Patiala shopkeeper can now open shops daily

June 1, 2020 - PatialaPolitics

Allowed shopkeepers can now open shops daily in Patiala with Social distancing wef 1 June 2020 ? from 7am to 7pm

ਜ਼ਿਲ੍ਹਾ ਮੈਜਿਸਟਰੇਟ ਨੇ ਰਾਤ ਦੇ ਕਰਫਿਊ ਦਾ ਸਮਾਂ ਬਦਲਕੇ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕੀਤਾ
-ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਰੋਜ਼ਾਨਾ ਸਕਣਗੀਆਂ ਦੁਕਾਨਾਂ
-ਸੀਮਤ ਖੇਤਰਾਂ ‘ਚ ਤਾਲਾਬੰਦੀ 30 ਜੂਨ ਤੱਕ ਰਹੇਗੀ ਜਾਰੀ
-ਧਾਰਮਿਕ ਅਸਥਾਨ ਸਪੱਸ਼ਟ ਨਿਰਧਾਰਤ ਸੰਚਾਲਨ ਵਿਧੀ ਤਹਿਤ 7 ਜੂਨ ਤੋਂ ਬਾਅਦ ਖੁੱਲ੍ਹਣਗੇ
-ਹੋਟਲ, ਰੈਸਟੋਰੈਂਟ, ਸ਼ਾਪਿੰਗ ਮਾਲਜ ਸਮੇਤ ਹੋਰ ਪ੍ਰਹੁਣਚਾਰੀ ਸੇਵਾਵਾਂ 7 ਜੂਨ ਤੱਕ ਬੰਦ ਰਹਿਣਗੀਆਂ
ਪਟਿਆਲਾ, 1 ਜੂਨ:
ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਪਟਿਆਲਾ ਜ਼ਿਲ੍ਹੇ ਦੀ ਹਦੂਦ ਅੰਦਰ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਕਰਫਿਊ ਦੇ ਹੁਕਮਾਂ ਵਿੱਚ ਬੀਤੀ ਰਾਤ ਤਬਦੀਲੀ ਕਰਦਿਆਂ ਸੀ.ਆਰ.ਪੀ.ਸੀ. ਦੀ ਦਫ਼ਾ 144 ਤਹਿਤ ਰਾਤ ਦੇ ਕਰਫਿਊ ਦਾ ਸਮਾਂ ਬਦਲਕੇ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰ ਦਿੱਤਾ ਹੈ। ਇਸ ਸਮੇਂ ਦੌਰਾਨ ਗ਼ੈਰ ਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਗਤ ਆਉਣ-ਜਾਣ ‘ਤੇ ਪਾਬੰਦੀ ਹੋਵੇਗੀ। ਜਦੋਂਕਿ ਕੋਵਿਡ-19 ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਤਾਲਾਬੰਦੀ ਸੀਮਤ ਖੇਤਰਾਂ ‘ਚ 30 ਜੂਨ ਤੱਕ ਜਾਰੀ ਰਹੇਗੀ ਅਤੇ ਸੀਮਤ ਜ਼ੋਨਾਂ ‘ਚ ਸਿਰਫ਼ ਜਰੂਰੀ ਸੇਵਾਵਾਂ ਦੀ ਹੀ ਆਗਿਆ ਹੋਵੇਗੀ।
