65 Coronavirus case in Patiala 20 July 2020 areawise details

July 20, 2020 - PatialaPolitics

Total #Coronavirus case in #Patiala 1️⃣0️⃣0️⃣0️⃣+
#Active 6️⃣0️⃣0️⃣+
#Deaths 1️⃣6️⃣
#Today 6️⃣5️⃣ Postive ??

Join #PatialaHelpline & #PatialaPolitics for latest updates

ਜਿਲੇ ਵਿੱਚ 65 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 1046

ਸਮਾਣਾ ਦੇ ਤੇਜ ਕਲੋਨੀ ਅਤੇ ਮਾਛੀ ਹਾਤਾ ਵਿਚ ਲਗਾਏ ਕੰਟੈਨਮੈਂਟ ਵਿਚ ਹਫਤੇ ਲਈ ਕੀਤਾ ਵਾਧਾ

ਹੁਣ ਤੱਕ 421 ਵਿਅਕਤੀ ਕੋਵਿਡ ਤੋਂ ਹੋਏ ਠੀਕ : ਡਾ. ਮਲਹੋਤਰਾ

ਪਟਿਆਲਾ 20 ਜੁਲਾਈ ( ) ਜਿਲੇ ਵਿਚ 65 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਕੋਵਿਡ ਸੈਂਪਲਾ ਦੀਆਂ ਪ੍ਰਾਪਤ 420 ਦੇ ਕਰੀਬ ਰਿਪੋਰਟਾਂ ਵਿਚੋ 65 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋ ਦੋ ਪੋਜਟਿਵ ਕੇਸਾਂ ਦੀ ਰਿਪੋਰਟ ਪੀ.ਜੀ.ਆਈ ਚੰਡੀਗੜ, ਦੋ ਫੋਰਟਿਸ ਹਸਪਤਾਲ ਮੁਹਾਲੀ, ਇੱਕ ਮੈਕਸ ਹਸਪਤਾਲ ਮੁਹਾਲੀ ਤੋਂ ਹੋਈ ਹੈ, ਵੀ ਸ਼ਾਮਲ ਹਨ। ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 1046 ਹੋ ਗਈ ਹੈ।ਉਹਨਾਂ ਦੱਸਿਆਂ ਕਿ ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 27 ਕੋਵਿਡ ਮਰੀਜ ਜੋ ਕਿ ਆਪਣਾ 17 ਦਿਨਾਂ ਦਾ ਆਈਸੋਲੈਸ਼ਨ ਸਮਾਂ ਪੂਰਾ ਕਰਕੇ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 421 ਹੋ ਗਈ ਹੈ।ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆਂ ਕਿ ਇਹਨਾਂ 65 ਕੇਸਾਂ ਵਿਚੋ 40 ਪਟਿਆਲਾ ਸ਼ਹਿਰ, 12 ਰਾਜਪੂਰਾ, 1 ਨਾਭਾ, 1 ਸਮਾਣਾ ਅਤੇ 11 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 30 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ ਕੰਟੈਨਮੈਂਟ ਜੋਨ ਵਿਚੋਂ ਲਏ ਸੈਂਪਲਾ ਵਿਚੋਂ ਕੋਵਿਡ ਪੋਜਟਿਵ ਪਾਏ ਗਏ ਹਨ, 5 ਬਾਹਰੀ ਰਾਜਾ ਤੋਂ ਆਉਣ, 30 ਨਵੇਂ ਕੇਸ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਸ਼ਾਮਲ ਹਨ।ਪਟਿਆਲਾ ਦੇ ਮਜੀਠੀਆਂ ਐਨਕਲੈਵ ਤੋਂ 4, ਮਾਡਲ ਟਾਉਨ, ਧਾਮੋਮਾਜਰਾ,ਉੱਜਵਲਾ ਗੱਲੀ, ਡੋਗਰਾ ਮੁਹੱਲਾ ਤੋਂ ਤਿੰਨ ਤਿੰਨ, ਆਰਿਆ ਸਮਾਜ ਚੋਂਕ,ਵਿਸ਼ਵਕਰਮਾ ਕਲੋਨੀ, ਆਦਰਸ਼ ਨਗਰ ਤੋਂ ਦੋ-ਦੋ, ਤ੍ਰਿਪੜੀ ਗੱਲੀ ਨੰਬਰ 7 ਅਤੇ 21, ਟੋਭਾ ਬਾਬਾ ਧਿਆਨਾ, ਹੀਰਾ ਨਗਰ, ਘਾਸ ਮੰਡੀ, ਰੋਜ ਕਲੋਨੀ, ਘੇਰ ਸੋਢੀਆਂ ਮੁੱਹਲਾ, ਤੇਜ ਬਾਗ ਕਲੋਨੀ, ਅਰਬਨ ਅਸਟੇਟ, ਲਾਹੋਰੀ ਗੇਟ, ਸਰਾਭਾ ਨਗਰ, ਰਤਨ ਨਗਰ, ਪੁਰਾਨਾ ਪ੍ਰੈਸ ਰੋਡ, ਮਾਈ ਜੀ ਦੀ ਸਰਾਂ, ਅਰਬਨ ਅਸਟੇਟ ਫੇਜ ਦੋ, ਗੁਰਬਖਸ਼ ਕਲੋਨੀ , ਸਿੱਧੁ ਕਲੋਨੀ, ਘੁਮੰਣ ਨਗਰ ਤੋਂ ਇੱਕ-ਇੱਕ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਰਾਜਪੁਰਾ ਦੇ ਦਸ਼ਮੇਸ਼ ਕਲੋਨੀ, ਸ਼ਿਵ ਮੰਦਰ ਏਰੀਆ, ਨੇੜੇੇ ਐਨ.ਟੀ.ਸੀ ਸਕੂਲ, ਗੁਰੂ ਨਾਨਕ ਨਗਰ ਕਲੋਨੀ ਤੋਂ ਦੋ-ਦੋ, ਡਾਲੀਮਾ ਵਿਹਾਰ, ਸਿਟੀ ਥਾਣਾ, ਗੁਰੁ ਅੰਗਦ ਦੇ ਕਲੋਨੀ ਅਤੇ ਮਾਕਨ ਨੰਬਰ 2520 ਰਾਜਪੂਰਾ ਤੋਂ ਇੱਕ- ਇੱਕ, ਸਮਾਣਾ ਦੇ ਜਗਦੰਬੇ ਕਲੋਨੀ ਤੋਂ ਇੱਕ, ਨਾਭਾ ਦੇ ਗੋਲਡਨ ਸਿਟੀ ਤੋਂ ਇੱਕ ਅਤੇ 11 ਪੋਜਟਿਵ ਕੇਸ ਵੱਖ ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ।ਇਹਨਾਂ ਪੋਜਟਿਵ ਕੇਸਾਂ ਵਿੱਚ ਇੱਕ ਗਰਭਵੱਤੀ ਅੋਰਤ, ਇੱਕ ਪੁਲਿਸ ਮੁਲਾਜਮ ਅਤੇ ਇੱਕ ਸਿਹਤ ਕਰਮੀ ਵੀ ਸ਼ਾਮਲ ਹੈ ਉਹਨਾਂ ਦਸਿਆਂ ਕਿ ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪੋਜਟਿਵ ਆਏ ਕੇਸਾਂ ਦੇ ਨੇੜਲੇ ਸੰਪਰਕ ਵਿਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵੱਲੋ ਬੜੀ ਬਰੀਕੀ ਨਾਲ ਟਰੇਸਿੰਗ ਕੀਤੀ ਜਾ ਰਹੀ ਹੈ।

ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆਂ ਕਿ ਅਰਬਨ ਅਸਟੇਟ ਫੇਸ ਦੋ ਦਾ ਰਹਿਣ ਵਾਲਾ 67 ਸਾਲਾ ਬਜੁਰਗ ਜੋ ਕਿ ਗੰਭੀਰ ਬਿਮਾਰੀਆਂ ਕਾਰਣ ਫੋਰਟਿਸ ਹਸਪਤਾਲ ਵਿਚ ਦਾਖਲ਼ ਸੀ ਅਤੇ ਕੋਵਿਡ ਪੋਜਟਿਵ ਸੀ, ਦੀ ਅੱਜ ਹਸਪਤਾਲ ਵਿਚ ਇਲਾਜ ਦੋਰਾਣ ਮੋਤ ਹੋ ਗਈ ਹੈ। ਜਿਸ ਨਾਲ ਜਿਲੇ ਵਿਚ ਕੋਵਿਡ ਪੋਜਟਿਵ ਮੋਤਾਂ ਦੀ ਗਿਣਤੀ 16 ਹੋ ਗਈ ਹੈ।ਉਹਨਾਂ ਦੱਸਿਆਂ ਕਿ ਜਿਲਾ ਸਿਹਤ ਵਿਭਾਗ ਦੀ ਕੰਟੈਨਮੈਂਟ ਜੋਨਾਂ ਦੀ ਟੈਕਨੀਕਲ ਕਮੇਟੀ ਵੱਲੋ ਸਮਾਣਾ ਅਤੇ ਪਟਿਆਲਾ ਦੇ ਕੰਟੈਨਮੈਂਟ ਜੋਨ ਦਾ ਜਾਇਜਾ ਲੈਂਦੇ ਹੋਏ ਸਮਾਣੇ ਵਿਖੇ ਲਾਗੂ ਪੀਰ ਗੋਰੀ ਮੁਹੱਲਾ ਅਤੇ ਜੱਟਾਂ ਪੱਤੀ ਦੇ ਇਲਾਕਿਆਂ ਵਿਚ ਲਾਗੂ ਕੰਟੈਨਮੈਂਟ ਜੋਨ ਨੂੰ ਹਟਾਇਆ ਗਿਆ ਹੈ, ਜਦਕਿ ਤੇਜ ਕਲੋਨੀ ਅਤੇ ਮਾਛੀ ਹਾਤਾ ਵਿਖੇ ਲਗਾਏ ਕੰਟੈਨਮੈਂਂਟ ਨੂੰ ਹਫਤੇ ਲਈ ਹੋਰ ਵਧਾਇਆ ਗਿਆ ਹੈ।

ਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 724 ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫੱਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਮੁਲਾਜਮ, ਪੋਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 35997 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 1046 ਕੋਵਿਡ ਪੋਜਟਿਵ, 34021 ਨੈਗਟਿਵ ਅਤੇ 840 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਪੌਜਟਿਵ ਕੇਸਾਂ ਵਿੱਚੋਂ 16 ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ, 421 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 609 ਹੈ।

Join #PatialaHelpline & #PatialaPolitics for latest updates