One arrested in Partap Nagar Patiala murder case

December 6, 2020 - PatialaPolitics

ਪਟਿਆਲਾ ਪੁਲਿਸ ਵੱਲੋ ਪ੍ਰਤਾਪ ਨਗਰ ਪਟਿਆਲਾ ਵਿੱਚ ਮਹਿਲਾ ਦੇ ਹੋਏ ਕਤਲ ਦੀ ਗੁੱਥੀ ਸੁਲਝਾਈ,ਇੱਕ ਵਿਅਕਤੀ ਗ੍ਰਿਫਤਾਰ।
ਸ੍ਰੀ ਵਿਕਰਮਜੀਤ ਦੁੱਗਲ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਮਿਤੀ 28/29/11/2020 ਦੀ ਦਰਮਿਆਨੀ ਰਾਤ ਨੂੰ ਪ੍ਰਤਾਪ ਨਗਰ ਪਟਿਆਲਾ ਵਿੱਚ ਬਲਵਿੰਦਰ ਕੋਰ ਉਰਫ ਜਸਵਿੰਦਰ ਕੋਰ ਉਮਰ 43 ਸਾਲ ਦਾ ਭੇਦ ਭਰੀ ਹਾਲਤ ਵਿੱਚ ਕਤਲ ਹੋਇਆ ਸੀ ਅਤੇ ਉਸਦੇ ਬੇਟੇ ਨੁੰ ਗੰਭੀਰ ਸੱਟਾ ਮਾਰਕੇ ਜਖਮੀ ਕਰ ਦਿੱਤਾ ਗਿਆ ਸੀ।ਮ੍ਰਿਤਕ ਦੇ ਪਰਿਵਾਰਕ ਮੈਬਰਾ ਵੱਲੋ ਗੁਰਮੀਤ ਸਿੰਘ ਅਤੇ ਉਸਦੇ ਭਰਾ ਗੁਰਸੇਵਕ ਸਿੰਘ ਪੁੱਤਰਾਨ ਹਰਬੰਸ ਸਿੰਘ ਵਾਸੀਆਨ ਪਿੰਡ ਨਨਾਸੂ ਦੇ ਖਿਲਾਫ ਸੱਕ ਜਾਹਿਰ ਕੀਤਾ ਸੀ,ਕਿਉਕਿ ਪਹਿਲਾ ਵੀ ਜਮੀਨੀ ਵਿਵਾਦ ਨੂੰ ਲੇ ਕੇ ਇਹਨਾ ਦਾ ਆਪਿਸ ਵਿੱਚ ਝਗੜਾ ਚੱਲਦਾ ਸੀ ਅਤੇ ਮ੍ਰਿਤਕ ਵੱਲੋ ਥਾਣਾ ਸਦਰ ਪਟਿਆਲਾ ਵਿੱਖੇ ਦੋਨੋ ਉਕਤਾਨ ਖਿਲਾਫ ਲੜਾਈ ਝਗੜੇ ਦਾ ਮੁਕੱਦਮਾ ਦਰਜ ਕਰਾਇਆ ਗਿਆ ਸੀ,ਜਿਸ ਪਰ ਮੁੱਕਦਮਾ ਨੰ 329 ਮਿਤੀ 29/11/2020 ਅ/ਧ 459,302,307,34 ਆਈ ਪੀ ਸੀ ਥਾਣਾ ਸਿਵਲ ਲਾਈਨ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ ।
ਜਿਨਾ ਨੇ ਅੱਗੇ ਦੱਸਿਆ ਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆ ਨੇ ਵਾਰਦਾਤ ਨੁੰ ਇਸ ਤਰਾ ਅੰਜਾਮ ਦਿੱਤਾ ਕਿ ਇਹ ਘਟਨਾ ਲੁੱਟ-ਖੋਹ ਆਦਿ ਦੀ ਲੱਗੇ ਅਤੇ ਵਾਰਦਾਤ ਕਰਨ ਵਾਲੇ ਵਿਅਕਤੀਆ ਨੇ ਆਪਣੀ ਹਾਜਰੀ ਨੂੰ ਮੌਕਾ ਤੋ ਛੁਪਾਉਣ ਲਈ ਬਹੁਤ ਹੀ ਤਕਨੀਕੀ ਹੱਥ ਕੰਡੇ ਅਪਣਾਏ ਤਾਂ ਜੋ ਪੁਲਿਸ ਨੁੰ ਇਸ ਤਰਾ ਲੱਗੇ ਕਿ ਫਿਜੀਕਲ/ਤਕਨੀਕੀ ਤੋਰ ਪਰ ਉਹ ਵਾਰਦਾਤ ਵਾਲੀ ਜਗਾ ਪਰ ਮੌਜੂਦ ਨਹੀ ਸਨ।