ਜ਼ਿਲ੍ਹਾ ਮੈਜਿਸਟਰੇਟ ਨੇ ਇਹ ਹੁਕਮ ਕੇਂਦਰ ਸਰਕਾਰ ਵੱਲੋਂ ਅਨਲੌਕ 1 ਲਈ ਸਬੰਧੀਂ ਦਿੱਤੀਆਂ ਹਦਾਇਤਾਂ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਤਹਿਤ ਧਾਰਮਿਕ ਅਸਥਾਨ ਅਤੇ ਪੂਜਾ ਸਥਾਨ 8 ਜੂਨ ਤੋਂ ਨਿਰਧਾਰਤ ਸੰਚਾਲਨ ਵਿਧੀ (ਐਸ.ਓ.ਪੀਜ) ਮੁਤਾਬਕ ਹੀ ਖੋਲ੍ਹੇ ਜਾਣਗੇ। ਇਸੇ ਤਰ੍ਹਾਂ ਹੋਟਲ, ਪ੍ਰਾਹੁਣਚਾਰੀ ਸੇਵਾਵਾਂ, ਸ਼ਾਪਿੰਗ ਮਾਲਜ, ਬੈਠ ਕੇ ਖਾਣ ਲਈ ਰੈਸਟੋਰੈਂਟ ਵੀ 7 ਜੂਨ ਤੱਕ ਬੰਦ ਰਹਿਣਗੇ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਦਿਹਾਤੀ ਤੇ ਸ਼ਹਿਰੀ ਖੇਤਰਾਂ ‘ਚ ਦੁਕਾਨਾਂ ਹੁਣ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਰੋਜ਼ਾਨਾ ਖੁੱਲ੍ਹ ਸਕਣਗੀਆਂ ਪ੍ਰੰਤੂ ਮਾਰਕੀਟ ਐਸੋਸੀਏਸ਼ਨਾਂ ਅਤੇ ਹਰ ਦੁਕਾਨਦਾਰ ਵੱਲੋਂ ਆਪਣੇ ਅਦਾਰੇ ‘ਚ ਕੋਵਿਡ-19 ਪ੍ਰੋਟੋਕਾਲ ਦੀ ਪਾਲਣਾ ਯਕੀਨੀ ਬਣਾਉਣੀ ਹੋਵੇਗੀ, ਸਮਾਜਿਕ ਦੂਰੀ ਦੇ ਨਿਯਮ ਤਹਿਤ ਦੋ ਗਜ਼ ਦੀ ਦੂਰੀ ਦਾ ਪਾਲਣ ਕਰਨਾ ਹੋਵੇਗਾ ਅਤੇ ਦੁਕਾਨਾਂ ‘ਚ ਇਕ ਸਮੇਂ 5 ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋਣਗੇ। ਜਦੋਂਕਿ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਅਤੇ ਕਲੀਨਿਕਾਂ ਨੂੰ ਵੀ ਓ.ਪੀ.ਡੀ. ਦੀ ਇਜ਼ਾਜਤ ਹੋਵੇਗੀ।
