657 Covid case 14 Deaths in Patiala 10 May

May 10, 2021 - PatialaPolitics

657 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ

18 ਤੋਂ 44 ਸਾਲ ਦੇ ਉਸਾਰੀ ਵਰਕਰਾਂ ਦੇ ਕੋਵਿਡ ਟੀਕਾਕਰਣ ਦੀ ਹੋਈ ਸ਼ੁਰੂਆਤ

ਪਹਿਲੇ ਦਿਨ 58 ਉਸਾਰੀ ਵਰਕਰਾਂ ਨੇ ਲਗਵਾਈ ਕੋਵਿਡ ਵੈਕਸੀਨ: ਸਿਵਲ ਸਰਜਨ

ਪਟਿਆਲਾ, 10 ਮਈ ( ) ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲ੍ਹੇ ਵਿੱਚ ਕੋਵਿਡ ਟੀਕਾਕਰਨ ਪ੍ਰੀਕਿਰਿਆ ਤਹਿਤ 2423 ਨਾਗਰਿਕਾਂ ਨੇਂ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦਾ ਅੰਕੜਾ 2,49,969 ਹੋ ਗਿਆ ਹੈ।ਅੱਜ ਜਿਲੇ੍ਹ ਵਿੱਚ 18 ਤੋਂ 44 ਸਾਲ ਦੇ ਉਮਰ ਵਰਗ ਦੇ ਟੀਕਾਕਰਨ ਦੇ ਪਹਿਲੇ ਗੇੜ ਵਿੱਚ ਉਸਾਰੀ ਕਾਮਿਆ ਦੇ ਹੋ ਰਹੇ ਕੋਵਿਡ ਟੀਕਕਾਕਰਣ ਮੁਹਿੰਮ ਦੀ ਸ਼ੁਰੂਆਤ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਵੱਲੋ ਸਬ ਸਿਡਰੀ ਸਿਹਤ ਕੇਂਦਰ ਚਮਾਰੂ ਤੋਂ ਉਸਾਰੀ ਵਰਕਰਾਂ ਦੇ ਟੀਕਾ ਲਗਵਾ ਕੇ ਕਰਵਾਈ ਗਈ।ਇਸ ਮੋਕੇ ਉਹਨਾਂ ਨਾਲ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ, ਡਾ.ਰਮਨ, ਡਾ. ਸੰਜੇ ਕੁਮਾਰ, ਸੀ.ਐਚ.ਓ ਨਵਜੌਤ ਕੌਰ,ਰਘਬੀਰ ਕੌਰ ,ਲ਼ੇਬਰ ਇੰਸਪੈਕਟਰ ਪਦਮਜੀਤ ਸਿੰਘ, ਸਟਾਫ ਨਰਸ ਬਲਜੀਤ ਕੌਰ, ਫਰਮਾਸਿਸਟ ਅਮਨਦੀਪ ਕੌਰ, ਏ.ਐਨ.ਐਮ.ਹਰਪਾਲ ਕੌਰ ਅਤੇ ਆਸ਼ਾ ਕਰਮਜੀਤ ਕੌਰ ਵੀ ਹਾਜਰ ਸੀ।ਅੱਜ ਮੁਹਿੰਮ ਦੇ ਪਹਿਲੇ ਦਿਨ 58 ਉਸਾਰੀ ਵਰਕਰਾਂ ਵੱਲਂੋ ਟੀਕੇ ਲਗਵਾਏ ਗਏ।ਉਹਨਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ 18 ਤੋਂ 44 ਸਾਲ ਤੱਕ ਦੇ ਉਸਾਰੀ ਵਰਕਰਾਂ ਦੇ ਟੀਕਿਆਂ ਦੀ ਪ੍ਰੀਕਿਰਿਆ ਜਾਰੀ ਰਹੇਗੀ।ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਕਿਹਾ ਕਿ ਮਿਤੀ 11 ਮਈ ਦਿਨ ਮੰਗਲਵਾਰ ਨੁੰ 45 ਸਾਲ ਤੋਂ ਜਿਆਦਾ ਉਮਰ ਦੇ ਨਾਗਰਿਕਾਂ ਨੂੰ ਜਿਲੇ੍ਹ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਂਵਾ ਮਾਤਾ ਕੁਸ਼ਲਿਆ ਹਸਪਤਾਲ, ਰਾਜਿੰਦਰਾ ਹਸਪਤਾਲ, ਤ੍ਰਿਪੜੀ, ਮਾਡਲ ਟਾਉਨ, ਸਮੂਹ ਸਬ ਡਵੀਜਨ ਹਸਪਤਾਲ ਨਾਭਾ, ਸਮਾਣਾ, ਰਾਜਪੁਰਾ, ਸਮੂਹ ਪ੍ਰਾਇਮਰੀ ਸਿਹਤ ਕੇਂਦਰ, ਕਮਿਉਨਿਟੀ ਸਿਹਤ ਕੇਂਦਰ ਅਤੇ ਚੁਨਿੰਦੇ ਤੰਦਰੂਸਤ ਸਿਹਤ ਕੇਂਦਰਾ ਵਿੱਚ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਜਾਣਗੇ।ਇਸ ਤੋਂ ਇਲਾਵਾ ਪਟਿਆਲਾ ਸ਼ਹਿਰ ਦੇ ਪਟਿਆਲਾ ਸ਼ਹਿਰ ਦੇ ਐਫ.ਸੀ.ਆਈ ਹੈਡ ਆਫਿਸ ਸਰਹੰਦ ਰੋਡ, ਪੀ.ਆਰ.ਟੀ.ਸੀ.ਹੈਡ ਆਫਿਸ, ਸੈਂਟਰਲ ਜੈਲ , ਵੀਰ ਜੀ ਕਮਿਉਨਿਟੀ ਸੈਂਟਰ ਜੋੜੀਆਂ ਭੱਠੀਆਂ, ਮੋਬਾਸਾ ਇਲੈਕਟਰੀਕਲ ਪ੍ਰਾਈਵੇਟ ਲਿਮਟਿਡ ਫੋਕਲ ਪੁਆਇੰਟ, ਰਾਜਪੁਰਾ ਦੇ ਥਰਮਲ ਪਲਾਂਟ, ਬੂੂੰਗੇ ਇੰਡੀਆ ਲਿਮਟਿਡ, ਹਿੰਦੁਸਤਾਨ ਯੁਨੀਲੀਵਰ, ਬਲਾਕ ਭਾਦਸੋਂ ਦੇ ਮਾਧਵ ਅਲਾਏ ਅਕਾਲਗੜ, ਇੰਡਸਟਰੀਅਲ ਫੋਕਲ ਪੁਆਇੰਟ ਨਾਭਾ, ਸ਼ੁਤਰਾਣਾ ਦੇ ਕੋਆਪਰੇਟਿਵ ਸੁਸਾਇਟੀ ਗੁਰਦਿੱਤਪੁਰਾ, ਹਰਪਾਲਪੁਰ ਦੇ ਐਮ. ਵੀ. ਡਿਸਟਲਰੀ ਸ਼ੰਦਾਰਸ਼ੀ, ਬਲਾਕ ਕੋਲੀ ਦੇ ਕੋਆਪਰੇਟਿਵ ਸੁਸਾਇਟੀ ਕਲਿਆਣ, ਦੁਧਨਸ਼ਾਧਾ ਦੇ ਡੀ.ਐਸ.ਜੀ ਪੇਪਰ ਮਿੱਲ ਭੁੱਨਰਹੇੜੀ, ਪਟਿਆਲਾ ਡਿਸਟਲਰੀ ਭੁਨਰਹੇੜੀ, ਨਾਭਾ ਦੇ ਕੋਆਪਰੇਟਿਵ ਸੁਸਾਇਟੀ, ਹਿੰਦੁੁਸਤਾਨ ਯੁਨੀਲੀਵਰ ਵਿੱਚ ਵੀ ਆਉਟ ਰੀਚ ਕੈਂਪ ਲਗਾਏ ਜਾਣਗੇ।

