75 covid case in Patiala 28 September area wise details

September 28, 2020 - PatialaPolitics

ਪਟਿਆਲਾ 28 ਸਤੰਬਰ ( ) ਜਿਲੇ ਵਿਚ 75 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਪ੍ਰਾਪਤ 2050 ਦੇ ਕਰੀਬ ਰਿਪੋਰਟਾਂ ਵਿਚੋਂ 75 ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 11,398 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 154 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 9672 ਹੋ ਗਈ ਹੈ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1408 ਹੈ ਅਤੇ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 318 ਹੈ।ਉਹਨਾਂ ਦੱਸਿਆ ਕਿ 85 ਫੀਸਦੀ ਦੇ ਕਰੀਬ ਕੋਵਿਡ ਪੋਜਟਿਵ ਮਰੀਜ ਕਰੋਨਾ ਤੋਂ ਠੀਕ ਹੋ ਚੁੱਕੇ ਹਨ ਅਤੇ ਮੌਤ ਦਰ ਸਿਰਫ 2.7 ਪ੍ਰਤੀਸ਼ਤ ਹੈ ਅਤੇ ਬਾਕੀ ਮਰੀਜ ਸਿਹਤ ਯਾਬੀ ਵੱਲ ਹਨ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 75 ਕੇਸਾਂ ਵਿਚੋਂ 30 ਪਟਿਆਲਾ ਸ਼ਹਿਰ, 03 ਸਮਾਣਾ, 15 ਰਾਜਪੁਰਾ, 02 ਨਾਭਾ, ਬਲਾਕ ਕੋਲੀ ਤੋਂ 02, ਬਲਾਕ ਕਾਲੋਮਾਜਰਾ ਤੋਂ 04, ਬਲਾਕ ਹਰਪਾਲ ਪੁਰ ਤੋਂ 04, ਬਲਾਕ ਦੁਧਨਸਾਧਾ ਤੋਂ 10, ਬਲਾਕ ਸ਼ੁਤਰਾਣਾ ਤੋਂ 05 ਕੇਸ ਰਿਪੋਰਟ ਹੋਏ ਹਨ।ਇਹਨਾਂ ਵਿਚੋਂ 04 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ 71 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਦੇ ਦੇਸ ਰਾਜ ਸਟਰੀਟ,ਅਨੰਦ ਨਗਰ,ਨਿਉ ਆਫੀਸਰ ਕਲੋਨੀ, ਘੁਮੰਣ ਨਗਰ, ਤ੍ਰਿਪੜੀ, ਤੇਜ ਕਲੋਨੀ, ਜੰਡ ਸਟਰੀਟ, ਏਕਤਾ ਵਿਹਾਰ, ਡੀਲਾਈਟ ਕਲੋਨੀ, ਅਰਬਨ ਅਸਟੇਟ ਫੇਜ ਇੱਕ, ਯਾਦਵਿੰਦਰਾ ਕਲੋਨੀ, ਏਕਤਾ ਵਿਹਾਰ, ਨਿਉ ਬਿਸ਼ਨ ਨਗਰ, ਜਨਤਾ ਕਲੋਨੀ, ਐਸ.ਐਸ.ਟੀ ਨਗਰ, ਜੇ.ਪੀ.ਕਲੋਨੀ, ਅਜੀਤ ਨਗਰ ਆਦਿ ਥਾਵਾਂ ਤੋਂ ਇਲਾਵਾ ਵੱਖ ਵੱਖ ਗੱਲੀ, ਮੁੱਹਲਿਆਂ ਅਤੇ ਕਲੋਨੀਆਂ ਵਿਚੋ ਪਾਏ ਗਏ ਹਨ।ਇਸੇ ਤਰਾਂ ਰਾਜਪੁਰਾ ਦੇ ਦਸ਼ਮੇਸ਼ ਕਲੋਨੀ, ਮਹਿੰਦਰਾ ਗੰਜ, ਸਤਨਾਮ ਨਗਰ, ਏਕਤਾ ਕਲੋਨੀ, ਨੇੜੇ ਐਮ.ਐਲ.ਏ.ਰੋਡ, ਅਜੀਤ ਨਗਰ, ਗੁਲਾਬ ਨਗਰ, ਭਾਰਤ ਕਲੋਨੀ, ਭਟੇਜਾ ਕਲੋਨੀ, ਅਮਰਦੀਪ ਕਲੋਨੀ, ਸਮਾਣਾ ਦੇ ਘੜਾਮਾ ਪੱਤੀ, ਦਰਦੀ ਕਲੋਨੀ, ਨਿਉ ਸਰਾਂ ਪੱਤੀ, ਨਾਭਾ ਦੇ ਅਜੀਤ ਨਗਰ ਤੋਂ ਇਲਾਵਾ ਹੋਰ ਵੱਖ ਵੱਖ ਕਲੋਨੀਆਂ, ਗੱਲੀਆਂ, ਮੁੱਹਲਿਆਂ ਅਤੇ ਪਿੰਡਾਂ ਵਿਚੌਂ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਡਾ. ਮਲਹੋਤਰਾ ਨੇ ਦੱਸਿਆ ਅੱਜ ਜਿਲੇ ਵਿੱਚ ਰਾਹਤ ਭਰੀ ਖਬਰ ਇਹ ਰਹੀ ਕਿ ਅੱਜ ਜਿਲੇ ਵਿਚ ਕਿਸੇ ਵੀ ਕੋਵਿਡ ਪੀੜਤ ਮਰੀਜ ਦੀ ਮੋਤ ਨਹੀ ਹੋਈ ।ਉਹਨਾਂ ਕਿਹਾ ਕਿ ਹਾਲੇ ਵੀ ਕੋਵਿਡ ਨੂੰ ਰੋਕਣ ਦੇ ਉਪਰਾਲੇ ਜਾਰੀ ਰੱਖਣ ਦੀ ਲੋੜ ਹੈ ਉਹਨਾ ਲੋਕਾਂ ਨੁੰ ਮੁੜ ਅਪੀਲ ਕੀਤੀ ਕਿ ਉਹ ਵਲੰਟੀਅਰ ਤੋਂਰ ਤੇਂ ਅੱਗੇ ਆ ਕੇ ਕੋਵਿਡ ਸੈਂਪਲਿੰਗ ਕਰਵਾਉਣ ਤਾਂ ਜੋ ਬਿਨਾਂ ਕੋਵਿਡ ਲੱਛਣਾਂ ਵਾਲੇ ਪੋਜਟਿਵ ਕੇਸਾਂ ਦੀ ਪਛਾਣ ਕਰਕੇ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।

ਅੱਜ ਵੀ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 2400 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 1,51,133 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 11,398 ਕੋਵਿਡ ਪੋਜਟਿਵ, 1,38,185 ਨੇਗੇਟਿਵ ਅਤੇ ਲੱਗਭਗ 1,250 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।