ਇਸ ਵਾਰਦਾਤ ਨਂੂੰ ਟਰੇਸ ਕਰਨ ਲਈ ਸ੍ਰੀ ਵਰੁਣ ਸਰਮਾ ਆਈ.ਪੀ.ਐਸ, ਕਪਤਾਨ ਪੁਲਿਸ ਸਿਟੀ ਪਟਿਆਲਾ ਦੀ ਅਗਵਾਈ ਹੇਠ ਥਾਣਾ ਸਿਵਲ ਲਾਈਨ ਅਤੇ ਸੀ ਆਈ ਏ ਸਟਾਫ ਪਟਿਆਲਾ ਪੁਲਿਸ ਦੀਆ ਵੱਖ ਵੱਖ ਟੀਮਾ ਦਾ ਗਠਿਨ ਕਰਕੇ ਹਰੇਕ ਪਹਿਲੂ ਪਰ ਬਾਰੀਕੀ ਨਾਲ ਜਾਂਚ ਪੜਤਾਲ ਕਰਨ ਲਈ ਭੇਜੀਆ ਗਈਆ।ਵਾਰਦਾਤ ਤੋ ਬਾਦ ਪੁਲਿਸ ਵੱਲੋ ਤੁਰੰਤ ਹਰਕਤ ਵਿੱਚ ਆਉਦੇ ਹੋਏ ਸਭ ਤੋ ਪਹਿਲਾ ਮੋਬਾਇਲ ਫੋਰਸਿੰਕ ਟੀਮ ਨੁੰ ਨਾਲ ਲੈ ਕੇ ਫਿੰਗਰ ਪ੍ਰਿੰਟ/ਆਦਿ ਹਾਸਿਲ ਕੀਤੇ ਗਏ ਅਤੇ ਵੱਖ ਵੱਖ ਪਹਿਲੂਆ ਪਰ ਕੰਮ ਕਰਕੇ ਬਾਰੀਕੀ ਨਾਲ ਜਾਂਚ ਪੜਤਾਲ ਆਰੰਭ ਕੀਤੀ ਗਈ।
ਪੁਲਿਸ ਵੱਲੋ ਰਿਵਾਇਤੀ ਜਾਂਚ ਪੜਤਾਲ ਦੇ ਨਾਲ ਨਾਲ ਤਕਨੀਕੀ ਜਾਂਚ ਪੜਤਾਲ ਨੂੰ ਅਹਿਮ ਮਹੱਤਤਾ ਦਿੰਦਿਆ ਹੋਇਆ ਤਫਤੀਸ ਸੁਚੱਜੇ ਢੰਗ ਨਾਲ ਕੀਤੀ ਗਈ, ਜੋ ਤਫਤੀਸ ਦੋਰਾਨ ਕੁੱਝ ਅਜਿਹੇ ਮਹੱਤਵਪੂਰਨ ਤਕਨੀਕੀ ਤੱਥ ਸਾਹਮਣੇ ਆਏ ਜਿੰਨਾ ਤੋ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਦਾ ਕਤਲ ਇਸਦੇ ਜੇਠ ਦੇ ਲੜਕੇ ਗੁਰਮੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਨਨਾਸੂ ਨੇ ਆਪਣੇ ਭਰਾ ਗੁਰਸੇਵਕ ਸਿੰਘ ਨਾਲ ਸਲਾਹ ਮਸਵਰਾ ਕਰਕੇ ਹੀ ਕੀਤਾ ਹੈ।ਦੋਹਾ ਦੋਸੀਆ ਵਿਚੋ ਗੁਰਮੀਤ ਸਿੰਘ ਨੂੰ ਮਿਤੀ 04/12/2020 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਜਿਸ ਨੁੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ।
ਜਿੰਨਾ ਨੇ ਅੱਗੇ ਦਸਿਆ ਕਿ ਦੋਸੀ ਭਾਵੇ ਕਿੰਨਾ ਵੀ ਚਤਰ ਚਲਾਕ ਕਿਉ ਨਾ ਹੋਵੇ,ਪੁਲਿਸ ਉਹਨਾ ਨੂੰ ਟਰੇਸ ਕਰ ਹੀ ਲੈਦੀ ਹੈ। ਸਮਾਜ ਵਿੱਚ ਅਜਿਹੀ ਗੰਭੀਰ/ਸੰਵੇਦਨਸੀਲ ਵਾਰਦਾਤ ਹੋਣੀ ਹੀ ਨਹੀ ਚਾਹੀਦੀ ਪ੍ਰਤੂੰ ਜੇਕਰ ਕਿਸੇ ਵੀ ਕਾਰਨ ਕਰਕੇ ਅਗਰ ਅਜਿਹੀ ਵਾਰਦਾਤ ਹੁੰਦੀ ਹੈ ਤਾਂ ਅਜਿਹੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪੁਲਿਸ ਦੀ ਗ੍ਰਿਫਤ ਤੋ ਬਾਹਰ ਨਹੀ ਜਾ ਸਕਦੇ।
