78 Coronavirus case in Patiala 14 July 2020 details

July 14, 2020 - PatialaPolitics

ਜਿਲੇ ਵਿੱਚ 78 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 713

ਅੱਜ ਕੋਵਿਡ ਤੋਂ ਠੀਕ ਹੋਏ ਮਰੀਜ 63 ਅਤੇ ਹੁਣ ਤੱਕ 308 ਵਿਅਕਤੀ ਕੋਵਿਡ ਤੋਂ ਹੋਏ ਠੀਕ

ਜਿਆਦਾ ਪੋਜਟਿਵ ਕੇਸ ਆਉਣ ਤੇਂ ਆਦਰਸ਼ ਕਲੋਨੀ ਵਿਚ ਹੋਇਆ ਕੰਟੈਨਮੈਂਟ ਜੋਨ ਲਾਗੂ

ਕੋਵਿਡ ਕੇਅਰ ਸੈਂਟਰ ਤੋਂ 06 ਅਤੇ ਰਾਜਿੰਦਰਾ ਹਸਪਤਾਲ ਤੋਂ ਦੋ ਮਰੀਜਾਂ ਨੂੰ ਛੁੱਟੀ ਦੇ ਕੇ ਭੇਜਿਆ ਘਰ : ਡਾ. ਮਲਹੋਤਰਾ

ਪਟਿਆਲਾ 14 ਜੁਲਾਈ ( ) ਜਿਲੇ ਵਿਚ 78 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਕੋਵਿਡ ਸੈਂਪਲਾ ਦੀਆਂ ਪ੍ਰਾਪਤ ਹੋਈਆਂ 700 ਦੇ ਕਰੀਬ ਰਿਪੋਰਟਾਂ ਵਿਚੋ 78 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋ ਦੋ ਪੋਜਟਿਵ ਕੇਸਾਂ ਦੀ ਸੂਚਨਾ ਪੀ.ਜੀ.ਆਈ. ਚੰਡੀਗੜ ਤੋਂ ਪ੍ਰਾਪਤ ਹੋਈ ਹੈ।ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 713 ਹੋ ਗਈ ਹੈ ਅਤੇ ਕੋਵਿਡ ਤੋਂ ਠੀਕ ਹੋਏ ਮਰੀਜਾਂ ਦੀ ਗਿਣਤੀ 308 ਹੈ। ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆਂ ਕਿ ਇਹਨਾਂ 78 ਕੇਸਾਂ ਵਿਚੋ 52 ਪਟਿਆਲਾ ਸ਼ਹਿਰ ,9 ਨਾਭਾ, 8 ਰਾਜਪੂਰਾ, 2 ਸਮਾਣਾ ਅਤੇ 7 ਵੱਖ ਵੱਖ ਪਿੰਡਾਂ ਤੋਂ ਹਨ । ਉਹਨਾਂ ਦੱਸਿਆਂ ਕਿ 47 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ ਕੰਟੈਨਮੈਂਟ ਜੋਨ ਵਿਚੋ ਲਏ ਸੈਂਪਲਾ ਵਿਚੋ ਕੋਵਿਡ ਪੋਜਟਿਵ ਪਾਏ ਗਏ ਹਨ, 10 ਬਾਹਰੀ ਰਾਜਾ ਤੋਂ ਆਉਣ ਅਤੇ 19 ਨਵੇਂ ਕੇਸ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜ ਹਨ ਅਤੇ ਦੋ ਪੀ.ਜੀ.ਆਈ. ਤੋਂ ਰਿਪੋਰਟ ਹੋਏ ਮਰੀਜ ਹਨ।ਪਟਿਆਲਾ ਦੇ ਮੁਹੱਲਾ ਸੁਈਗਰਾਂ, ਸਨੋਰ, ਜੇਜੀਆਂ ਕਲੋਨੀ, ਆਦਰਸ਼ ਕਲੋਨੀ,ਪੀਰਖਾਨਾ ਰੋਡ ਤੋਂ ਪੰਜ-ਪੰਜ, ਤੋਪਖਾਨਾ ਮੋੜ ਤੋਂ ਚਾਰ, ਜਗਤਾਰ ਨਗਰ ਤੋਂ ਤਿੰਨ, ਬਾਬੂ ਜੀਵਨ ਸਿੰਘ ਕਲੋਨੀ ਤੋਂ ਦੋ ਅਤੇ ਬੈਂਕ ਕਲੋਨੀ, ਖਾਲਸਾ ਮੁਹੱਲਾ, ਬੋਤਲਾਂ ਵਾਲੀ ਗੱਲੀ, ਅਬਚਲ ਨਗਰ, ਅਨੰਦ ਨਗਰ ਬੀ, ਬਗੀਚੀ ਮੰਗਲ ਦਾਸ, ਨਿਉ ਜੀਵਨ ਕੰਪਲੈਕਸ, ਮਾਡਲ ਟਾਉਨ, ਨਾਭਾ ਗੇਟ, ਅਨੰਦ ਨਗਰ ਏ, ਮਹਿੰਦਰਾ ਕਲੋਨੀ, ਸਰੂਪ ਚੰਦ ਕਲੋਨੀ, ਸਾਂਈ ਹੋਸਟਲ, ਮਜੀਠੀਆ ਇੰਕਲੈਵ,ਗੁਰੂ ਨਾਨਕ ਨਗਰ, ਜੇ.ਪੀ.ਕਲੋਨੀ, ਬਾਠੜਾ ਮੁਹੱਲਾ, ਰਾਘੋ ਮਾਜਰਾ, ਜੈ ਜਵਾਨ ਕਲੋਨੀ, ਜੱਟਾਂ ਵਾਲਾ ਚੋਂਤਰਾ ਅਤੇ ਧਾਮੋਮਾਜਰਾ ਤੋਂ ਇੱਕ-ਇੱਕ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਇਆ ਹੈ।ਰਾਜਪੂਰਾ ਦੇ ਗੁਰੂਨਾਨਕ ਕਲੋਨੀ ਤੋਂ ਤਿੰਨ, ਗੁਰ ਨਾਨਕ ਨਗਰ ਨਲਾਸ ਰੋਡ ਅਤੇ ਅਨੰਦ ਨਗਰ ਤੋਂ ਦੋ-ਦੋ, ਐਨ.ਟੀ.ਸੀ ਸਕੂਲ ਦੇ ਨੇੜੇ ਇੱਕ ਪੋਜਟਿਵ ਕੇਸ ਰਿਪੋਰਟ ਹੋਇਆ ਹੈ। ਇਸੇ ਤਰਾਂ ਨਾਭਾ ਦੇ ਕਮਲਾ ਕਲੋਨੀ ਤੋਂ 6 ਅਤੇ ਮੋਤੀ ਬਾਗ ਤੋਂ ਤਿੰਨ, ਸਮਾਣਾ ਦੇ ਕ੍ਰਿਸਨਾ ਮਾਰਕਿਟ ਅਤੇ ਅਨੰਦ ਕਲੋਨੀ ਤੋਂ ਇੱਕ-ਇੱਕ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ ਅਤੇ ਜਿਲੇ ਦੇ ਵੱਖ ਵੱਖ ਪਿੰਡਾਂ ਤੋਂ 7 ਪੋਜਟਿਵ ਕੇਸ ਰਿਪੋਰਟ ਹੋਏ ਹਨ ਉਹਨਾਂ ਕਿਹਾ ਕਿ ਜਿਲੇ ਵਿੱਚ ਇੱਕ ਪੁਲਿਸ ਮੁਲਜਮ ਅਤੇ ਇੱਕ ਕੈਦੀ ਦੀ ਰਿਪੋਰਟ ਵੀ ਕੋਵਿਡ ਪੋਜਟਿ ਪਾਈ ਗਈ ਹੈ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪੋਜਟਿਵ ਆਏ ਕੇਸਾਂ ਦੇ ਨੇੜਲੇ ਸੰਪਰਕ ਵਿਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵੱਲੋ ਬੜੀ ਬਰੀਕੀ ਨਾਲ ਟਰੇਸਿੰਗ ਕੀਤੀ ਜਾ ਰਹੀ ਹੈ, ਜਿਸ ਕਾਰਣ ਪੋਜਟਿਵ ਕੇਸਾਂ ਦੇ ਸੰਪਰਕ ਵਿਚ ਆਏ ਜਿਆਦਾਤਰ ਵਿਅਕਤੀ ਪੋਜਟਿਵ ਰਿਪੋਰਟ ਹੋ ਰਹੇ ਹਨ।

