No water logging this year in any area of Patiala:Mayor Bittu

March 13, 2021 - PatialaPolitics

ਇਸ ਸਾਲ ਮੀਂਹ ਦੌਰਾਨ ਸ਼ਹਿਰ ਦੇ ਕਿਸੇ ਵੀ ਹਿੱਸੇ ਵਿੱਚ ਨਹੀਂ ਖੜੇਗਾ ਪਾਣੀ
-ਸੀਵਰੇਜ ਅਤੇ ਡਰੇਨ ਦੀ ਸਫਾਈ ‘ਤੇ ਖਰਚ ਹੋਣਗੇ 3.41 ਕਰੋੜ
-ਸੀਵਰੇਜ ਅਤੇ ਨਾਲੀਆਂ ਦੀ ਸਫਾਈ ਜੂਨ ਮਹੀਨੇ ਦੇ ਪਹਿਲੇ ਹਫਤੇ ਤੱਕ ਮੁਕੰਮਲ ਕਰਨ ਦਾ ਟੀਚਾ
ਪਟਿਆਲਾ 13 ਮਾਰਚ
ਇਸ ਸਾਲ ਬਰਸਾਤੀ ਮੌਸਮ ਤੋਂ ਪਹਿਲਾਂ ਨਗਰ ਨਿਗਮ ਨੇ ਨਾਲਿਆਂ ਅਤੇ ਸੀਵਰੇਜ ਲਾਈਨਾਂ ਦੀ ਸਫਾਈ ਦਾ ਕੰਮ ਹੁਣੇ ਤੋਂ ਸ਼ੁਰੂ ਕਰ ਦਿੱਤਾ ਹੈ, ਜਿਸਨੂੰ ਜੂਨ ਦੇ ਪਹਿਲੇ ਹਫ਼ਤੇ ਤੱਕ ਸਾਫ਼ ਕਰਨ ਦਾ ਟੀਚਾ ਹੈ। ਇਸ ਕੰਮ ਲਈ ਨਗਰ ਨਿਗਮ 3 ਕਰੋੜ 41 ਲੱਖ ਰੁਪਏ ਖਰਚ ਕਰੇਗਾ। ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਦਾਅਵਾ ਕੀਤਾ ਹੈ ਕਿ ਇਸ ਸਾਲ ਮੀਂਹ ਦੌਰਾਨ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿੱਚ ਪਾਣੀ ਭਰਨ ਦੀ ਕੋਈ ਸੰਭਾਵਨਾ ਨਹੀਂ ਰਹੇਗੀ।
… ਤਿੰਨ ਹਿੱਸਿਆਂ ਵਿੱਚ ਸਾਫ਼ ਹੋਣਗੀਆ ਸੀਵਰੇਜ ਲਾਈਨਾਂ
ਮੇਅਰ ਸੰਜੀਵ ਸ਼ਰਮਾ ਬਿੱਟੂ ਦਾ ਕਹਿਣਾ ਹੈ ਕਿ ਸ਼ਹਿਰ ਦੀਆਂ ਪ੍ਰਮੁੱਖ ਸੀਵਰੇਜ ਲਾਈਨਾਂ ਨੂੰ ਤਿੰਨ ਹਿੱਸਿਆਂ ਵਿੱਚ ਸਾਫ਼ ਕੀਤਾ ਜਾਣਾ ਹੈ। ਪਹਿਲਾ ਪੜਾਅ ਸਰਹਿੰਦ ਰੋਡ ਤੋਂ ਦੀਪ ਨਗਰ ਦੀ ਅਸਥਾਈ ਸਬਜ਼ੀਮੰਡੀ ਤੱਕ ਮੁਕੰਮਲ ਹੋ ਜਾਵੇਗਾ ਅਤੇ ਦੂਸਰੇ ਹਿੱਸੇ ਵਿੱਚ ਅਸਥਾਈ ਸਬਜ਼ੀ ਮੰਡੀ ਤੋਂ ਅਬਲੋਵਾਲ ਦੇ ਸੀਵਰੇਜ ਟਰੀਟਮੈਂਟ ਤੱਕ ਸੀਵਰੇਜ ਲਾਈਨ ਸੁਪਰਸਕਰ ਮਸ਼ੀਨ ਨਾਲ ਸਾਫ ਕੀਤੀ ਜਾਣੀ ਹੈ। ਇਸ ‘ਤੇ ਤਕਰੀਬਨ 1 ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ। ਇਸ ਤੋਂ ਬਾਅਦ, ਤੀਜੇ ਪੜਾਅ ਵਿੱਚ, ਏ.ਸੀ ਮਾਰਕੀਟ ਤੋਂ ਕੜਾਹ ਵਾਲਾ ਚੌਕ ਤੱਕ ਸੀਵਰੇਜ ਲਾਈਨ ਨੂੰ ਸਾਫ ਕੀਤਾ ਜਾਵੇਗਾ, ਜਿਸ ਤੇ ਲਗਭਗ 16 ਲੱਖ ਰੁਪਏ ਖਰਚ ਆਉਣਗੇ। ਲਾਹੌਰੀ ਗੇਟ ਨੇੜੇ ਪੂਜਾ ਸਵੀਟ ਤੋਂ ਕਾਲੇ ਮੁੰਹ ਵਾਲੇ ਦੀ ਬਗੀਚੀ ਤੱਕ ਕਰੀਬ ਤਿੰਨ ਕਿਲੋਮੀਟਰ ਲੰਬੇ ਗੰਦੇ ਨਾਲੇ ਨੂੰ ਸਾਫ ਕਰਨ ਦਾ ਟੀਚਾ ਮਿਥਿਆ ਗਿਆ ਹੈ। ਇਸ ਨਾਲੇ ਦੀ ਸਫਾਈ ਲਈ ਤਕਰੀਬਨ 2 ਕਰੋੜ 25 ਲੱਖ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ।
…ਡੇਅਰੀ ਸ਼ਿਫਟ ਹੋਣ ਤੋਂ ਬਾਅਦ ਨਾਲਿਆਂ ਜਾਂ ਸੀਵਰੇਜ ਲਾਈਨਾਂ ਨੂੰ ਸਾਫ ਕਰਨ ਦੀ ਨਹੀਂ ਹੋਵੇਗੀ ਜ਼ਰੂਰਤ: ਮੇਅਰ
ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਦਾਅਵਾ ਕੀਤਾ ਹੈ ਕਿ ਸ਼ਹਿਰ ਤੋਂ ਡੇਅਰੀਆਂ ਤਬਦੀਲ ਕਰਨ ਤੋਂ ਬਾਅਦ ਕਰੋੜਾਂ
ਰੁਪਏ ਸੀਵਰੇਜ ਦੀਆਂ ਲਾਈਨਾਂ ਅਤੇ ਨਾਲੀਆਂ ਦੀ ਸਫਾਈ ’ਤੇ ਖਰਚ ਨਹੀਂ ਕਰਨੇ ਪੈਣਗੇ। ਬਲਕਿ ਹਰ ਸਾਲ ਨਗਰ ਨਿਗਮ ਸ਼ਹਿਰ ਦੇ ਵਿਕਾਸ ‘ਤੇ ਕਰੀਬ ਸਵਾ ਤਿੰਨ ਕਰੋੜ ਰੁਪਏ ਖਰਚ ਕਰ ਸਕੇਗਾ। ਕਾਲੇ ਮੂੰਹ ਦੀ ਬਗੀਚੀ ਕੋਲੋਂ ਲੰਗਦੇ ਗੰਦੇ ਨਾਲੇ ਦੀ ਸਫਾਈ ਦਾ ਜਾਇਜਾ ਲੈਣ ਪਹੁੰਚੇ ਮੇਅਰ ਸੰਜੀਵ ਸ਼ਰਮਾ ਬਿੱਟੂ ਨਾਲੇ ਵਿਚ ਪੰਜ ਫੁੱਟ ਉੱਚੀ ਗਾਦ ਨੂੰ ਜੰਮਿਆ ਦੇਖ ਕੇ ਹੈਰਾਨ ਰਹਿ ਗਏ। ਡਰੇਨ ਵਿਚ ਜਮੀ ਹੋਈ ਗਾਦ ਨੂੰ ਕਹਿਆਂ ਨਾਲ ਪੁੱਟਣ ਮਗਰੋਂ ਸੁਪਰ ਸਕਰ ਮਸ਼ੀਨ ਨਾਲ ਸਾਫ ਕਰਨਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਮੇਅਰ ਦੇ ਅਨੁਸਾਰ, ਨਾਲਿਆਂ ਜਾਂ ਸੀਵਰੇਜ ਲਾਈਨਾਂ ਵਿਚ ਗੰਦਗੀ ਦਾ ਇਕੋ ਇਕ ਕਾਰਨ ਡੇਅਰੀ ਮਾਲਿਕ ਹਨ, ਜੋ ਗੋਹੇ ਨੂੰ ਸੀਵਰੇਜ ਲਾਇਨਾਂ ਜਾ ਨਾਲੇ ਵਿੱਚ ਸੁੱਟ ਰਹੇ ਹਨ। ਪੰਜ ਤੋਂ ਦਸ ਹਜ਼ਾਰ ਰੁਪਏ ਦੇ ਚਲਾਨ ਕੱਟੇ ਜਾਣ ਦੇ ਬਾਵਜੂਦ ਡੇਅਰੀ ਚਾਲਕ ਸੀਵਰੇਜ ਦੀਆਂ ਲਾਈਨਾਂ ਜਾਂ ਸੀਵਰੇਜ ਵਿੱਚ ਡੇਅਰੀ ਦਾ ਕੂੜਾ ਸੁੱਟਣ ਤੋਂ ਬਾਜ ਨਹੀਂ ਆ ਰਹੇ। ਇਕ ਡੇਅਰੀ ਮਾਲਿਕ ਤੇ ਨਗਰ ਨਿਗਮ ਕੁੱਝ ਦਿਨ ਪਹਿਲਾਂ ਫੌਜਦਾਰੀ ਮੁਕਦਮਾਂ ਤੱਕ ਦਰਦ ਕਰਵਾ ਚੁੱਕਾ ਹੈ। ਮੇਅਰ ਅਨੁਸਾਰ ਨਗਰ ਨਿਗਮ ਦੇ ਅਧਿਕਾਰ ਖੇਤਰ ਤੋਂ ਬਾਹਰ ਦੀਆਂ ਕਈ ਕਲੋਨੀਆਂ ਦਾ ਸੀਵਰੇਜ ਨਿਗਮ ਦੀਆਂ ਸੀਵਰੇਜ ਲਾਇਨਾਂ ਨਾਲ ਜੋੜ ਦਿੱਤਾ ਹੈ। ਜੇਕਰ ਨਿਗਮ ਦੇ ਅਧਿਕਾਰ ਖੇਤਰ ਦੀਆਂ ਸਾਰੀਆਂ ਡੇਅਰੀਆਂ ਨੂੰ ਸ਼ਹਿਰ ਤੋਂ ਬਾਹਰ ਸ਼ਿਫਟਕਰ ਦਿੱਤਾ ਜਾਂਦਾ ਹੈ ਤਾਂ ਸ਼ਹਿਰ ਦੀ ਬਾਹਰ ਦੀਆਂ ਕਲੋਨੀਆਂ ਵਿੱਚ ਚੱਲ ਰਹੀਆਂ ਡੇਆਰੀਆਂ ਨਿਗਮ ਦੀ ਮੁਸੀਬਤ ਨੂੰ ਘੱਟ ਨਹੀਂ ਹੋਣ ਦੇਣਗੀਆ। ਇਸੇ ਕਰਕੇ ਨਿਗਮ ਨੇ ਉਹਨਾਂ ਸਾਰੇ ਵਿਭਾਗਾ ਨੂੰ ਨੋਟਿਸ ਕੱਟਣੇ ਸ਼ੁਰੂ ਕਰ ਦਿੱਤੇ ਹਨ, ਜਿਹਨਾ ਨੇ ਨਿਗਮ ਤੋਂ ਇਜਾਜਲ ਲਏ ਬਿਨਾਂ ਹੀ ਆਪਣੇ ਇਲਾਕੇ ਦੀਆਂ ਸੀਵਰੇਜ ਲਾਇਨਾਂ ਨੂੰ ਨਿਗਮ ਦੀਆਂ ਸੀਵਰੇਜ ਲਾਇਨਾਂ ਨਾਲ ਜੋੜ ਦਿੱਤਾ ਹੈ।
Join #PatialaHelpline & #PatialaPolitics for latest updates ?