Patiala Politics

Patiala News Politics

658 new Covid case in Patiala May 09

  3721 ਨੇਂ ਲਗਵਾਈ ਕੋਵਿਡ ਵੈਕਸੀਨ

18 ਤੋਂ 44 ਸਾਲ ਦੇ ਉਮਰ ਦੇ ਟੀਕਾਕਰਨ ਤਹਿਤ ਪਹਿਲੇ ਗੇੜ ਵਿੱਚ ਕੰਸਟਰਕਸ਼ਨ ਲੇਬਰ ਦਾ ਹੋਵੇਗਾ ਟੀਕਾਕਰਨ

 658 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ:ਸਿਵਲ ਸਰਜਨ

      ਪਟਿਆਲਾ, 9 ਮਈ  (         ) ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਅੱਜ ਐਤਵਾਰ ਛੁੱਟੀ ਵਾਲੇ ਦਿਨ ਜਿਲ੍ਹੇ ਵਿੱਚ ਕੋਵਿਡ ਟੀਕਾਕਰਨ ਪ੍ਰੀਕਿਰਿਆ ਤਹਿਤ 3721 ਨਾਗਰਿਕਾਂ ਨੇਂ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦਾ ਅੰਕੜਾ 2,47,546 ਹੋ ਗਿਆ ਹੈ।ਉਹਨਾਂ ਕਿਹਾ ਕਿ ਕੱਲ ਮਿਤੀ 10 ਮਈ ਤੋਂ ਸ਼ੁਰੂ ਹੋ ਰਹੇ 18 ਤੋਂ 44 ਸਾਲ ਦੇ  ਉਮਰ ਦੇ ਨਾਗਰਿਕਾਂ ਦੇ ਟੀਕਾਕਰਨ ਤਹਿਤ ਉਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪਹਿਲੇ ਗੇੜ ਵਿੱਚ ਕੇਵਲ ਕੰਸਟਰਕਸ਼ਨ ਲੇਬਰ (ਉਸਾਰੀ ਵਰਕਰਜ) ਦੇ ਹੀ ਟੀਕੇ ਲਗਾਏ ਜਾ ਰਹੇ ਹਨ।ਜੋ ਕਿ ਕਿਰਤ ਵਿਭਾਗ ਵੱਲੋ ਭੇਜੇ ਜਾਣਗੇ।ਜਿਸ ਲਈ ਪਹਿਲੇ ਦਿਨ ਲਈ ਚਾਰ ਸਾਈਟਾਂ ਬਲਾਕ ਦੁਧਨਸਾਧਾ ਐਸ.ਐਚ.ਸੀ ਮਾੜੂ ਵਿੱਚ ਸਰਕਪਡਾ ਕੰਸਟਰਕਸ਼ਨ ਸਾਈਟ,ਬਲਾਕ ਕਾਲੋਮਾਜਰਾ ਦੇ ਐਸ.ਐਚ.ਸੀ ਚਮਾਰੂ ਵਿੱਚ ਕੁਆਰਕ ਸਿਟੀ ਕੰਨਸਟਰਕਸ਼ਨ ਸਾਈਟਨ ਅਤੇ ਰਾਜਪੁਰਾ ਦੇ ਪੀ.ਡਬਲਿੳ.ਡੀ.ਰੈਸਟ ਹਾਉਸ ਦੀ ਲੇਬਰ, ਸੀ.ਐਚ.ਸੀ ਘਨੌਰ ਵਿੱਚ ਪੀ.ਐਸ.ਪੀ.ਸੀ.ਐਲ ਦਫਤਰ ਦੇ ਪਿਛੇ ਆਈ.ਟੀ.ਆਈ.ਕੰਸਟਰਕਸ਼ਨ ਸਾਈਟ ਤੇਂ ਕੰਮ ਕਰਦੀ ਲੇਬਰ ਨੂੰ ਟੀਕੇ ਲਗਾਏ ਜਾਣਗੇ। ਜਦ ਕਿ 45 ਤੋਂ ਜਿਆਦਾ ਉਮਰ ਦੇ ਨਾਗਰਰਿਕਾਂ ਦਾ ਟੀਕਾਕਰਨ ਪਹਿਲਾ ਵਾਂਗ ਜਿਲੇ੍ਹ ਦੀਆਂ ਸਰਕਾਰੀ ਸਿਹਤ ਸੰਸਥਾਂਵਾ ਮਾਤਾ ਕੁਸ਼ਲਿਆ ਹਸਪਤਾਲ, ਰਾਜਿੰਦਰਾ ਹਸਪਤਾਲ, ਤ੍ਰਿਪੜੀ, ਮਾਡਲ ਟਾਉਨ, ਸਮੂਹ ਸਬ ਡਵੀਜਨ ਹਸਪਤਾਲ ਨਾਭਾ, ਸਮਾਣਾ, ਰਾਜਪੁਰਾ, ਸਮੂਹ ਪ੍ਰਾਇਮਰੀ ਸਿਹਤ ਕੇਂਦਰ, ਕਮਿਉਨਿਟੀ ਸਿਹਤ ਕੇਂਦਰ ਆਦਿ ਵਿੱਚ ਆਮ ਵਾਂਗ ਜਾਰੀ ਰਹੇਗਾ।