ਕੌਮਾਂਤਰੀ ਉਡਾਣਾ, ਸਿਨੇਮਾ ਹਾਲ, ਸ਼ਪਿੰਗ ਮਾਲਜ, ਜਿਮਨੇਜੀਅਮ, ਥੀਏਟਰ, ਬਾਰ, ਆਡੀਟੋਰੀਅਮ, ਸਵਿਮਿੰਗ ਪੂਲਜ, ਅਸੈਂਬਲੀ ਸਮੇਤ ਹੋਰ ਲੋਕਾਂ ਦੇ ਇਕੱਠ ਵਾਲੀਆਂ ਥਾਵਾਂ, ਸਿਆਸੀ, ਖੇਡ, ਮੰਨੋਰੰਜਨ, ਅਕਾਦਮਿਕ, ਸੱਭਿਆਚਾਰਕ, ਧਾਰਮਿਕ ਸਮਾਗਮਾਂ ਦੀ ਇਜ਼ਾਜਤ ਨਹੀਂ ਹੈ। ਸਿੱਖਿਆ ਸੰਸਥਾਵਾਂ, ਸਕੂਲ, ਕਾਲਜ, ਸਿਖਲਾਈ ਅਤੇ ਕੋਚਿੰਗ ਸੰਸਥਾਵਾਂ ਅਤੇ ਬਾਰਜ ‘ਤੇ ਵੀ ਬੰਦਿਸ਼ਾਂ ਲਾਗੂ ਹਨ।
ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਅਨੁਸਾਰ ਘਰੇਲੂ ਉਡਾਣਾ ਅਤੇ ਰੇਲਾਂ ਦੀ ਆਵਾਜਾਈ ਨੂੰ ਐਸ.ਓ.ਪੀਜ ਮੁਤਾਬਕ ਆਗਿਆ ਹੈ। ਸੂਬੇ ਅੰਦਰ ਅਤੇ ਅੰਤਰ-ਰਾਜੀ ਆਵਾਜਈ ‘ਤੇ ਕੋਈ ਬੰਦਿਸ਼ ਨਹੀਂ ਜਦੋਂਕਿ 65 ਸਾਲ ਦੀ ਉਮਰ ਤੋਂ ਉਪਰ ਨਾਗਰਿਕਾਂ, ਗਰਭਵਤੀ ਮਹਿਲਾਵਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਸਿਹਤ ਨਾਲ ਸਬੰਧਤ ਗਤੀਵਿਧੀਆਂ ਨੂੰ ਛੱਡ ਕੇ ਗਤੀਵਿਧੀਆਂ, ਬਾਕੀ ਗਤੀਵਿਧੀਆਂ ‘ਤੇ ਵੀ ਬੰਦਿਸ਼ ਹੈ।
ਜਨਤਕ ਥਾਵਾਂ ‘ਤੇ ਥੁੱਕਣ, ਸ਼ਰਾਬ ਪੀਣ, ਪਾਨ, ਤੰਬਾਕੂ ਆਦਿ ਦੀ ਵਰਤੋਂ ‘ਤੇ ਪੂਰਨ ਪਾਬੰਦੀ ਹੋਵੇਗੀ। ਸ਼ਹਿਰਾਂ ਤੇ ਜ਼ਿਲ੍ਹਿਆਂ ‘ਚ ਲੋਕਾਂ ਦੇ ਆਉਣ-ਜਾਣ ‘ਤੇ ਸਵੇਰੇ 5 ਵਜੇ ਤੋਂ ਰਾਤ 9 ਵਜੇ ਤੱਕ ਕੋਈ ਬੰਦਿਸ਼ ਨਹੀਂ ਪਰੰਤੂ ਬੇਲੋੜੀ ਆਵਾਜਾਈ ਤੋਂ ਗੁਰੇਜ਼ ਕੀਤਾ ਜਾਵੇ ਅਤੇ ਕੋਵਾ ਐਪ ਡਾਊਨਲੋਡ ਕੀਤੀ ਜਾਵੇ। ਇਸੇ ਤਰ੍ਹਾਂ ਅੰਤਰ ਰਾਜੀ ਆਵਾਜਈ ‘ਤੇ ਵੀ ਕੋਈ ਬੰਦਿਸ਼ ਨਹੀਂ ਪਰੰਤੂ ਕੋਵਾ ਐਪ ਤੋਂ ਈ ਪਾਸ ਬਣਾ ਕੇ ਖ਼ੁਦ ਡਾਊਨਲੋਡ ਕੀਤਾ ਜਾਣਾ ਲਾਜਮੀ ਹੈ ਜਾਂ ਰਾਜ ਅੰਦਰ ਦਾਖਲਾ ਪੁਆਇੰਟ ‘ਤੇ ਸਵੈ ਘੋਸ਼ਣਾ ਕਰਨੀ ਹੋਵੇਗੀ।
