ਜਿਲੇ ਵਿੱਚ ਸੱਤ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 281

ਕੋਵਿਡ ਕੇਅਰ ਸੈਂਟਰ ਤੋਂ ਇੱਕ ਵਿਅਕਤੀ ਅਤੇ ਰਾਜਿੰਦਰਾ ਦੇ ਆਈਸੋਲੇਸ਼ਨ ਵਾਰਡ ਤੋਂ ਦੋ ਵਿਅਕਤੀਆਂ ਨੂੰ ਹੋਈ ਛੁੱਟੀ : ਡਾ. ਮਲਹੋਤਰਾ

ਪਟਿਆਲਾ 27 ਜੂਨ ( ) ਜਿਲੇ ਵਿਚ ਸੱਤ ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਕੋਵਿਡ ਸੈਂਪਲਾ ਦੀਆਂ ਹੁਣ ਤੱਕ ਪ੍ਰਾਪਤ ਹੋਈਆਂ 602 ਰਿਪੋਰਟਾਂ ਵਿਚੋ 594 ਕੋਵਿਡ ਨੈਗੇਟਿਵ ਅਤੇ 08 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋ 6 ਜਿਲਾ ਪਟਿਆਲਾ ਅਤੇ ਇੱਕ ਜਿਲਾ ਕੈਂਥਲ ( ਹਰਿਆਣਾ) ਅਤੇ ਇੱਕ ਜਿਲਾ ਸੰਗਰੂਰ ਨਾਲ ਨਾਲ ਸਬੰਧਤ ਹੈ ਜਿਸ ਦੀ ਸੂਚਨਾ ਸਬੰਧਤ ਸਿਵਲ ਸਰਜਨਾਂ ਨੂੰ ਦੇ ਦਿੱਤੀ ਗਈ ਹੈ।ਇਸ ਤੋਂ ਇਲਾਵਾ ਬਲਾਕ ਕਾਲੋਮਾਜਰਾ ਦੇ ਪਿੰਡ ਖਾਨਪੂਰ ਵੜ੍ਰਿੰਗ ਦਾ ਰਹਿਣ ਵਾਲਾ 33 ਸਾਲਾ ਨੋਜਵਾਨ ਜੋ ਕਿ ਚੰਡੀਗੜ ਦੇ ਸੈਕਟਰ 32 ਸਰਕਾਰੀ ਹਸਪਤਾਲ ਵਿਚ ਦਾਖਲ ਸੀ, ਦੀ ਕਰੋਨਾ ਰਿਪੋਰਟ ਪੋਜਟਿਵ ਆਈ ਸੀ, ਦੀ ਅੱਜ 32 ਸੈਕਟਰ ਹਸਪਤਾਲ, ਚੰਡੀਗੜ ਵਿਚ ਮੋਤ ਹੋ ਗਈ ਹੈ। ਜਿਸ ਦੀ ਸੂਚਨਾ ਸਰਕਾਰੀ ਹਸਪਤਾਲ ਸੈਕਟਰ 32, ਚੰਡੀਗੜ ਤੋਂ ਪ੍ਰਾਪਤ ਹੋਈ ਹੈ।ਜਿਲੇ ਦੇ ਛੇ ਪੋਜਟਿਵ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਹਨਾਂ ਦੱਸਿਆਂ ਇਹਨਾਂ ਵਿਚੋ 2 ਕੇਸ ਪੋਜਟਿਵ ਕੇਸਾਂ ਦੇ ਸੰਪਰਕ ਵਿਚ ਆਉਣ ਕਾਰਣ,ਇੱਕ ਰਾਜਿੰਦਰਾ ਹਸਪਤਾਲ ਵਿਚ ਦਾਖਲ , ਇੱਕ ਵਿਦੇਸ਼ ਤੋਂ ਆਉਣ, ਇੱਕ ਬਾਹਰੀ ਰਾਜ ਅਤੇ ਇੱਕ ਇੰਨਫਲੂਇੰਜਾ ਟਾਈਪ ਲੱਛਣ ਹੋਣ ਤੇਂ ਕੋਵਿਡ ਜਾਂਚ ਸੈਂਪਲ ਪੋਜਟਿਵ ਪਾਏ ਗਏ ਹਨ।ਉਹਨਾ ਦੱਸਿਆਂ ਕਿ ਪਟਿਆਲਾ ਦੇ ਤੇਜ ਬਾਗ ਕਲੋਨੀ ਬੀਤੇ ਦਿਨੀ ਪੋਜਟਿਵ ਆਏ ਕੇਸ ਦੇ ਸੰਪਰਕ ਵਿਚ ਆਏ ਦੋ ਵਿਅਕਤੀ ਉਮਰ 30 ਸਾਲ ਪੁਰਸ਼ ਅਤੇ 64 ਸਾਲ ਪੁਰਸ਼ ਕੋਵਿਡ ਪੋਜਟਿਵ ਪਾਏ ਗਏ ਹਨ।ਆਨੰਦ ਨਗਰ ਪਟਿਆਲਾ ਦਾ 50 ਸਾਲ ਵਿਅਕਤੀ ਬਿਮਾਰ ਹੋਣ ਕਾਰਣ ਰਾਜਿੰਦਰਾ ਵਿਚ ਦਾਖਲ਼ ਹੋਣ ਕਾਰਣ ਤੇਂ ਕੋਵਿਡ ਜਾਂਚ ਸੈਂਪਲ ਪੋਜਟਿਵ ਪਾਏ ਗਏ ਹਨ। ਪਿੰਡ ਕਾਠਗੜ ਦਾ ਰਹਿਣ ਵਾਲਾ 46 ਸਾਲਾਂ ਵਿਅਕਤੀ ਵਿਦੇਸ਼ ਤੋਂ ਆਉਣ ਕਾਰਣ, ਪਿੰਡ ਹਾਮਝੇੜੀ ਦਾ ਰਹਿਣ ਵਾਲਾ 19 ਸਾਲ ਯੁਵਕ ਬਾਹਰੀ ਰਾਜ ਤੋਂ ਆਉਣ ਅਤੇ ਮਿਰਚ ਮੰਡੀ ਰਾਜਪੁਰਾ ਦਾ ਰਹਿਣ ਵਾਲਾ 55 ਸਾਲਾ ਵਿਅਕਤੀ ਨੂੰ ਇਨਫਲੁਇੰਜਾ ਟਾਈਪ ਲੱਛਣ ਹੋਣ ਤੇਂ ਲਏ ਸੈਂਪਲ ਵਿਚ ਕੋਵਿਡ ਜਾਂਚ ਪੋਜਟਿਵ ਪਾਈ ਗਈ ਹੈ।ਸਿਵਲ ਸਰਜਨ ਡਾ. ਮਲਹੋਤਰਾਂ ਨੇਂ ਦੱਸਿਆਂ ਕਿ ਪੋਜਟਿਵ ਆਏ ਇਹਨਾਂ ਵਿਅਕਤੀਆਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾਣਗੇ।