ਸਿਵਲ ਸਰਜਨ ਡਾ ਮਲਹੋਤਰਾ ਨੇਂ ਕਿਹਾ ਕਿ ਪਟਿਆਲਾ ਦੀ ਆਦਰਸ਼ ਕਲੋਨੀ ਵਿੱਚ ਵੀ ਸੱਤ ਪੋਜਟਿਵ ਕੇਸ ਆਉਣ ਤੇਂ ੳੁੱਥੇ ਵੀ ਕੰਟੈਨਮੈਂਟ ਜੋਨ ਲਾਗੂ ਕਰ ਦਿੱਤਾ ਗਿਆ ਹੈ ਅਤੇ ਪੋਜਟਿਵ ਘਰਾਂ ਦੇ ਆਲੇ ਦੁਆਲੇ ਦੇ 25-30 ਘਰਾਂ ਦੇ ਏਰੀਏ ਨੂੰ ਸੀਲ ਕਰਕੇ ਲੋਕਾਂ ਦਾ ਬਾਹਰ ਆਉਣਾ ਜਾਣਾ ਬੰਦ ਕਰ ਦਿੱਤਾ ਗਿਆ ਹੈ।

ਡਾ. ਮਲਹੋਤਰਾ ਨੇਂ ਦੱਸਿਆਂ ਕਿ ਮਿਸ਼ਨ ਫਤਿਹ ਤਹਿਤ ਅੱਜ ਜਿਲਾ ਪਟਿਆਲਾ ਦੇ ਕੋਵਿਡ ਕੇਅਰ ਸੈਂਟਰ ਤੋਂ 6 ਅਤੇ ਰਾਜਿੰਦਰਾ ਹਸਪਤਾਲ ਤੋਂ ਦੋ ਮਰੀਜਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।

ਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 893 ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫੱਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਮੁਲਾਜਮ, ਪੋਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 31286 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 713 ਕੋਵਿਡ ਪੋਜਟਿਵ, 28995 ਨੈਗਟਿਵ ਅਤੇ 1503 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਪੌਜਟਿਵ ਕੇਸਾਂ ਵਿੱਚੋਂ 12 ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ 308 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 393 ਹੈ।