ਅੱਜ ਜਿਲੇ ਵਿੱਚ 657 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 3356 ਦੇ ਕਰੀਬ ਰਿਪੋਰਟਾਂ ਵਿਚੋਂ 657 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 39194 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 524 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 33,835 ਹੋ ਗਈ ਹੈ।ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 4444 ਹੈ।ਜਿਲੇ੍ਹ ਵਿੱਚ 14 ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 915 ਹੋ ਗਈ ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 657 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 395, ਨਾਭਾ ਤੋਂ 54, ਰਾਜਪੁਰਾ ਤੋਂ 51, ਸਮਾਣਾ ਤੋਂ 18, ਬਲਾਕ ਭਾਦਸੋ ਤੋਂ 26, ਬਲਾਕ ਕੌਲੀ ਤੋਂ 37, ਬਲਾਕ ਕਾਲੋਮਾਜਰਾ ਤੋਂ 10, ਬਲਾਕ ਸ਼ੁਤਰਾਣਾ ਤੋਂ 34, ਬਲਾਕ ਹਰਪਾਲਪੁਰ ਤੋਂ 11, ਬਲਾਕ ਦੁਧਣਸਾਧਾਂ ਤੋਂ 21 ਕੋਵਿਡ ਕੇਸ ਰਿਪੋਰਟ ਹੋਏ ਹਨ।ਜਿਹਨਾਂ ਵਿਚ 84 ਪੋਜਟਿਵ ਕੇਸ ਕੰਟੈਕਟ ਟਰੇਸਿੰਗ ਦੌਰਾਣ ਅਤੇ 573 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।

ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਘੱਟ ਲੱਛਣਾ ਵਾਲੇ ਕੋਵਿਡ ਪੋਜਟਿਵ ਮਰੀਜ ਜੋ ਘਰਾਂ ਵਿਚ ਹੀ ਏਕਾਂਤਵਾਸ ਰਹਿ ਕੇ ਆਪਣਾ ਇਲਾਜ ਕਰ ਰਹੇ ਹਨ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਪਣੇ ਮੋਬਾਇਲ ਫੌਨ ਵਿੱਚ ਕੋਵਾ ਐਪ ਡਾਉਨਲੋਡ ਕਰਨਾ ਯਕੀਨੀ ਬਣਾਉਣ ਤਾ ਜੋ ਉਹ ਸਿਹਤ ਵਿਭਾਗ ਦੀ ਨਿਗਰਾਨੀ ਵਿੱਚ ਰਹਿ ਸਕਣ।ਇਹ ਐਪ ਏਕਾਂਤਵਾਸ ਦੇ ਪਹਿਲੇ ਦਿਨ ਤੋਂ ਡਾਉਨਲੋਡ ਕਰਕੇ ਏਕਾਂਤਵਾਸ ਖਤਮ ਹੋਣ ਤੱਕ ਯਾਨੀ 17 ਵੇਂ ਦਿਨ ਤੱਕ ਚਾਲੂ ਰੱਖਣੀ ਜਰੂਰੀ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 4484 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 5,81,047 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 39194 ਕੋਵਿਡ ਪੋਜਟਿਵ, 5,38,269 ਨੈਗੇਟਿਵ ਅਤੇ ਲਗਭਗ 3184 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।