ਜਿੱਥੋਂ ਤੱਕ ਬੱਸਾਂ ਦੀ ਅੰਤਰ ਰਾਜੀ ਆਵਾਜਾਈ ਦਾ ਸਵਾਲ ਹੈ, ਹੋਰਨਾਂ ਸੂਬਿਆਂ ਦੀ ਸਹਿਮਤੀ ਨਾਲ ਬੱਸਾਂ ਚਲਾਉਣ ਦੀ ਆਗਿਆ ਹੈ। ਜਦੋਂਕਿ ਰਾਜ ਦੇ ਅੰਦਰੂਨੀ ਇਲਾਕਿਆਂ ‘ਚ ਬੱਸਾਂ ਦੀ ਆਵਾਜਾਈ ‘ਤੇ ਕੋਈ ਬੰਦਿਸ਼ ਨਹੀਂ ਹੈ। ਇਸੇ ਤਰ੍ਹਾਂ ਹੀ ਟੈਕਸੀਆਂ, ਕੈਬਜ 1 ਜਮ੍ਹਾਂ 2 ਅਤੇ ਰਿਕਸ਼ਾ ਤੇ ਆਟੋ ਰਿਕਸ਼ਾ 1 ਜਮ੍ਹਾਂ 2 ਦੀ ਸ਼ਰਤ ‘ਤੇ ਚਲਾਉਣ ਦੀ ਆਗਿਆ ਹੈ ਪਰ ਨਿਰਧਾਰਤ ਐਸ.ਓ.ਪੀ ਦੀ ਪਾਲਣਾ ਕੀਤੀ ਜਾਵੇ। ਚਾਰ ਪਹੀਆ ਗੱਡੀਆਂ 1 ਜਮ੍ਹਾਂ 2 ਅਤੇ ਦੋ ਪਹੀਆ ਵਹੀਕਲਾਂ ਨੂੰ 1 ਜਮ੍ਹਾਂ 1 ਨਾਲ ਐਸ.ਓ.ਪੀ. ਤਹਿਤ ਆਗਿਆ ਹੈ। ਜਦੋਂਕਿ ਜਰੂਰੀ ਵਸਤਾਂ ਦੀ ਅੰਤਰ ਰਾਜੀ ਆਵਾਜਾਈ ‘ਤੇ ਕੋਈ ਬੰਦਿਸ਼ ਨਹੀਂ ਹੈ।
ਹੁਕਮਾਂ ਮੁਤਾਬਕ ਜਨਤਕ ਪਾਰਕਾਂ ‘ਚ ਆਇਆ-ਜਾਇਆ ਜਾ ਸਕੇਗਾ। ਸਪੋਰਟਸ ਕੰਪਲੈਕਸ ਤੇ ਸਟੇਡੀਅਮ ਵਿਖੇ ਬਿਨ੍ਹਾਂ ਦਰਸ਼ਕਾਂ ਤੋਂ ਗਤੀਵਿਧੀਆਂ ਚਾਲੂ ਕੀਤੀਆਂ ਜਾ ਸਕਣਗੀਆਂ ਪਰੰਤੂ ਸਪੱਸ਼ਟ ਨਿਰਧਾਰਤ ਸੰਚਾਲਨ ਵਿਧੀ ਦਾ ਪਾਲਣ ਕਰਨਾ ਲਾਜਮੀ ਹੋਵੇਗਾ।
ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਮੁਤਾਬਕ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਜਾ ਰਹੀ ਨਿਰਧਾਤ ਸੰਚਾਲਨ ਵਿਧੀ ਦੀ ਪਾਲਣਾਂ ਦੀ ਸ਼ਰਤ ‘ਤੇ ਹਜ਼ਾਮਤ ਦੀਆਂ ਦੁਕਾਨਾਂ, ਵਾਲ ਕੱਟਣ ਵਾਲੇ ਸੈਲੂਨ, ਬਿਊਟੀ ਪਾਰਲਰ ਸਪਾਅ ਨੂੰ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਖੋਲ੍ਹਣ ਦੀ ਇਜ਼ਾਜਤ ਹੈ। ਜਦੋਂਕਿ ਸ਼ਰਾਬ ਦੇ ਠੇਕੇ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹੇ ਰਹਿਣਗੇ।