 

ਅੱਜ ਜਿਲੇ ਵਿੱਚ 658 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 4459 ਦੇ ਕਰੀਬ ਰਿਪੋਰਟਾਂ ਵਿਚੋਂ 658 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 38537 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 864 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 33311 ਹੋ ਗਈ ਹੈ । ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 4325 ਹੈ। ਜਿਲੇ੍ਹ ਵਿੱਚ 18 ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 901 ਹੋ ਗਈ ਹੈ।ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 658 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 365, ਨਾਭਾ ਤੋਂ 37, ਰਾਜਪੁਰਾ ਤੋਂ 54, ਸਮਾਣਾ ਤੋਂ 27, ਬਲਾਕ ਭਾਦਸਂੋ ਤੋਂ 33, ਬਲਾਕ ਕੌਲੀ ਤੋਂ 50, ਬਲਾਕ ਕਾਲੋਮਾਜਰਾ ਤੋਂ 11, ਬਲਾਕ ਸ਼ੁਤਰਾਣਾ ਤੋਂ 27, ਬਲਾਕ ਹਰਪਾਲਪੁਰ ਤੋਂ 16, ਬਲਾਕ ਦੁਧਣਸਾਧਾਂ ਤੋਂ 38 ਕੋਵਿਡ ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 66 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 592 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।

        ਜਿਲਾ ਨੋਡਲ ਅਫਸਰ ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਪਾਤੜਾਂ ਦੇ ਵਾਰਡ ਨੰਬਰ 2 ਵਿੱਚ ਜਿਆਦਾ ਪੋਜਟਿਵ ਕੇਸ ਆਉਣ ਤੇਂ ਕੋਵਿਡ ਪ੍ਰਭਾਵਿਤ ਏਰੀਏ ਵਿਚ ਮਾਈਕਰੋਕੰਟੈਨਮੈਂਟ ਲਗਾ ਦਿੱਤੀ ਗਈ ਹੈ। ਜਿਸ ਨਾਲ ਜਿਲ੍ਹੇ ਵਿੱਚ ਹੁਣ ਤੱਕ ਲੱਗੀਆਂ ਕੰਟੈਨਮੈਂਟਾ ਦੀ ਗਿਣਤੀ ਇੱਕ ਵੱਡੀ ਕੰਟੈਂਮੈਨਟ ਤੋਂ ਇਲਾਵਾ 9 ਮਾਈਕਰੋਕੰਟੈਨਮੈਂਟਾ ਹੋ ਗਈਆਂ ਹਨ।

      ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 3499 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 5,76,563 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 38537 ਕੋਵਿਡ ਪੋਜਟਿਵ, 5,35,570 ਨੈਗੇਟਿਵ ਅਤੇ ਲਗਭਗ 2056 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

Facebook Comments