ਡਾ. ਮਲਹੋਤਰਾ ਨੇਂ ਦੱਸਿਆਂ ਕਿ ਮਿਸ਼ਨ ਫਤਿਹ ਤਹਿਤ ਅੱਜ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਸੈਂਟਰ ਵਿਚੋ 2 ਅਤੇ ਕੋਵਿਡ ਕੇਅਰ ਸੈਂਟਰ ਤੋਂ ਇੱਕ ਮਰੀਜ ਨੁੰ 10 ਦਿਨ ਦਾ ਆਈਸੋਲੇਸ਼ਨ ਸਮਾਂ ਪੂਰਾ ਹੋਣ ਤੇਂ ਛੱਟੀ ਦੇਕੇ ਅਗਲੇ ਸੱਤ ਦਿਨ ਲਈ ਘਰ ਵਿਚ ਏਕਾਂਤਵਾਸ ਵਿਚ ਰਹਿਣ ਲਈ ਘਰ ਭੇਜ ਦਿਤਾ ਗਿਆ ਹੈ।

ਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 637 ਦੇ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਪੁਲਿਸ ਮੁਲਾਜਮ, ਪੋਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 20738 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ 281 ਕੋਵਿਡ ਪੋਜਟਿਵ, 19273 ਨੈਗਟਿਵ ਅਤੇ 1147 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ ਛੇ ਪੋਜਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ ਇਸ ਸਮੇਂ 144 ਮਰੀਕ ਠੀਕ ਹੋ ਚੁਕੇ ਹਨ ਅਤੇ ਐਕਟਿਵ ਕੇਸ 131 ਹਨ।

Facebook Comments