60 Coronavirus case in Patiala 17 July 2020 Details

July 17, 2020 - PatialaPolitics

Join #PatialaHelpline & #PatialaPolitics for latest updates

ਜਿਲੇ ਵਿੱਚ 60 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 839

ਹੁਣ ਤੱਕ 356 ਵਿਅਕਤੀ ਕੋਵਿਡ ਤੋਂ ਹੋਏ ਠੀਕ : ਡਾ. ਮਲਹੋਤਰਾ

ਪਟਿਆਲਾ 17 ਜੁਲਾਈ ( ) ਜਿਲੇ ਵਿਚ 60 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਕੋਵਿਡ ਸੈਂਪਲਾ ਦੀਆਂ ਪ੍ਰਾਪਤ 800 ਰਿਪੋਰਟਾਂ ਵਿਚੋ 60 ਕੋਵਿਡ ਪੋਜਟਿਵ ਪਾਏ ਗਏ ਹਨ।ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 839 ਹੋ ਗਈ ਹੈ। ਉਹਨਾਂ ਦੱਸਿਆਂ ਕਿ ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 8 ਕੋਵਿਡ ਮਰੀਜ ਜੋ ਕਿ ਆਪਣਾ 17 ਦਿਨਾਂ ਦਾ ਆਈਸੋਲੈਸ਼ਨ ਸਮਾਂ ਪੂਰਾ ਕਰਕੇ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 356 ਹੋ ਗਈ ਹੈ।ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆਂ ਕਿ ਇਹਨਾਂ 60 ਕੇਸਾਂ ਵਿਚੋ 44 ਪਟਿਆਲਾ ਸ਼ਹਿਰ , 3 ਨਾਭਾ, 5 ਰਾਜਪੂਰਾ, 6 ਸਮਾਣਾ ਅਤੇ 2 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 28 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ ਕੰਟੈਨਮੈਂਟ ਜੋਨ ਵਿਚੋਂ ਲਏ ਸੈਂਪਲਾ ਵਿਚੋਂ ਕੋਵਿਡ ਪੋਜਟਿਵ ਪਾਏ ਗਏ ਹਨ, 2 ਬਾਹਰੀ ਰਾਜਾ ਤੋਂ ਆਉਣ, 30 ਨਵੇਂ ਕੇਸ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਸ਼ਾਮਲ ਹਨ।ਪਟਿਆਲਾ ਦੇ ਗੁਰਦਰਸ਼ਨ ਨਗਰ ਤੋਂ 6, ਸਾਧੂ ਵਿੱਲਾ ਅਤੇਂ ਜਗਦੀਸ਼ ਕਲੋਨੀ ਤੋਂ ਚਾਰ-ਚਾਰ, ਗਿੱਲ ਇੰਕਲੈਵ ਤੋਂ ਤਿੰਨ, ਘੁੱਮਣ ਨਗਰ, ਨਿਉ ਜੀਵਨ ਕੰਪਲੈਕਸ, ਖਾਲਸਾ ਮੁੱਹਲਾ, ਦਵਿੰਦਰ ਕਲੋਨੀ, ਮਾਡਲ ਟਾਉਨ ,ਮਹਿੰਦਰਾ ਕਲੋਨੀ ਤੋਂ ਦੋ-ਦੋ, ਸਰਾਭਾ ਨਗਰ, ਦਾਲ ਦਲ਼ੀਆਂ ਚੋਂਕ, ਮਿਲਟਰੀ ਕੈਂਟ, ਦਸ਼ਮੇਸ਼ ਨਗਰ, ਸਰਹੰਦ ਰੋਡ, ਜਗਤਾਰ ਨਗਰ, ਲਹੋਰੀ ਗੇਟ, ਯਾਦਵਿੰਦਰਾ ਇੰਕਲੈਵ, ਉਪਕਾਰ ਨਗਰ, ਫਰੈਂਡਜ ਕਲੋਨੀ, ਭਾਰਤ ਨਗਰ, ਮਜੀਠੀਆਂ ਇੰਕਲੈਵ, ਬਚਿੱਤਰ ਨਗਰ, ਅਨੰਦ ਨਗਰ, ਪਾਸੀ ਰੋਡ ਤੋਂ ਇੱਕ ਇੱਕ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਰਾਜਪੂਰਾ ਦੇ ਵਿਕਾਸ ਨਗਰ ਤੋਂ ਦੋ, ਜੱਗੀ ਕਲੋਨੀ, ਰਾਜਪੁਰਾ ਟਾਉਨ ਅਤੇ ਸ਼ਿਵ ਕਲੋਨੀ ਤੋਂ ਇੱਕ-ਇੱਕ, ਸਮਾਣਾ ਦੇ ਕ੍ਰਿਸ਼ਨਾ ਬਸਤੀ ਤੋਂ ਤਿੰਨ, ਅਗਰਸੈਨ ਕਲੋਨੀ, ਪੀਰ ਗੋਰੀ ਮੁਹੱਲਾ ਅਤੇ ਰਾਮ ਲੀਲਾ ਮੁੱਹਲਾ ਤੋਂ ਇੱਕ ਇੱਕ ਪੋਜਟਿਵ ਕੇਸ ਰਿਪੋਰਟ ਹੋਇਆ ਹੈ।ਇਸੇ ਤਰਾਂ ਨਾਭਾ ਦੇ ਅਲਹੋਰਾ ਗੇਟ,ਗੋਲਡਨ ਸਿਟੀ ਕਲੋਨੀ ਅਤੇ ਬਾਬਾ ਦੀਪ ਸਿੰਘ ਕਲੋਨੀ ਤੋਂ ਇੱਕ-ਇੱਕ ਅਤੇ ਪਿੰਡ ਬੀਬੀਪੂਰ ਤਹਿਸੀਲ ਦੁਧਨਸਾਧਾ ਅਤੇ ਪਿੰਡ ਖੇੜੀ ਗੰਡਿਆਂ ਤਹਿਸੀਲ ਰਾਜਪੂਰਾ ਤੋਂ ਇੱਕ-ਇੱਕ ਪੋਜਟਿਵ ਕੇਸ ਰਿਪੋਰਟ ਹੋਏ ਹਨ। ਇਹਨਾਂ ਕੇਸਾਂ ਵਿਚ ਨਾਭਾ ਤੋਂ ਜੀ.ਆਰ.ਪੀ ਵਿਚ ਤਾਇਨਾਤ ਇੱਕ ਪੁਲਿਸ ਮੁਲਾਜਮ ਅਤੇ ਪਿੰਡ ਖੇੜੀ ਗੰਡਿਆਂ ਦਾ ਇੱਕ ਪੋਜਟਿਵ ਆਇਆ ਪੁਲਿਸ ਮੁਲਾਜਮ ਵੀ ਸ਼ਾਮਲ ਹੈ।ਉਹਨਾਂ ਦਸਿਆਂ ਕਿ ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪੋਜਟਿਵ ਆਏ ਕੇਸਾਂ ਦੇ ਨੇੜਲੇ ਸੰਪਰਕ ਵਿਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵੱਲੋ ਬੜੀ ਬਰੀਕੀ ਨਾਲ ਟਰੇਸਿੰਗ ਕੀਤੀ ਜਾ ਰਹੀ ਹੈ।

