Patiala:Dead body found in Manhole

January 13, 2021 - PatialaPolitics

ਪਟਿਆਲਾ ਦੇ ਬਾਰਾਂਦਰੀ ਵਿੱਚ ਕੋਠੀ ਦੇ ਗੱਟਰ ਚੋ ਲਾਸ਼ ਮਿਲਣ ਨਾਲ ਸਹਿਮ ਦਾ ਮਹੋਲ,ਪੁਲਿਸ ਲੱਗੀ ਜਾਂਚ ਚ…

ਅੱਜ ਰਾਤ 9 ਵਜੇ ਦੇ ਕਰਿਬ ਪੁਲਿਸ ਨੂੰ ਹੱਥਾ ਪੈਰਾ ਦੀ ਪੈ ਗਈ ਜਦੋ ਬਾਰਾਂਦਰੀ ਚ ਬਣਿਆ ਕੋਠੀਆ ਚੋਂ ਇਕ ਕੋਠੀ ਦੇ ਮੇਨ ਗੇਟ ਚ ਬਣੇ ਗਟੱਰ ਚੋ ਇਕ ਵਿਅਕਤੀ ਦੀ ਲਾਸ਼ ਮਿਲਣ ਦੀ ਖਬਰ ਮਿਲੀ ਅਤੇ ‍ਮੌਕੇ ਤੇ ਮੀਡਿਆ ਵੀ ਪੁਹੰਚ ਗਿਆ
ਮਿ੍ਤਕ ਦੇ ਪਰਿਵਾਰਕ ਮੈਬਰਾ ਦਾ ਕਹਿਣਾ ਹੈ ਆਯੂਪ ਲੋਕਾਂ ਦੇ ਘਰਾਂ ਚੋ ਕੁੜਾ ਚੁਕ ਕੇ ਪਰਿਵਾਰ ਦਾ ਗੁਜਰ ਬਸਰ ਕਰਦਾ ਸੀ ਤੇ ਉਸਦੀ ਉਮਰ 30 ਕੁ ਸਾਲ ਦੇ ਕਰਿਬ ਸੀ ਤੇ ਆਯੂਪ ਦੇ ਚਾਰ ਬੱਚੇ ਸਨ 2 ਮੁੰਡੇ 2 ਕੁੜੀਆਂ ਪਰਿਵਾਰਕ ਮੈਬਰਾਂ ਦੇ ਦੱਸਣ ਮੁਤਾਬਿਕ ਪਰਸੋ ਆਯੂਪ ਨੂੰ ਕੋਠੀ ਵਾਲੀਆਂ ਨੇ ਬੁਲਾਇਆ ਸੀ ਸਫਾਈ ਲਈ ਪਰ ਉਹ ਘਰ ਨਹੀ ਪਰਤਿਆ ਕਈ ਵਾਰ ਕੋਠੀ ਮਾਲਕਾਂ ਨੂੰ ਪੁਛਿਆ ਉਹਨਾਂ ਨੂੰ ਜਵਾਬ ਮਿਲਿਆ ਕਿ ਆਯੁਪ ਚਲਾ ਗਿਆ ਹੈ
ਪੁਲਿਸ ਅਫਿਸਰਾਂ ਦਾ ਕਹਿਣਾ ਹੈ ਕਿ ਇਤਲਾਹ ਮਿਲਣ ਤੋ ਬਾਅਦ ਪੁਹੰਚਕੇ ਆਯੁਪ ਦੀ ਲਾਸ਼ ਨੂੰ ਬੜੀ ਮੁਸ਼ਕਤ ਨਾਲ ਬਾਹਰ ਕਢਿਆ ਗਿਆ ਹੈ ਕਿਉ ਕਿ ਗੱਟਰ ਬੁਹਤ ਡੁੰਗਾ ਸੀ ਜਿਸ ਕਾਰਨ ਜੇ ਸੀ ਪੀ ਦੀ ਅਤੇ ਗੋਤਾਖੋਰਾ ਦੀ ਟੀਮ ਦੀ ਜਰੂਰਤ ਪਈ ਜਿਸ ਵਿਚੋ ਇਕ ਗੋਤਾਖੋਰ ਆਸਿਜ਼ਨ ਕਿਟ ਪਾਕੇ ਗੱਟਰ ਵਿਚ ਉਤਰਿਆ ਅਤੇ ਜੇ ਸੀ ਪੀ ਦੀ ਮਦੱਦ ਨਾਲ ਆਯੁਪ ਦੀ ਲਾਸ਼ ਬਾਹਰ ਕੱਢੀ ਗਈ ਅਤੇ ਪੋਸਟਮਾਟਮ ਲਈ ਭੇਜ ਦਿੱਤੀ ਗਈ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਰਿਵਾਰ ਮੈਬਰਾ ਦਾ ਰੋ ਰੋ ਕੇ ਬੁਰਾ ਹਾਲ