ਇਸੇ ਤਰ੍ਹਾਂ ਪੇਂਡੂ ਤੇ ਸ਼ਹਿਰੀ ਖੇਤਰਾਂ ‘ਚ ਉਸਾਰੀ ਕੰਮਾਂ ਸਮੇਤ ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ ਤੇ ਵੈਟਰਨਰੀ ਗਤੀਵਿਧੀਆਂ ਜੋ ਕਿ ਜਰੂਰੀ ਸੇਵਾਵਾਂ ‘ਚ ਸ਼ਾਮਲ ਹਨ ਸਮੇਤ ਬੈਕਿੰਗ, ਵਿੱਤੀ ਲੈਣ-ਦੇਣ, ਕੋਰੀਅਰ, ਪੋਸਟਲ ਸੇਵਾਵਾਂ, ਈ-ਕਾਮਰਸ, ਸ਼ਹਿਰੀ ਤੇ ਦਿਹਾਤੀ ਖੇਤਰ੍ਹਾਂ ‘ਚ ਉਦਯੋਗਿਕ ਗਤੀਵਿਧੀਆਂ ਦੀ ਵੀ ਇਜਾਜ਼ਤ ਹੈ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਦਫ਼ਤਰੀ ਕੰਮਾਂ ਅਤੇ ਆਨਲਾਇਨ ਪੜ੍ਹਾਈ ਅਤੇ ਕਿਤਾਬਾਂ ਦੇਣ ਲਈ ਵਿੱਦਿਅਕ ਸੰਸਥਾਵਾਂ ਖੋਲ੍ਹਣ ਸਮੇਤ ਪ੍ਰਾਈਵੇਟ ਦਫ਼ਤਰ, ਕੇਂਦਰ ਸਰਕਾਰ ਦੇ ਦਫ਼ਤਰਾਂ ਸਮੇਤ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਰਾਜ ਸਰਕਾਰ ਦੇ ਦਫ਼ਤਰਾਂ ਆਦਿ ਨੂੰ ਖੋਲ੍ਹਣ ਦੀ ਆਗਿਆ ਹੈ ਪ੍ਰੰਤੂ ਦਫ਼ਤਰਾਂ ਵਿੱਚ ਭੀੜ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਅਤੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਯਕੀਨੀ ਬਣਾਇਆ ਜਾਵੇਗਾ।
ਇਸ ਤੋਂ ਬਿਨ੍ਹਾਂ ਜਿਹੜੀਆਂ ਗਤੀਵਿਧੀਆਂ ਕਰਨ ਦੀ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਮਨਾਹੀ ਨਹੀਂ ਹੈ, ਉਨ੍ਹਾਂ ਦੀ ਵੀ ਇਜ਼ਾਜਤ ਹੋਵੇਗੀ। ਤਾਲਾਬੰਦੀ ਦੌਰਾਨ ਕਾਮਿਆਂ ਅਤੇ ਮੁਲਾਜਮਾਂ ਨੂੰ ਆਪਣੇ ਅਧਿਕਾਰਤ ਪਛਾਣ ਪੱਤਰਾਂ ਨਾਲ, ਪਾਸ ਤੋਂ ਬਗ਼ੈਰ ਆਵਾਜਾਈ ਦੀ ਆਗਿਆ ਹੋਵੇਗੀ। ਵਿਆਹਾਂ ਆਦਿ ‘ਤੇ ਵੱਧ ਤੋਂ ਵੱਧ 50 ਜਣਿਆਂ ਦਾ ਇਕੱਠ ਹੋ ਸਕੇਗਾ ਤੇ ਇੱਥੇ ਵੀ ਸਮਾਜਿਕ ਦੂਰੀ ਦਾ ਪਾਲਣ ਕੀਤਾ ਜਾਵੇਗਾ। ਅੰਤਮ ਸੰਸਕਾਰ ਤੇ ਅੰਤਮ ਅਰਦਾਸ ਆਦਿ ਮੌਕੇ 20 ਵਿਅਕਤੀਆਂ ਦੋਂ ਵਧ ਦਾ ਇਕੱਠ ਨਹੀਂ ਹੋ ਸਕੇਗਾ।