ਉਹਨਾਂ ਦੱਸਿਆਂ ਕਿ ਸਮਾਣਾ ਦਾ ਤੇਜ ਕਲੋਨੀ ਦਾ ਰਹਿਣ ਵਾਲਾ 58 ਸਾਲਾ ਬਜੁਰਗ ਅਤੇ ਪਿੰਡ ਗੋਬਿੰਦਪੁਰਾ ਬਲਾਕ ਭਾਦਸਂੋ ਦਾ ਰਹਿਣ ਵਾਲਾ 60 ਸਾਲਾ ਬਜੁਰਗ ਜੋ ਕਿ ਹੋਰ ਬਿਮਾਰੀਆਂ ਕਾਰਣ ਰਜਿੰਦਰਾ ਹਸਪਤਾਲ ਵਿਚ ਦਾਖਲ ਸਨ ਅਤੇ ਕੋਵਿਡ ਪੋਜਟਿਵ ਆਏ ਸਨ, ਦੋਨਾਂ ਦੀ ਅੱਜ ਹਸਪਤਾਲ ਵਿਚ ਇਲਾਜ ਦੋਰਾਣ ਮੋਤ ਹੋ ਗਈ ਹੈ।ਜਿਸ ਨਾਲ ਜਿਲੇ ਵਿਚ ਕੋਵਿਡ ਪੋਜਟਿਵ ਕੇਸਾਂ ਦੀ ਮੋਤ ਦਾ ਅੰਕੜਾ 15 ਹੋ ਗਿਆ ਹੈ।

ਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 829 ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫੱਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਮੁਲਾਜਮ, ਪੋਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 34105 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 839 ਕੋਵਿਡ ਪੋਜਟਿਵ, 31362 ਨੈਗਟਿਵ ਅਤੇ 1819 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ 15 ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ 356 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 468 ਹੈ।