ਅਪੀਲ:- ਜਿੰਨਾ ਵੱਲੋ ਪਬਲਿਕ ਨੂੰ ਅਪੀਲ ਕੀਤੀ ਗਈ ਕਿ ਸਮਾਜ ਵਿਚ ਹੁੰਦੇ ਅਜਿਹੇ ਜੁਰਮਾ ਨੂੰ ਰੋਕਣ ਲਈ, ਪਬਲਿਕ ਨੂੰ ਆਪਣਾ ਫਰਜ ਨਿਭਾਉੇਦੇ ਹੋਏ ਆਪਣੇ ਅੱਖ ਅਤੇ ਕੰਨ ਖੁੱਲੇ ਰੱਖਦੇ ਹੋਏ ਪੁਲਿਸ ਪ੍ਰਸਾਸਨ ਦਾ ਸਾਥ ਦੇਣਾ ਚਾਹੀਦਾ ਹੈ ਤਾ ਜੋ ਅਜਹੀਆ ਵਾਰਦਾਤਾ ਨੂੰ ਹੋਣ ਤੋ ਰੋਕਿਆ ਜਾ ਸਕੇ।ਇਸ ਤਰਾ ਦੇ ਜੁਰਮਾ ਨੂੰ ਟਰੇਸ ਕਰਨ ਲਈ ਪਬਲਿਕ ਨੂੰ ਵੀ ਜਿੰਨੀ ਜਾਣਕਾਰੀ ਹੋਵੇ, ਉਹ ਬਿੰਨਾ ਕਿਸੇ ਡਰ ਤੋ ਪੁਲਿਸ ਨੁੰ ਦੱਸਣੀ ਚਾਹੀਦੀ ਹੈ।ਇਸ ਤੋ ਇਲਾਵਾ ਕਿਸੇ ਵੀ ਤਰਾ ਦੇ ਜੁਰਮ ਨੂੰ ਆਉਣ ਵਾਲੇ ਸਮੇ ਵਿੱਚ ਰੋਕਣ ਲਈ ਆਪ ਖੁਦ ਵੀ ਸੁਚੇਤ ਹੁੰਦਿਆ ਹੋਇਆ ਆਪਣੇ ਘਰਾ/ਦੁਕਾਨਾ ਆਦਿ ਦੇ ਬਾਹਰ ਸੀ ਸੀ ਟੀ ਵੀ ਕੈਮਰੇ ਆਦਿ ਲਗਾਉਣੇ ਚਾਹੀਦੇ ਹਨ ਅਤੇ ਇਹਨਾ ਕੈਮਰਿਆ ਦਾ ਐਗਲ ਇਸ ਤਰੀਕੇ ਨਾਲ ਹੋਵੇ ਜੋ ਬਾਹਰੀ ਸੜਕਾ ਨੂੰ ਵੀ ਕਵਰ ਕਰਦਾ ਹੋਵੇ।
ਇਸਦੇ ਨਾਲ ਹੀ ਪੁਲਿਸ ਪਰ ਪਬਲਿਕ ਨੂੰ ਭਰੋਸਾ ਹੋਣਾ ਚਾਹੀਦਾ ਹੈ।ਜਦੋ ਕਦੇ ਅਜਿਹੀ ਵਾਰਦਾਤ ਹੁੰਦੀ ਹੈ, ਉਸ ਸਮੇ ਪਰਿਵਾਰਕ ਮੈਬਰਾ ਅਤੇ ਸਮਾਜ ਨੂੰ ਸਬਰ ਤੋ ਕੰਮ ਲੈਦਿਆ ਹੋਇਆ,ਅਫਵਾਹਾ ਤੋ ਬਚਦੇ ਹੋਏ,ਪੁਲਿਸ ਤੇ ਭਰੋਸਾ ਰੱਖਦਿਆ ਹੋਇਆ,ਪੁਲਿਸ ਦਾ ਸਹਿਯੋਗ ਦੇਣਾ ਚਾਹੀਦਾ ਤਾ ਜੋ ਪੁਲਿਸ ਆਪਣਾ ਕੰਮ ਸਹੀ ਤਰੀਕੇ ਨਾਲ ਕਰ ਸਕੇ।ਪਟਿਆਲਾ ਪੁਲਿਸ ਵੱਲੋ ਪਹਿਲਾ ਵੀ ਅਨੇਕਾ ਵੱਡੀਆ ਵਾਰਦਾਤਾ ਨੂੰ ਟਰੇਸ ਕੀਤਾ ਗਿਆ ਹੈ।
ਜਿੱਥੇ ਪਟਿਆਲਾ ਪੁਲਿਸ ਇਸ ਕਰੋਨਾ ਮਹਾਮਾਰੀ ਦੋਰਾਨ ਆਪਣੀ ਡਿਉਟੀ ਦਿਨ ਰਾਤ ਤਨਦੇਹੀ ਨਾਲ ਨਿਭਾ ਰਹੀ ਹੈ, ਉਸਦੇ ਨਾਲ ਹੀ ਪਟਿਆਲਾ ਵਾਸੀਆ ਦੀ ਸੁਰਖਿਆ ਨੂੰ ਲੈ ਕੇ ਵੀ ਵਚਨਬੱਧ ਹੈ।