ਸ੍ਰੀ ਕੁਮਾਰ ਅਮਿਤ ਨੇ ਹੋਰ ਦੱਸਿਆ ਕਿ ਕੋਵਿਡ-19 ਪ੍ਰਬੰਧਨ ਲਈ ਕੌਮੀ ਪੱਧਰ ‘ਤੇ ਜਾਰੀ ਹਦਾਇਤਾਂ ਦਾ ਪਾਲਣ ਕਰਨਾ ਯਕੀਨੀ ਬਣਾਇਆ ਜਾਵੇਗਾ ਜਿਸ ਤਹਿਤ ਜਨਤਕ ਸਥਾਨਾਂ ‘ਤੇ ਫੇਸ ਮਾਸਕ ਪਾਉਣਾ ਲਾਜਮੀ ਹੈ। ਸਮਾਜਿਕ (ਸਰੀਰਕ) ਦੂਰੀ ਦੇ ਨਿਯਮ ਦੀ ਪਾਲਣਾਂ ਤਹਿਤ 6 ਫੁੱਟ ਦਾ ਆਪਸੀ ਫਾਸਲੇ ਦੀ ਉਲੰਘਣਾਂ ਅਤੇ ਭੀੜ ਭੜੱਕਾ ਕਰਨ ਦੀ ਸੂਰਤ ‘ਚ ਇਨ੍ਹਾਂ ਹੁਕਮਾਂ ‘ਤੇ ਮੁੜ ਵਿਚਾਰ ਕੀਤਾ ਜਾ ਸਕੇਗਾ। ਮੁਲਾਜਮਾਂ ਨੂੰ ਸਲਾਹ ਹੈ ਕਿ ਜਿਨ੍ਹਾਂ ਕੋਲ ਆਧੁਨਿਕ ਮੋਬਾਇਲ ਹੋਣ, ਵੱਲੋਂ ਅਰੋਗਿਆ ਸੇਤੂ ਐਪ ਡਾਊਨਲੋਡ ਕੀਤੀ ਜਾਵੇਗੀ।
ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਇਸ ਦੌਰਾਨ ਕੋਵਿਡ-19 ਸਬੰਧੀਂ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਦਿਸ਼ਾ ਨਿਰਦੇਸ਼ਾਂ ਅਤੇ ਹਦਾਇਤਾਂ ਦੀ ਇੰਨ-ਬਿੰਨ ਪਾਲਣਾਂ ਕੀਤੀ ਜਾਵੇ। ਇਨ੍ਹਾਂ ਹੁਕਮਾਂ ਤੇ ਹਦਾਇਤਾਂ ਦੀ ਉਲੰਘਣਾ ਕਰਨ ‘ਤੇ ਆਪਦਾ ਪ੍ਰਬੰਧਨ ਐਕਟ 2005 ਦੀਆਂ ਧਾਰਾਵਾਂ 51 ਤੋਂ 60 ਅਤੇ ਭਾਰਤੀ ਦੰਡਾਵਲੀ 1860 ਦੀ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ।

ਇਹ ਸੇਵਾਵਾਂ ਅਜੇ ਬਿਲਕੁਲ ਰਹਿਣਗੀਆਂ ਬੰਦ
????
ਸਿਨੇਮਾ ਹਾਲ

ਜਿਮਨੇਜ਼ੀਅਮ

ਸਵੀਮਿੰਗ ਪੂਲ

ਮਨੋਰੰਜਨ ਪਾਰਕ

ਥੀਏਟਰ

ਬਾਰ

ਆਡੀਟੋਰੀਅਮ

ਅਸੈਂਬਲੀ ਹਾਲ ਅਤੇ ਆਦਿ ਜਗ੍ਹਾਵਾਂ

ਸਮਾਜਿਕ/ ਰਾਜਨੀਤਿਕ / ਖੇਡਾਂ / ਮਨੋਰੰਜਨ / ਅਕਾਦਮਿਕ / ਸਭਿਆਚਾਰਕ / ਧਾਰਮਿਕ ਕਾਰਜਾਂ ਅਤੇ ਹੋਰ ਵੱਡੇ ਇੱਕਠੇ ਨੂੰ ਇਜਾਜ਼ਤ ਨਹੀਂ ਹੈ।