ਕਰਨ ਅਤੇ ਆਈ.ਸੀ.ਯੂ  ਵਿੱਚ ਇੰਨਫੈਕਸ਼ਨ ਕੰਟਰੋਲ ਪ੍ਰੋਟੋਕੋਲ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿਤੇ ਗਏ ਹਨ।